PUNJABMAILUSA.COM

ਕੇਂਦਰੀ ਗ੍ਰਹਿ ਮੰਤਰੀ ਵੱਲੋਂ ਐੱਸ.ਵਾਈ.ਐੱਲ. ਮੁੱਦਾ ਮਿਲ ਬੈਠ ਕੇ ਸੁਲਝਾਉਣ ਦੀ ਸਲਾਹ

ਕੇਂਦਰੀ ਗ੍ਰਹਿ ਮੰਤਰੀ ਵੱਲੋਂ ਐੱਸ.ਵਾਈ.ਐੱਲ. ਮੁੱਦਾ ਮਿਲ ਬੈਠ ਕੇ ਸੁਲਝਾਉਣ ਦੀ ਸਲਾਹ

ਕੇਂਦਰੀ ਗ੍ਰਹਿ ਮੰਤਰੀ ਵੱਲੋਂ ਐੱਸ.ਵਾਈ.ਐੱਲ. ਮੁੱਦਾ ਮਿਲ ਬੈਠ ਕੇ ਸੁਲਝਾਉਣ ਦੀ ਸਲਾਹ
June 07
09:17 2017


ਨਵੀਂ ਦਿੱਲੀ, 7 ਜੂਨ (ਪੰਜਾਬ ਮੇਲ)- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੰਜਾਬ ਤੇ ਹਰਿਆਣਾ ਨੂੰ ਅਪੀਲ ਕੀਤੀ ਹੈ ਕਿ ਉਹ ਸਤਲੁਜ ਯਮੁਨਾ ਲਿੰਗ ਨਹਿਰ ਦੇ ਵਿਵਾਦਿਤ ਮੁੱਦੇ ਨੂੰ ਮਿਲ ਬੈਠ ਕੇ ਸੁਲਝਾਉਣ। ਇਥੇ ‘ਕੈਪੇਸਟੀ ਬਿਲਡਿੰਗ ਆਫ਼ ਸਟੇਟ ਡਿਜ਼ਾਸਟਰ ਰੈਸਪੌਂਸ ਫੋਰਸ-2017’ ਵਿਸ਼ੇ ‘ਤੇ ਆਧਾਰਿਤ ਦੋ ਰੋਜ਼ਾ ਕਾਨਫਰੰਸ ਦੇ ਉਦਘਾਟਨ ਲਈ ਆਏ ਰਾਜਨਾਥ ਨੇ ਪੱਤਰਕਾਰਾਂ ਵੱਲੋਂ ਐੱਸ.ਵਾਈ.ਐੱਲ. ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ, ‘ਉਹ ਸਮੱਸਿਆ ਦੇ ਹੱਲ ਲਈ ਰਾਹ ਤਲਾਸ਼ਣ। ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਦੌਰਾਨ ਮੈਂ ਉਨ੍ਹਾਂ ਨੂੰ ਮਿਲ ਬੈਠ ਕੇ ਮੁੱਦਾ ਸੁਲਝਾਉਣ ਦੀ ਸਲਾਹ ਦਿੱਤੀ ਸੀ ਅਤੇ ਇਸ ‘ਤੇ ਕੁਝ ਸਹਿਮਤੀ ਵੀ ਬਣੀ ਸੀ।’ ਯਾਦ ਰਹੇ ਕਿ ਗ੍ਰਹਿ ਮੰਤਰੀ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ, ਜਦੋਂ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਐੱਸ.ਵਾਈ.ਐੱਲ. ਮੁੱਦੇ ‘ਤੇ ਆਖਰੀ ਫ਼ੈਸਲਾ ਪੰਜਾਬ ਖ਼ਿਲਾਫ਼ ਗਿਆ, ਤਾਂ ਇਹ ਕੌਮੀ ਮੁੱਦਾ ਬਣ ਜਾਏਗਾ ਤੇ ਇਸ ਨਾਲ ਰਾਜ ਦੇ ਅੱਤਵਾਦ ਦੇ ਕਾਲੇ ਦੌਰ ‘ਚ ਮੁੜ ਧੱਕੇ ਜਾਣ ਦੀ ਸੰਭਾਵਨਾ ਬਣ ਜਾਏਗੀ।
ਇਸ ਦੌਰਾਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪੈਰਿਸ ਜਲਵਾਯੂ ਸਮਝੌਤੇ ਤੋਂ ਪੈਰ ਪਿਛਾਂਹ ਖਿੱਚਣਾ ਭਾਰਤ ਅਤੇ ਵਿਸ਼ਵ ਭਾਈਚਾਰੇ ਲਈ ਵੱਡਾ ‘ਝਟਕਾ’ ਸੀ। ਉਨ੍ਹਾਂ ਕਿਹਾ ਕਿ ਟਰੰਪ ਦੇ ਇਸ ਐਲਾਨ ਤੋਂ ਆਲਮੀ ਭਾਈਚਾਰੇ ਨੂੰ ਇਹੀ ਸੁਨੇਹਾ ਗਿਆ ਹੈ ਕਿ ਅਮਰੀਕਾ ਲਈ ਉਸ ਦੇ ਆਪਣੇ ਹਿੱਤ ਸਰਵੋਤਮ ਹਨ। ਉਨ੍ਹਾਂ ਕਿਹਾ ਅਮਰੀਕਾ ਨੂੰ ਯਕੀਨੀ ਤੌਰ ‘ਤੇ ਇਕ ਵਾਰ ਮੁੜ ਇਸ ਫ਼ੈਸਲੇ ‘ਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਰੱਖਿਆ ਵਿਭਾਗ ਦੀ ਟ੍ਰੰਪ ਦੇ ਅਸਤੀਫੇ ਦੀ ਮੰਗ ‘ਤੇ ‘ਮੋਹਰ’!

