PUNJABMAILUSA.COM

ਕੈਨੇਡਾ ‘ਚ ਟਰੂਡੋ ਸਰਕਾਰ ਵਲੋਂ ਦਿੱਤੀ ਜਾ ਰਹੀ ਰਫਿਊਜੀਆਂ ਨੂੰ ਪਨਾਹ ਦੇ ਖਰਚਾ ਵੀ ਉਹ ਹੀ ਚੁੱਕਣ : ਫੋਰਡ

ਕੈਨੇਡਾ ‘ਚ ਟਰੂਡੋ ਸਰਕਾਰ ਵਲੋਂ ਦਿੱਤੀ ਜਾ ਰਹੀ ਰਫਿਊਜੀਆਂ ਨੂੰ ਪਨਾਹ ਦੇ ਖਰਚਾ ਵੀ ਉਹ ਹੀ ਚੁੱਕਣ : ਫੋਰਡ

ਕੈਨੇਡਾ ‘ਚ ਟਰੂਡੋ ਸਰਕਾਰ ਵਲੋਂ ਦਿੱਤੀ ਜਾ ਰਹੀ ਰਫਿਊਜੀਆਂ ਨੂੰ ਪਨਾਹ ਦੇ ਖਰਚਾ ਵੀ ਉਹ ਹੀ ਚੁੱਕਣ : ਫੋਰਡ
July 07
06:21 2018

ਟੋਰਾਂਟੋ, 7 ਜੁਲਾਈ (ਸੁਰਜੀਤ ਸਿੰਘ ਫਲੋਰਾ/ਪੰਜਾਬ ਮੇਲ)- ਪਿਛਲੇ ਕੁਝ ਸਾਲਾਂ ਤੋਂ ਕਈ ਦੇਸ਼ਾਂ ਵਿਚ ਆਪਸੀ ਪੜ੍ਹਾਈ ਹੋਣ ਕਰਕੇ ਤੇ ਅਮਰੀਕਾ ਦੇ ਰਾਸਟਰਪਤੀ ਟਰੰਪ ਵਲੋਂ ਇੰਮੀਗਰੇਸ਼ਨ ਕਾਨੂੰਨ ‘ਚ ਸਖ਼ਤੀ ਦੇ ਨਾਲ-ਨਾਲ ਤਬਦੀਲੀਆਂ ਕਰਨ ਕਰਕੇ ਲੋਕ ਦੁਖੀ ਹੋਏ ਹਨ। ਖਾਸ ਕਰਕੇ ਮੁਸਲਿਮ ਵਰਗ ਦੇ ਲੋਕਾਂ ਨੂੰ ਅਮਰੀਕਾ ਵਿਚੋਂ ਕੱਢਿਆ ਜਾ ਰਿਹਾ ਹੈ। ਜੋ ਕੈਨੇਡਾ ਦੇ ਬਾਰਡਰ ਪਾਰ ਕਰਕੇ ਕੈਨੇਡਾ ਸਰਕਾਰ ਤੋਂ ਮਦਦ ਮੰਗਦੇ ਹੋਏ ਰਿਹਾਇਸ਼ ਮੰਗਦੇ ਹਨ। ਜਿਸ ਨੂੰ ਟਰੂਡੋ ਦੀ ਲਿਬਰਲ ਸਰਕਾਰ ਧੜਾਧੜ ਕਬੂਲ ਕਰ ਰਹੀ ਹੈ ਤੇ ਲੋਕਾਂ ਨੂੰ ਲੋਕਾਂ ਦੇ ਮਸੀਹੇ ਬਣ ਕੇ ਉਨ੍ਹਾਂ ਨੂੰ ਕੈਨੇਡਾ ਵਿਚ ਰਹਿਣ ਲਈ ਯੋਗ ਥਾਵਾਂ ਦੇ ਰਹੀ ਹੈ। ਇਥੇ ਹੀ ਬੱਸ ਨਹੀਂ, ਉਨ੍ਹਾਂ ਨੂੰ ਕੈਨੇਡੀਅਨ ਲੋਕਾਂ ਦੇ ਮਿਹਨਤ ਨਾਲ ਕਮਾਏ ਡਾਲਰਾਂ ‘ਚ ਜੋ ਟੈਕਸ ਕੱਟਿਆ ਜਾਂਦਾ ਹੈ, ਉਸ ਵਿਚੋਂ ਉਨ੍ਹਾਂ ਨੂੰ ਹਰ ਮਹੀਂਨੇ ਰਹਿਣ-ਸਹਿਣ ਖਰਚੇ ਲਈ ਭੱਤਾ ਦਿੱਤਾ ਜਾਂਦਾ ਹੈ, ਜੋ ਕੈਨੇਡੀਅਨ ਲੋਕਾਂ ‘ਤੇ ਬੋਝ ਬਣਦਾ ਜਾ ਰਿਹਾ ਹੈ।
ਇਸ ਬਾਰੇ ਨਵੀਂ ਬਣੀ ਓਨਟਾਰੀਓ ਤੋਂ ਪੀ.ਸੀ. ਪਾਰਟੀ ਦੇ ਪ੍ਰੀਮੀਅਰ ਵਲੋਂ ਸਾਫ-ਸਾਫ ਬੋਲਦੇ ਹੋਏ ਕਿਹਾ ਕਿ ਜੇਕਰ ਕੈਨੇਡਾ ਤੋਂ ਲਿਬਰਲ ਸਰਕਾਰ ਰਫਿਊਜੀਆਂ ਨੂੰ ਕੈਨੇਡਾ ਵਿਚ ਪਨਾਹ ਦੇਣਾ ਚਾਹੁੰਦੀ ਹੈ, ਤਾਂ ਦਿਲ ਖ੍ਹੋਲ ਕੇ ਦੇਵੇ ਪਰ ਲੋਕਾਂ ਦੇ ਮਿਹਨਤ ਨਾਲ ਕਮਾਏ ਟੈਕਸ ਡਾਲਰਾਂ ‘ਤੇ ਨਹੀਂ। ਜੇਕਰ ਸਰਕਾਰ ਚਾਹੁੰਦੀ ਹੈ ਕਿ ਇਹ ਪਨਾਹਗੀਰ ਓਨਟਾਰੀਓ ਵਿਚ ਰਹਿਣ ਤਾਂ ਇਨ੍ਹਾਂ ਦਾ ਖਰਚਾ ਵੀ ਫੈਡਰਲ ਸਰਕਾਰ ਨਾਲ ਭੇਜੇ।
ਇਸ ਬਾਰੇ ਫੋਰਡ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਸਬੰਧੀ ਸ਼ੈਡੋ ਮੰਤਰੀ ਮਿਸੇਲ ਰੈਂਪਲ ਵੱਲੋਂ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੇ ਉਸ ਐਲਾਨ ਦੇ ਸਬੰਧ ਵਿਚ ਇੱਕ ਬਿਆਨ ਜਾਰੀ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਆਖਿਆ ਸੀ ਕਿ ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲਿਆਂ ਦੇ ਹੜ੍ਹ ਨੂੰ ਸਾਂਭਣ ਵਿਚ ਅਸਫਲ ਰਹਿਣ ਵਾਲੀ ਫੈਡਰਲ ਸਰਕਾਰ ਦੀ ਜ਼ਿੰਮੇਵਾਰੀ ਹੁਣ ਪ੍ਰੋਵਿੰਸ ਨਹੀਂ ਚੁੱਕੇਗੀ।
