PUNJABMAILUSA.COM

ਕੈਨੇਡਾ’ਚ ਨਸ਼ਾ ਤੇਜ਼ੀ ਨਾਲ ਲੈ ਰਿਹਾ ਗਭਰੂਆਂ ਦੀਆਂ ਜਾਨਾਂ

ਕੈਨੇਡਾ’ਚ ਨਸ਼ਾ ਤੇਜ਼ੀ ਨਾਲ ਲੈ ਰਿਹਾ ਗਭਰੂਆਂ ਦੀਆਂ ਜਾਨਾਂ

ਕੈਨੇਡਾ’ਚ ਨਸ਼ਾ ਤੇਜ਼ੀ ਨਾਲ ਲੈ ਰਿਹਾ ਗਭਰੂਆਂ ਦੀਆਂ ਜਾਨਾਂ
December 17
08:59 2016

drugs-1
ਵੈਨਕੂਵਰ, 17 ਦਸੰਬਰ (ਪੰਜਾਬ ਮੇਲ)- ਨਸ਼ਿਆਂ ਨੇ ਭਾਰਤ ਹੀ ਨਹੀਂ ਸਗੋਂ ਕੈਨੇਡਾ ਵਿਚ ਵੀ ਆਪਣੇ ਪੈਰ ਪੂਰੀ ਤਰ੍ਹਾਂ ਜਮਾਏ ਹੋਏ ਹਨ। ਆਲਮ ਇਹ ਹੈ ਕਿ ਡਰੱਗਜ਼ ਕਾਰਨ ਜਵਾਨੀ ਲਗਾਤਾਰ ਨਸ਼ਿਆਂ ਦੇ ਹੜ੍ਹ ਵਿਚ ਰੁੜ ਰਹੀ ਹੈ ਅਤੇ ਉਨ੍ਹਾਂ ਦੇ ਮਾਪੇ ਬੇਵੱਸ ਹੋ ਕੇ ਆਪਣੇ ਧੀਆਂ-ਪੁੱਤਾਂ ਨੂੰ ਮੌਤ ਦੇ ਮੂੰਹ ਵਿਚ ਜਾਂਦੇ ਹੋਏ ਦੇਖ ਰਹੇ ਹਨ। ਇਹ ਸੰਕਟ ਉਸ ਸਮੇਂ ਹੋਰ ਵੀ ਡੂੰਘਾ ਹੋ ਗਿਆ ਜਦੋਂ ਵੀਰਵਾਰ ਨੂੰ ਬ੍ਰਿਟਿਸ਼ ਕੋਲੰਬੀਆ ਵਿਚ ਫੈਨਟਾਈਲ ਦੀ ਓਵਰਡੋਜ਼ ਕਾਰਨ 8 ਘੰਟਿਆਂ ਵਿਚ ਹੀ 13 ਮੌਤਾਂ ਹੋ ਗਈਆਂ। 9 ਮੌਤਾਂ ਇਕੱਲੇ ਵੈਨਕੂਵਰ ਵਿਚ ਹੀ ਹੋਈਆਂ। ਵੈਨਕੂਵਰ ਦੇ ਮੇਅਰ ਗਰੇਗਰ ਰੋਬਰਟਸਨ ਅਤੇ ਐਮਰਜੈਂਸੀ ਅਧਿਕਾਰੀਆਂ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੈਨਟਾਈਲ ਅਤੇ ਡਰੱਗਜ਼ ਦੀ ਸਮੱੱਸਿਆ ਕੈਨੇਡਾ ਵਿਚ ਤੇਜ਼ੀ ਨਾਲ ਵਧਦੀ ਜਾ ਰਹੀ ਹੈ ਅਤੇ ਇਸ ਨਾਲ ਛੇਤੀ ਤੋਂ ਛੇਤੀ ਨਜਿੱਠਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਅਲਾਰਮ ਹੈ ਕਿ ਹੁਣ ਸਰਕਾਰ ਨੂੰ ਇਸ ਸੰਬੰਧ ਵਿਚ ਛੇਤੀ ਹੀ ਕੁਝ ਠੋਸ ਅਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਕ ਹੀ ਦਿਨ ਵਿਚ ਇਕ ਹੀ ਕਾਰਨ ਕਰਕੇ ਇੰਨੀਂ ਵੱਡੀ ਗਿਣਤੀ ਵਿਚ ਮੌਤਾਂ ਹੋਣਾ ਹੈਰਾਨ ਕਰਨ ਵਾਲਾ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਲੰਬੇਂ ਸਮੇਂ ਦੀ ਯੋਜਨਾ ਤਿਆਰ ਕਰਨ ਦੀ ਲੋੜ ਹੈ।
ਇਕ ਰਿਪੋਰਟ ਮੁਤਾਬਕ ਵੈਨਕੂਵਰ ਵਿਚ ਇਕੱਲੇ ਨਵੰਬਰ ਮਹੀਨੇ ਵਿਚ ਫੈਨਟਾਈਲ ਓਵਰਡੋਜ਼ ਕਾਰਨ 35 ਲੋਕਾਂ ਦੀ ਮੌਤ ਹੋ ਗਈ ਸੀ। ਜਦੋਂ ਕਿ ਇਸ ਪੂਰੇ ਸਾਲ ਵਿਚ ਹੁਣ ਤੱਕ ਵੈਨਕੂਵਰ ‘ਚ ਫੈਨਟਾਈਲ ਕਾਰਨ 159 ਮੌਤਾਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਵੈਨਕੂਵਰ ਵਿਚ ਜਿੱਥੇ 11 ਕਤਲ ਹੋਏ ਅਤੇ 15 ਮੌਤਾਂ ਸੜਕ ਹਾਦਸਿਆਂ ਵਿਚ ਹੋਈਆਂ ਉੱਥੇ ਇਹ ਦੁੱਖ ਦੇਣ ਵਾਲੀ ਗੱਲ ਹੈ ਕਿ 159 ਮੌਤਾਂ ਲੋਕਾਂ ਦੀ ਗਲਤੀ ਕਾਰਨ ਹੀ ਹੋਈਆਂ। ਪੂਰੇ ਬ੍ਰਿਟਿਸ਼ ਕੋਲੰਬੀਆ ਵਿਚ ਜਨਵਰੀ ਤੋਂ ਅਕਤੂਬਰ 2016 ਤੱਕ 622 ਲੋਕਾਂ ਦੀ ਮੌਤ ਫੈਨਟਾਈਲ ਓਵਰਡੋਜ਼ ਕਾਰਨ ਹੋ ਚੁੱਕੀ ਹੈ। ਇਹ ਅੰਕੜਾ ਇੰਨਾਂ ਵੱਡਾ ਹੈ ਕਿ ਇਸ ਸਮੱਸਿਆ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਤੋਂ ਹੀ ਲਗਾਇਆ ਜਾ ਸਕਦਾ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਵਿਦੇਸ਼ੀ ਪੂੰਜੀ ਨਿਵੇਸ਼ ‘ਚ ਵੀ ਪਛੜੀ ਮੋਦੀ ਸਰਕਾਰ

