PUNJABMAILUSA.COM

ਕੇਜਰੀਵਾਲ ਨੇ ਫੇਰਿਆ ਪ੍ਰਵਾਸੀ ਪੰਜਾਬੀਆਂ ਦੀਆਂ ਆਸਾਂ ‘ਤੇ ਪਾਣੀ

 Breaking News

ਕੇਜਰੀਵਾਲ ਨੇ ਫੇਰਿਆ ਪ੍ਰਵਾਸੀ ਪੰਜਾਬੀਆਂ ਦੀਆਂ ਆਸਾਂ ‘ਤੇ ਪਾਣੀ

ਕੇਜਰੀਵਾਲ ਨੇ ਫੇਰਿਆ ਪ੍ਰਵਾਸੀ ਪੰਜਾਬੀਆਂ ਦੀਆਂ ਆਸਾਂ ‘ਤੇ ਪਾਣੀ
March 21
10:30 2018

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਆਮ ਆਦਮੀ ਪਾਰਟੀ ਭਾਰਤ ਅੰਦਰ ਬੜੀ ਤੇਜ਼ੀ ਨਾਲ ਤੀਜੇ ਬਦਲ ਵਜੋਂ ਰਾਜਸੀ ਦ੍ਰਿਸ਼ ਉਪਰ ਉਭਰੀ ਸੀ। ਭਾਰਤ ਦੇ ਲੋਕ ਕਾਂਗਰਸ ਅਤੇ ਭਾਜਪਾ ਦੀਆਂ ਸਰਕਾਰਾਂ ਵੇਖ ਚੁੱਕੇ ਸਨ ਅਤੇ ਉਹ ਇਕ ਨਵੇਂ ਸਮਾਜ ਦੀ ਸਿਰਜਣਾ ਲਈ ਤੀਜੇ ਬਦਲ ਦੀ ਉਮੀਦ ਰੱਖਦੇ ਸਨ। 6 ਸਾਲ ਪਹਿਲਾਂ ਹੋਂਦ ਵਿਚ ਆਈ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਆਸਾਂ ਬੱਝੀਆਂ ਸਨ ਕਿ ਇਹ ਪਾਰਟੀ ਦੇਸ਼ ਅੰਦਰ ਭ੍ਰਿਸ਼ਟਾਚਾਰ ਮੁਕਤ ਅਤੇ ਸਾਫ ਸੁਥਰੀ ਰਾਜਨੀਤੀ ਵਾਲਾ ਰਾਜ ਪ੍ਰਬੰਧ ਸਿਰਜੇਗੀ। ਪੰਜਾਬ ਵਿਚ ਵੀ ਲੋਕ ਕਾਂਗਰਸ ਅਤੇ ਅਕਾਲੀ-ਭਾਜਪਾ ਦੀਆਂ ਵਾਰੀ-ਵਾਰੀ ਆਉਂਦੀਆਂ ਸਰਕਾਰਾਂ ਤੋਂ ਅੱਕ ਚੁੱਕੇ ਸਨ। ਉਹ ਚਾਹੁੰਦੇ ਸਨ ਕਿ ਕੋਈ ਤੀਜੀ ਧਿਰ ਉਭਰ ਕੇ ਸਾਹਮਣੇ ਆਵੇ। ਜਦ ਆਮ ਆਦਮੀ ਪਾਰਟੀ ਤੀਜੀ ਧਿਰ ਵਜੋਂ ਨਵੇਂ ਨਾਅਰੇ ਲੈ ਕੇ ਮੈਦਾਨ ਵਿਚ ਨਿਤਰੀ, ਤਾਂ ਪੰਜਾਬੀਆਂ ਅਤੇ ਨਾਲ ਹੀ ਪ੍ਰਵਾਸੀ ਪੰਜਾਬੀਆਂ ਨੇ ਇਸ ਨੂੰ ਜ਼ੋਰਦਾਰ ਹੁੰਗਾਰਾ ਦਿੱਤਾ। ਦਿੱਲੀ ਚੋਣਾਂ ਵਿਚ ਇਤਿਹਾਸਕ ਜਿੱਤ ਦੇ ਇਕ ਸਾਲ ਬਾਅਦ ਪੰਜਾਬ ਦੀਆਂ ਲੋਕ ਸਭਾ ਚੋਣਾਂ ਵਿਚ ‘ਆਪ’ ਦੇ ਚਾਰ ਪਾਰਲੀਮੈਂਟ ਮੈਂਬਰ ਚੁਣੇ ਗਏ। ਇਹ ਆਪਣੇ ਆਪ ਵਿਚ ਹੀ ਇਤਿਹਾਸਕ ਜਿੱਤ ਸੀ। ਬੱਸ ਫਿਰ ਕੀ ਸੀ, ਲੋਕ ਸਭਾ ਦੀ ਇਸ ਜਿੱਤ ਨੂੰ ਪੰਜਾਬੀਆਂ ਅਤੇ ਪ੍ਰਵਾਸੀ ਪੰਜਾਬੀਆਂ ਨੇ ਰਾਜ ਅੰਦਰ ਰਾਜਸੀ ਤਬਦੀਲੀ ਦੀ ਵੱਡੀ ਲਹਿਰ ਵਿਚ ਤਬਦੀਲ ਕਰ ਦਿੱਤਾ। ਪੰਜਾਬ ਅੰਦਰ ਇਸ ਤਬਦੀਲੀ ਦਾ ਝੰਡਾ ਹਰ ਥਾਂ ਝੁਲਦਾ ਦਿਖਾਈ ਦਿੱਤਾ। ਪਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਖਾਸਕਰ ਇਸ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਅਨਾੜੀ ਅਗਵਾਈ ਕਾਰਨ ਪੰਜਾਬ ਅੰਦਰ ਉਸਰਿਆ ਤੀਜਾ ਬਦਲ ਰੇਤ ਦੀ ਢੇਰੀ ਵਾਂਗ ਖਿੰਡ-ਪੁੰਡ ਗਿਆ। ਪਰ ਫਿਰ ਵੀ ਪੰਜਾਬ ਅੰਦਰ ਵਿਰੋਧੀ ਧਿਰ ਦਾ ਰੁਤਬਾ ਆਮ ਆਦਮੀ ਪਾਰਟੀ ਨੂੰ ਹੀ ਮਿਲਿਆ ਅਤੇ ਲੰਬੇ ਸਮੇਂ ਤੋਂ ਰਾਜ ਕਰਦੀ ਆ ਰਹੀ ਪਾਰਟੀ ਅਕਾਲੀ ਦਲ ਨੂੰ ਸਿਰਫ 14 ਸੀਟਾਂ ਉਪਰ ਹੀ ਜਿੱਤ ਹਾਸਲ ਹੋਈ। ਹੁਣ ਜਦ ਮੁੜ ਫਿਰ ਕਾਂਗਰਸ ਸਰਕਾਰ ਨੇ ਵੀ ਅਕਾਲੀਆਂ ਵਾਂਗ ਹੀ ਡਰੱਗ ਮਾਫੀਏ, ਰੇਤ ਮਾਫੀਏ ਬਣਾ ਕੇ ਚਲਾਉਣੇ ਸ਼ੁਰੂ ਕਰ ਦਿੱਤੇ ਅਤੇ ਪੰਜਾਬ ਭਰ ਵਿਚ ਹਾਹਾਕਾਰ ਮਚਿਆ, ਤਾਂ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਨ ਲਈ ਅੱਗੇ ਆਉਣ ਲੱਗੀ। ਪਰ ਇਸੇ ਮੌਕੇ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਅੰਦਰ ਡਰੱਗ ਦੀ ਤਸਕਰੀ ਦਾ ਸਰਗਨਾ ਕਹੇ ਜਾਂਦੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਅਦਾਲਤੀ ਝਮੇਲੇ ਤੋਂ ਬਚਣ ਲਈ ਮੁਆਫੀ ਮੰਗ ਲਈ, ਤਾਂ ਇਸ ਨੇ ਪਾਰਟੀ ਦੀਆਂ ਝੂਲਾਂ ਹੀ ਹਿਲਾ ਕੇ ਰੱਖ ਦਿੱਤੀਆਂ ਹਨ। ਕੇਜਰੀਵਾਲ ਨੇ ਆਪਣੇ ਮੁਆਫੀਨਾਮੇ ਵਿਚ ਲਿਖਿਆ ਕਿ ਮੈਂ ਰਾਜਸੀ ਰੈਲੀਆਂ ਅਤੇ ਬਿਆਨਾਂ ਵਿਚ ਤੁਹਾਡੇ ਉਪਰ ਡਰੱਗ ਤਸਕਰੀ ਵਿਚ ਸ਼ਾਮਲ ਹੋਣ ਦੇ ਦੋਸ਼ ਲਾਏ ਸਨ। ਇਸ ਨਾਲ ਤੁਹਾਡੇ ਅਤੇ ਤੁਹਾਡੇ ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹੋਰ ਸੁਨੇਹੀਆਂ ਦੇ ਮਨਾਂ ਨੂੰ ਠੇਸ ਪੁੱਜੀ ਹੈ। ਮੇਰੇ ਵੱਲੋਂ ਲਗਾਏ ਦੋਸ਼ ਸਹੀ ਸਾਬਤ ਨਹੀਂ ਹੋਏ ਹਨ। ਮੈਂ ਆਪ ਤੋਂ ਮੁਆਫੀ ਮੰਗਦਾ ਹਾਂ। ਬਾਹਾਂ ਉਲਾਰ ਕੇ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੂੰ ਜੇਲ੍ਹਾਂ ਪਿੱਛੇ ਡੱਕਣ ਦੀਆਂ ਟਾਹਰਾਂ ਮਾਰਨ ਵਾਲੇ ਕੇਜਰੀਵਾਲ ਦਾ ਮੁਆਫੀਨਾਮਾ ਸੁਣਦਿਆਂ ਹੀ ਨਾ ਸਿਰਫ ਪਾਰਟੀ ਅੰਦਰ ਹੀ ਘਮਸਾਨ ਮਚਿਆ ਹੈ, ਸਗੋਂ ਪੰਜਾਬ ਦੇ ਲੋਕਾਂ ਨੂੰ ਵੀ ਵੱਡੀ ਪੱਧਰ ‘ਤੇ ਹੈਰਾਨੀ ਅਤੇ ਨਿਰਾਸ਼ਾ ਹੋਈ ਹੈ। ਖਾਸਕਰ ਵਿਦੇਸ਼ਾਂ ਵਿਚਲੇ ਰਾਜਸੀ ਤਬਦੀਲੀ ਦੇ ਸਮਰਥਕ ਲੋਕਾਂ ਦੀਆਂ ਤਾਂ ਆਸਾਂ ਉਪਰ ਹੀ ਪਾਣੀ ਫਿਰ ਗਿਆ ਹੈ। ਵਿਦੇਸ਼ਾਂ ਵਿਚ ਬੈਠੇ ਪੰਜਾਬੀ ਇਕ ਵੇਲੇ ਕੇਜਰੀਵਾਲ ਉਪਰ ਇੰਨਾ ਭਰੋਸਾ ਕਰਦੇ ਸਨ ਕਿ ਉਹ ਉਨ੍ਹਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਗੱਲ ਨੂੰ ਸੁਣਨ ਤੱਕ ਵੀ ਤਿਆਰ ਨਹੀਂ ਸਨ ਹੁੰਦੇ। ਉਨ੍ਹਾਂ ਦੇ ਆਪਣੇ ਹੀ ਚਹੇਤੇ ਆਗੂ ਵੱਲੋਂ ਨਸ਼ਿਆਂ ਦੀ ਤਸਕਰੀ ਵਿਚ ਵਿਵਾਦਗ੍ਰਸਤ ਅਕਾਲੀ ਆਗੂ ਤੋਂ ਮੁਆਫੀ ਮੰਗਣ ਨੇ ਲੋਕਾਂ ਦੇ ਹੌਂਸਲੇ ਵੀ ਪਸਤ ਕੀਤੇ ਹਨ ਅਤੇ ਕੇਜਰੀਵਾਲ ਤੋਂ ਉਨ੍ਹਾਂ ਦਾ ਭਰੋਸਾ ਵੀ ਉੱਠ ਗਿਆ ਹੈ। ਆਮ ਆਦਮੀ ਪਾਰਟੀ ਦਾ ਪੰਜਾਬ ਯੂਨਿਟ ਇਕ ਵਾਰ ਤਾਂ ਕੇਜਰੀਵਾਲ ਵਿਰੁੱਧ ਬਗਾਵਤ ਉਪਰ ਹੀ ਉਤਰ ਆਇਆ ਸੀ। ਪਰ ਹੁਣ ਦਿੱਲੀ ਵਿਖੇ 10 ਵਿਧਾਇਕਾਂ ਅਤੇ ਹੋਰ ਬਹੁਤ ਸਾਰੇ ਆਗੂਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਭਾਵੇਂ ਇਸ ਮਸਲੇ ਨੂੰ ਠੰਡਾ ਕਰ ਲਿਆ ਹੈ। ਪਰ ਕੇਜਰੀਵਾਲ ਵੱਲੋਂ ਮਜੀਠੀਆ ਤੋਂ ਬਾਅਦ ਹੁਣ ਹੋਰ ਆਗੂਆਂ ਤੋਂ ਵੀ ਮੁਆਫੀ ਮੰਗਣ ਦੇ ਸਿਲਸਿਲੇ ਨੇ ਉਨ੍ਹਾਂ ਦੀ ਪੁਜ਼ੀਸ਼ਨ ਬੇਹੱਦ ਸੰਕਟ ਵਿਚ ਪਾ ਦਿੱਤੀ ਹੈ। ਲੋਕ ਹੁਣ ਕੇਜਰੀਵਾਲ ਨੂੰ ਅਰਵਿੰਦ ਕੇਜਰੀਵਾਲ ਦੀ ਥਾਂ ਅਰਵਿੰਦ ਕੇਜਰੀਵਾਲ ਸੌਰੀ ਕਹਿਣ ਲੱਗ ਪਏ ਸਨ। ਕੇਜਰੀਵਾਲ ਦੇ ਮੁਆਫੀਨਾਮੇ ਉਪਰ ਪੰਜਾਬ ਅੰਦਰ ਉਨ੍ਹਾਂ ਦੀ ਸਹਿਯੋਗੀ ਪਾਰਟੀ ‘ਲੋਕ ਇਨਸਾਫ ਪਾਰਟੀ’ ਨੇ ਵੀ ‘ਆਪ’ ਨਾਲੋਂ ਨਾਤਾ ਤੋੜ ਲਿਆ ਹੈ। ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਨਜੀਤ ਸਿੰਘ ਬੈਂਸ ਕਹਿ ਰਹੇ ਹਨ ਕਿ ਉਹ ‘ਆਮ ਆਦਮੀ ਪਾਰਟੀ’ ਨਾਲ ਕੋਈ ਨਾਤਾ ਨਹੀਂ ਰੱਖਣਗੇ। ਪਰ ਪੰਜਾਬ ਅੰਦਰ ਸੁਖਪਾਲ ਸਿੰਘ ਖਹਿਰਾ ਅਤੇ ਸ਼੍ਰੀ ਕੰਵਰ ਸੰਧੂ ਵੱਲੋਂ ਦਿੱਤੇ ਪ੍ਰੋਗਰਾਮਾਂ ਨਾਲ ਮਿਲ ਕੇ ਚੱਲਣਗੇ।
‘ਆਪ’ ਦੇ ਮੁਖੀ ਅਰਵਿੰਦ ਕੇਜਰੀਵਾਲ ਸਫਾਈ ਦੇ ਰਹੇ ਹਨ ਕਿ ਉਨ੍ਹਾਂ ਖਿਲਾਫ ਮਾਣਹਾਨੀ ਦੇ ਵੱਖ-ਵੱਖ ਅਦਾਲਤਾਂ ਵਿਚ 33 ਕੇਸ ਚੱਲ ਰਹੇ ਹਨ। ਸਰਕਾਰਾਂ ਇਨ੍ਹਾਂ ਕੇਸਾਂ ਨੂੰ ਜਲਦੀ ਨਿਪਟਾਉਣ ਦੇ ਰਾਹ ਪੈ ਰਹੀਆਂ ਹਨ। ਉਨ੍ਹਾਂ ਦਾ ਬਹੁਤਾ ਸਮਾਂ ਅਦਾਲਤਾਂ ‘ਚ ਚੱਕਰ ਕੱਟਦਿਆਂ ਹੀ ਲੰਘ ਰਿਹਾ ਹੈ। ਪਾਰਟੀ ਅਤੇ ਦਿੱਲੀ ਸਰਕਾਰ ਦਾ ਕੰਮ ਕਰਨ ਲਈ ਸਮਾਂ ਨਹੀਂ ਮਿਲ ਰਿਹਾ। ਇਸ ਕਰਕੇ ਅਦਾਲਤੀ ਝਮੇਲਿਆਂ ਨੂੰ ਖਤਮ ਕਰਨ ਲਈ ਉਨ੍ਹਾਂ ਮਾਣਹਾਨੀ ਕੇਸ ਕਰਨ ਵਾਲੇ ਆਗੂਆਂ ਤੋਂ ਮੁਆਫੀ ਮੰਗ ਕੇ ਅਦਾਲਤੀ ਝਮੇਲੇ ਦੂਰ ਕਰਨ ਦਾ ਰਾਹ ਚੁਣਿਆ ਹੈ। ਪੰਜਾਬ ਦੇ ਆਗੂਆਂ ਨੂੰ ਜਿੱਥੇ ਮੁਆਫੀ ਮੰਗਣ ਉੱਤੇ ਸਖ਼ਤ ਇਤਰਾਜ਼ ਹੈ, ਉਥੇ ਉਹ ਇਸ ਗੱਲ ਦਾ ਵੀ ਬੁਰਾ ਮਨਾ ਰਹੇ ਹਨ ਕਿ ਮਜੀਠੀਆ ਤੋਂ ਮੁਆਫੀ ਮੰਗਣ ਤੋਂ ਪਹਿਲਾਂ ਪੰਜਾਬ ਦੇ ਕਿਸੇ ਆਗੂ ਨੂੰ ਇਸ ਬਾਰੇ ਭਿਣਕ ਤੱਕ ਨਹੀਂ ਪੈਣ ਦਿੱਤੀ। ਉਨ੍ਹਾਂ ਸਭਨਾਂ ਨੂੰ ਮਜੀਠੀਆ ਵੱਲੋਂ ਮੁਆਫੀਨਾਮਾ ਵਾਇਰਲ ਕੀਤੇ ਜਾਣ ਤੋਂ ਬਾਅਦ ਹੀ ਪਤਾ ਲੱਗਿਆ। ਪੰਜਾਬ ਦੇ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਕੋਈ ਅਜਿਹਾ ਕਦਮ ਚੁੱਕਣਾ ਸੀ, ਤਾਂ ਘੱਟੋ-ਘੱਟ ਪਹਿਲਾਂ ਇਸ ਬਾਰੇ ਵਿਚਾਰ-ਵਟਾਂਦਰਾ ਹੋਣਾ ਚਾਹੀਦਾ ਸੀ। ਸਵਾਲ ਇਹ ਵੀ ਉੱਠ ਰਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਖੁਦ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀ ਵਿਰੋਧੀ ਪਾਰਟੀ ਦੇ ਆਗੂਆਂ ਉਪਰ ਭ੍ਰਿਸ਼ਟਾਚਾਰ ਦੇ ਦੋਸ਼ ਠੋਕ-ਵਜਾ ਕੇ ਲਗਾਉਂਦੇ ਰਹੇ ਹਨ। ਸਟੇਜਾਂ ਉਪਰੋਂ ਕੀਤੇ ਜਾਂਦੇ ਐਲਾਨਾਂ ਵਿਚ ਉਹ ਕਹਿੰਦੇ ਰਹੇ ਹਨ ਕਿ ਇਨ੍ਹਾਂ ਦੋਸ਼ਾਂ ਦੇ ਉਨ੍ਹਾਂ ਕੋਲ ਸਬੂਤ ਵੀ ਹਨ। ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕਲੀਨ ਚਿੱਟ ਦੇਣ ਵਾਲੇ ਕੇਜਰੀਵਾਲ ਦੀ ਹਾਲਤ ਉਸ ਸਮੇਂ ਹੋਰ ਵੀ ਕਸੂਤੀ ਹੋ ਗਈ, ਜਦ 16 ਮਾਰਚ ਨੂੰ ਉਨ੍ਹਾਂ ਨੇ ਮਜੀਠੀਆ ਨੂੰ ਮੁਆਫੀਨਾਮਾ ਦਿੱਤਾ, ਐਨ ਉਸੇ ਸਮੇਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਤਸਕਰੀ ਦੀ ਰੋਕਥਾਮ ਅਤੇ ਜਾਂਚ ਲਈ ਬਣਾਈ ਗਈ ਵਿਸ਼ੇਸ਼ ਟਾਸਕ ਫੋਰਸ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇਕ ਸੀਲਬੰਦ ਲਿਫਾਫਾ ਪੇਸ਼ ਕੀਤਾ। ਦੱਸਿਆ ਜਾਂਦਾ ਹੈ ਕਿ ਇਸ ਸੀਲਬੰਦ ਲਿਫਾਫੇ ਵਿਚ ਟਾਸਕ ਫੋਰਸ ਨੇ ਮਜੀਠੀਆ ਦੇ ਨਸ਼ਾ ਤਸਕਰੀ ਵਿਚ ਹੱਥ ਹੋਣ ਦਾ ਸੰਕੇਤ ਦਿੰਦਿਆਂ ਇਸ ਬਾਰੇ ਹੋਰ ਪੜਤਾਲ ਦੀ ਸਲਾਹ ਦਿੱਤੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਐੱਸ.ਟੀ.ਐੱਫ. ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਹੈ ਕਿ ਇਸ ਰਿਪੋਰਟ ਵਿਚ ਮਜੀਠੀਆ ਵਿਰੁੱਧ ਨਸ਼ਾ ਤਸਕਰੀ ਦੇ ਤੱਥ ਮੌਜੂਦ ਹਨ। ਅਜਿਹੀ ਹਾਲਤ ਵਿਚ ਕੇਜਰੀਵਾਲ ਦੀ ਹਾਲਤ ਹੋਰ ਵੀ ਕਸੂਤੀ ਬਣ ਗਈ ਹੈ। ਪੰਜਾਬ ਦੇ ਲੋਕਾਂ ਅਤੇ ਪ੍ਰਵਾਸੀ ਪੰਜਾਬੀਆਂ ਨੇ ਅਰਵਿੰਦ ਕੇਜਰੀਵਾਲ ਨੂੰ ਇਸੇ ਕਰਕੇ ਪਸੰਦ ਕੀਤਾ ਸੀ ਅਤੇ ਉਨ੍ਹਾਂ ਦੀ ਡੱਟ ਕੇ ਹਮਾਇਤ ਕੀਤੀ ਸੀ ਕਿਉਂਕਿ ਉਹ ਹਰ ਕਿਸਮ ਦੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਦਾਅਵਾ ਕਰਦੇ ਸਨ। ਦੇਸ਼ ਅੰਦਰ ਲੋਕ ਪੱਖੀ ਤੇ ਸਾਫ-ਸੁਥਰੀ ਰਾਜਨੀਤੀ ਲਿਆਉਣ ਦੀਆਂ ਗੱਲਾਂ ਕਰਦੇ ਸਨ। ਇਸੇ ਤਰ੍ਹਾਂ ਉਹ ਹਰ ਤਰ੍ਹਾਂ ਦੇ ਵਖਰੇਵੇਂ ਅਤੇ ਵਿਤਕਰਿਆਂ ਨੂੰ ਦੂਰ ਕਰਕੇ ਸਮਾਜਿਕ ਬੇਇਨਸਾਫੀ ਖਤਮ ਕਰਨ ਅਤੇ ਹਰ ਇਕ ਨੂੰ ਬਰਾਬਰ ਦੇ ਅਧਿਕਾਰ ਦੇਣ ਦੀਆਂ ਗੱਲਾਂ ਕਰਦੇ ਸਨ। ਪਰ ਲੱਗਦਾ ਹੈ ਕਿ ਸਮੇਂ ਦੇ ਚਲਦਿਆਂ ਉਹ ਆਪਣੇ ਮਨ ਵਿਚ ਉਲੀਕੇ ਉੱਚੇ ਆਦਰਸ਼ਾਂ ਉਪਰ ਅਡੋਲ ਤਰੀਕੇ ਨਾਲ ਪਹਿਰਾ ਨਹੀਂ ਦੇ ਸਕੇ ਹਨ। ਪਹਿਲਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਅਪਣਾਈਆਂ ਗਈਆਂ ਗਲਤ ਨੀਤੀਆਂ ਅਤੇ ਉਮੀਦਵਾਰਾਂ ਦੀ ਕੀਤੀ ਗਈ ਚੋਣ ਨੇ ਪੰਜਾਬ ਅੰਦਰ ਰਾਜਸੀ ਫਿਜ਼ਾ ਹੀ ਬਦਲ ਕੇ ਰੱਖ ਦਿੱਤੀ। ਜਿੱਤ ਦੇ ਕਗਾਰ ਉਪਰ ਬੈਠੀ ਆਮ ਆਦਮੀ ਪਾਰਟੀ ਨੂੰ ਭੂੰਜੇ ਲਿਜਾ ਬਿਠਾਇਆ। ਹੁਣ ਫਿਰ ਪਾਰਟੀ ਲਈ ਜਦ ਥੋੜ੍ਹਾ-ਬਹੁਤ ਉਭਰਨ ਦੇ ਆਸਾਰ ਨਜ਼ਰ ਆਉਣ ਲੱਗੇ ਸਨ, ਤਾਂ ਉਨ੍ਹਾਂ ਦੀ ਮੁਆਫੀ ਨੇ ਰਹਿੰਦੀ-ਖੂੰਹਦੀ ਕਸਰ ਕੱਢ ਦਿੱਤੀ ਹੈ। ਇਸ ਗੱਲ ਦਾ ਕਿਸੇ ਨੂੰ ਵੀ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਪੰਜਾਬੀ ਲੋਕ ਹਮੇਸ਼ਾ ਕੁਰਬਾਨੀਆਂ ਦੇ ਪੁਜਾਰੀ ਰਹੇ ਹਨ। ਡਰਪੋਕ ਅਤੇ ਬੁਜ਼ਦਿਲਾਂ ਨੂੰ ਕਦੇ ਵੀ ਉਹ ਸਲਾਮ ਨਹੀਂ ਕਰਦੇ। ਇਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਦੇ ਮੁਖੀ ਦੀ ਕਾਰਜਸ਼ੈਲੀ ਤੇ ਵਤੀਰੇ ਨਾਲ ਪ੍ਰਵਾਸੀ ਪੰਜਾਬੀਆਂ ਦੇ ਵੱਡੇ ਹਿੱਸੇ ਦਾ ਮੋਹ ਭੰਗ ਹੋ ਗਿਆ ਹੈ ਅਤੇ ਉਨ੍ਹਾਂ ਦੀਆਂ ਆਸਾਂ ਉੱਤੇ ਪਾਣੀ ਫਿਰਿਆ ਨਜ਼ਰ ਆਉਂਦਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਨਿਊਯਾਰਕ ਦੇ ਸਕੂਲਾਂ ‘ਚ ਸਿੱਖ ਧਰਮ ਤੇ ਰਿਵਾਇਤਾਂ ਬਾਰੇ ਪੜ੍ਹਾਇਆ ਜਾਵੇਗਾ

