PUNJABMAILUSA.COM

ਕੀ ਟਰੰਪ ਵੱਲੋਂ ਲਿਆ ਗਿਆ ਸ਼ਟਡਾਊਨ ਦਾ ਫੈਸਲਾ ਜਾਇਜ਼ ਹੈ?

 Breaking News

ਕੀ ਟਰੰਪ ਵੱਲੋਂ ਲਿਆ ਗਿਆ ਸ਼ਟਡਾਊਨ ਦਾ ਫੈਸਲਾ ਜਾਇਜ਼ ਹੈ?

ਕੀ ਟਰੰਪ ਵੱਲੋਂ ਲਿਆ ਗਿਆ ਸ਼ਟਡਾਊਨ ਦਾ ਫੈਸਲਾ ਜਾਇਜ਼ ਹੈ?
December 26
10:30 2018

-ਗੈਰ ਕਾਨੂੰਨੀ ਪ੍ਰਵਾਸ ਰੋਕਣ ਬਾਰੇ ਨੀਤੀ ਹੋ ਰਹੀ ਹੈ ਫੇਲ
-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444

ਰਾਸ਼ਟਰਪਤੀ ਟਰੰਪ ਵੱਲੋਂ ਬਾਹਰਲੇ ਮੁਲਕਾਂ ਤੋਂ ਮਨੁੱਖੀ ਤਸਕਰੀ ਰੋਕਣ ਲਈ ਮੈਕਸੀਕੋ ਦੇ ਬਾਰਡਰ ਉਪਰ ਕੰਧ ਉਸਾਰੇ ਜਾਣ ਦਾ ਫੈਸਲਾ ਕੀਤਾ ਗਿਆ ਸੀ। ਪਰ ਡੈਮੋਕ੍ਰੇਟਸ ਅਤੇ ਅਮਰੀਕੀ ਪ੍ਰਸ਼ਾਸਨ ਦੇ ਬਹੁਤ ਸਾਰੇ ਲੋਕਾਂ ਵੱਲੋਂ ਰਾਸ਼ਟਰਪਤੀ ਦੇ ਇਸ ਫੈਸਲੇ ਦਾ ਲਗਾਤਾਰ ਵਿਰੋਧ ਕੀਤਾ ਜਾਂਦਾ ਰਿਹਾ ਹੈ। ਰਾਸ਼ਟਰਪਤੀ ਬਾਰਡਰ ਉਪਰ ਕੰਧ ਕੱਢਣ ਲਈ ਲਗਾਤਾਰ ਫੰਡ ਹਾਸਲ ਕਰਨ ਲਈ ਦਬਾਅ ਪਾਉਂਦੇ ਰਹੇ ਹਨ। ਪਿਛਲੇ ਹਫਤੇ ਤੋਂ ਉਨ੍ਹਾਂ ਨੇ ਦਬਾਅ ਪਾ ਕੇ ਫੰਡ ਹਾਸਲ ਕਰਨ ਲਈ ਸਰਕਾਰ ਹੀ ਜਾਮ ਕਰ ਦਿੱਤੀ ਹੈ। ਟਰੰਪ ਨੂੰ ਅਮਰੀਕੀ ਸੈਨੇਟਰਾਂ ਨੇ ਮੈਕਸੀਕੋ ਸਰਹੱਦ ਉਪਰ ਕੰਧ ਬਣਾਉਣ ਲਈ ਪੈਸੇ ਜਾਰੀ ਕਰਨ ਤੋਂ ਨਾਂਹ ਕਰ ਦਿੱਤੀ ਸੀ। ਟਰੰਪ ਨੇ ਸੈਨੇਟਰਾਂ ਦੇ ਇਸੇ ਫੈਸਲੇ ਨੂੰ ਵਾਪਸ ਕਰਾਉਣ ਲਈ ਦਬਾਅ ਪਾਉਣ ਵਾਸਤੇ ਸਰਕਾਰ ਦਾ ਕੰਮਕਾਜ ਠੱਪ ਕਰਨ ਦੀ ਧਮਕੀ ਦਿੱਤੀ ਸੀ ਅਤੇ ਹੁਣ ਪਿਛਲੇ ਕੁੱਝ ਦਿਨਾਂ ਤੋਂ ਸਰਕਾਰੀ ਖਜ਼ਾਨਾ ਹੀ ਜਾਮ ਕਰ ਦਿੱਤਾ ਹੈ। ਰਾਸ਼ਟਰਪਤੀ ਟਰੰਪ ਦੇ ਇਸ ਫੈਸਲੇ ਨਾਲ ਬਹੁਤ ਸਾਰੇ ਕਾਮਿਆਂ ਨੂੰ ਤਨਖਾਹ ਨਹੀਂ ਮਿਲ ਸਕੇਗੀ। ਇਸ ਫੈਸਲੇ ਨਾਲ ਡੇਢ ਲੱਖ ਦੇ ਕਰੀਬ ਹੋਮਲੈਂਡ ਸਕਿਓਰਿਟੀ ਦੇ ਕਾਮੇ, 53 ਹਜ਼ਾਰ ਟਰਾਂਸਪੋਰਟ ਸਕਿਓਰਿਟੀ ਦੇ ਅਧਿਕਾਰੀ ਅਤੇ 54 ਹਜ਼ਾਰ ਕਸਟਮ ਤੇ ਬਾਰਡਰ ਸੁਰੱਖਿਆ ਅਧਿਕਾਰੀ ਤਨਖਾਹਾਂ ਤੋਂ ਵਾਂਝੇ ਰਹਿ ਜਾਣਗੇ। ਇਸ ਵੇਲੇ ਕ੍ਰਿਸਮਿਸ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਅਤੇ ਅਜਿਹੇ ਤਨਖਾਹਦਾਰ ਲੋਕਾਂ ਨੂੰ ਪੈਸੇ ਦੀ ਵੱਡੀ ਲੋੜ ਹੁੰਦੀ ਹੈ। ਪਰ ਸਰਕਾਰੀ ਕੰਮਕਾਜ ਠੱਪ ਹੋਣ ਕਾਰਨ ਅਜਿਹੇ ਲੋਕ ਬੇਹੱਦ ਮੁਸ਼ਕਿਲ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਗੇ। ਰਾਸ਼ਟਰਪਤੀ ਟਰੰਪ ਵੱਲੋਂ ਸਰਕਾਰੀ ਕੰਮਕਾਜ ਠੱਪ ਕਰਕੇ ਫੰਡ ਹਾਸਲ ਕਰਨ ਦੀ ਬਲੈਕਮੇਲਿੰਗ ਕਰਨ ਦੀ ਨੀਤੀ ਦੀ ਡੈਮੋਕ੍ਰੇਟਸ ਵੱਲੋਂ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ, ਟਰੰਪ ਦੀ ਆਪਣੀ ਪਾਰਟੀ ਦੇ ਕਈ ਰਿਪਬਲਿਕਨ ਵੀ ਇਨ੍ਹਾਂ ਦੀ ਇਸ ਨੀਤੀ ਦੇ ਆਲੋਚਕ ਬਣੇ ਹੋਏ ਹਨ। ਇਥੋਂ ਤੱਕ ਕਿ ਇਸ ਮਸਲੇ ਨੂੰ ਲੈ ਕੇ ਖੁਦ ਵ੍ਹਾਈਟ ਹਾਊਸ ਦੇ ਅਧਿਕਾਰੀ ਵੀ ਭੰਬਲਭੂਸੇ ਵਿਚ ਪਏ ਹੋਏ ਹਨ। ਕੁੱਝ ਅਧਿਕਾਰੀ ਰਾਸ਼ਟਰਪਤੀ ਦੀ ਗੱਲ ਨੂੰ ਪ੍ਰਵਾਨ ਕਰਨ ਲਈ ਕਹਿ ਰਹੇ ਹਨ ਅਤੇ ਕਈ ਹੋਰ ਇਸ ਨੂੰ ਮੰਨਣ ਲਈ ਤਿਆਰ ਨਹੀਂ ਹਨ।
