ਕੇਂਦਰ ਵੱਲੋਂ ਪਾਸ ਕੀਤਾ ਬਜਟ ਕਿਸਾਨ ਵਿਰੋਧੀ-ਜਗਸੀਰ ਛੀਨੀਵਾਲ

ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮੀਟਿੰਗ ਹੋਈ
ਮਹਿਲ ਕਲਾਂ 4 ਮਾਰਚ (ਗੁਰਭਿੰਦਰ ਗੁਰੀ/ਪੰਜਾਬ ਮੇਲ) – ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਪ੍ਰਧਾਨਗੀ ਹੇਠ ਅਨਾਜ ਮੰਡੀ ਮਹਿਲ ਕਲਾਂ ਵਿਖੇ ਹੋਈ। ਮੀਟਿੰਗ ਵਿੱਚ ਬਲਾਕ ਪੱਧਰ ਦੇ ਕਿਸਾਨ ਆਗੂਆਂ ਅਤੇ ਵਰਕਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਬਲਾਕ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਬਜਟ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਚੋਣਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾ ਨਾਲ ਵਾਅਦਾ ਕੀਤਾ ਸੀ ਕਿ ਭਾਜਪਾ ਸਰਕਾਰ ਬਣਦਿਆਂ ਹੀ ਕਿਸਾਨਾਂ ਨੂੰ ਫਸਲਾਂ ਦੇ ਭਾਅ ਡਾ ਸਵਾਮੀ ਨਾਥਨ ਦੀ ਰਿਪੋਰਟ ਅਨੁਸਾਰ ਦਿੱਤੇ ਜਾਣਗੇ ਪਰ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਬਜਟ ਵਿੱਚ ਕਿਸਾਨਾਂ ਦੀ ਭਲਾਈ ਲਈ ਕੁਝ ਵੀ ਨਹੀ ਰੱਖਿਆ ਗਿਆ। ਉਹਨਾ ਨੇ ਕਿਹਾ ਕਿ ਇੱਕ ਪਾਸੇ ਤਾ ਕੇਂਦਰ ਤੇ ਪੰਜਾਬ ਸਰਕਾਰ ਕਿਸਾਨਾਂ ਨੂੰ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕਰਦੀਆਂ ਨਹੀ ਥੱਕਦੀਆਂ ਪਰ ਦੂਜੇ ਪਾਸੇ ਸਰਕਾਰਾ ਵੱਲੋਂ ਕੀੜੇਮਾਰ ਦਵਾਈਆਂ ਤੇ ਬੀਜਾ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹੈ ਜਿਸ ਕਰਕੇ ਕਿਸਾਨ ਦਾ ਖੇਤੀਬਾੜੀ ਦਾ ਧੰਦਾ ਫਸਲਾਂ ਦੇ ਯੋਗ ਮੁੱਲ ਨਾ ਮਿਲਣ ਕਰਕੇ ਤਬਾਹ ਹੁੰਦਾ ਜਾ ਰਿਹੈ ਹੈ,ਜਿਸ ਕਿਸਾਨ ਆਏ ਦਿਨ ਖੁਦਕਸੀਆ ਕਰਨ ਲਈ ਮਜਬੂਰ ਹੋ ਰਹੇ ਹਨ ਪਰ ਕੇਂਦਰ ਤੇ ਰਾਜ ਸਰਕਾਰਾ ਵੱਲੋਂ ਖੁਦਕਸੀਆ ਨੂੰ ਰੋਕਣ ਲਈ ਕੋਈ ਢੁਕਵੇਂ ਪ੍ਰਬੰਧ ਨਹੀ ਕੀਤੇ ਇਸ ਲਈ ਇਹਨਾਂ ਕਿਸਾਨੀ ਖੁਦਕਸੀਆ ਲਈ ਦੋਵੇਂ ਸਰਕਾਰਾ ਬਰਾਬਰ ਦੀਆ ਜਿੰਮੇਵਾਰ ਹਨ। ਉਹਨਾ ਸਰਕਾਰ ਤੋ ਮੰਗ ਕੀਤੀ ਕਿਸਾਨ ਨੂੰ ਮੋਟਰ ਕੁਨੈਕਸ਼ਨ ਤੇ ਤੇਲੇ ਦੀ ਦਵਾਈ ਖੇਤੀਬਾੜੀ ਵਿਭਾਗ ਤੋ ਯਕੀਨੀ ਬਣਾਈ ਜਾਵੇ।ਉਹਨਾ ਕਿਹਾ ਕਿਹਾ ਕਿ ਕਿਸਾਨਾਂ ਦੀਆ ਭਖਦੀਆਂ ਮੰਗਾ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਯੂਨੀਅਨ ਦੇ ਕੌਮੀ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ 16 ਮਾਰਚ ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਦਿੱਤੇ ਜਾ ਰਹੇ ਵਿਸਾਲ ਧਰਨੇ ਵਿੱਚ ਬਲਾਕ ਮਹਿਲ ਕਲਾਂ ਤੋ ਵੱਡੀ ਗਿਣਤੀ ‘ਚ ਕਿਸਾਨਾਂ ਦਾ ਕਾਫਲਾ ਦਿੱਲੀ ਲਈ ਰਵਾਨਾ ਹੋਵੇਗਾ। ਉਹਨਾ ਇਸ ਮੌਕੇ ਕਿਸਾਨਾਂ ਨੂੰ ਅਪਣੇ ਹੱਕਾਂ ਦੀ ਪ੍ਰਾਪਤੀ ਲਈ ਕਾਫਲਿਆਂ ਸਮੇਤ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਕਿਸਾਨ ਆਗੂ ਗੁਰਨਾਮ ਸਿੰਘ ਰਾਏਸਰ,ਰੂਪ ਸਿੰਘ ਹਰਦਾਸਪੁਰਾ,ਗੁਰਚਰਨ ਸਿੰਘ ਰਾਏਸਰ,ਦਲਜੀਤ ਸਿੰਘ ਮਹਿਲ ਕਲਾ,ਸੁਰਜੀਤ ਸਿੰਘ ਰਾਏਸਰ,ਮਲਕੀਤ ਸਿੰਘ ਮਹਿਲ ਕਲਾਂ,ਸਾਧੂ ਸਿੰਘ ਨੰਬਰਦਾਰ,ਸਤਿਨਾਮ ਸਿੰਘ ਰਾਏਸਰ,ਮੇਜਰ ਸਿੰਘ ਛੀਨੀਵਾਲ,ਚਰਨਜੀਤ ਸਿੰਘ,ਅਮਰਜੀਤ ਸਿੰਘ,ਸੁਖਦੇਵ ਸਿੰਘ ਅਤੇ ਪ੍ਰਮਜੀਤ ਸਿੰਘ ਆਦਿ ਹਾਜਰ ਸਨ।
There are no comments at the moment, do you want to add one?
Write a comment