ਕੇਂਦਰ ਸਰਕਾਰ ਨੇ ਖਾਲਿਸਤਾਨ ਪੱਖੀ ਸੰਗਠਨਾਂ ਨਾਲ ਜੁੜੀਆਂ 12 ਵੈੱਬਸਾਈਟਾਂ ‘ਤੇ ਲਾਈ ਪਾਬੰਦੀ

63
Share

ਨਵੀਂ ਦਿੱਲੀ, 3 ਨਵੰਬਰ (ਪੰਜਾਬ ਮੇਲ)- ਸਰਕਾਰ ਨੇ ਖਾਲਿਸਤਾਨ ਪੱਖੀ ਸੰਗਠਨਾਂ ਨਾਲ ਜੁੜੀਆਂ 12 ਵੈਬਸਾਈਟਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਕੁੱਝ ਪਾਬੰਦੀਸ਼ੁਦਾ ਵੈੱਬਸਾਈਟਾਂ ਵਿਚੋਂ ਕੁੱਝ ਨੂੰ ਗੈਰਕਾਨੂੰਨੀ ਸੰਗਠਨ ‘ਸਿੱਖਸ ਫਾਰ ਜਸਟਿਸ’ (ਐੱਸ.ਐੱਫ.ਜੇ.) ਵੱਲੋਂ ਸਿੱਧੇ ਤੌਰ ‘ਤੇ ਚਲਾਇਆ ਜਾਂਦਾ ਸੀ। ਵੈੱਬਸਾਈਟਾਂ ‘ਚ ਖਾਲਿਸਤਾਨ ਪੱਖੀ ਸਮੱਗਰੀ ਸੀ। ਸੂਤਰ ਮੁਤਾਬਕ, ਇਲੈਕਟ੍ਰਾਨਿਕਸ ਅਤੇ ਆਈ.ਟੀ. ਮੰਤਰਾਲੇ ਨੇ ਆਈ.ਟੀ. ਐਕਟ ਦੀ ਧਾਰਾ 69 ਏ ਤਹਿਤ 12 ਵੈੱਬਸਾਈਟਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਮੰਤਰਾਲੇ ਨੂੰ ਭਾਰਤ ਵਿਚ ਸਾਈਬਰਸਪੇਸ ‘ਤੇ ਨਜ਼ਰ ਰੱਖਣ ਦਾ ਅਧਿਕਾਰ ਹੈ। ਜਿਨ੍ਹਾਂ ਵੈੱਬਸਾਈਟਾਂ ‘ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ਵਿਚ ‘ਐੱਸ.ਐੱਫ.ਜ਼ੈਡ 4 ਫਾਰਮਰਜ਼’, ‘ਪੀ.ਬੀ.ਟੀਮ’, ‘ਸੇਵਾ 413’, ‘ਪੀ.ਬੀ. 4 ਯੂ’, ‘ਸਾਡਾ ਪਿੰਡ’ ਸ਼ਾਮਲ ਹਨ। ਇਨ੍ਹਾਂ ‘ਚੋਂ ਕੁੱਝ ਪਾਬੰਦੀਸ਼ੁਦਾ ਸਾਈਟਾਂ ਨੂੰ ਸਰਚ ਕਰਨ ‘ਤੇ ਇਹ ਸੰਦੇਸ਼ ਆ ਰਿਹਾ ਹੈ, ”ਯੂ.ਆਰ.ਐੱਲ. ਦੀ ਬੇਨਤੀ ਕੀਤੀ” ਤੇ ਉਸ ‘ਤੇ ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਤੋਂ ਪ੍ਰਾਪਤ ਹਦਾਇਤਾਂ ਤਹਿਤ ਪਾਬੰਦੀ ਲਗਾਈ ਗਈ ਹੈ। ਵਧੇਰੇ ਜਾਣਕਾਰੀ ਲਈ ਪ੍ਰਬੰਧਕ ਨਾਲ ਸੰਪਰਕ ਕਰੋ। ਗ੍ਰਹਿ ਮੰਤਰਾਲੇ ਨੇ ਪਿਛਲੇ ਸਾਲ ਦੇਸ਼ ਵਿਰੋਧੀ ਗਤੀਵਿਧੀਆਂ ਲਈ ਐੱਸ.ਐੱਫ.ਜੇ. ‘ਤੇ ਪਾਬੰਦੀ ਲਗਾ ਦਿੱਤੀ ਸੀ। ਜੁਲਾਈ ਵਿਚ ਸਰਕਾਰ ਨੇ ਵੱਖਵਾਦੀ ਗਤੀਵਿਧੀਆਂ ਦੇ ਸਮਰਥਨ ਲਈ ‘ਐੱਸ.ਐੱਫ.ਜੇ.’ ਨਾਲ ਜੁੜੀਆਂ 40 ਵੈੱਬਸਾਈਟਾਂ ‘ਤੇ ਪਾਬੰਦੀ ਲਗਾ ਦਿੱਤੀ ਸੀ।


Share