PUNJABMAILUSA.COM

ਕੈਨਟਕੀ ’ਚ ਨਕਾਬਪੋਸ਼ ਵਿਅਕਤੀ ਵੱਲੋਂ ਸਿੱਖ ਦੇ ਗੈਸ ਸਟੇਸ਼ਨ ‘ਤੇ ਭੰਨਤੋੜ

 Breaking News

ਕੈਨਟਕੀ ’ਚ ਨਕਾਬਪੋਸ਼ ਵਿਅਕਤੀ ਵੱਲੋਂ ਸਿੱਖ ਦੇ ਗੈਸ ਸਟੇਸ਼ਨ ‘ਤੇ ਭੰਨਤੋੜ

ਕੈਨਟਕੀ ’ਚ ਨਕਾਬਪੋਸ਼ ਵਿਅਕਤੀ ਵੱਲੋਂ ਸਿੱਖ ਦੇ ਗੈਸ ਸਟੇਸ਼ਨ ‘ਤੇ ਭੰਨਤੋੜ
February 08
06:22 2018

ਵਾਸ਼ਿੰਗਟਨ, 8 ਫਰਵਰੀ (ਪੰਜਾਬ ਮੇਲ)- ਅਮਰੀਕੀ ਸੂਬੇ ਕੈਨਟਕੀ ’ਚ ਇਸ ਸਿੱਖ ਦੇ ਗੈਸ ਸਟੇਸ਼ਨ ਦੀ ਨਕਾਬਪੋਸ਼ ਵਿਅਕਤੀ ਨੇ ਭੰਨ-ਤੋੜ ਕਰਕੇ ਉਸ ’ਤੇ ਨਸਲੀ ਅਤੇ ਭੱਦੇ ਚਿੰਨ੍ਹ ਉਕੇਰ ਦਿੱਤੇ। ਗਰੀਨਅੱਪ ਕਾਊਂਟੀ ’ਚ ਪੈਂਦੇ ਇਸ ਸਟੇਸ਼ਨ ’ਤੇ ਪਿਛਲੇ ਹਫ਼ਤੇ ਹਮਲਾ ਕੀਤਾ ਗਿਆ ਜਿਸ ਨਾਲ ਸਿੱਖ ਭਾਈਚਾਰੇ ’ਚ ਰੋਸ ਦੀ ਲਹਿਰ ਹੈ। ਸਥਾਨਕ ਡਬਲਿਊਐਸਏਜ਼ੈੱਡ ਟੀਵੀ ਮੁਤਾਬਕ ਸਪਰੇਅ ਨਾਲ ‘ਗੋਰਿਆਂ ਦੀ ਤਾਕਤ, ਸਵਾਸਤਿਕ ਅਤੇ ਭੱਦੀ ਭਾਸ਼ਾ’ ਆਦਿ ਦੀ ਵਰਤੋਂ ਕੀਤੀ ਗਈ। ਗੈਸ ਸਟੇਸ਼ਨ ਦੇ ਮਾਲਕ ਗੈਰੀ ਸਿੰਘ ਨੇ ਕਿਹਾ ਕਿ ਉਹ ਘਟਨਾ ਮਗਰੋਂ ਸਦਮੇ ’ਚ ਹੈ। ਕੈਨਟਕੀ ਪੁਲੀਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਟੀਵੀ ਚੈਨਲ ਨੇ ਕਿਹਾ ਕਿ ਸੁਰੱਖਿਆ ਫੁਟੇਜ ’ਚ ਇਕ ਵਿਅਕਤੀ ਸਕੀਇੰਗ ਵਾਲਾ ਮਾਸਕ ਪਹਿਨੇ ਹੋਏ ਰਾਤ ਸਾਢੇ 11 ਵਜੇ ਤੋਂ ਬਾਅਦ ਸਟੋਰ ਵੱਲ ਜਾਂਦਾ ਦਿਖਾਈ ਦਿੰਦਾ ਹੈ। ਗੈਰੀ ਸਿੰਘ ਨੇ ਕਿਹਾ ਕਿ ਚਾਰ ਸਾਲਾਂ ’ਚ ਅਜਿਹੀ ਘਟਨਾ ਉਸ ਨਾਲ ਪਹਿਲੀ ਵਾਰ ਵਾਪਰੀ ਹੈ। ‘ਮੈਂ ਭਾਈਚਾਰੇ ਨਾਲ ਕਦੇ ਵੀ ਕੁਝ ਵੀ ਮਾੜਾ ਨਹੀਂ ਕੀਤਾ ਹੈ। ਮੈਂ ਤਾਂ ਹਰ ਵੇਲੇ ਸਾਰਿਆਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰਦਾ ਹਾਂ।’ ਸਥਾਨਕ ਡੇਲੀ ਮੇਲ ਮੁਤਾਬਕ ਸਟੋਰ ’ਤੇ ਭੱਦੀ ਸ਼ਬਦਾਵਲੀ ਅਤੇ ਹੋਰ ਨਿਸ਼ਾਨਾਂ ਵਾਲੇ ਪੱਤਰ ਵੀ ਮਿਲੇ ਹਨ ਜਿਨ੍ਹਾਂ ਤੋ ਭਾਵ ਸੀ ਕਿ ‘ਲੀਵ’ ਯਾਨੀ ਸਟੋਰ ਖਾਲੀ ਕਰ ਦਿਓ। ਗੈਰੀ ਸਿੰਘ ਨੇ ਦੱਸਿਆ ਕਿ ਉਹ 1990ਵਿਆਂ ਦੇ ਸ਼ੁਰੂ ’ਚ ਭਾਰਤ ਤੋਂ ਅਮਰੀਕਾ ਸੁਫ਼ਨਾ ਲੈ ਕੇ ਆਏ ਸਨ ਪਰ ਜੋ ਕੁਝ ਸਟੋਰ ’ਤੇ ਵਾਪਰਿਆ, ਉਹ ਤਾਂ ਬੁਰੇ ਸੁਫ਼ਨੇ ਵਰਗਾ ਸੀ। ਉਸ ਨੇ ਕਿਹਾ ਕਿ ਉਹ ਭੰਨ-ਤੋੜ ਦੀ ਘਟਨਾ ਲਈ ਮੁਆਫ਼ੀ ਦੇ ਸਕਦਾ ਹੈ ਅਤੇ ਆਸ ਜਤਾਈ ਕਿ ਉਹ ਮੁੜ ਤੋਂ ਹਮਲਾ ਨਹੀਂ ਕਰਨਗੇ।