ਨਿਊਯਾਰਕ ਦੇ ਸਕੂਲਾਂ ‘ਚ ਸਿੱਖ ਧਰਮ ਤੇ ਰਿਵਾਇਤਾਂ ਬਾਰੇ ਪੜ੍ਹਾਇਆ ਜਾਵੇਗਾ

Read Full Article
    ਰਾਸ਼ਟਰਪਤੀ ਬਣਨ ਮਗਰੋਂ ਟਰੰਪ ਨੇ ਲਗਾਈ ਝੂਠੇ ਵਾਅਦਿਆਂ ਦੀ ਝੜ੍ਹੀ

ਰਾਸ਼ਟਰਪਤੀ ਬਣਨ ਮਗਰੋਂ ਟਰੰਪ ਨੇ ਲਗਾਈ ਝੂਠੇ ਵਾਅਦਿਆਂ ਦੀ ਝੜ੍ਹੀ

Read Full Article
    13 ਸਾਲ ਤੋਂ ਘੱਟ ਉਮਰ ਵਾਲੇ ਯੂਜ਼ਰਸ ਦੇ ਫੇਸਬੁੱਕ ਅਕਾਊਂਟ ਹੋਣਗੇ ਬੰਦ

13 ਸਾਲ ਤੋਂ ਘੱਟ ਉਮਰ ਵਾਲੇ ਯੂਜ਼ਰਸ ਦੇ ਫੇਸਬੁੱਕ ਅਕਾਊਂਟ ਹੋਣਗੇ ਬੰਦ

Read Full Article
    ਨਿਊਯਾਰਕ ਅਦਾਲਤ ਵਲੋਂ ਪੰਜਾਬਣ ਕੁੜੀ ਦੀ ਮੌਤ ਦੇ ਮਾਮਲੇ ‘ਚ ਦੋਸ਼ੀ ਦੋਸਤ ਨੂੰ 15 ਸਾਲ ਦੀ ਕੈਦ

ਨਿਊਯਾਰਕ ਅਦਾਲਤ ਵਲੋਂ ਪੰਜਾਬਣ ਕੁੜੀ ਦੀ ਮੌਤ ਦੇ ਮਾਮਲੇ ‘ਚ ਦੋਸ਼ੀ ਦੋਸਤ ਨੂੰ 15 ਸਾਲ ਦੀ ਕੈਦ

Read Full Article
    ਡਾਕਟਰ ਰਿਚਰਡ ਸਟ੍ਰਾਸ ਖਿਲਾਫ ਸੈਕਸ ਸਕੈਂਡਲ ਮਾਮਲਾ; 200 ਤੋਂ ਜ਼ਿਆਦਾ ਸਾਬਕਾ ਵਿਦਿਆਰਥੀਆਂ ਤੇ ਯੂਨੀਵਰਸਿਟੀ ਦੇ ਕਰਮਚਾਰੀਆਂ ਤੋਂ ਜਾਂਚ ਅਧਿਕਾਰੀਆਂ ਨੇ ਕੀਤੀ ਪੁੱਛਗਿਛ

ਡਾਕਟਰ ਰਿਚਰਡ ਸਟ੍ਰਾਸ ਖਿਲਾਫ ਸੈਕਸ ਸਕੈਂਡਲ ਮਾਮਲਾ; 200 ਤੋਂ ਜ਼ਿਆਦਾ ਸਾਬਕਾ ਵਿਦਿਆਰਥੀਆਂ ਤੇ ਯੂਨੀਵਰਸਿਟੀ ਦੇ ਕਰਮਚਾਰੀਆਂ ਤੋਂ ਜਾਂਚ ਅਧਿਕਾਰੀਆਂ ਨੇ ਕੀਤੀ ਪੁੱਛਗਿਛ

Read Full Article
    ਵਕੀਲ ਦਾ ਆਪਣੇ ਮੁਵੱਕਿਲ ਨਾਲ ਹੋਈ ਗੱਲਬਾਤ ਰਿਕਾਰਡ ਕਰਨਾ ਗੈਰ-ਕਾਨੂੰਨੀ : ਡੋਨਾਲਡ ਟਰੰਪ

ਵਕੀਲ ਦਾ ਆਪਣੇ ਮੁਵੱਕਿਲ ਨਾਲ ਹੋਈ ਗੱਲਬਾਤ ਰਿਕਾਰਡ ਕਰਨਾ ਗੈਰ-ਕਾਨੂੰਨੀ : ਡੋਨਾਲਡ ਟਰੰਪ

Read Full Article
    ਯੂਕ੍ਰੇਨ ਨੂੰ 20 ਕਰੋੜ ਡਾਲਰ ਦੀ ਰਾਸ਼ੀ ਮੁਹੱਈਆ ਕਰਵਾਏਗਾ ਅਮਰੀਕਾ

ਯੂਕ੍ਰੇਨ ਨੂੰ 20 ਕਰੋੜ ਡਾਲਰ ਦੀ ਰਾਸ਼ੀ ਮੁਹੱਈਆ ਕਰਵਾਏਗਾ ਅਮਰੀਕਾ

Read Full Article
    ਅਮਰੀਕਾ ਨੇ ਪੂਰਬੀ ਯੂਕ੍ਰੇਨ ਵਿਚ ਰਾਏਸ਼ੁਮਾਰੀ ਦੇ ਰੂਸ ਦੇ ਮਤੇ ਨੂੰ ਕੀਤਾ ਖਾਰਿਜ