ਰਾਸ਼ਟਰਪਤੀ ਦੀ ਮੈਕਸੀਕੋ ਬਾਰਡਰ ਉੱਤੇ ਕੰਧ ਉਸਾਰਨ ਦੀ ਜਿੱਦ ਬੇਹੱਦ ਮਹਿੰਗੀ ਪਵੇਗੀ। ਆਲੋਚਕਾਂ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਲੋਕਾਂ ਦਾ ਅਮਰੀਕਾ ਅੰਦਰ ਦਾਖਲਾ ਸਿਰਫ ਮੈਕਸੀਕੋ ਬਾਰਡਰ ਉਪਰੋਂ ਹੀ ਨਹੀਂ ਹੋ ਰਿਹਾ।
ਅਮਰੀਕਾ ਦੇ ਆਲੇ-ਦੁਆਲੇ ਦਰਜਨਾਂ ਅਜਿਹੇ ਛੋਟੇ ਟਾਪੂ ਅਤੇ ਦੇਸ਼ ਹਨ, ਜਿੱਥੋਂ ਗੈਰ ਕਾਨੂੰਨੀ ਲੋਕ ਅਮਰੀਕਾ ਵਿਚ ਦਾਖਲ ਹੁੰਦੇ ਹਨ। ਗੁਆਂਢੀ ਮੁਲਕ ਕੈਨੇਡਾ ਦਾ ਪੂਰੇ ਦਾ ਪੂਰਾ ਬਾਰਡਰ ਵੀ ਅਮਰੀਕਾ ਦੇ ਨਾਲ ਹੀ ਲੱਗਦਾ ਹੈ। ਉਥੋਂ ਵੀ ਲੋਕ ਗੈਰ ਕਾਨੂੰਨੀ ਤੌਰ ‘ਤੇ ਦਾਖਲ ਹੋ ਸਕਦੇ ਹਨ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਲੋਕ ਹਵਾਈ ਜਹਾਜ਼ਾਂ ਰਾਹੀਂ ਅਮਰੀਕਾ ਪਹੁੰਚ ਕੇ ਕੋਈ ਨਾ ਕੋਈ ਜੁਗਾੜ ਲਾ ਕੇ ਇਥੇ ਪੱਕੇ ਹੋ ਜਾਂਦੇ ਹਨ।
ਇਸ ਕਰਕੇ ਜੇਕਰ ਮੈਕਸੀਕੋ ਦੀ ਕੰਧ ਉਸਾਰ ਕੇ ਇਥੋਂ ਹੁੰਦੇ ਗੈਰ ਕਾਨੂੰਨੀ ਦਾਖਲੇ ਨੂੰ ਰੋਕ ਵੀ ਲਿਆ ਜਾਵੇ, ਤਾਂ ਵੀ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਅੰਦਰ ਦਾਖਲ ਹੋਣ ਦੀ ਸਮੱਸਿਆ ਨੂੰ ਮੁਕੰਮਲ ਰੂਪ ਵਿਚ ਹੱਲ ਨਹੀਂ ਕੀਤਾ ਜਾ ਸਕਦਾ। ਅਜਿਹੇ ਆਲੋਚਕਾਂ ਦਾ ਕਹਿਣਾ ਹੈ ਕਿ ਕੰਧ ਉਸਾਰਨ ਉਪਰ ਜਿਹੜੀ ਵੱਡੀ ਰਕਮ ਖਰਚੀ ਜਾਣੀ ਹੈ, ਉਹ ਹੋਰ ਵਿਕਾਸ ਕਾਰਜਾਂ ਉਪਰ ਵੀ ਲਗਾਈ ਜਾ ਸਕਦੀ ਹੈ, ਜਿਸ ਨਾਲ ਰੁਜ਼ਗਾਰ ਦੇ ਸਾਧਨ ਵੀ ਵਧ ਸਕਦੇ ਹਨ ਅਤੇ ਦੇਸ਼ ਦੇ ਵਿਕਾਸ ਵਿਚ ਵੀ ਹਿੱਸਾ ਪੈ ਸਕਦਾ ਹੈ।
