PUNJABMAILUSA.COM

ਕੇਂਦਰ ਸਰਕਾਰ ਨੂੰ ਕਾਰਗਿਲ ਜੰਗ ਤੋਂ ਤੁਰੰਤ ਪਹਿਲਾਂ ਖੂਫੀਆ ਸੂਚਨਾ ਦੇ ਦਿੱਤੀ ਗਈ ਸੀ: ਏ.ਐਸ. ਦੁਲੱਟ

ਕੇਂਦਰ ਸਰਕਾਰ ਨੂੰ ਕਾਰਗਿਲ ਜੰਗ ਤੋਂ ਤੁਰੰਤ ਪਹਿਲਾਂ ਖੂਫੀਆ ਸੂਚਨਾ ਦੇ ਦਿੱਤੀ ਗਈ ਸੀ: ਏ.ਐਸ. ਦੁਲੱਟ

ਕੇਂਦਰ ਸਰਕਾਰ ਨੂੰ ਕਾਰਗਿਲ ਜੰਗ ਤੋਂ ਤੁਰੰਤ ਪਹਿਲਾਂ ਖੂਫੀਆ ਸੂਚਨਾ ਦੇ ਦਿੱਤੀ ਗਈ ਸੀ: ਏ.ਐਸ. ਦੁਲੱਟ
December 08
17:24 2018