ਅਮਰੀਕਾ ਨੇ ਪੂਰਬੀ ਯੂਕ੍ਰੇਨ ਵਿਚ ਰਾਏਸ਼ੁਮਾਰੀ ਦੇ ਰੂਸ ਦੇ ਮਤੇ ਨੂੰ ਕੀਤਾ ਖਾਰਿਜ

Read Full Article
    ਗੂਗਲ ‘ਤੇ ‘ਈਡੀਅਟ’ ਲਿਖਣ ‘ਤੇ ਸਾਹਮਣੇ ਆ ਰਹੀਆਂ ਹਨ ਅਮਰੀਕੀ ਰਾਸ਼ਟਰਪਤੀ ਦੀਆਂ ਤਸਵੀਰਾਂ

ਗੂਗਲ ‘ਤੇ ‘ਈਡੀਅਟ’ ਲਿਖਣ ‘ਤੇ ਸਾਹਮਣੇ ਆ ਰਹੀਆਂ ਹਨ ਅਮਰੀਕੀ ਰਾਸ਼ਟਰਪਤੀ ਦੀਆਂ ਤਸਵੀਰਾਂ

Read Full Article
    ਅਮਰੀਕਾ ‘ਚ ਸੈਲਾਨੀ ਕਿਸ਼ਤੀ ਪਲਟੀ, 17 ਲੋਕਾਂ ਦੀ ਮੌਤ

ਅਮਰੀਕਾ ‘ਚ ਸੈਲਾਨੀ ਕਿਸ਼ਤੀ ਪਲਟੀ, 17 ਲੋਕਾਂ ਦੀ ਮੌਤ

Read Full Article
    ਆਰਮੀ ਬੇਸ ਦੇ ਟੈਂਟ ‘ਤੇ ਹੈਲੀਕਾਪਟਰ ਡਿੱਗਿਆ, 22 ਜ਼ਖ਼ਮੀ

ਆਰਮੀ ਬੇਸ ਦੇ ਟੈਂਟ ‘ਤੇ ਹੈਲੀਕਾਪਟਰ ਡਿੱਗਿਆ, 22 ਜ਼ਖ਼ਮੀ

Read Full Article
    ਟੈਕਸਸ ਵਿਚ ਭਾਰਤੀ ਕਾਰੋਬਾਰੀ ਦੀ ਹੱਤਿਆ ਦੇ ਦੋਸ਼ੀ ਨੂੰ ਦਿੱਤੀ ਮੌਤ ਦੀ ਸਜ਼ਾ

ਟੈਕਸਸ ਵਿਚ ਭਾਰਤੀ ਕਾਰੋਬਾਰੀ ਦੀ ਹੱਤਿਆ ਦੇ ਦੋਸ਼ੀ ਨੂੰ ਦਿੱਤੀ ਮੌਤ ਦੀ ਸਜ਼ਾ

Read Full Article
    ਓਰੇਗਨ ਸਟੇਟ ਦੇ ਸ਼ਹਿਰ ਸ਼ੈਰੀਡਨ ਜੇਲ੍ਹ ‘ਚ 52 ਪੰਜਾਬੀਆਂ ਸਮੇਤ ਕਿਸੇ ਨੂੰ ਸੰਗਲਾਂ ਨਾਲ ਨਹੀਂ ਬੰਨ੍ਹਿਆ!

ਓਰੇਗਨ ਸਟੇਟ ਦੇ ਸ਼ਹਿਰ ਸ਼ੈਰੀਡਨ ਜੇਲ੍ਹ ‘ਚ 52 ਪੰਜਾਬੀਆਂ ਸਮੇਤ ਕਿਸੇ ਨੂੰ ਸੰਗਲਾਂ ਨਾਲ ਨਹੀਂ ਬੰਨ੍ਹਿਆ!

Read Full Article
    ਵਾਈਟ ਹਾਊਸ ਜਹਾਜ਼ ਕੰਪਨੀ ਬੋਇੰਗ ਕੋਲੋਂ ਖਰੀਦੇਗਾ ਦੋ ਏਅਰਫਰਸ ਵਨ ਜਹਾਜ਼

ਵਾਈਟ ਹਾਊਸ ਜਹਾਜ਼ ਕੰਪਨੀ ਬੋਇੰਗ ਕੋਲੋਂ ਖਰੀਦੇਗਾ ਦੋ ਏਅਰਫਰਸ ਵਨ ਜਹਾਜ਼

Read Full Article
    ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਅਮੇਜ਼ਨ ਦੇ ਸੰਸਥਾਪਕ ਜੈਫ ਬਿਜੋਸ

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਅਮੇਜ਼ਨ ਦੇ ਸੰਸਥਾਪਕ ਜੈਫ ਬਿਜੋਸ

Read Full Article