PUNJABMAILUSA.COM

”ਕੁੱਸਾ ਮੋਸ਼ਨ ਪਿਕਚਰਜ਼” ਦੇ ਬੈਨਰ ਹੇਠ ਜਲਦੀ ਦਸਤਕ ਦੇਵੇਗੀ ਫ਼ਿਲਮ ”ਕੁੜੱਤਣ”

”ਕੁੱਸਾ ਮੋਸ਼ਨ ਪਿਕਚਰਜ਼” ਦੇ ਬੈਨਰ ਹੇਠ ਜਲਦੀ ਦਸਤਕ ਦੇਵੇਗੀ ਫ਼ਿਲਮ ”ਕੁੜੱਤਣ”

”ਕੁੱਸਾ ਮੋਸ਼ਨ ਪਿਕਚਰਜ਼” ਦੇ ਬੈਨਰ ਹੇਠ ਜਲਦੀ ਦਸਤਕ ਦੇਵੇਗੀ ਫ਼ਿਲਮ ”ਕੁੜੱਤਣ”
February 21
11:06 2018

ਮੋਗਾ, 21 ਫਰਵਰੀ (ਪੰਜਾਬ ਮੇਲ)- ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਕਲੰਕਿਤ ਕਰਨ ਵਾਲੇ ਅਖੌਤੀ ਧਾਰਮਿਕ ਆਗੂਆਂ ‘ਤੇ ਕਟਾਖਸ਼ ਕਰਦੀ ਇਸ ਲਘੂ ਫ਼ਿਲਮ ਦੀ ਮੂਲ ਕਹਾਣੀ ਅਜੀਤ ਸਤਨਾਮ ਕੌਰ ਦੀ ਲਿਖੀ ਹੋਈ ਹੈ, ਜਿਸ ਦਾ ਸਕਰੀਨਪਲੇ ਅਤੇ ਡਾਇਲਾਗ ਵਿਸ਼ਵ-ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਜੀ ਦੇ ਲਿਖੇ ਹੋਏ ਹਨ। ਇਸ ਫ਼ਿਲਮ ਦੇ ਡਾਇਰੈਕਟਰ ਲਵਲੀ ਸ਼ਰਮਾ ਹਨ, ਜਿਨ੍ਹਾਂ ਨੇ ਬਾਜ, ਅੰਗਰੇਜ਼, ਨਿੱਕਾ ਜੈਲਦਾਰ, ਨਿੱਕਾ ਜੈਲਦਾਰ-2 ਅਤੇ ਆਉਣ ਵਾਲੀ ਫ਼ਿਲਮ ਸੂਬੇਦਾਰ ਜੋਗਿੰਦਰ ਸਿੰਘ ਵਿਚ ਸਹਾਇਕ ਡਾਇਰੈਕਟਰ ਵਜੋਂ ਕੰਮ ਕੀਤਾ ਹੈ। ਇਸ ਫ਼ਿਲਮ ਦੇ ਚੀਫ਼ ਅਸਿਸਟੈਂਟ ਡਾਇਰੈਕਟਰ ਅਜੀਤ ਸਤਨਾਮ ਕੌਰ, ਐਸੋਸੀਏਟ ਡਾਇਰੈਕਟਰ ਮੈਡਮ ਕੁਲਵੰਤ ਖੁਰਮੀ ਅਤੇ ਕਰੀਏਟਿਵ ਡਾਇਰੈਕਟਰ ਜਤਿੰਦਰ ਜੀਤ ਵੀ ਲਵਲੀ ਸ਼ਰਮਾ ਦਾ ਸਾਥ ਦੇ ਰਹੇ ਹਨ। ਮੀਡੀਆ ਨਾਲ ਗੱਲਬਾਤ ਦੌਰਾਨ ਡਾਇਰੈਕਟਰ ਲਵਲੀ ਸ਼ਰਮਾ ਨੇ ਦੱਸਿਆ ਕਿ ਜੱਗੀ ਕੁੱਸਾ ਜੀ ਦੀ ਕਮਾਂਡ ਹੇਠ ਇਸ ਫ਼ਿਲਮ ਉਪਰ ਸਾਰੀ ਟੀਮ ਦਾ ਸਿਰਤੋੜ ਜ਼ੋਰ ਲੱਗਿਆ ਹੋਇਆ ਹੈ। ਇਸ ਫ਼ਿਲਮ ਵਿਚ ਹਰ ਕਲਾਕਾਰ ਨੇ ਬੜੀ ਤਨਦੇਹੀ, ਲਗਨ ਅਤੇ ਮਿਹਨਤ ਨਾਲ ਕੰਮ ਕੀਤਾ ਹੈ। ਇਹ ਫ਼ਿਲਮ ਦਰਸ਼ਕਾਂ ਦੀਆਂ ਆਸਾਂ ਉਪਰ ਖਰੀ ਉਤਰੇਗੀ।
