PUNJABMAILUSA.COM

ਕੈਨੇਡਾ ਚੋਣਾਂ; 18 ਪੰਜਾਬੀ ਔਰਤਾਂ ਸਣੇ 50 ਪੰਜਾਬੀ ਸਾਂਸਦ ਅਜ਼ਮਾ ਰਹੇ ਨੇ ਕਿਸਮਤ

ਕੈਨੇਡਾ ਚੋਣਾਂ; 18 ਪੰਜਾਬੀ ਔਰਤਾਂ ਸਣੇ 50 ਪੰਜਾਬੀ ਸਾਂਸਦ ਅਜ਼ਮਾ ਰਹੇ ਨੇ ਕਿਸਮਤ

ਕੈਨੇਡਾ ਚੋਣਾਂ; 18 ਪੰਜਾਬੀ ਔਰਤਾਂ ਸਣੇ 50 ਪੰਜਾਬੀ ਸਾਂਸਦ ਅਜ਼ਮਾ ਰਹੇ ਨੇ ਕਿਸਮਤ
October 02
05:45 2019

-ਕੈਨੇਡਾ ਦੀ 43ਵੀਂ ਸੰਸਦ ਲਈ 21 ਅਕਤੂਬਰ ਨੂੰ ਪੈਣਗੀਆਂ ਵੋਟਾਂ
ਟੋਰਾਂਟੋ, 2 ਅਕਤੂਬਰ (ਪੰਜਾਬ ਮੇਲ)- 21 ਅਕਤੂਬਰ ਨੂੰ ਕੈਨੇਡਾ ‘ਚ ਹੋਣ ਜਾ ਰਹੀਆਂ ਚੋਣਾਂ ‘ਚ ਇਸ ਵਾਰ ਲਿਬਰਲ ਪਾਰਟੀ ਨੇ 20, ਕੰਜ਼ਰਵੇਟਿਵ ਨੇ 16, ਐੱਨ.ਡੀ.ਪੀ. ਨੇ 12 ਅਤੇ ਪੀਪਲਜ਼ ਪਾਰਟੀ ਨੇ 5 ਭਾਰਤੀ ਮੂਲ ਦੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਜਿਨ੍ਹਾਂ ਵਿਚ 50 ਤੋਂ ਜ਼ਿਆਦਾ ਉਮੀਦਵਾਰ ਪੰਜਾਬ ਦੇ ਹਨ ਅਤੇ ਉਥੇ ਦੇ ਤਿੰਨ ਸਿਆਸੀ ਦਲ ਲਿਬਰਲ ਪਾਰਟੀ, ਕੰਜ਼ਰਵੇਟਿਵ ਅਤੇ ਨਿਊ ਡੈਮੋਕਰੇਟਿਕ ਪਾਰਟੀ ਪੰਜਾਬੀ ਭਾਈਚਾਰੇ ਦੇ ਲੋਕਾਂ ‘ਤੇ ਆਸ ਲਾਈ ਬੈਠੇ ਹਨ।
ਕੈਨੇਡਾ ਦੀ 43ਵੀਂ ਸੰਸਦ ਲਈ 21 ਅਕਤੂਬਰ ਨੂੰ ਹੋਣ ਵਾਲੀ ਸੰਸਦੀ ਚੋਣਾਂ ਵਿਚ ਕੁੱਲ 338 ਮੈਂਬਰੀ ਸੰਸਦ ਦੇ ਲਈ ਵੋਟਿੰਗ ਹੋਵੇਗੀ। ਦੇਰ ਰਾਤ ਤੱਕ ਸਾਰੇ ਨਤੀਜੇ ਐਲਾਨ ਕਰ ਦਿੱਤੇ ਜਾਣਗੇ। ਇਨ੍ਹਾਂ ਚੋਣਾਂ ਵਿਚ ਇਸ ਵਾਰ 18 ਪੰਜਾਬੀ ਮੂਲ ਦੀ ਔਰਤਾਂ ਸਣੇ 50 ਪੰਜਾਬੀ ਸਾਂਸਦ ਬਨਣ ਦੇ ਲਈ ਅਪਣੀ ਕਿਸਮਤ ਅਜਮਾ ਰਹੇ ਹਨ, ਜਿਨ੍ਹਾਂ ਵਿਚ ਡਾਕਟਰ, ਵਕੀਲ ਤੇ ਪੱਤਰਕਾਰ ਸ਼ਾਮਲ ਹਨ। ਕੈਨੇਡਾ ਦੀ 42ਵੀਂ ਸੰਸਦ ਵਿਚ ਪੰਜਾਬੀ ਮੂਲ ਦੇ 18 ਸਾਂਸਦ ਸੀ, ਜਿਨ੍ਹਾਂ ਵਿਚੋਂ ਦਰਸ਼ਨ ਸਿੰਘ ਕੰਗ ਅਤੇ ਰਾਜ ਗਰੇਵਾਲ ਇਸ ਵਾਰ ਚੋਣ ਨਹੀਂ ਲੜਨਗੇ ਅਤੇ ਦੀਪਕ ਓਬਰਾਏ ਇਸ ਦੁਨੀਆ ਤੋਂ ਰੁਖਸਤ ਹੋ ਗਏ ਹਨ।