About Author

Punjab Mail USA

Punjab Mail USA

Related Articles

ads

Latest Category Posts

    ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

Read Full Article
    ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

Read Full Article
    ਟਰੰਪ ਦੀ ਸਾਬਕਾ ਲੇਡੀ ਸਟਾਫਰ ਨਾਲ ‘ਕਿੱਸ’ ਦੀ ਵੀਡੀਓ ਜਾਰੀ!

ਟਰੰਪ ਦੀ ਸਾਬਕਾ ਲੇਡੀ ਸਟਾਫਰ ਨਾਲ ‘ਕਿੱਸ’ ਦੀ ਵੀਡੀਓ ਜਾਰੀ!

Read Full Article
    ਫੇਸਬੁੱਕ ਨੂੰ ਲੋਕਾਂ ਨਾਲ ਖਿਲਵਾੜ ਕਰਨ ਬਦਲੇ ਲੱਗੇਗਾ 5 ਅਰਬ ਡਾਲਰ ਦਾ ਜ਼ੁਰਮਾਨਾ

ਫੇਸਬੁੱਕ ਨੂੰ ਲੋਕਾਂ ਨਾਲ ਖਿਲਵਾੜ ਕਰਨ ਬਦਲੇ ਲੱਗੇਗਾ 5 ਅਰਬ ਡਾਲਰ ਦਾ ਜ਼ੁਰਮਾਨਾ

Read Full Article
    ਮੋਦੀ ਸਤੰਬਰ ‘ਚ ਅਮਰੀਕਾ ਦੌਰੇ ‘ਤੇ ਜਾਣਗੇ

ਮੋਦੀ ਸਤੰਬਰ ‘ਚ ਅਮਰੀਕਾ ਦੌਰੇ ‘ਤੇ ਜਾਣਗੇ

Read Full Article
    ਵਾਸ਼ਿੰਗਟਨ ਰਾਜ ਦੇ ਥ੍ਰੀ ਲੈਕਸ ਇਲਾਕੇ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਵਾਸ਼ਿੰਗਟਨ ਰਾਜ ਦੇ ਥ੍ਰੀ ਲੈਕਸ ਇਲਾਕੇ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Read Full Article
    ਅਮਰੀਕਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਅਮਰੀਕਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Read Full Article
    ਅਮਰੀਕਾ ‘ਚ ਐਤਵਾਰ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਖਿਲਾਫ ਹੋਵੇਗੀ ਵੱਡੀ ਕਾਰਵਾਈ

