PUNJABMAILUSA.COM

ਕੈਨੇਡਾ, ਅਮਰੀਕਾ ਦੀ ਸਿੱਧੀ ਉਡਾਣ ਸ਼ੁਰੂ ਹੋਣ ‘ਚ ਚੰਡੀਗੜ-ਮੋਹਾਲੀ ਹਵਾਈ ਅੱਡੇ ਤੋਂ ਲੱਗ ਜਾਣਗੇ 2 ਸਾਲ

ਕੈਨੇਡਾ, ਅਮਰੀਕਾ ਦੀ ਸਿੱਧੀ ਉਡਾਣ ਸ਼ੁਰੂ ਹੋਣ ‘ਚ ਚੰਡੀਗੜ-ਮੋਹਾਲੀ ਹਵਾਈ ਅੱਡੇ ਤੋਂ ਲੱਗ ਜਾਣਗੇ 2 ਸਾਲ

ਕੈਨੇਡਾ, ਅਮਰੀਕਾ ਦੀ ਸਿੱਧੀ ਉਡਾਣ ਸ਼ੁਰੂ ਹੋਣ ‘ਚ ਚੰਡੀਗੜ-ਮੋਹਾਲੀ ਹਵਾਈ ਅੱਡੇ ਤੋਂ ਲੱਗ ਜਾਣਗੇ 2 ਸਾਲ
July 21
09:34 2017

ਚੰਡੀਗੜ, 21 ਜੁਲਾਈ (ਪੰਜਾਬ ਮੇਲ)- ਚੰਡੀਗੜ-ਮੋਹਾਲੀ ਹਵਾਈ ਅੱਡੇ ਤੋਂ ਅਮਰੀਕਾ, ਕੈਨੇਡਾ, ਬਰਤਾਨੀਆ ਤੇ ਆਸਟ੍ਰੇਲੀਆ ਲਈ ਸਿੱਧੀਆਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੀ ਮੰਗ ਦਿਨੋਂ ਦਿਨ ਜ਼ੋਰ ਫੜਦੀ ਜਾ ਰਹੀ ਹੈ ਪਰ ਲਗਭਗ ਦੋ ਸਾਲਾਂ ਤੱਕ ਅਜਿਹਾ ਹੁੰਦਾ ਸੰਭਵ ਨਜ਼ਰ ਨਹੀਂ ਆ ਰਿਹਾ। ਉਸ ਦਾ ਵੱਡਾ ਕਾਰਨ ਹੈ ਕਿ ਇਹ ਹਵਾਈ ਅੱਡਾ ਛੋਟੇ ਰਨਵੇਅ ਕਾਰਨ ਹਾਲੇ ਵੱਡੀਆਂ ਕੌਮਾਂਤਰੀ ਉਡਾਣਾਂ ਲਈ ਪੂਰੀ ਤਰ•ਾਂ ਤਿਆਰ ਨਹੀਂ ਹੈ। ਇਸ ਰਨਵੇਅ ਦੇ ਵਿਸਥਾਰ ਦੀ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਹੈ। ਵੱਡੇ ਜਹਾਜ਼ਾਂ (ਲੌਂਗ-ਹੋਲ ਏਅਰਕ੍ਰਾਫਟ) ਦੀ ਲੰਬਾਈ ਅਤੇ ਚੌੜਾਈ ਜ਼ਿਆਦਾ ਹੁੰਦੀ, ਇਸ ਲਈ ਇਨ•ਾਂ ਨੂੰ ਰਨਵੇਅ ‘ਤੇ ਉਤਰਨ ਵੇਲੇ ਅਤੇ ਉਡਾਣ ਭਰਨ ਵੇਲੇ ਵਧੇਰੇ ਲੰਮੇ-ਚੌੜੇ ਰਨਵੇਅ ਦੀ ਲੋੜ ਹੁੰਦੀ ਹੈ। ਪਰ ਚੰਡੀਗੜ• ਆਵਾਈ ਅੱਡੇ ਦੀ ਮੌਜੂਦਾ ਲੰਬਾਈ 9,000 ਫੁੱਟ ਹੈ, ਜੋ ਸਿਰਫ਼ ਛੋਏ ਜਹਾਜ਼ਾਂ (ਨੈਰੋ ਬੋਡਿਡ ਕ੍ਰਾਫਟ) ਨੂੰ ਹੈਂਡਲ ਕਰਨ ਲਈ ਠੀਕ ਹੈ ਤੇ ਇਥੋਂ ਘੱਟ ਦੂਰੀ ਦੇ ਦੇਸ਼ਾਂ ਲਈ ਹੀ ਉਡਾਣ ਭਰੀ ਜਾ ਸਕਦੀ ਹੈ।
ਮਿਸਾਲ ਦੇ ਤੌਰ ‘ਤੇ ਇੰਡੀਗੋ ਨੇ ਚੰਡੀਗੜ-ਦੁਬਈ ਉਡਾਣ ਛੋਟੇ ਜਹਾਜ਼ (ਨੈਰੋ ਬੋਡਿਡ ਏਅਰਬਸ) ਏ320 ਨਾਲ ਸ਼ੁਰੂ ਕੀਤੀ ਹੈ ਤੇ ਇਹ ਫਲਾਈਟ 3,000 ਕਿੱਲੋ ਮੀਟਰ ਤੋਂ ਅੱਗੇ ਦੇ ਰੂਟਾਂ ‘ਤੇ ਨਹੀਂ ਜਾ ਸਕਦੀ। ਚੰਡੀਗੜ ਤੋਂ ਸ਼ਾਰਜਹਾ ਲਈ ਉਡਾਣ ਭਰਨ ਵਾਲੇ ਬੋਇੰਗ 737-800 ਸੀਰੀਜ਼ ਦੇ ਜਹਾਜ਼ ਵੀ ਛੋਟੇ ਟਵਿਨ ਹਵਾਈ ਜਹਾਜ਼ਾਂ ਦੀ ਸ੍ਰੇਣੀ ‘ਚ ਆਉਂਦੇ ਹਨ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੌਜੂਦਾ ਸਮੇਂ ਚੰਡੀਗੜ ਤੋਂ ਬੈਂਕਾਕ, ਕੋਲੰਬੋ ਜਾਂ ਸਿੰਗਾਪੁਰ ਲਈ ਹੀ ਕੌਮਾਂਤਰੀ ਉਡਾਣਾਂ ਉਡ ਸਕਦੀਆਂ ਹਨ। ਏਅਰਬਸ ਏ-330 ਜਾਂ ਬੋਇੰਗ ਬੀ-787 ਜਾਂ ਬੀ-777 ਵਰਗੇ ਵੱਡੇ ਜਹਾਜ਼ਾਂ ਨੂੰ ਅਮਰੀਕਾ, ਯੂਰਪ ਜਾਂ ਕੈਨੇਡਾ ਲਈ ਮਾਰਗਾਂ ‘ਤੇ ਉਡਾਣ ਲਈ ਰਨਵੇਅ ਨੂੰ ਹੋਰ 1400 ਫੁੱਟ ਲੰਮਾ ਕਰਨ ਦੀ ਲੋੜ ਹੈ, ਜਿਸ ਦੀ ਮੌਜੂਦਾ ਲੰਬਾਈ 9,000 ਫੁੱਟ ਹੈ। 2008 ‘ਚ ਨਵੇਂ ਕੌਮਾਂਤਰੀ ਟਰਮੀਨਲ ਦੀ ਸਥਾਪਨਾ ਮਗਰੋਂ ਲੋੜੀਂਦੇ 10,400 ਫੁੱਟ ਰਨਵੇਅ ਦਾ ਵਿਸਥਾਰ ਹਾਲੇ ਵੀ ਲਟਕਿਆ ਹੋਇਆ ਹੈ।
ਹਵਾਈ ਅੱਡੇ ਦਾ ਰਨਵੇਅ ਲੰਬਾ ਕਰਨ ਦੀ ਜ਼ਿੰਮੇਵਾਰੀ ਭਾਰਤੀ ਹਵਾਈ ਸੈਨਾ ‘ਤੇ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਯੂ.ਕੇ., ਯੂਐਸ, ਕੈਨੇਡਾ ਆਦਿ ਦੇਸ਼ਾਂ ਦੀਆਂ ਕੌਮਾਂਤਰੀ ਉਡਾਣਾਂ ਲਈ ਚੰਡੀਗੜ ਹਵਾਈ ਅੱਡੇ ਦਾ ਰਨਵੇਅ ਭੀੜਾ ਅਤੇ ਛੋਟਾ ਹੈ ਜਿਸ ਨੂੰ ਖੁਲ•ਾ ਕਰਨ ਲਈ ਸਮਾਂ ਲੱਗੇਗਾ। ਹਾਲਾਂਕਿ ਭਾਰਤੀ ਹਵਾਈ ਸੈਨਾ ਨੇ ਰਨਵੇਅ ਦੇ ਆਧੁਨਿਕੀਕਰਨ ਲਈ ਪ੍ਰੋਜੈਕਟ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਰਨਵੇਅ ਅਪਗਰੇਡ ਕਰਨ ਲਈ ਘੱਟੋ ਘੱਟ ਦੋ ਸਾਲ ਲੱਗਣਗੇ। ਬੇਸ਼ੱਕ ਨਵਾਂ ਟਰਮੀਨਲ ਕੰਪਲੈਕਸ ਚਾਲੂ ਹੋ ਗਿਆ ਹੈ। ਪਰ ਏਅਰਫੀਲਡ ਇਕ ਲੰਬੀ ਰਨਵੇਅ ਦੀ ਮੰਗ ਅਤੇ ਇਕ ਬਿਹਤਰ ਲੈਂਡਿੰਗ ਸਿਸਟਮ ਦੇ ਨਾਲ ਤਾਲਮੇਲ ਬਿਠਾਉਣ ਦੇ ਸਮਰਥ ਨਹੀਂ ਹੈ। ਹਵਾਈ ਅੱਡੇ ‘ਤੇ ਕਰਮਚਾਰੀਆਂ ਦੀ ਘਾਟ ਦੇ ਚਲਦਿਆਂ 10 ਵਜੇ ਤੋਂ ਬਾਅਦ ਉਡਾਣਾਂ ਸੰਚਾਲਿਤ ਕਰਨ ਦੀ ਇਜਾਜ਼ਤ ਨਹੀਂ ਹੈ। ਹਾਲਾਂਕਿ ਆਈਏਐਫ ਦੇ ਸਥਾਨਕ ਸਟੇਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਵੱਲੋਂ ਐਮਐਫਆਈ ਪ੍ਰਾਜੈਕਟ ਤਹਿਤ ਆਏ 400 ਕਰੋੜ ਰੁਪਏ ਨਾਲ ਰਨਵੇਅ ਦੇ ਆਧੁਨਿਕੀਕਰਨ ਦਾ ਕੰਮ ਸ਼ੁਰ ਹੋ ਗਿਆ ਹੈ ਤੇ ਹਵਾਈ ਅੱਡੇ ਨੂੰ ਅਪਗਰੇਡ ਕੀਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ 18 ਤੋਂ 24 ਮਹੀਨਿਆਂ ਦਾ ਸਮਾਂ ਲੱਗੇਗਾ। ਜੇ ਇਥੋਂ ਦੋ ਸਾਲਾਂ ਤੱਕ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਜਾਂ ਲੰਡਨ ਲਈ ਸਿੱਧੀਆਂ ਕੌਮਾਂਤਰੀ ਉਡਾਣਾਂ ਸ਼ੁਰੂ ਹੁੰਦੀਆਂ ਹਨ ਤਾਂ ਹਵਾਈ ਅੱਡੇ ‘ਤੇ 24 ਘੰਟੇ ਸਟਾਫ ਦੀ ਲੋੜ ਪਏਗੀ। ਇਸ ਲਈ ਹਵਾਈ ਅੱਡੇ ਨੂੰ ਸਟਾਫ ਦੀ ਭਰਤੀ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਐਨ.ਆਰ.ਆਈਜ਼. ਲੰਮੇ ਸਮੇਂ ਤੋਂ ਮੰਗ ਕਰ ਰਹੇ ਹਨ ਕਿ ਚੰਡੀਗੜ•-ਹਵਾਈ ਅੱਡੇ ਤੋਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਬਰਤਾਨੀਆ ਆਦਿ ਦੇਸ਼ਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣ। ਕਿਉਂਕਿ ਹੁਣ ਇਨ•ਾਂ ਨੂੰ ਫਲਾਈਟ ਲੈਣ ਜਾਂ ਆਪਣੇ ਸੂਬਿਆਂ ‘ਚ ਆਉਣ ਲਈ ਪਹਿਲਾਂ ਦਿੱਲੀ ਪੁੱਜਣਾ ਪੈਂਦਾ ਜਿਸ ‘ਚ ਉਨ•ਾਂ ਦਾ ਸਮਾਂ ਤੇ ਪੈਸਾਂ ਤਾਂ ਬਰਬਾਦ ਹੁੰਦਾ ਹੀ ਹੈ, ਨਾਲ ਹੀ ਖੱਜਲ-ਖੁਆਰੀ ਅੱਡ ਹੁੰਦੀ ਹੈ। ਜੇ ਆਉਣ ਵਾਲੇ ਸਮੇਂ ‘ਚ ਇਥੋਂ ਦੀ ਵੱਡੇ ਦੇਸ਼ਾਂ ਨੂੰ ਸਿੱਧੀਆਂ ਕੌਮਾਂਤਰੀ ਉਡਾਣਾਂ ਸ਼ੁਰੂ ਹੁੰਦੀਆਂ ਹਨ ਤਾਂ ਇਸ ਨਾਲ ਪੰਜਾਬ ਅਤੇ ਹਰਿਆਣਾ ਦੋਵਾਂ ਸੂਬਿਆਂ ਨੂੰ ਫਾਇਦਾ ਹੋਵੇਗਾ। ਕਿਉਂਕਿ ਐਨ.ਆਰ.ਆਈਜ਼. ਤੇ ਸੈਲਾਨੀਆਂ ਦੇ ਵਧੇਰੇ ਗਿਣਤੀ ‘ਚ ਇਥੇ ਆਉਣ ਨਾਲ ਇਕ ਤਾਂ ਸੂਬਿਆਂ ਦੀ ਆਰਥਿਕਤਾ ਮਜ਼ਬੂਤ ਹੋਵੇਗੀ ਨਾਲ ਹੀ, ਸੂਬਿਆਂ ਦਾ ਕਾਰੋਬਾਰ ਵੀ ਪ੍ਰਫੁੱਲਤ ਹੋਵੇਗਾ।

About Author

Punjab Mail USA

Punjab Mail USA

Related Articles

ads

Latest Category Posts

    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
    ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article