ਵਿਦੇਸ਼ੀ ਪੂੰਜੀ ਨਿਵੇਸ਼ ‘ਚ ਵੀ ਪਛੜੀ ਮੋਦੀ ਸਰਕਾਰ

Read Full Article
    ਕਨੈਕਟੀਕਟ ਸਟੇਟ ਅਸੈਂਬਲੀ ‘ਚ 1 ਨਵੰਬਰ ‘ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇਅ’ ਵਜੋਂ ਮਨਾਉਣ ਦਾ ਬਿੱਲ ਪਾਸ

ਕਨੈਕਟੀਕਟ ਸਟੇਟ ਅਸੈਂਬਲੀ ‘ਚ 1 ਨਵੰਬਰ ‘ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇਅ’ ਵਜੋਂ ਮਨਾਉਣ ਦਾ ਬਿੱਲ ਪਾਸ

Read Full Article
    ਔਰੇਗਨ ਸੂਬੇ  ਦੇ ਸਕੂਲਾਂ ‘ਚ ਗਦਰ  ਲਹਿਰ ਬਾਰੇ ਪੜਾਇਆ ਜਾਵੇਗਾ

ਔਰੇਗਨ ਸੂਬੇ ਦੇ ਸਕੂਲਾਂ ‘ਚ ਗਦਰ ਲਹਿਰ ਬਾਰੇ ਪੜਾਇਆ ਜਾਵੇਗਾ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਦੀਆਂ ਤਿਆਰੀਆਂ ਜ਼ੋਰਾਂ ‘ਤੇ

ਐਲਕ ਗਰੋਵ ਪਾਰਕ ਦੀਆਂ ਤੀਆਂ ਦੀਆਂ ਤਿਆਰੀਆਂ ਜ਼ੋਰਾਂ ‘ਤੇ

Read Full Article
    ਸਿਆਟਲ ‘ਚ ਫੁਲਕਾਰੀ ਤੀਆਂ ਦਾ ਮੇਲਾ 22 ਜੁਲਾਈ ਨੂੰ ਹੋਵੇਗਾ

ਸਿਆਟਲ ‘ਚ ਫੁਲਕਾਰੀ ਤੀਆਂ ਦਾ ਮੇਲਾ 22 ਜੁਲਾਈ ਨੂੰ ਹੋਵੇਗਾ

Read Full Article
    ਪੰਜਾਬੀ ਜਿੱਥੇ ਵੀ ਵਸੇ, ਉਥੇ ਘਰ ਤੇ ਗੁਰਦੁਆਰਾ ਜ਼ਰੂਰ ਬਣਾਇਆ

ਪੰਜਾਬੀ ਜਿੱਥੇ ਵੀ ਵਸੇ, ਉਥੇ ਘਰ ਤੇ ਗੁਰਦੁਆਰਾ ਜ਼ਰੂਰ ਬਣਾਇਆ

Read Full Article
    ਅਫਗਾਨਿਸਤਾਨ ‘ਚ ਰਹਿਣ ਵਾਲੇ ਹਿੰਦੂ ਤੇ ਸਿੱਖ ਭਾਰਤੀ ਪ੍ਰਵਾਸੀ ਨਹੀਂ, ਸਾਡੇ ਆਪਣੇ ਲੋਕ : ਅਫਗਾਨ ਰਾਜਦੂਤ

