ਕੁਵੈਤ ਸਰਕਾਰ ਵਲੋਂ 700 ਤੋਂ ਜ਼ਿਆਦਾ ਭਾਰਤੀ ਕਾਮਿਆਂ ਨੂੰ ਦਿੱਤਾ ਜਾਵੇਗਾ ਮੁਆਵਜ਼ਾ

July 31
13:55
2018
ਦੁਬਈ, 31 ਜੁਲਾਈ (ਪੰਜਾਬ ਮੇਲ)- ਕੁਵੈਤ ਸਰਕਾਰ ਵਲੋਂ ਇਕ ਵੱਡੀ ਨਿਰਮਾਣ ਕੰਪਨੀ ਦੇ 700 ਤੋਂ ਜ਼ਿਆਦਾ ਭਾਰਤੀ ਕਾਮਿਆਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ, ਜਿਨ੍ਹਾਂ ਨੂੰ ਉਨ੍ਹਾਂ ਦੀ ਤਨਖਾਹ ਨਹੀਂ ਮਿਲੀ ਸੀ ਅਤੇ ਲੰਬੇ ਸਮੇਂ ਤੱਕ ਮਜ਼ਦੂਰੀ ਵਿਵਾਦ ਤੋਂ ਬਾਅਦ ਉਨ੍ਹਾਂ ਨੂੰ ਦੇਸ਼ ਛੱਡਣਾ ਪਿਆ ਸੀ। ਕੁਵੈਤ ਵਿਚ ਸਥਿਤ ਭਾਰਤੀ ਸਫਾਰਤਖਾਨੇ ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਦੇਸ਼ ਦਾ ਮਜ਼ਦੂਰ ਅਤੇ ਸਮਾਜਿਕ ਮਾਮਲਿਆਂ ਦਾ ਮੰਤਰਾਲਾ ਖਰਾਫੀ ਨੈਸ਼ਨਲ ਕੰਪਨੀ ਦੇ 710 ਮੁਲਾਜ਼ਮਾਂ ਵਿਚੋਂ ਹਰੇਕ ਨੂੰ 250 ਕੁਵੈਤੀ ਦਿਨਾਰ (56,680 ਰੁਪਏ) ਦੇਵੇਗਾ। ਇਹ ਮੁਲਾਜ਼ਮ ਜਨਤਕ ਮਨੁੱਖੀ ਮਜ਼ਦੂਰ ਅਥਾਰਿਟੀ (ਪੈਮ) ਵਿਚ ਰਜਿਸਟਰਡ ਸਨ ਅਤੇ ਨਵੰਬਰ 2017 ਤੋਂ ਅਪ੍ਰੈਲ 2018 ਵਿਚਾਲੇ ਕੁਵੈਤ ਛੱਡ ਗਏ ਸਨ। ਇਹ ਮੁਲਾਜ਼ਮ ਗੁਜਰਾਤ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ, ਰਾਜਸਥਾਨ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਸਣੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਰਹਿਣ ਵਾਲੇ ਹਨ।