PUNJABMAILUSA.COM

ਕੈਨੇਡਾ, ਆਸਟ੍ਰੇਲੀਆ ਜਾਣ ਲਈ ਹਵਾਈ ਟਿਕਟ ਹੋਈ ਮਹਿੰਗੀ!

ਕੈਨੇਡਾ, ਆਸਟ੍ਰੇਲੀਆ ਜਾਣ ਲਈ ਹਵਾਈ ਟਿਕਟ ਹੋਈ ਮਹਿੰਗੀ!

ਕੈਨੇਡਾ, ਆਸਟ੍ਰੇਲੀਆ ਜਾਣ ਲਈ ਹਵਾਈ ਟਿਕਟ ਹੋਈ ਮਹਿੰਗੀ!
September 08
08:00 2018

ਜਲੰਧਰ, 8 ਸਤੰਬਰ (ਪੰਜਾਬ ਮੇਲ)- ਡਾਲਰ ਮਹਿੰਗਾ ਹੋਣ ਨਾਲ ਵਿਦੇਸ਼ਾਂ ‘ਚ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗ ਰਿਹਾ ਹੈ। ਖਾਣ-ਪੀਣ ਤੋਂ ਲੈ ਕੇ ਹਵਾਈ ਟਿਕਟਾਂ ਤਕ ਮਹਿੰਗੀਆਂ ਹੋ ਗਈਆਂ ਹਨ। ਹਰ ਸਾਲ ਤਕਰੀਬਨ ਪੰਜ ਲੱਖ ਵਿਦਿਆਰਥੀ ਪੜ੍ਹਾਈ ਲਈ ਵਿਦੇਸ਼ ਜਾਂਦੇ ਹਨ। ਇਨ੍ਹਾਂ ‘ਚੋਂ 50 ਫੀਸਦੀ ਅਮਰੀਕਾ, 25 ਫੀਸਦੀ ਕੈਨੇਡਾ, 15 ਫੀਸਦੀ ਯੂ. ਕੇ. ਅਤੇ 10 ਫੀਸਦੀ ਆਸਟ੍ਰੇਲੀਆ ਨੂੰ ਚੁਣਦੇ ਹਨ। ਰੁਪਏ ‘ਚ ਆਈ ਗਿਰਾਵਟ ਦਾ ਅਸਰ ਲਗਭਗ ਇਨ੍ਹਾਂ ਸਾਰੇ ਦੇਸ਼ ਦੀ ਕਰੰਸੀ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਹਾਲਤ ਇਹ ਹੈ ਕਿ ਕੈਨੇਡਾ ਤੇ ਆਸਟ੍ਰੇਲੀਆ ਦੀ ਹਵਾਈ ਟਿਕਟ 1 ਲੱਖ 45 ਹਜ਼ਾਰ ਰੁਪਏ ‘ਚ ਵਿਕ ਰਹੀ ਹੈ, ਜਦੋਂ ਕਿ ਆਮ ਤੌਰ ‘ਤੇ ਇਸ ਦੀ ਕੀਮਤ 40 ਹਜ਼ਾਰ ਰੁਪਏ ਹੈ। ਸਿਰਫ ਕੈਨੇਡਾ ‘ਚ ਹੀ 1.5 ਲੱਖ ਵਿਦਿਆਰਥੀ ਉੱਚ ਸਿੱਖਿਆ ਲੈਣ ਜਾ ਚੁੱਕੇ ਹਨ। ਹਰ ਵਿਦਿਆਰਥੀ ਆਪਣੀ 1 ਸਾਲ ਦੀ 12 ਲੱਖ ਰੁਪਏ ਫੀਸ ਭਰਦਾ ਹੈ। 2 ਲੱਖ ਰੁਪਏ ਆਪਣੇ ਖਰਚ ਨਾਲ ਲੈ ਕੇ ਜਾਂਦਾ ਹੈ। ਇਸ ਦੇ ਬਾਅਦ ਅਗਲੇ ਸਾਲ ਪਹਿਲੇ ਸਮੈਸਟਰ ਦੇ 6 ਲੱਖ ਫਿਰ ਆਪਣੇ ਮਾਤਾ-ਪਿਤਾ ਕੋਲੋਂ ਮੰਗਵਾਉਂਦਾ ਹੈ। ਉਸ ਦੇ ਬਾਅਦ ਉਹ ਖੁਦ ਕੰਮ ਕਰਕੇ ਆਪਣੇ ਅਗਲੇ ਡੇਢ ਸਾਲ ਦੀ ਫੀਸ ਅਤੇ ਹੋਰ ਖਰਚ ਪੂਰੇ ਕਰਨ ਲੱਗਦਾ ਹੈ। ਅਜਿਹੇ ‘ਚ ਹਰ ਵਿਦਿਆਰਥੀ ਦੇ ਨਾਲ 20 ਲੱਖ ਰੁਪਏ ਭਾਰਤੀ ਕਰੰਸੀ ਕੈਨੇਡਾ ਜਾਂਦੀ ਹੈ। ਕੈਨੇਡਾ ਦਾ ਡਾਲਰ ਪਿਛਲੇ ਸਾਲ ਦਸੰਬਰ ‘ਚ ਜਿੱਥੇ 50-51 ਰੁਪਏ ਸੀ, ਹੁਣ 55 ਰੁਪਏ ‘ਤੇ ਪਹੁੰਚ ਚੁੱਕਾ ਹੈ। ਉੱਥੇ ਹੀ ਇਕ ਅਮਰੀਕੀ ਡਾਲਰ ਤਕਰੀਬਨ 72 ਰੁਪਏ ‘ਤੇ ਪਹੁੰਚ ਗਿਆ ਹੈ। ਅਜਿਹੇ ‘ਚ ਕਰੰਸੀ ‘ਚ ਬਦਲਾਅ ਅਤੇ ਮਹਿੰਗਾਈ ਨੂੰ ਮਿਲਾ ਕੇ ਦੇਖੀਏ ਤਾਂ ਟਿਊਸ਼ਨ ਫੀਸ, ਰੈਂਟਲ ਅਤੇ ਬੋਰਡਿੰਗ ‘ਤੇ ਸਾਲਾਨਾ 3 ਤੋਂ 5 ਲੱਖ ਦਾ ਖਰਚ ਵਧ ਗਿਆ ਹੈ। ਉਦਾਹਰਣ ਦੇ ਤੌਰ ‘ਤੇ ਜਿੱਥੇ ਇਕ ਸਾਲ ਪਹਿਲਾਂ ਅਮਰੀਕਾ ‘ਚ ਅੰਡਰਗ੍ਰੈਜੂਏਟ ਕੋਰਸ ਲਈ ਫੀਸ, ਰੈਂਟਲ ਅਤੇ ਬੋਰਡਿੰਗ ਦਾ ਕੁਲ ਖਰਚ ਸਾਲਾਨਾ 20 ਤੋਂ 40 ਲੱਖ ਰੁਪਏ ਤਕ ਜਾਂਦਾ ਸੀ, ਉਹ ਵਧ ਕੇ ਹੁਣ 25 ਤੋਂ 45 ਲੱਖ ਰੁਪਏ ਹੋ ਗਿਆ ਹੈ। ਇਸੇ ਤਰ੍ਹਾਂ ਕੈਨੇਡਾ, ਯੂ. ਕੇ. ਅਤੇ ਆਸਟ੍ਰੇਲੀਆ ‘ਚ ਵੀ ਸਾਲਾਨਾ 5 ਲੱਖ ਤਕ ਦਾ ਖਰਚ ਵਧ ਗਿਆ ਹੈ। ਹੁਣ ਆਸਟ੍ਰੇਲੀਆ ‘ਚ ਅਕਤੂਬਰ ‘ਚ ਸਮੈਸਟਰ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਲਈ ਵਿਦਿਆਰਥੀ ਪੂਰੀ ਤਿਆਰੀ ਕਰ ਰਹੇ ਹਨ ਪਰ ਡਾਲਰ ਨੇ ਉਨ੍ਹਾਂ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਆਸਟ੍ਰੇਲੀਆ ‘ਚ ਟਿਊਸ਼ਨ ਫੀਸ ਤੋਂ ਲੈ ਕੇ ਘਰ ਦਾ ਕਿਰਾਇਆ ਤਕ ਭਰਨਾ ਮਹਿੰਗਾ ਹੋ ਗਿਆ ਹੈ। ਕੈਨੇਡਾ ‘ਚ ਜਨਵਰੀ ਦਾ ਦਾਖਲਾ ਪੂਰਾ ਹੋ ਚੁੱਕਾ ਹੈ ਅਤੇ ਮਈ 2019 ਦੀ ਤਿਆਰੀਆਂ ਚੱਲ ਰਹੇ ਹਨ। ਅਜਿਹੇ ‘ਚ ਜੇਕਰ ਡਾਲਰ ਹੋਰ ਮਹਿੰਗਾ ਹੁੰਦਾ ਹੈ, ਤਾਂ ਵਿਦੇਸ਼ ਜਾਣ ਵਾਲਿਆਂ ਦਾ ਖਰਚ ਉਨ੍ਹਾਂ ਦੀ ਜੇਬ ਢਿੱਲੀ ਕਰੇਗਾ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article