ਕੇਂਦਰ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ ’ਚ ਕੋਵਿਡ-19 ਟੀਕੇ ਦੀ ਕੀਮਤ ਤੋਂ ਕੰਪਨੀਆਂ ਨਾਰਾਜ਼

88
Share

ਨਵੀਂ ਦਿੱਲੀ, 28 ਫਰਵਰੀ (ਪੰਜਾਬ ਮੇਲ)- ਬਾਇਓਕੋਨ ਦੀ ਚੇਅਰਪਰਸਨ ਕਿਰਨ ਮਜ਼ੂਮਦਾਰ ਸ਼ਾਅ ਨੇ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ ’ਚ ਕੋਵਿਡ-19 ਟੀਕੇ ਦੀ ਕੀਮਤ 250 ਰੁਪਏ ਤੈਅ ਕਰਨ ’ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਐਨੀ ਘੱਟ ਕੀਮਤ ਰੱਖ ਕੇ ਸਰਕਾਰ ਨੇ ਟੀਕਾ ਕੰਪਨੀਆਂ ਨਾਲ ‘‘ਵਿਸ਼ਵਾਸਘਾਤ’’ ਕੀਤਾ ਹੈ। ਉਨ੍ਹਾਂ ਟਵੀਟ ਕੀਤਾ, ‘‘ਸਰਕਾਰ ਨੇ ਟੀਕਾ ਉਦਯੋਗ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਕੁਚਲ ਦਿੱਤਾ ਹੈ। ਸਰਕਾਰ ਨੇ ਟੀਕੇ ਦੀ ਕੀਮਤ ਐਨੀ ਘੱਟ ਤੈਅ ਕਰਕੇ ਟੀਕਾ ਕੰਪਨੀਆਂ ਨਾਲ ਵਿਸ਼ਵਾਸਘਾਤ ਕੀਤਾ ਹੈ। ਮੇਰਾ ਸੁਆਲ ਹੈ ਕਿ ਜੇ ਵਿਸ਼ਵ ਸਿਹਤ ਸੰਗਠਨ ਨੇ ਪ੍ਰਤੀ ਖੁਰਾਕ 3 ਡਾਲਰ ਦੇਣ ਲਈ ਸਹਿਮਤੀ ਦਿੱਤੀ ਹੈ, ਤਾਂ ਉਸ ਨੂੰ ਘਟਾ ਕੇ 2 ਡਾਲਰ ਕਿਉਂ ਕਰ ਦਿੱਤਾ?’’ ਸਰਕਾਰ ਨੇ ਕਿਹਾ ਹੈ ਕਿ ਪ੍ਰਾਈਵੇਟ ਹਸਪਤਾਲਾਂ ਵਿਚ ਟੀਕੇ ਦੀ ਕੀਮਤ ਢਾਈ ਸੌ ਰੁਪਏ ਹੋਵੇਗੀ। ਇਸ ਵਿਚ ਟੀਕਾ 150 ਰੁਪਏ ਦਾ ਤੇ 100 ਰੁਪਇਆਂ ਸਰਵਿਸ ਟੈਕਸ ਹੋਵੇਗਾ।

Share