ਚੰਡੀਗੜ੍ਹ, 8 ਦਸੰਬਰ (ਪੰਜਾਬ ਮੇਲ)- ਅੱਜ ਮਿਲਟਰੀ ਲਿਟਰੇਚਰ ਫੈਸਟੀਵਲ ਵਿਚ ਸਾਬਕਾ ਰਾਅ ਮੁਖੀ ਏ.ਐਸ ਦੁਲੱਟ ਨੇ ਖੁਲਾਸਾ ਕਰਦਿਆਂ ਕਿਹਾ ਕਿ ਕਾਰਗਿਲ ਜੰਗ ਤੋਂ ਤੁਰੰਤ ਪਹਿਲਾਂ ਕੇਂਦਰੀ ਸਰਕਾਰ ਨੂੰ ਕਾਰਗਿਲ ਵਿਚ ਘੁਸਪੈਠ ਹੋਣ ਦੀਆਂ ਖੁਫੀਆ ਰਿਪੋਰਟਾਂ ਪਹਿਲਾਂ ਹੀ ਸੌਂਪੀਆਂ ਗਈਆਂ ਸਨ।
‘ਵਿਸਡਮ ਆਫ ਸਪਾਈਸਿਸ’ ਵਿਸ਼ੇ ‘ਤੇ ਵਿਚਾਰ ਚਰਚਾ ਵਿਚ ਹਿੱਸਾ ਲੈਂਦਿਆਂ ਦੁਲੱਟ ਨੇ ਕਿਹਾ ਕਿ ਜੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਸੈਨਾ ਵੱਲੋਂ ਇਕੱਤਰ ਕੀਤੇ ਗਏ ਸਾਰੇ ਨੁਕਤਿਆਂ ਵਾਲੀਆਂ ਖੁਫ਼ੀਆ ਰਿਪੋਰਟਾਂ ਕੇਂਦਰ ਸਰਕਾਰ ਨਾਲ ਸਾਂਝੀਆਂ ਕੀਤੀਆਂ ਗਈਆਂ ਸਨ।
ਸ੍ਰੀ ਦੁਲੱਟ ਜੋ ਕਾਰਗਿਲ ਜੰਗ ਦੇ ਸਮੇਂ ਇੰਟੈਲੀਜੈਂਸ ਬਿਊਰੋ ਦੇ ਨਾਲ ਸਨ, ਨੇ ਕਿਹਾ ਕਿ ਇਹ ਮਹੱਤਵਪੂਰਣ ਸੂਚਨਾ ਕੇਂਦਰੀ ਗ੍ਰਹਿ ਮੰਤਰੀ ਨਾਲ ਸਾਂਝੀ ਕੀਤੀ ਗਈ ਸੀ, ਜਿਹਨਾਂ ਕੋਲ ਉਪ ਪ੍ਰਧਾਨ ਮੰਤਰੀ ਦਾ ਚਾਰਜ ਵੀ ਸੀ।
ਇਸ ਤੋਂ ਪਹਿਲਾਂ, ਲੈਫਟੀਨੈਂਟ ਜਨਰਲ ਕਮਲ ਦਾਵਰ ਨੇ ਸਾਰੇ ਤਿੰਨਾਂ ਰੱਖਿਆ ਵਿੰਗਾਂ ਨੂੰ ਇਕ ਸੰਗਠਿਤ ਕਮਾਂਡ ਅਧੀਨ ਰੱਖਣ ਦੀ ਮਹੱਤਤਾ ਦਰਸਾਈ, ਜਿਸ ਨਾਲ ਫੈਸਲੇ ਲੈਣ ਦੀ ਪ੍ਰਕਿਰਿਆ ਸੌਖੇ ਢੰਗ ਨਾਲ ਯਕੀਨੀ ਬਣਾਈ ਗਈ। ਦੇਸ਼ ਦੇ ‘ਇੰਟੈਲੀਜੈਂਸ ਸੀਜ਼ਰ’ ਦੇ ਤੌਰ ‘ਤੇ ਐਨ.ਐਸ.ਏ. ਦੇ ਮੌਜੂਦਾ ਰੁਝਾਨ ਨੂੰ ਧਿਆਨ’ ਚ ਰੱਖਦੇ ਹੋਏ ਦਾਵਰ ਨੇ ਕਿਹਾ ਕਿ ਸਾਰੀ ਜਾਣਕਾਰੀ ਉਪਲਬਧ ਹੋਣਾ ਇਕ ਗੱਲ ਹੈ ਪਰ ਸਾਰੇ ਉਪਲਬਧ ਸਾਧਨਾਂ ‘ਤੇ ਕੰਮ ਕਰਨਾ ਅਲੱਗ ਗੱਲ ਹੈ। ਉਨ•ਾਂ ਨੇ ਦੱਖਣ ਏਸ਼ੀਅਨ ਭਾਸ਼ਾਵਾਂ ਜਿਵੇਂ ਮੈਂਡੇਰਿਨ, ਸਿੰਹਾਲੀਸ ਅਤੇ ਪਸ਼ਤੋ ਵਿਚ ਕਾਬਲੀਅਤ ਹਾਸਲ ਕਰਨ ਲਈ ਵਧੇਰੇ ਕਾਰਜ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।
ਲੈਫਟੀਨੈਂਟ ਜਨਰਲ ਸੰਜੀਵ ਕੇ. ਲੌਂਗਰ ਨੇ ਇਕ ਸੰਗਠਿਤ ਕਮਾਂਡ ਦੇ ਮੁੱਦੇ ‘ਤੇ ਅਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਵਰਗੇ ਦੇਸ਼’ ਚ ਸਾਨੂੰ ਇਕ ਵੱਖਰੇ ਮੁਖੀਆਂ ਦੀ ਜ਼ਰੂਰਤ ਹੈ, ਜੋ ਮਿਲ ਕੇ ਮਹੱਤਵਪੂਰਨ ਫੈਸਲੇ ਲੈ ਸਕਣ।
ਤਕਨਾਲੋਜੀ ਨੂੰ ਅਪਣਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਮਿਥੇ ਹੋਏ ਟੀਚਿਆਂ ਦੀ ਪ੍ਰਾਪਤੀ ਲਈ ਬੁੱਧੀ ਅਤੇ ਤਕਨਾਲੋਜੀ ਨੂੰ ਸਮਕਾਲੀ ਬਣਾਉਣ ਦੀ ਜ਼ਰੂਰਤ ਹੈ। ਜਨਰਲ ਦਾਵਰ ਨੇ ਕਿਹਾ ਸਾਡੀ ਖੂਫੀਆ ਸਮਰੱਥਾ ਇਹਨਾਂ ਦੋ ਪਹਿਲੂਆਂ ਦੇ ਰਲੇਵੇਂ ‘ਤੇ ਨਿਰਭਰ ਕਰੇਗੀ।
ਇਸ ਮੌਕੇ ਕੇ.ਸੀ. ਵਰਮਾ ਆਈ.ਪੀ.ਐਸ ਨੇ ਸਿਆਸੀ ਵਰਗ ਅਤੇ ਲੋਕਾਂ ਨਾਲ ਇਸ ਗੱਲ ‘ਤੇ ਨਰਾਜ਼ਗੀ ਪ੍ਰਗਟ ਕੀਤੀ ਕਿ ਸਾਰੀਆਂ ਅਸਫਲਤਾਵਾਂ ਲਈ ਖੁਫ਼ੀਆ ਏਜੰਸੀਆਂ ਦੇ ਯੋਧਿਆਂ ਨੂੰ ਹੀ ਜ਼ਿੰਮੇਵਾਰ ਬਣਾ ਦਿੱਤਾ ਜਾਂਦਾ ਹੈ। ਉਹਨਾਂ ਅੱਗੇ ਕਿਹਾ ਕਿ ਜਾਣਕਾਰੀ ਇਕੱਤਰ ਕਰਨਾ ਸਫਲਤਾ ਦਾ ਇਕ ਮਹੱਤਵਪੂਰਨ ਪੱਖ ਹੈ ਅਤੇ ਆਪਣੀ ਬੁੱਧੀ ਨਾਲ ਸਹੀ ਫੈਸਲਾ ਲੈਣਾ ਇਕ ਵਿਸ਼ੇਸ਼ ਕਲਾ ਹੈ ਜੋ ਕਿ ਬਹੁਤਿਆਂ ਕੋਲ ਨਹੀਂ ਹੈ।
ਕੈਪਸ਼ਨ: ਲੈਫਟੀਨੈਂਟ ਜਨਰਲ ਕਮਲ ਦਾਵਰ (ਖੱਬੇ ਪਾਸੇ), ਉਹਨਾਂ ਦੇ ਨਾਲ ਸਾਬਕਾ ਰਾਅ ਮੁਖੀ ਏ.ਐਸ, ਦੁਲੱਟ ਆਈ.ਪੀ.ਐਸ, ਕੇ.ਸੀ. ਵਰਮਾ ਆਈ.ਪੀ.ਐਸ ਅਤੇ ਲੈਫਟੀਨੈਂਟ ਜਨਰਲ ਸੰਜੀਵ ਕੇ. ਲੈਂਗਰ, ਮਿਲਟਰੀ ਲਿਟਰੇਚਰ ਫੈਸਟੀਵਲ 2018 ਵਿਖੇ ਦੂਸਰੇ ਦਿਨ ਵਿਚਾਰ ਚਰਚਾ ਵਿਚ ਹਿੱਸਾ ਲੈਂਦੇ ਹੋਏ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ਵੱਲੋਂ ਰਾਸ਼ਟਰਪਤੀ ਦੀ ਚੋਣ ਮੁਹਿੰਮ ਦੌਰਾਨ ਰੂਸੀ ਗੰਢ-ਤੁੱਪ ਤੋਂ ਇਕ ਵਾਰ ਮੁੜ ਨਾਂਹ