ਪੰਜਾਬੀ ਮੂਲ ਦੇ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ, ਨਵਦੀਪ ਸਿੰਘ ਬੈਂਸ ਅਤੇ ਅਮਰਜੀਤ ਸਿੰਘ ਸੋਹੀ ਆਪਣੇ-ਆਪਣੇ ਖੇਤਰਾਂ ਤੋਂ ਮੁੜ ਚੋਣ ਮੈਦਾਨ ‘ਚ ਹਨ। ਉਥੇ ਬਰੈਂਪਟਨ ਸੈਂਟਰਲ ਤੋਂ ਸਾਂਸਦ ਰਮੇਸ਼ ਸੰਘਾ, ਬਰੈਂਪਟਨ ਉਤਰੀ ਤੋਂ ਮੈਨੀ ਸਿੱਧੂ ਮੈਦਾਨ ਵਿਚ ਹਨ। ਮੰਤਰੀ ਅਮਰਜੀਤ ਸਿੰਘ ਸੋਹੀ ਦਾ ਮੁਕਾਬਲਾ ਸਾਬਕਾ ਰਾਜ ਮੰਤਰੀ ਟਿੰਮ ਉਪਲ ਦੇ ਨਾਲ ਹੋਵੇਗਾ।
ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਕੋਈ ਸਿੱਖ ਉਮੀਦਵਾਰ ਪ੍ਰਧਾਨ ਮੰਤਰੀ ਅਹੁਦੇ ਦੇ ਲਈ ਚੋਣ ਲੜ ਰਿਹਾ ਹੈ। ਨਿਊ ਡੈਮੇਕੋਰਟਿਕ ਪਾਰਟੀ ਦੇ ਪ੍ਰਧਾਨ ਜਗਮੀਤ ਸਿੰਘ ਖੁਦ ਚੋਣ ਮੈਦਾਨ ਵਿਚ ਹਨ। ਰੰਗੀਨ ਦਸਤਾਰਾਂ ਦੇ ਸ਼ੌਕੀਨ ਜਗਮੀਤ ਸਿੰਘ ਇਸ ਦੇਸ਼ ਦੀ ਇੱਕ ਪ੍ਰਮੁੱਖ ਸਿਆਸੀ ਪਾਰਟੀ ਦੀ ਅਗਵਾਈ ਕਰਨ ਵਾਲੇ ਘੱਟ ਗਿਣਤੀ ਭਾਈਚਾਰੇ ਦੇ ਪਹਿਲੇ ਮੈਂਬਰ ਹਨ।
ਫਿਲਹਾਲ ਉਨ੍ਹਾਂ ਦੇ ਸਾਹਮਣੇ ਨਿਊ ਡੈਮੋਕਰੇਟਿਕ ਪਾਰਟੀ ਨੂੰ ਮੁੜ ਤੋਂ ਖੜ੍ਹਾ ਕਰਨ ਦੀ ਗੰਭੀਰ ਚੁਣੌਤੀ ਹੈ, ਜੋ ਸਾਲ 2015 ਦੀ ਚੋਣ ਵਿਚ 59 ਸੀਟਾਂ ‘ਤੇ ਹਾਰ ਗਈ ਸੀ। ਇਹ ਪਾਰਟੀ ਕੈਨੇਡਾ ਦੀ ਸੰਸਦ ਵਿਚ ਤੀਜੇ ਨੰਬਰ ‘ਤੇ ਹੈ। ਕੈਨੇਡਾ ਵਿਚ ਬੇਸ਼ੱਕ ਮੁੱਖ ਮੁਕਾਬਲਾ ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀ ਦੇ ਵਿਚਾਲੇ ਹੀ ਹੋਵੇਗਾ। ਕੈਨੇਡਾ ਵਿਚ ਪੰਜਾਬੀਆਂ ਦਾ ਗੜ੍ਹ ਸਮਝੇ ਜਾਂਦੇ ਸਰੀ, ਬਰੈਂਪਟਨ ਅਤੇ ਕੈਲਗਰੀ ਸ਼ਹਿਰਾਂ ਦੇ ਚਾਰ ਅਜਿਹੇ ਸੰਸਦੀ ਖੇਤਰ ਹਨ, ਜਿੱਥੇ ਪੰਜਾਬੀ ਉਮੀਦਵਾਰਾਂ ਦੇ ਵਿਚ ਸਖ਼ਤ ਮੁਕਾਬਲਾ ਹੋਵੇਗਾ। ਇੱਥੇ ਤਮਾਮ ਸਿਆਸੀ ਪਾਰਟੀਆਂ ਪੰਜਾਬੀ ਉਮੀਦਵਾਰਾਂ ‘ਤੇ ਦਾਅ ਖੇਡ ਰਹੀਆਂ ਹਨ।