ਅਮਰੀਕਾ ‘ਚ ਐਤਵਾਰ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਖਿਲਾਫ ਹੋਵੇਗੀ ਵੱਡੀ ਕਾਰਵਾਈ

Read Full Article
    ਸ਼ਰਣਾਰਥੀ ਹਿਰਾਸਤ ਕੇਂਦਰ ਵਿਚ 19 ਮਹੀਨੇ ਦੀ ਬੱਚੀ ਦੀ ਮੌਤ

ਸ਼ਰਣਾਰਥੀ ਹਿਰਾਸਤ ਕੇਂਦਰ ਵਿਚ 19 ਮਹੀਨੇ ਦੀ ਬੱਚੀ ਦੀ ਮੌਤ

Read Full Article
    ਟੈਕਸਾਸ ਵਿਚ ਮਾਲਕ ਨੂੰ ਹੀ ਖਾ ਗਏ 18 ਪਾਲਤੂ  ਕੁੱਤੇ

ਟੈਕਸਾਸ ਵਿਚ ਮਾਲਕ ਨੂੰ ਹੀ ਖਾ ਗਏ 18 ਪਾਲਤੂ ਕੁੱਤੇ

Read Full Article
    ਅਮਰੀਕੀ ਕਾਂਗਰਸ ‘ਚ ਗ੍ਰੀਨ ਕਾਰਡ ‘ਤੇ ਲੱਗੀ 7 ਫੀਸਦੀ ਲਿਮਟ ਖਤਮ ਕਰਨ ਸਬੰਧੀ ਬਿੱਲ ਪਾਸ

ਅਮਰੀਕੀ ਕਾਂਗਰਸ ‘ਚ ਗ੍ਰੀਨ ਕਾਰਡ ‘ਤੇ ਲੱਗੀ 7 ਫੀਸਦੀ ਲਿਮਟ ਖਤਮ ਕਰਨ ਸਬੰਧੀ ਬਿੱਲ ਪਾਸ

Read Full Article
    ਲੋਕ ਸਭਾ ‘ਚ ਇਕ ਵਾਰ ਫਿਰ ਗੂੰਜੇ ਪੰਜਾਬ ਦੇ ਮੁੱਦੇ

ਲੋਕ ਸਭਾ ‘ਚ ਇਕ ਵਾਰ ਫਿਰ ਗੂੰਜੇ ਪੰਜਾਬ ਦੇ ਮੁੱਦੇ

Read Full Article
    ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਰਹੀ ਡੈਮੋਕ੍ਰੇਟਿਕ ਦੀ ਉਮੀਦਵਾਰ ਕਮਲਾ ਹੈਰਿਸ ਲਈ

ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਰਹੀ ਡੈਮੋਕ੍ਰੇਟਿਕ ਦੀ ਉਮੀਦਵਾਰ ਕਮਲਾ ਹੈਰਿਸ ਲਈ

Read Full Article
    ਰਾਮ ਰਹੀਮ ਨੂੰ ਕਾਬੂ ਕਰਨ ਵਾਲੇ ਏ.ਡੀ.ਜੀ.ਪੀ. ਡਾ. ਏ.ਐੱਸ. ਚਾਵਲਾ ਪੰਜਾਬ ਮੇਲ ਦੇ ਦਫਤਰ ਪਧਾਰੇ

ਰਾਮ ਰਹੀਮ ਨੂੰ ਕਾਬੂ ਕਰਨ ਵਾਲੇ ਏ.ਡੀ.ਜੀ.ਪੀ. ਡਾ. ਏ.ਐੱਸ. ਚਾਵਲਾ ਪੰਜਾਬ ਮੇਲ ਦੇ ਦਫਤਰ ਪਧਾਰੇ

Read Full Article
    ਉਲੰਪੀਅਨ ਮਹਿੰਦਰ ਸਿੰਘ ਗਿੱਲ ਹੋਣਗੇ 15ਵੇਂ ਵਿਸ਼ਵ ਕਬੱਡੀ ਕੱਪ ਦੇ ਵਿਸ਼ੇਸ਼ ਮਹਿਮਾਨ

ਉਲੰਪੀਅਨ ਮਹਿੰਦਰ ਸਿੰਘ ਗਿੱਲ ਹੋਣਗੇ 15ਵੇਂ ਵਿਸ਼ਵ ਕਬੱਡੀ ਕੱਪ ਦੇ ਵਿਸ਼ੇਸ਼ ਮਹਿਮਾਨ

Read Full Article