ਰੱਖਿਆ ਵਿਭਾਗ ਦੀ ਟ੍ਰੰਪ ਦੇ ਅਸਤੀਫੇ ਦੀ ਮੰਗ ‘ਤੇ ‘ਮੋਹਰ’!

Read Full Article
    ਨਿਊਯਾਰਕ : ਜੌਨਸਨ ਐਂਡ ਜੌਨਸਨ ‘ਤੇ ਲੱਗਿਆ 1600 ਕਰੋੜ ਦਾ ਜੁਰਮਾਨਾ

ਨਿਊਯਾਰਕ : ਜੌਨਸਨ ਐਂਡ ਜੌਨਸਨ ‘ਤੇ ਲੱਗਿਆ 1600 ਕਰੋੜ ਦਾ ਜੁਰਮਾਨਾ

Read Full Article
    ਸ਼ੂਟਰ ਨੇ ਆਪਣੀ ਪਤਨੀ ਨੂੰ ਮਾਰ ਕੇ ਘਰ ਦੇ ਫਰਸ਼ ਥੱਲੇ ਦਫਨਾਇਆ

ਸ਼ੂਟਰ ਨੇ ਆਪਣੀ ਪਤਨੀ ਨੂੰ ਮਾਰ ਕੇ ਘਰ ਦੇ ਫਰਸ਼ ਥੱਲੇ ਦਫਨਾਇਆ

Read Full Article
    ਪੰਜਾਬੀ ਹੀ ਨਿਕਲਿਆ ਧਰਮਪ੍ਰੀਤ ਦਾ ਕਾਤਲ

ਪੰਜਾਬੀ ਹੀ ਨਿਕਲਿਆ ਧਰਮਪ੍ਰੀਤ ਦਾ ਕਾਤਲ

Read Full Article
    ਐਚ-1ਬੀ ਵੀਜ਼ਿਆਂ ਉਤੇ ਪਾਬੰਦੀਆਂ ਵਾਲਾ ਬਿੱਲ ਪਾਸ

ਐਚ-1ਬੀ ਵੀਜ਼ਿਆਂ ਉਤੇ ਪਾਬੰਦੀਆਂ ਵਾਲਾ ਬਿੱਲ ਪਾਸ

Read Full Article
    ਉੱਤਰ ਭਾਰਤ ਤੇ ਪਾਕਿਸਤਾਨ ਦੇ ਕੁਝ ਸ਼ਹਿਰਾਂ ਖਤਰਨਾਕ ਤਰੀਕੇ ਨਾਲ ਕੋਹਰੇ ਦੀ ਚਾਦਰ ‘ਚ ਹੋ ਜਾਣਗੇ ਤਬਦੀਲ