ਅਫਗਾਨਿਸਤਾਨ ‘ਚ ਰਹਿਣ ਵਾਲੇ ਹਿੰਦੂ ਤੇ ਸਿੱਖ ਭਾਰਤੀ ਪ੍ਰਵਾਸੀ ਨਹੀਂ, ਸਾਡੇ ਆਪਣੇ ਲੋਕ : ਅਫਗਾਨ ਰਾਜਦੂਤ

Read Full Article
    ਰੇਡੀਏਟਰ ਤੋਂ ਪਾਣੀ ਪੀ ਕੇ ਇਕ ਹਫ਼ਤੇ ਤੱਕ ਜ਼ਿੰਦਾ ਰਹੀ ਓਰੇਗਨ ਦੀ ਔਰਤ

ਰੇਡੀਏਟਰ ਤੋਂ ਪਾਣੀ ਪੀ ਕੇ ਇਕ ਹਫ਼ਤੇ ਤੱਕ ਜ਼ਿੰਦਾ ਰਹੀ ਓਰੇਗਨ ਦੀ ਔਰਤ

Read Full Article
    ਅਮਰੀਕਾ ‘ਚ ਮੁਸਲਿਮ ਮਹਿਲਾ ਦੇ ਅੰਗਰੇਜ਼ੀ ਲਹਿਜੇ ਦਾ ਇਕ ਗੋਰੀ ਮਹਿਲਾ ਨੇ ਨਸਲੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਉਡਾਇਆ ਮਜ਼ਾਕ

ਅਮਰੀਕਾ ‘ਚ ਮੁਸਲਿਮ ਮਹਿਲਾ ਦੇ ਅੰਗਰੇਜ਼ੀ ਲਹਿਜੇ ਦਾ ਇਕ ਗੋਰੀ ਮਹਿਲਾ ਨੇ ਨਸਲੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਉਡਾਇਆ ਮਜ਼ਾਕ

Read Full Article
    ਅਮਰੀਕਾ ਨੇ ਪਾਕਿਸਤਾਨ ‘ਚ ਸਿਆਸੀ ਉਮੀਦਵਾਰਾਂ ‘ਤੇ ਹੋਏ ਹਮਲਿਆਂ ਦੀ ਕੀਤੀ ਸਖਤ ਨਿੰਦਾ

ਅਮਰੀਕਾ ਨੇ ਪਾਕਿਸਤਾਨ ‘ਚ ਸਿਆਸੀ ਉਮੀਦਵਾਰਾਂ ‘ਤੇ ਹੋਏ ਹਮਲਿਆਂ ਦੀ ਕੀਤੀ ਸਖਤ ਨਿੰਦਾ

Read Full Article
    ਜਾਹਨਸਨ ਐਂਡ ਜਾਹਨਸਨ ‘ਤੇ ਲੱਗਿਆ 32 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ

ਜਾਹਨਸਨ ਐਂਡ ਜਾਹਨਸਨ ‘ਤੇ ਲੱਗਿਆ 32 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ

Read Full Article
    ਟਰੰਪ ਨੇ ਕਿਮ ਦਾ ਖ਼ਤ ਟਵਿਟਰ ‘ਤੇ ਕੀਤਾ ਪੋਸਟ

ਟਰੰਪ ਨੇ ਕਿਮ ਦਾ ਖ਼ਤ ਟਵਿਟਰ ‘ਤੇ ਕੀਤਾ ਪੋਸਟ

Read Full Article
    ਅਮਰੀਕਾ ਦੀਆਂ 60 ਧਨੀ ਅੌਰਤਾਂ ‘ਚ ਦੋ ਭਾਰਤਵੰਸ਼ੀ ਵੀ

ਅਮਰੀਕਾ ਦੀਆਂ 60 ਧਨੀ ਅੌਰਤਾਂ ‘ਚ ਦੋ ਭਾਰਤਵੰਸ਼ੀ ਵੀ

Read Full Article
    ਪੰਜਾਬ ‘ਚ ਨਸ਼ੇੜੀਆਂ ਵਿਰੁੱਧ ਲੋਕ ਹੋਏ ਜਾਗਰੂਕ

ਪੰਜਾਬ ‘ਚ ਨਸ਼ੇੜੀਆਂ ਵਿਰੁੱਧ ਲੋਕ ਹੋਏ ਜਾਗਰੂਕ

Read Full Article
    ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਗੁਰਦੁਆਰਿਆਂ ਦੀ ਜ਼ਮੀਨਾਂ ਬਚਾਉਣ ਦੀ ਅਪੀਲ

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਗੁਰਦੁਆਰਿਆਂ ਦੀ ਜ਼ਮੀਨਾਂ ਬਚਾਉਣ ਦੀ ਅਪੀਲ

Read Full Article