PUNJABMAILUSA.COM

ਕੈਂਸਰ ਤੋਂ ਪੀੜਤ ਪਿੰਡ ਟੌਂਸਾ ਵਿਖੇ ਮੈਗਾ ਕੈਂਸਰ ਜਾਂਚ ਕੈਂਪ ਲਾਇਆ

ਕੈਂਸਰ ਤੋਂ ਪੀੜਤ ਪਿੰਡ ਟੌਂਸਾ ਵਿਖੇ ਮੈਗਾ ਕੈਂਸਰ ਜਾਂਚ ਕੈਂਪ ਲਾਇਆ

ਕੈਂਸਰ ਤੋਂ ਪੀੜਤ ਪਿੰਡ ਟੌਂਸਾ ਵਿਖੇ ਮੈਗਾ ਕੈਂਸਰ ਜਾਂਚ ਕੈਂਪ ਲਾਇਆ
July 17
17:44 2018

ਨਵਾਂਸ਼ਹਿਰ, 17 ਜੁਲਾਈ (ਪਰਮਜੀਤ ਸਿੰਘ ਬਾਗੜੀਆ/ਪੰਜਾਬ ਮੇਲ)- ਜ਼ਿਲ੍ਹਾ ਨਵਾਂ ਸ਼ਹਿਰ ਦੇ ਰੋਪੜ ਦੀ ਹੱਦ ਨਾਲ ਲਗਦੇ ਪਿੰਡ ਟੌਂਸਾ ਵਿਖੇ ਨਿਸ਼ਚਾਇ ਫਾਉਂਡੇਸ਼ਨ ਪੰਜਾਬ ਵਲੋਂ ਕੈਂਸਰ ਦੀ ਬਿਮਾਰੀ, ਇਸਦੇ ਕਾਰਨ ਅਤੇ ਇਲਾਜ ਦੀਆਂ ਸਹੂਲਤਾਂ ਸਬੰਧੀ ਇਕ ਮੈਗਾ ਕੈਂਸਰ ਚੈਕਅਪ ਲਗਾਇਆ ਗਿਆ। ਗਰਾਮ ਪੰਚਾਇਤ ਟੌਂਸਾ ਦੇ ਸਹਿਯੋਗ ਨਾਲ ਸਵ. ਦਲੀਪ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਇਸ ਕੈਂਪ ਵਿਚ ਆਯੋਜਿਕ ਧਿਰ ਸਮਾਜਸੇਵੀ ਨੌਜਵਾਨ ਵਰਿੰਦਰ ਗਰੇਵਾਲ ਪ੍ਰਧਾਨ ਐਂਟੀ ਡਰੱਗ ਫੈਡਰੇਸ਼ਨ ਚੰਡੀਗੜ੍ਹ ਅਤੇ ਮੈਡਮ ਮਨਪ੍ਰੀਤ ਕੌਰ ਪ੍ਰਧਾਨ ਔਰਤ ਵਿੰਗ ਦੇ ਸੱਦੇ ‘ਤੇ ਹੋਮੀ ਭਾਵਾ ਕੈਂਸਰ ਹਸਪਤਾਲ ਸੰਗਰੂਰ ਤੋਂ ਕੈਂਸਰ ਮਾਹਿਰ ਡਾਕਟਰਾਂ ਦੀ ਟੀਮ ਵਿਸ਼ੇਸ਼ ਤੌਰ ਤੇ ਪੁੱਜੀ ।
ਕੈਂਪ ਦਾ ਉਦਘਾਟਨ ਕਰਦਿਆਂ ਡਾ. ਜਗਤਾਰ ਸਿੰਘ ਸਾਬਕਾ ਪ੍ਰਿੰਸੀਪਲ ਕਮਿਸ਼ਨਰ ਇਨਕਮ ਟੈਕਸ ਨੇ ਆਖਿਆ ਕਿ ਮਾਲਵੇ ਦੇ ਬਹੁਤੇ ਪਿੰਡਾਂ ਵਿਚ ਫੈਲੇ ਕੈਂਸਰ ਵਾਂਗ ਪਿੰਡ ਟੌਂਸਾ ਵਿਚ ਵੀ ਇਥੇ ਸਥਾਪਤ ਫਾਰਮਾਸਿਉਟੀਕਲ ਸਨਅਤਾਂ ਕਰਕੇ ਇਲਾਕੇ ਦਾ ਪਾਣੀ ਖਤਰਨਾਕ ਹੱਦ ਤੱਕ ਦੂਸ਼ਿਤ ਹੋ ਚੁੱਕਾ ਹੈ, ਸਨਅਤਾਂ ਵਲੋਂ ਮੈਡੀਸਨ ਤਿਆਰ ਕਰਨ ਦੀ ਪ੍ਰਕ੍ਰਿਆ ਦੀ ਖਤਰਨਾਕ ਰਸਾਇਣਾਂ ਵਾਲੀ ਰਹਿੰਦ-ਖੂੰਹਦ ਦੇ ਲਗਾਤਾਰ ਧਰਤੀ ਵਿਚ ਮਿਲਦੇ ਜਾਣ ਨਾਲ ਇਥੋ ਦਾ ਪਾਣੀ ਦੂਸ਼ਿਤ ਹੁੰਦਾ ਚਲਿਆ ਆ ਰਿਹਾ ਹੈ। ਇਸੇ ਕਰਕੇ ਇਥੇ ਬੀਤੇ ਤਿੰਨ ਸਾਲਾਂ ਵਿਚ ਕੈਂਸਰ ਦੀ ਬਿਮਾਰੀ ਨਾਲ ਪਿੰਡ ਵਿਚ ਹੁਣ ਤੱਕ 40 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਜਮੀਨ ਵਿਚਲਾ ਪਾਣੀ 1 ਹਜਾਰ ਫੁੱਟ ਤੱਕ ਪਲੀਤ ਹੋ ਚੁੱਕਾ। ਮੌਕੇ ਪੁੱਜੇ ਡਾ. ਤਪਸ ਡੋਰਾ ਕੈਂਸਰ ਸਪੈਸ਼ਲਿਸਟ, ਡਾ. ਸਿਧਾਰਥ ਕੀਮੋਥੈਰੇਪੀ ਮਾਹਰ, ਡਾ. ਭਗਵਾਨ ਸਿੰਘ ਸਿਵਲ ਹਸਪਤਾਲ ਸੰਗਰੂਰ ਅਤੇ ਡਾ. ਹਰਜਿੰਦਰ ਸਿੰਘ ਨੇ ਹਾਜਰ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕੈਂਸਰ ਰੋਗ ਦਾ ਜੇ ਸਮੇਂ ਸਿਰ ਪਤਾ ਲਾ ਲਿਆ ਜਾਵੇ ਤਾਂ ਇਸਦਾ ਇਲਾਜ ਸੰਭਵ, ਸਸਤਾ ਅਤੇ ਸੁਖਾਲਾ ਹੈ। Àਹਨ੍ਹਾਂ ਦੱਸਿਆ ਕਿ ਹੁਣ ਤਾਂ ਸਰਕਾਰ ਵੀ ਇਸਦੇ ਇਲਾਜ ਲਈ 1.5 ਲੱਖ ਰੁਪਏ ਦੀ ਸਹਾਇਤਾ ਪ੍ਰਦਾਨ ਕਰਦੀ ਹੈ ਤੇ ਇਸਦਾ ਇਲਾਜ ਬਿਲਕੁਲ ਮੁਫਤ ਹੈ । ਇਨ੍ਹਾਂ ਸਮੂਹ ਡਾਕਟਰਾਂ ਦੀ ਟੀਮ ਨੇ ਕੈਂਪ ਵਿਚ ਪੁੱਜੇ ਪਿੰਡ ਵਾਸੀਆਂ ਦੀ ਮੁਢਲੀ ਜਾਂਚ ਕੀਤੀ ਅਤੇ ਕੁਝ ਆਪਣੇ ਤੌਰ ਤੇ ਟੈਸਟ ਕਰਵਾ ਚੁੱਕੇ ਵਿਆਕਤੀਆਂ ਦੀਆਂ ਰਿਪੋਰਟਾਂ ਦਾ ਨਿਰੀਖਣ ਕਰਕੇ ਆਪਣੀ ਰਾਏ ਵੀ ਦਿੱਤੀ। ਇਸ ਮੌਕੇ ਤੇ ਸ. ਚਰਨਜੀਤ ਸਿੰਘ ਰਾਏ ਐਸ.ਡੀ.ਓ. ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਫਤਹਿਗੜ੍ਹ ਸਾਹਿਬ ਨੇ ਆਖਿਆ ਕਿ ਪਲਾਸਟਿਕ ਸਾੜਨਾ ਅਤੇ ਖਾਣ-ਪੀਣ ਵਾਲੀਆ ਵਸਤਾਂ ਲਈ ਪਲਾਸਟਿਕ ਦੀ ਵਰਤੋਂ ਕਰਨੀ ਕਂੈਸਰ ਨੂੰ ਸੱਦਾ ਦੇਣ ਬਰਾਬਰ ਹੈ ਨਾਲ ਹੀ ਘਰ ਦਾ ਕੂੜਾ ਕਰਕਟ ਸਾੜ ਕੇ ਪ੍ਰਦੂਸ਼ਣ ਪੈਦਾ ਕਰਨ ਦੀ ਥਾਂ ਉਸਨੂੰ ਮਿੱਟੀ ਵਿਚ ਦਬਾ ਕੇ ਉਸਤੋਂ ਬਣੀ ਖਾਦ ਦੀ ਵਰਤੋਂ ਕੀਤੀ ਜਾਵੇ।
