ਕੈਨੇਡਾ ‘ਚ ਇਕ ਮਹੀਨੇ ਦੌਰਾਨ 35700 ਵਿਦੇਸ਼ੀ ਪੱਕੇ ਹੋਏ

133
Share

ਟੋਰਾਂਟੋ, 29 ਜੁਲਾਈ (ਪੰਜਾਬ ਮੇਲ)- ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਦੇ ਦਫਤਰ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਮਹਾਂਮਾਰੀ ਦੌਰਾਨ ਦੇਸ਼ ‘ਚ ਬੀਤੇ ਜੂਨ ਮਹੀਨੇ ‘ਚ 35700 ਦੇ ਕਰੀਬ ਵਿਦੇਸ਼ੀ ਪੱਕੇ ਹੋਏ ਹਨ | ਦਸੰਬਰ 2021 ਤੱਕ ਇਹ ਅੰਕੜਾ ਹਰੇਕ ਮਹੀਨੇ ਲਗਪਗ 43000 ਰਹਿਣਾ ਚਾਹੀਦਾ ਹੈ ਤਾਂ ਕਿ ਕੈਨੇਡਾ ਸਰਕਾਰ ਵਲੋਂ ਇਸ ਸਾਲ ਦੇ 365 ਦਿਨਾਂ ‘ਚ ਨਿਰਧਾਰਤ 401000 ਵਿਦੇਸ਼ੀ ਪੱਕੇ ਕਰਨ ਦਾ ਟੀਚਾ ਪੂਰਾ ਕੀਤਾ ਜਾ ਸਕੇ | ਮੰਤਰੀ ਮੈਂਡੀਚੀਨੋ ਨੇ ਕਿਹਾ ਹੈ ਕਿ ਤਹਿ ਕੀਤੇ ਇਸ ਟੀਚੇ ਨੂੰ ਪੂਰਾ ਕੀਤਾ ਜਾ ਸਕੇਗਾ | 1913 ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਇਕ ਸਾਲ ‘ਚ ਚਾਰ ਲੱਖ ਤੋਂ ਵੱਧ ਲੋਕਾਂ ਨੂੰ ਕੈਨੇਡਾ ‘ਚ ਪੱਕੇ ਤੌਰ ਰਹਿਣ ਦਾ ਮੌਕਾ ਦਿੱਤਾ ਜਾ ਰਿਹਾ ਹੈ | ਬੀਤੇ ਛੇ ਮਹੀਨਿਆਂ ਦੌਰਾਨ ਕੈਨੇਡਾ ‘ਚ 143000 ਵਿਅਕਤੀ ਪੱਕੇ ਹੋ ਚੁੱਕੇ ਹਨ | ਇਸ ਦੇ ਨਾਲ ਹੀ ਵੱਖ-ਵੱਖ ਸਕੀਮਾਂ ਰਾਹੀਂ 185000 ਤੋਂ ਵੱਧ ਵਿਦੇਸ਼ੀਆਂ ਨੂੰ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਦਿੱਤਾ ਜਾ ਚੁੱਕਾ ਹੈ | ਇਹ ਵੀ ਪਤਾ ਲੱਗਾ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਬੀਤੇ ਮਹੀਨਿਆਂ ਦੌਰਾਨ ਮਿਲੀਆਂ ਅਰਜੀਆਂ ਦਾ ਨਿਪਟਾਰਾ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ |


Share