ਕੇਰਲ ਵਿਧਾਨ ਸਭਾ ’ਚ ਪਾਸ ਮਤੇ ਦਾ ਭਾਜਪਾ ਦੇ ਵਿਧਾਇਕ ਵੱਲੋਂ ਵੀ ਸਮਰਥਨ

73
Share

ਤਿਰੂਵਨੰਤਪੁਰਮ, 31 ਦਸੰਬਰ (ਪੰਜਾਬ ਮੇਲ)- ਕੇਰਲ ਵਿਧਾਨ ਸਭਾ ਵਿਚ ਭਾਜਪਾ ਦੇ ਇਕੱਲੇ ਵਿਧਾਇਕ ਓ. ਰਾਜਾਗੋਪਾਲ ਨੇ ਸਦਨ ਵਿਚ ਇਸ ਮਤੇ ਦਾ ਸਮਰਥਨ ਕੀਤਾ। ਰਾਜਗੋਪਾਲ ਨੇ ਸੈਸ਼ਨ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ, ‘‘ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਮੈਂ ਕੁਝ ਬਿੰਦੂਆਂ (ਪ੍ਰਸਤਾਵ ’ਚ) ਦੇ ਸਬੰਧ ਵਿਚ ਆਪਣੀ ਰਾਏ ਜ਼ਾਹਰ ਕੀਤੀ।’ ਉਨ੍ਹਾਂ ਕਿਹਾ, ‘‘ਮੈਂ ਪ੍ਰਸਤਾਵ ਦਾ ਪੂਰਨ ਤੌਰ ’ਤੇ ਸਮਰਥਨ ਕੀਤਾ। ਜਦੋਂ ਰਾਜਗੋਪਾਲ ਦਾ ਧਿਆਨ ਖਿੱਚਿਆ ਗਿਆ ਕਿ ਪ੍ਰਸਤਾਵ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਾ ਸੀ, ਤਾਂ ਵੀ ਉਨ੍ਹਾਂ ਨੇ ਪ੍ਰਸਤਾਵ ਦਾ ਸਮਰਥਨ ਕਰਨ ਦੀ ਗੱਲ ਕੀਤੀ। ਰਾਜਗੋਪਾਲ ਨੇ ਕਿਹਾ, ‘‘ਮੈਂ ਪ੍ਰਸਤਾਵ ਦਾ ਸਮਰਥਨ ਕੀਤਾ ਅਤੇ ਕੇਂਦਰ ਸਰਕਾਰ ਨੂੰ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਉਹ ਸਦਨ ਦੀ ਆਮ ਰਾਏ ਨਾਲ ਸਹਿਮਤ ਹਨ।’’ ਜਦੋਂ ਰਾਜਗੋਪਾਲ ਨੂੰ ਦੱਸਿਆ ਗਿਆ ਕਿ ਉਹ ਪਾਰਟੀ ਦੇ ਰੁਖ ਦੇ ਵਿਰੁੱਧ ਜਾ ਰਹੇ ਹਨ, ਤਾਂ ਉਨ੍ਹਾਂ ਕਿਹਾ ਕਿ ਇਹ ਲੋਕਤੰਤਰੀ ਪ੍ਰਣਾਲੀ ਹੈ।

Share