ਕੇਜਰੀਵਾਲ ਨੇ ਕਿਹਾ, ਸੀ. ਬੀ. ਆਈ. ਮੇਰੇ ਘਰ ਛਾਪਾ ਮਾਰੇਗੀ ਤਾਂ ਮਿਲਣਗੇ ਮਫਲਰ

ਨਵੀਂ ਦਿੱਲੀ, 27 ਦਸੰਬਰ (ਪੰਜਾਬ ਮੇਲ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੀ. ਬੀ. ਆਈ. ‘ਤੇ ਦਿਆਲ ਹੋਏ ਜਾਪਦੇ ਹਨ। ਦਿੱਲੀ ਸਕੱਤਰੇਤ ‘ਚ ਸੀ. ਬੀ. ਆਈ ਦੇ ਛਾਪੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਵਾਰ ਕਰਦੇ ਹੋਏ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਜੇਕਰ ਜਾਂਚ ਏਜੰਸੀ ਉਨ੍ਹਾਂ ਦੇ ਘਰ ‘ਤੇ ਛਾਪਾ ਮਾਰਦੀ ਹੈ ਤਾਂ ਉਸ ਨੂੰ ਕੁਝ ਨਹੀਂ ਸਗੋਂ ਅਣਗਿਣਤ ਮਫਲਰ ਦਿੱਤੇ ਜਾਣਗੇ। ਆਟੋ ਪਰਮਿਟ ‘ਚ ਕਥਿਤ ਬੇਨਿਯਮੀ ਨੂੰ ਲੈ ਕੇ ਟ੍ਰੈਫਿਕ ਵਿਭਾਗ ਦੇ ਤਿੰਨ ਅਧਿਕਾਰੀਆਂ ਦੇ ਮੁਅੱਤਲ ਦਾ ਜ਼ਿਕਰ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਹ ਮਾਮਲੇ ਸੀ. ਬੀ. ਆਈ. ਦੇ ਸੁਪੁਰਦ ਕਰੇਗੀ।
ਉਨ੍ਹਾਂ ਨੇ ਕਿਹਾ, ”ਅਸੀਂ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਅਤੇ ਚੌਕਸੀ ਜਾਂਚ ਦਾ ਹੁਕਮ ਦਿੱਤਾ ਹੈ। ਹੁਣ ਅਸੀਂ ਇਸ ਮਾਮਲੇ ਨੂੰ ਸੀ. ਬੀ. ਆਈ. ਨੂੰ ਦੇਵਾਂਗੇ। ਅਸੀਂ ਉਨ੍ਹਾਂ ਨੂੰ ਇੰਨੀਆਂ ਚੀਜ਼ਾਂ ਭੇਜਾਂਗੇ, ਜਿਸ ‘ਚ ਉਨ੍ਹਾਂ ਨੂੰ ਬਹੁਤ ਕੁਝ ਮਿਲ ਜਾਵੇਗਾ। ਕੁਝ ਦਿਨ ਪਹਿਲਾਂ ਅਸੀਂ ਇਕ ਅਧਿਕਾਰੀ ਦਾ ਮਾਮਲਾ ਭੇਜਿਆ ਸੀ ਜਿਸ ਦੇ ਕੋਲ ਕਈ ਕਿਲੋਗ੍ਰਾਮ ਸੋਨੇ ਦੇ ਬਿਸਕੁਟ ਮਿਲੇ ਸਨ।” ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ‘ਚ ਮੋਦੀ ਜੀ ਨੇ ਛਾਪਾ ਮਰਵਾਇਆ ਸੀ ਪਰ ਕੁਝ ਨਹੀਂ ਮਿਲਿਆ। ਮੇਰੇ ਦਫਤਰ ‘ਤੇ ਹਾਲ ਹੀ ‘ਚ ਛਾਪਾ ਮਾਰਿਆ ਗਿਆ ਸੀ। ਜੇਕਰ ਉਹ ਮੇਰੇ ਘਰ ਛਾਪਾ ਮਾਰਦੇ ਹਨ ਤਾਂ ਉਨ੍ਹਾਂ ਨੂੰ ਕੁਝ ਨਹੀਂ ਸਗੋਂ ਅਣਗਿਣਤ ਮਫਲਰ ਦਿੱਤੇ ਜਾਣਗੇ।” ਆਮ ਆਦਮੀ ਪਾਰਟੀ ਨੇ ਵਿਧਾਨਸਭਾ ਚੋਣਾਂ ‘ਚ ‘ਮਫਲਰਮੈਨ ਰਿਟਰਨਸ’ ਦੇ ਨਾਂ ਨਾਲ ਪ੍ਰਚਾਰ ਮੁਹਿੰਮ ਚਲਾਈ ਸੀ।
There are no comments at the moment, do you want to add one?
Write a comment