ਨਵੀਂ ਦਿੱਲੀ, 24 ਮਈ (ਪੰਜਾਬ ਮੇਲ)- ਕੇਂਦਰ ਸਰਕਾਰ ਨੇ ਵਿਦੇਸ਼ਾਂ ’ਚ ਫਸੇ ਘਰ ਪਰਤਣ ਦੇ ਚਾਹਵਾਨ ਭਾਰਤੀਆਂ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਸਰਕਾਰ ਨੇ ਕਿਹਾ ਕਿ ਵਾਪਸ ਆਉਣ ਵਾਲਿਆਂ ਨੂੰ ਸੇਵਾ ਲਈ ਭੁਗਤਾਨ ਕਰਨਾ ਪਵੇਗਾ ਤੇ ਵਧੇਰੇ ਪ੍ਰੇਸ਼ਾਨੀ ’ਚ ਫਸੇ ਲੋਕਾਂ, ਨੌਕਰੀ ਗੁਆਉਣ ਵਾਲਿਆਂ ਤੇ ਗਰਭਵਤੀ ਮਹਿਲਾਵਾਂ ਨੂੰ ਪਹਿਲ ਦਿੱਤੀ ਜਾਵੇਗੀ। ਅਜਿਹੇ ਹੀ ਨਿਰਦੇਸ਼ ਸਰਕਾਰ ਵੱਲੋਂ ਭਾਰਤ ’ਚ ਫਸੇ ਉਨ੍ਹਾਂ ਲੋਕਾਂ ਲਈ ਵੀ ਜਾਰੀ ਕੀਤੇ ਗਏ ਹਨ ਜੋ ਵਿਦੇਸ਼ ਜਾਣਾ ਚਾਹੁੰਦੇ ਹਨ।