ਪਿੰਡ ਦੇ ਸਰਪੰਚ ਸ੍ਰੀ ਕ੍ਰਿਸ਼ਨ ਕੁਮਾਰ ਨੇ ਅਤੇ ਨੌਜਵਾਨ ਆਗੂ ਵਿਨੀਤ ਨੇ ਪਿੰਡ ਪੁੱਜੇ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸ. ਚਰਨ ਸਿੰਘ ਚੋਪੜਾ ਵੈਲਫੇਅਰ ਕਲੱਬ ਭਵਾਨੀਗੜ੍ਹ ਨੇ ਕਿਹਾ ਕਿ ਬਿਮਾਰੀ ਨੂੰ ਪਾਜੇਟਿਵ ਤਰੀਕੇ ਨਾਲ ਲੈਣ ਨਾਲ ਵੀ ਮਰੀਜ ਸਵੈਵਿਸ਼ਵਾਸ ਨਾਲ ਭਰਿਆ ਰਹਿੰਦਾ ਹੈ। ਉਨ੍ਹਾਂ ਆਖਿਆ ਕਿ ਬਿਮਾਰੀਆਂ ਦਾ ਕਾਰਨ ਬਣਦਾ ਵੱਖ ਵੱਖ ਤਰਾਂ੍ਹ ਦਾ ਪ੍ਰਦੂਸ਼ਣ ਰੋਕਣਾ ਕਾਫੀ ਹੱਦ ਤੱਕ ਸਾਡੇ ‘ਤੇ ਨਿਰਭਰ ਕਰਦਾ ਹੈ ਉਨਹਾਂ ਹਾਜਰ ਸਰੋਤਿਆਂ ਨੂੰ ਮਰਨ ਉਪਰੰਤ ਅੱਖਾ ਦਾਨ ਕਰਨ ਦੀ ਮਹੱਤਤਾ ‘ਤੇ ਵੀ ਚਾਨਣਾ ਪਾਇਆ। ਸਾਰੇ ਸਮਾਗਮ ਦਾ ਸੰਚਾਲਨ ਕਰਨ ਵਾਲੀ ਅਣਥੱਕ ਸਮਾਜ ਸੇਵਿਕਾ ਮੈਡਮ ਮਨਪ੍ਰੀਤ ਕੌਰ ਨੇ ਬੁਲਾਰਿਆਂ ਨੂੰ ਪੇਸ਼ ਕਰਨ ਦੇ ਨਾਲ ਨਾਲ ਸਰੋਤਿਆਂ ਨੂੰ ਉਨ੍ਹਾਂ ਨਿੱਕੀ ਨਿੱਕੀਆਂ ਗੱਲਾਂ ਵੱਲ ਖਾਸ ਧਿਆਨ ਦੇਣ ‘ਤੇ ਜੋਰ ਦਿੱਤਾ ਜੋ ਸਾਡੇ ਚੌਗਿਰਦੇ ਵਿਚ ਪ੍ਰਦੂਸ਼ਣ ਫੈਲਾਉਣ ਦਾ ਮੁੱਖ ਕਾਰਨ ਬਣਦੀਆਂ ਹਨ।

About Author

Punjab Mail USA

Punjab Mail USA

Related Articles

ads

Latest Category Posts

    ਨਿਊਜਰਸੀ ਵਿੱਚ 16 ਸਾਲ ਮੁੰਡੇ ਨੇ 61 ਸਾਲ ਭਾਰਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਨਿਊਜਰਸੀ ਵਿੱਚ 16 ਸਾਲ ਮੁੰਡੇ ਨੇ 61 ਸਾਲ ਭਾਰਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Read Full Article
    ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

Read Full Article
    ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ  ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

Read Full Article
    ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

Read Full Article
    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article