ਇੱਕ ਸੁਆਲ ਦੇ ਉਤਰ ਵਿਚ ਚੀਫ਼ ਅਸਿਸਟੈਂਟ ਡਾਇਰੈਕਟਰ ਅਜੀਤ ਸਤਨਾਮ ਕੌਰ ਨੇ ਕਿਹਾ ਇਸ ਮੂਲ ਕਹਾਣੀ ਨੂੰ ਜੱਗੀ ਕੁੱਸਾ ਜੀ ਨੇ ਆਪਣੇ ਹਿਸਾਬ ਨਾਲ ਸ਼ਿੰਗਾਰਿਆ ਅਤੇ ਇਹ ਕਹਾਣੀ ਇਨਸਾਨੀ ਰਿਸ਼ਤਿਆਂ ਦੀ ਨਿਰਮਲਤਾ ਨੂੰ ਕਾਮ ਦੀ ਘੁਲ੍ਹਾੜੀ ਵਿਚ ਪੀੜੇ ਜਾਂਦੇ ਸੱਚ ਦੀ ਇਬਾਰਤ ਦਰਸਾਉਂਦੀ ਹੈ। ਲਵਲੀ ਸ਼ਰਮਾ ਅਤੇ ਅਜੀਤ ਸਤਨਾਮ ਕੌਰ ਨੇ ਸਾਂਝੇ ਤੌਰ ‘ਤੇ ਇਹ ਵੀ ਕਿਹਾ ਕਿ ਜੱਗੀ ਕੁੱਸਾ ਜੀ ਵੱਲੋਂ ਲਿਖੇ ਸੰਵਾਦ ਇਸ ਫ਼ਿਲਮ ਲਈ ਸੋਨੇ ਉਪਰ ਸੁਹਾਗੇ ਦਾ ਕਾਰਜ ਕਰਨਗੇ। ”ਕੁੱਸਾ ਮੋਸ਼ਨ ਪਿਕਚਰਜ਼” ਦੇ ਬੈਨਰ ਹੇਠ ਬਣਨ ਜਾ ਰਹੀ ਲਘੂ ਫ਼ਿਲਮ ”ਕੁੜੱਤਣ” ਦੇ ਕੈਮਰਾਮੈਨ ਸੀਰਾ ਮਾਣੂੰਕੇ ਅਤੇ ਪ੍ਰੋਡਿਊਸਰ ਕੁੱਸਾ ਜੀ ਦੇ ਦੋਸਤ ਬਲਰਾਜ ਬਰਾੜ ਕੈਨੇਡਾ ਹਨ। ਜੱਗੀ ਕੁੱਸਾ ਜੀ ਨੇ ਅਮਨ ਰਾਠੌਰ ਨੂੰ ਪਹਿਲੀ ਵਾਰ ਪਰਦੇ ਉਪਰ ਲਿਆਂਦਾ ਹੈ ਅਤੇ ਇਸ ਫ਼ਿਲਮ ਦੇ ਮੁੱਖ ਨਾਇਕ ਅਮਨ ਰਾਠੌਰ ਹੀ ਹਨ। ਫ਼ਿਲਮ ਦੇ ਬਾਕੀ ਕਲਾਕਾਰਾਂ ਵਿਚ ਮਨਪ੍ਰੀਤ ਸਿੱਧੂ, ਹਰਪਾਲ ਧੂੜਕੋਟ, ਮੈਡਮ ਕੁਲਵੰਤ ਖੁਰਮੀ, ਇਨਾਇਤ ਅਰੋੜਾ, ਬੂਟਾ ਬਰਾੜ, ਰਾਜਵਿੰਦਰ ਰੌਂਤਾ, ਲਕਸ਼ਮੀ ਸੋਨੀ, ਮਾਸਟਰ ਜਸਵਿੰਦਰ ਨਿਹਾਲ ਸਿੰਘ ਵਾਲਾ, ਕੁਲਦੀਪ ਕੁਮਾਰ, ਨਵੀ ਰਾਊਂਕੇ, ਪ੍ਰਿਆ ਸ਼ਰਮਾ, ਸਨੀ ਕੁਮਾਰ, ਹਰਮੀਤ ਜੱਸੀ, ਰਵਿੰਦਰ ਰਾਜੂ, ਮਹਿੰਦਰ ਸਰਾਂ ਆਦਿ ਨੇ ਬਾਖ਼ੂਬੀ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਦੀ ਸ਼ੂਟਿੰਗ ਨਿਹਾਲ ਸਿੰਘ ਵਾਲਾ ਅਤੇ ਪਿੰਡ ਕੁੱਸਾ ਦੇ ਆਸ-ਪਾਸ ਹੋਈ ਹੈ।

About Author

Punjab Mail USA

Punjab Mail USA

Related Articles

ads

Latest Category Posts

    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
    ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article