ਬਰੈਂਪਟਨ ਸਾਊਥ ਤੋਂ ਸੋਨੀਆ ਸਿੱਧੂ ਲਿਬਰਲ ਪਾਰਟੀ ਦੀ ਟਿਕਟ ‘ਤੇ ਦੂਜੀ ਵਾਰ ਅਪਣੀ ਕਿਸਮਤ ਅਜਮਾ ਰਹੀ ਹੈ, ਜਦ ਕਿ ਕੰਜ਼ਰਵੇਟਿਵ ਪਾਰਟੀ ਦੇ ਰਮਨਦੀਪ ਸਿੰਘ ਬਰਾੜ, ਐੱਨ.ਡੀ.ਪੀ. ਦੀ ਮਨਦੀਪ ਕੌਰ ਅਤੇ ਪੀਪਲਜ਼ ਪਾਰਟੀ ਦੇ ਰਾਜਵਿੰਦਰ ਘੁੰਮਣ ਉਮੀਦਵਾਰ ਹਨ। ਬਰੈਂਪਟਨ ਈਸਟ ਖੇਤਰ ਤੋਂ ਲਿਬਰਲ ਪਾਰਟੀ ਦੇ ਨੌਜਵਾਨ ਨੇਤਾ ਮਨਿੰਦਰ ਸਿੰਘ ਮੈਨੀ, ਕੰਜ਼ਰਵੇਟਿਵ ਪਾਰਟੀ ਦੀ ਬੀਬੀ ਰਮੋਨਾ ਸਿੰਘ, ਐੱਨ.ਡੀ.ਪੀ. ਦੇ ਸ਼ਰਨਜੀਤ ਸਿੰਘ ਅਤੇ ਪੀਪਲਜ਼ ਪਾਰਟੀ ਵਲੋਂ ਗੌਰਵ ਵਾਲੀਆ ਮੈਦਾਨ ਵਿਚ ਹਨ।
ਕੈਲਗਰੀ ਸਕਾਈਵਿਊ ਸੰਸਦੀ ਖੇਤਰ ਤੋਂ ਮਸ਼ਹੂਰ ਪੱਤਰਕਾਰ ਤੇ ਲਿਬਰਲ ਉਮੀਦਵਾਰ ਨਿਰਮਲਾ ਨਾਇਡੂ, ਕੰਜ਼ਰਵੇਟਿਵ ਪਾਰਟੀ ਦੀ ਜਗਦੀਪ ਕੌਰ ਸਹੋਤਾ, ਐੱਨ.ਡੀ.ਪੀ. ਦੇ ਗੁਰਿੰਦਰ ਸਿੰਘ ਅਤੇ ਪੀਪਲਜ਼ ਪਾਰਟੀ ਦੇ ਹੈਰੀ ਢਿੱਲੋਂ ਆਪਣੀ ਕਿਸਮਤ ਅਜਮਾ ਰਹੇ ਹਨ। ਸਰੀ-ਨਿਊਟਨ ਤੋਂ ਲਿਬਰਲ ਉਮੀਦਵਾਰ ਸੁਖ ਧਾਲੀਵਾਲ ਪ੍ਰਸਿੱਧ ਰੇਡੀਓ ਹੋਸਟ ਅਤੇ ਐੱਨ.ਡੀ.ਪੀ. ਉਮੀਦਵਾਰ ਹਰਜੀਤ ਸਿੰਘ ਗਿੱਲ ਅਤੇ ਪ੍ਰਸਿੱਧ ਟੀ.ਵੀ. ਹੋਸਟ ਕੰਜ਼ਰਵੇਟਿਵ ਉਮੀਦਵਾਰ ਹਰਪ੍ਰੀਤ ਸਿੰਘ ਦੇ ਵਿਚ ਸਖਤ ਮੁਕਾਬਲਾ ਹੋਣ ਦੀ ਪੂਰੀ ਸੰਭਾਵਨਾ ਹੈ।
ਬਰੈਂਪਟਨ ਸੈਂਟਰ ਖੇਤਰ ਤੋਂ ਲਿਬਰਲ ਉਮੀਦਵਾਰ ਰਮੇਸ ਸੰਘਾ, ਕੰਜ਼ਰਵੇਟਿਵ ਪਾਰਟੀ ਦੀ ਪਵਨਦੀਪ ਕੌਰ ਗੌਸਲ ਅਤੇ ਪੀਪਲਜ਼ ਪਾਰਟੀ ਦੇ ਬਲਜੀਤ ਸਿੰਘ ਬਾਵਾ ਵਿਚ ਮੁਕਾਬਲਾ ਹੋਵੇਗਾ।