ਫੋਰਡ ਨੇ ਆਪਣੇ ਬਿਆਨ ਵਿਚ ਇਹ ਵੀ ਆਖਿਆ ਸੀ ਕਿ ਕੈਨੇਡੀਅਨ ਸਰਹੱਦਾਂ ਨੂੰ ਸੁਰੱਖਿਅਤ ਤੇ ਜ਼ਿੰਮੇਵਾਰਾਨਾ ਢੰਗ ਨਾਲ ਮੈਨੇਜ ਕਰਨ ਵਿਚ ਅਸਫਲ ਰਹਿਣ ਵਾਲੇ ਜਸਟਿਨ ਟਰੂਡੋ ਦੇ ਇਸ ਖਮਿਆਜੇ ਦੀ ਭਰਪਾਈ ਟੈਕਸਦਾਤਾਵਾਂ ਨੂੰ ਨਹੀਂ ਕਰਨੀ ਚਾਹੀਦੀ। ਫੋਰਡ ਨੇ ਅੱਗੇ ਆਖਿਆ ਸੀ ਕਿ ਟਰੂਡੋ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਵੱਲੋਂ ਆਖੀ ਗੱਲ ਦੇ ਅਸਲ ਜ਼ਿੰਦਗੀ ਵਿਚ ਨਤੀਜੇ ਵੀ ਨਿਕਲਦੇ ਹਨ। ਕੈਨੇਡਾ ਵਿਚ ਤੁਹਾਡਾ ਸਵਾਗਤ ਹੈ, ਵਰਗੇ ਟਵੀਟ ਨਾਲ ਗੈਰਕਾਨੂੰਨੀ ਢੰਗ ਨਾਲ ਪਨਾਹ ਹਾਸਲ ਕਰਨ ਵਾਲਿਆਂ ਦਾ ਜਿਹੜਾ ਹੜ੍ਹ ਆਇਆ ਹੈ, ਉਸ ਤੋਂ ਕੈਨੇਡਾ ਦੇ ਲੋਕਾਂ ਦੀ ਸਮਰੱਥਾ ਨਾਲ ਖਿਲਵਾੜ ਹੀ ਕੀਤਾ ਹੈ।
ਮਿਸੇਲ ਨੇ ਅੱਗੇ ਬੋਲਦੇ ਹੋਏ ਇਹ ਵੀ ਕਿਹਾ ਕਿ ਅਸੀਂ ਦੇਸ਼ ਵਿਚ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲਿਆਂ ਲਈ ਸਮੇਂ-ਸਮੇਂ ਉੱਤੇ ਸੇਵਾਵਾਂ ਦੇਣ ਵਿਚ ਮਾਣ ਮਹਿਸੂਸ ਕਰਦੇ ਹਾਂ। ਪਰ ਸਾਨੂੰ ਇਹ ਵੀ ਪਤਾ ਹੈ ਕਿ ਪਨਾਹ ਲੈਣ ਵਾਲਿਆਂ ਦੀਆਂ ਬਹੁਤੀਆਂ ਅਰਜ਼ੀਆਂ ਜਦੋਂ ਇਮੀਗ੍ਰੇਸ਼ਨ ਤੇ ਰਫਿਊਜੀ ਬੋਰਡ ਵੱਲੋਂ ਇਕ-ਇਕ ਕਰਕੇ ਸਮੇਂ ਦੇ ਨਾਲ-ਨਾਲ ਰੱਦ ਹੀ ਕਰ ਦਿੱਤੀਆਂ ਜਾਣੀਆਂ ਹਨ, ਤਾਂ ਇਹ ਸਭ ਲੋਕਾਂ ਦੇ ਮਨਾਂ ਨਾਲ ਖਿਲਵਾੜ ਕਿਉਂ ਕੀਤਾ ਜਾ ਰਿਹਾ ਹੈ।
ਪਹਿਲੇ ਦਿਨ ਤੋਂ ਹੀ ਟਰੂਡੋ ਲਿਬਰਲ ਸਰਕਾਰ ਨੇ ਆਪਣੇ ਬੁਰੇ ਪ੍ਰਬੰਧਾਂ ਦੀ ਸੂਬਿਆਂ ਅਤੇ ਮਿਊਂਸਪੈਲਿਟੀਜ਼ ਦੇ ਸਿਰਾਂ ਦੇ ਥੋਪਣ ਦੀ ਕੋਸ਼ਿਸ ਕੀਤੀ ਹੈ ਤੇ ਅੱਜ ਵੀ ਕਰ ਰਿਹਾ ਹੈ। ਫਿਰ ਜਦੋਂ ਸੇਫ ਥਰਡ ਕੰਟਰੀ ਅਗਰੀਮੈਂਟ ਸਾਡੀ ਸਰਹੱਦ ਉੱਤੇ ਲਾਗੂ ਹੁੰਦਾ ਹੈ, ਤਾਂ ਲੋਕਾਂ ਨੂੰ ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਵਾਉਣ ਦੇਣ ਦਾ ਕੀ ਮਤਲਬ ਬਣਦਾ ਹੈ।
ਇਸ ਬਾਰੇ ਪ੍ਰੀਮੀਅਰ ਫੋਰਡ ਨੇ ਬੋਲਦਿਆਂ ਕਿਹਾ ਕਿ ਜਿਹੜਾ ਗੰਦ ਟਰੂਡੋ ਤੇ ਉਸ ਦੇ ਸਾਥੀਆਂ ਨੇ ਪਾਇਆ ਹੈ, ਉਸ ਨੂੰ ਸਹੀ ਕਰਨ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਹੀ ਹੈ। ਪ੍ਰੀਮੀਅਰ ਫੋਰਡ ਤੇ ਮੰਤਰੀ ਮੈਕਲਿਓਡ ਨੇ ਇਹ ਸਪੱਸ਼ਟ ਕੀਤਾ ਕਿ ਓਨਟਾਰੀਓ ਵਾਸੀ ਫੈਡਰਲ ਸਰਕਾਰ ਦੀਆਂ ਅਜਿਹੀਆਂ ਅਸਫਲਤਾਵਾਂ ਦਾ ਖਮਿਆਜ਼ਾ ਅਗਾਂਹ ਤੋਂ ਖਾਸ ਤੌਰ ‘ਤੇ ਓਨਟਾਰਿਓ ਸੂਬਾ ਤਾਂ ਨਹੀਂ ਭੁਗਤੇਗਾ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

Read Full Article
    ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

Read Full Article
    ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

Read Full Article
    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article