ਉੱਤਰ ਭਾਰਤ ਤੇ ਪਾਕਿਸਤਾਨ ਦੇ ਕੁਝ ਸ਼ਹਿਰਾਂ ਖਤਰਨਾਕ ਤਰੀਕੇ ਨਾਲ ਕੋਹਰੇ ਦੀ ਚਾਦਰ ‘ਚ ਹੋ ਜਾਣਗੇ ਤਬਦੀਲ

Read Full Article
    ਗੁਰਜਤਿੰਦਰ ਸਿੰਘ ਰੰਧਾਵਾ ਐਲਕ ਗਰੋਵ ਸਿਟੀ ਲਈ ਹਿਸਟਰੀ ਪ੍ਰਜ਼ਰਵੇਸ਼ਨ ਕਮੇਟੀ ਦੇ ਮੈਂਬਰ ਨਿਯੁਕਤ

ਗੁਰਜਤਿੰਦਰ ਸਿੰਘ ਰੰਧਾਵਾ ਐਲਕ ਗਰੋਵ ਸਿਟੀ ਲਈ ਹਿਸਟਰੀ ਪ੍ਰਜ਼ਰਵੇਸ਼ਨ ਕਮੇਟੀ ਦੇ ਮੈਂਬਰ ਨਿਯੁਕਤ

Read Full Article
    ਮਡੇਰਾ ਦੇ ਸਟੋਰ ਵਿਖੇ ਪੰਜਾਬੀ ਦੀ ਗੋਲੀ ਮਾਰ ਕੇ ਹੱਤਿਆ

ਮਡੇਰਾ ਦੇ ਸਟੋਰ ਵਿਖੇ ਪੰਜਾਬੀ ਦੀ ਗੋਲੀ ਮਾਰ ਕੇ ਹੱਤਿਆ

Read Full Article
    ਏੇ.ਜੀ.ਪੀ.ਸੀ. ਨੇ ਗੁਰਬਾਣੀ ਤੋਂ ਸੇਧ ਲੈ ਕੇ ਤਿਆਰ ਕੀਤੇ ਦਸਤਾਵੇਜ਼ ਲਈ ਯੂ.ਐੱਨ. ਦਾ ਕੀਤਾ ਧੰਨਵਾਦ

ਏੇ.ਜੀ.ਪੀ.ਸੀ. ਨੇ ਗੁਰਬਾਣੀ ਤੋਂ ਸੇਧ ਲੈ ਕੇ ਤਿਆਰ ਕੀਤੇ ਦਸਤਾਵੇਜ਼ ਲਈ ਯੂ.ਐੱਨ. ਦਾ ਕੀਤਾ ਧੰਨਵਾਦ

Read Full Article
    ਵੈਟਰਨਸ ਡੇਅ ਪਰੇਡ ਦੌਰਾਨ ਸਿੱਖਾਂ ਦਾ ਫਲੋਟ ਰਿਹਾ ਵਿਸ਼ੇਸ਼ ਖਿੱਚ ਦਾ ਕੇਂਦਰ

ਵੈਟਰਨਸ ਡੇਅ ਪਰੇਡ ਦੌਰਾਨ ਸਿੱਖਾਂ ਦਾ ਫਲੋਟ ਰਿਹਾ ਵਿਸ਼ੇਸ਼ ਖਿੱਚ ਦਾ ਕੇਂਦਰ

Read Full Article