ਟਰੰਪ ਵੱਲੋਂ ਰਾਸ਼ਟਰਪਤੀ ਦੀ ਚੋਣ ਮੁਹਿੰਮ ਦੌਰਾਨ ਰੂਸੀ ਗੰਢ-ਤੁੱਪ ਤੋਂ ਇਕ ਵਾਰ ਮੁੜ ਨਾਂਹ

Read Full Article
    ਅਮਰੀਕਾ ‘ਚ ਕਤਲ ਦੇ ਦੋਸ਼ੀ ਨੇ ਇਲੈਕਟ੍ਰਿਕ ਚੇਅਰ ਨਾਲ ਮਰਨ ਦੀ ਕੀਤੀ ਮੰਗ

ਅਮਰੀਕਾ ‘ਚ ਕਤਲ ਦੇ ਦੋਸ਼ੀ ਨੇ ਇਲੈਕਟ੍ਰਿਕ ਚੇਅਰ ਨਾਲ ਮਰਨ ਦੀ ਕੀਤੀ ਮੰਗ

Read Full Article
    ਸੀਨੀਅਰ ਬੁਸ਼ ਨੂੰ ਪਤਨੀ ਬਾਰਬਰਾ ਦੀ ਕਬਰ ਨੇੜੇ ਦਫਨਾਇਆ ਗਿਆ

ਸੀਨੀਅਰ ਬੁਸ਼ ਨੂੰ ਪਤਨੀ ਬਾਰਬਰਾ ਦੀ ਕਬਰ ਨੇੜੇ ਦਫਨਾਇਆ ਗਿਆ

Read Full Article
    ਪਰਵਾਸੀਆਂ ਨੂੰ ਪਨਾਹ ਨਾ ਦੇਣ ਵਾਲੇ ਟਰੰਪ ਦੇ ਆਦੇਸ਼ ‘ਤੇ ਅਮਰੀਕੀ ਅਦਾਲਤ ਨੇ ਲਗਾਈ ਰੋਕ

ਪਰਵਾਸੀਆਂ ਨੂੰ ਪਨਾਹ ਨਾ ਦੇਣ ਵਾਲੇ ਟਰੰਪ ਦੇ ਆਦੇਸ਼ ‘ਤੇ ਅਮਰੀਕੀ ਅਦਾਲਤ ਨੇ ਲਗਾਈ ਰੋਕ

Read Full Article
    ਉੱਤਰੀ ਅਮਰੀਕਾ ਵਿਚ ਪੁਸਤਕ ਪ੍ਰਦਰਸ਼ਨੀਆਂ ਨੂੰ ਭਰਵਾਂ ਹੁੰਗਾਰਾ

ਉੱਤਰੀ ਅਮਰੀਕਾ ਵਿਚ ਪੁਸਤਕ ਪ੍ਰਦਰਸ਼ਨੀਆਂ ਨੂੰ ਭਰਵਾਂ ਹੁੰਗਾਰਾ

Read Full Article
    ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸੀਐਨਐਨ ਦਫ਼ਤਰ ਖਾਲੀ ਕਰਵਾਇਆ

ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸੀਐਨਐਨ ਦਫ਼ਤਰ ਖਾਲੀ ਕਰਵਾਇਆ

Read Full Article
    ਕਰਤਾਰਪੁਰ ਲਾਂਘਾ: ਸਿੱਧੂ ਦਾ ਸਿਆਸੀ ਕੱਦ ਹੋਇਆ ਉੱਚਾ

ਕਰਤਾਰਪੁਰ ਲਾਂਘਾ: ਸਿੱਧੂ ਦਾ ਸਿਆਸੀ ਕੱਦ ਹੋਇਆ ਉੱਚਾ

Read Full Article
    ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ, ਸੈਕਰਾਮੈਂਟੋ ਵੱਲੋਂ ਹਾਕੀ ਟੂਰਨਾਮੈਂਟ ਦਾ ਆਯੋਜਨ

ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ, ਸੈਕਰਾਮੈਂਟੋ ਵੱਲੋਂ ਹਾਕੀ ਟੂਰਨਾਮੈਂਟ ਦਾ ਆਯੋਜਨ