About Author

Punjab Mail USA

Punjab Mail USA

Related Articles

ads

Latest Category Posts

    ਮਿਸੀਸਿਪੀ ‘ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਮਿਸੀਸਿਪੀ ‘ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

Read Full Article
    ਅਮਰੀਕਾ ਵੱਲੋਂ  ਕਰਤਾਰਪੁਰ ਲਾਂਘਾ ਖੁੱਲਣ ਦਾ ਜ਼ੋਰਦਾਰ ਸਵਾਗਤ

ਅਮਰੀਕਾ ਵੱਲੋਂ ਕਰਤਾਰਪੁਰ ਲਾਂਘਾ ਖੁੱਲਣ ਦਾ ਜ਼ੋਰਦਾਰ ਸਵਾਗਤ

Read Full Article
    ਟੈਕਸਸ ‘ਚ ਸਿੱਖ ਜੋੜੇ ਦਾ ਗੋਲੀਆਂ ਮਾਰ ਕੇ ਕਤਲ

ਟੈਕਸਸ ‘ਚ ਸਿੱਖ ਜੋੜੇ ਦਾ ਗੋਲੀਆਂ ਮਾਰ ਕੇ ਕਤਲ

Read Full Article
    ਅਮਰੀਕਾ ਵਿਚ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਜਾਰੀ ਰਹਿਣਗੇ ਵਰਕ ਪਰਮਿਟ

ਅਮਰੀਕਾ ਵਿਚ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਜਾਰੀ ਰਹਿਣਗੇ ਵਰਕ ਪਰਮਿਟ

Read Full Article
    ਅਮਰੀਕੀ ਸੀਨੀਅਰ ਸਾਂਸਦਾਂ ਵੱਲੋਂ ਸਿੱਖ ਭਾਈਚਾਰੇ ਦੇ ਸਨਮਾਨ ‘ਚ ਅਮਰੀਕੀ ਕਾਂਗਰਸ ‘ਚ ਪ੍ਰਸਤਾਵ ਪੇਸ਼

ਅਮਰੀਕੀ ਸੀਨੀਅਰ ਸਾਂਸਦਾਂ ਵੱਲੋਂ ਸਿੱਖ ਭਾਈਚਾਰੇ ਦੇ ਸਨਮਾਨ ‘ਚ ਅਮਰੀਕੀ ਕਾਂਗਰਸ ‘ਚ ਪ੍ਰਸਤਾਵ ਪੇਸ਼

Read Full Article
    ਦੁਨੀਆਂ ਭਰ ਦੇ 11 ਹਜ਼ਾਰ ਵਿਗਿਆਨਕਾਂ ਨੇ ਐਲਾਨੀ ‘ਕਲਾਈਮੇਟ ਐਮਰਜੈਂਸੀ’