Read Full Article
    ਐਸ਼ ਕਾਲੜਾ ਸਮੇਤ ਕੈਲੀਫੋਰਨੀਆ ਦੇ 6 ਅਸੈਂਬਲੀ ਮੈਂਬਰ ਭਾਰਤ ਦੌਰੇ ‘ਤੇ

ਐਸ਼ ਕਾਲੜਾ ਸਮੇਤ ਕੈਲੀਫੋਰਨੀਆ ਦੇ 6 ਅਸੈਂਬਲੀ ਮੈਂਬਰ ਭਾਰਤ ਦੌਰੇ ‘ਤੇ

Read Full Article
    ਕਲੂਸਾ ਲੀਡਰਸ਼ਿਪ ਕੈਂਪ ਦੌਰਾਨ ਅਮਰੀਕਾ ਭਰ ਤੋਂ ਆਗੂ ਹੋਏ ਸ਼ਾਮਲ

ਕਲੂਸਾ ਲੀਡਰਸ਼ਿਪ ਕੈਂਪ ਦੌਰਾਨ ਅਮਰੀਕਾ ਭਰ ਤੋਂ ਆਗੂ ਹੋਏ ਸ਼ਾਮਲ

Read Full Article
    ਮੇਅਰ ਸਟੀਵ ਲੀ ਵੱਲੋਂ ਸਮਾਜਿਕ ਸੰਸਥਾਵਾਂ ਲਈ ਕੀਤਾ ਗਿਆ ਫੰਡ ਰੇਜ਼ਿੰਗ

ਮੇਅਰ ਸਟੀਵ ਲੀ ਵੱਲੋਂ ਸਮਾਜਿਕ ਸੰਸਥਾਵਾਂ ਲਈ ਕੀਤਾ ਗਿਆ ਫੰਡ ਰੇਜ਼ਿੰਗ

Read Full Article
    ਗਾਲਟ ਸਿਟੀ ਦੇ ਨਵੇਂ ਚੁਣੇ ਗਏ ਕੌਂਸਲ ਮੈਂਬਰ ਪਰਗਟ ਸੰਧੂ ਨੇ ਸਹੁੰ ਚੁੱਕੀ

ਗਾਲਟ ਸਿਟੀ ਦੇ ਨਵੇਂ ਚੁਣੇ ਗਏ ਕੌਂਸਲ ਮੈਂਬਰ ਪਰਗਟ ਸੰਧੂ ਨੇ ਸਹੁੰ ਚੁੱਕੀ

Read Full Article
    ਕਮਲਾ ਹੈਰਿਸ ਕਰੇਗੀ ਰਾਸ਼ਟਰਪਤੀ ਚੋਣ ਲੜਨ ਬਾਰੇ ਫ਼ੈਸਲਾ

ਕਮਲਾ ਹੈਰਿਸ ਕਰੇਗੀ ਰਾਸ਼ਟਰਪਤੀ ਚੋਣ ਲੜਨ ਬਾਰੇ ਫ਼ੈਸਲਾ

Read Full Article
    ਮੋਦੀ ਨੂੰ ਘੱਟ ਗਿਣਤੀਆਂ ‘ਤੇ ਹਿੰਸਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਅਪੀਲ

ਮੋਦੀ ਨੂੰ ਘੱਟ ਗਿਣਤੀਆਂ ‘ਤੇ ਹਿੰਸਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਅਪੀਲ

Read Full Article
    ਅਮਰੀਕੀ ਪ੍ਰਸ਼ਾਸਨ ਵੱਲੋਂ ਐੱਚ-1ਬੀ ਵੀਜ਼ੇ ਸਬੰਧੀ ਕਾਰਵਾਈ ਵਿਚ ਬਦਲਾਅ ਦਾ ਮਤਾ ਪੇਸ਼

ਅਮਰੀਕੀ ਪ੍ਰਸ਼ਾਸਨ ਵੱਲੋਂ ਐੱਚ-1ਬੀ ਵੀਜ਼ੇ ਸਬੰਧੀ ਕਾਰਵਾਈ ਵਿਚ ਬਦਲਾਅ ਦਾ ਮਤਾ ਪੇਸ਼

Read Full Article