ਦੁਨੀਆਂ ਭਰ ਦੇ 11 ਹਜ਼ਾਰ ਵਿਗਿਆਨਕਾਂ ਨੇ ਐਲਾਨੀ ‘ਕਲਾਈਮੇਟ ਐਮਰਜੈਂਸੀ’

Read Full Article
    ਭਾਰਤੀ ਮੂਲ ਦੇ ਵਿਗਿਆਨੀ ਨੇ ਖੂਨ ਦੀਆਂ ਨਾੜੀਆਂ ਵਾਲੀ ਸਕਿਨ ਥ੍ਰੀ-ਡੀ ਪ੍ਰਿੰਟਿੰਗ ਨਾਲ ਕੀਤੀ ਵਿਕਸਿਤ

ਭਾਰਤੀ ਮੂਲ ਦੇ ਵਿਗਿਆਨੀ ਨੇ ਖੂਨ ਦੀਆਂ ਨਾੜੀਆਂ ਵਾਲੀ ਸਕਿਨ ਥ੍ਰੀ-ਡੀ ਪ੍ਰਿੰਟਿੰਗ ਨਾਲ ਕੀਤੀ ਵਿਕਸਿਤ

Read Full Article
    ਰਾਸ਼ਟਰਪਤੀ ਟਰੰਪ ‘ਤੇ ਅਮਰੀਕੀ ਅਦਾਲਤ ਨੇ ਲਾਇਆ 20 ਲੱਖ ਡਾਲਰ ਦਾ ਜੁਰਮਾਨਾ

ਰਾਸ਼ਟਰਪਤੀ ਟਰੰਪ ‘ਤੇ ਅਮਰੀਕੀ ਅਦਾਲਤ ਨੇ ਲਾਇਆ 20 ਲੱਖ ਡਾਲਰ ਦਾ ਜੁਰਮਾਨਾ

Read Full Article
    ਕੈਲੀਫੋਰਨੀਆ ‘ਚ ਛੋਟਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

ਕੈਲੀਫੋਰਨੀਆ ‘ਚ ਛੋਟਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

Read Full Article
    ਅਮਰੀਕਾ ‘ਚ 140 ਸੱਪਾਂ ਨਾਲ ਰਹਿਣ ਵਾਲੀ ਔਰਤ ਦੀ ਹੋਈ ਮੌਤ

ਅਮਰੀਕਾ ‘ਚ 140 ਸੱਪਾਂ ਨਾਲ ਰਹਿਣ ਵਾਲੀ ਔਰਤ ਦੀ ਹੋਈ ਮੌਤ

Read Full Article
    ਲਾਂਘਾ ਖੁੱਲਣ ਦਾ ਸੁਹਾਵਾ ਮੌਕਾ ਆਣ ਪੁੱਜਾ

ਲਾਂਘਾ ਖੁੱਲਣ ਦਾ ਸੁਹਾਵਾ ਮੌਕਾ ਆਣ ਪੁੱਜਾ

Read Full Article
    ਯੂਬਾ ਸਿਟੀ ‘ਚ ਗੁਰਤਾਗੱਦੀ ਦਿਵਸ ਦੌਰਾਨ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਯੂਬਾ ਸਿਟੀ ‘ਚ ਗੁਰਤਾਗੱਦੀ ਦਿਵਸ ਦੌਰਾਨ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

Read Full Article
    ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਜਥੇਦਾਰ ਸ੍ਰੀ ਅਕਾਲ ਤਖਤ ਨਾਲ ਹੋਈ ਸੁਹਿਰਦ ਮੀਟਿੰਗ

ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਜਥੇਦਾਰ ਸ੍ਰੀ ਅਕਾਲ ਤਖਤ ਨਾਲ ਹੋਈ ਸੁਹਿਰਦ ਮੀਟਿੰਗ

Read Full Article
    ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

Read Full Article
    ‘ਜਸ਼ਨ-ਏ-ਦਿਵਾਲੀ 2019’ ਪ੍ਰੋਗਰਾਮ ਦੌਰਾਨ ਫਰਿਜ਼ਨੋ ‘ਚ ਲੱਗੀਆਂ ਰੌਣਕਾਂ

‘ਜਸ਼ਨ-ਏ-ਦਿਵਾਲੀ 2019’ ਪ੍ਰੋਗਰਾਮ ਦੌਰਾਨ ਫਰਿਜ਼ਨੋ ‘ਚ ਲੱਗੀਆਂ ਰੌਣਕਾਂ

Read Full Article