ਡੈਮੋਕ੍ਰੇਟਸ ਦੋਸ਼ ਲਗਾ ਰਹੇ ਹਨ ਕਿ ਕ੍ਰਿਸਮਿਸ ਦੇ ਤਿਉਹਾਰ ਮੌਕੇ ਸਰਕਾਰੀ ਕੰਮਕਾਜ ਠੱਪ ਕਰਕੇ ਰਾਸ਼ਟਰਪਤੀ ਟਰੰਪ ਦੇਸ਼ ਨੂੰ ਅਰਾਜਕਤਾ ਵਾਲੇ ਪਾਸੇ ਧੱਕ ਰਹੇ ਹਨ। ਰਾਸ਼ਟਰਪਤੀ ਟਰੰਪ ਕੁਝ ਸਮਾਂ ਪਹਿਲਾਂ ਵੀ ਸੈਨੇਟਰਾਂ ਉਪਰ ਦਬਾਅ ਪਾ ਕੇ ਫੰਡ ਜਾਰੀ ਕਰਾਉਣ ਦੀ ਨੀਤੀ ਅਪਣਾ ਚੁੱਕਿਆ ਹੈ। ਟਰੰਪ ਵੱਲੋਂ ਪਹਿਲਾਂ ਵੀ ਖਜ਼ਾਨਾ ਜਾਮ ਕਰ ਕੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਉਪਰ ਰੋਕ ਲਗਾ ਦਿੱਤੀ ਗਈ ਸੀ। ਪਰ ਸੈਨੇਟਰ ਉਨ੍ਹਾਂ ਦੀ ਇਸ ਧਮਕੀ ਭਰੀ ਨੀਤੀ ਦੇ ਦਬਾਅ ਹੇਠ ਨਹੀਂ ਸਨ ਆਏ। ਅਸਲ ਗੱਲ ਇਹ ਹੈ ਕਿ ਟਰੰਪ ਦੀ ਸਮੁੱਚੀ ਵਿਦੇਸ਼ ਨੀਤੀ ਕਾਰਗਰ ਸਿੱਧ ਨਹੀਂ ਹੋ ਰਹੀ। ਖਾਸ ਤੌਰ ‘ਤੇ ਪ੍ਰਵਾਸ ਬਾਰੇ ਉਨ੍ਹਾਂ ਵੱਲੋਂ ਹੁਣ ਤੱਕ ਜਿੰਨੇ ਵੀ ਫੈਸਲੇ ਕੀਤੇ ਗਏ ਹਨ, ਉਨ੍ਹਾਂ ਵਿਚੋਂ ਕੋਈ ਸਿਰੇ ਨਹੀਂ ਚੜ੍ਹਿਆ। ਬਾਹਰਲੇ ਮੁਲਕਾਂ ਤੋਂ ਆਉਂਦੇ ਉੱਚ ਤਕਨੀਕੀ ਕਾਮਿਆਂ ਨੂੰ ਦਾਖਲੇ ਲਈ ਦਿੱਤੇ ਜਾਂਦੇ ਐੱਚ-1ਬੀ ਵੀਜ਼ੇ ਬਾਰੇ ਅਨੇਕ ਤਬਦੀਲੀਆਂ ਕੀਤੀਆਂ ਗਈਆਂ ਅਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ, ਪਰ ਦੇਸ਼ ਵਿਚ ਉੱਚ ਤਕਨੀਕ ਕਾਮਿਆਂ ਦੀ ਮੰਗ ਹੋਣ ਕਾਰਨ ਕੋਈ ਵੀ ਫੈਸਲਾ ਸਿਰੇ ਨਹੀਂ ਚੜ੍ਹ ਸਕਿਆ। ਸਗੋਂ ਉਲਟਾ ਅਮਰੀਕੀ ਪ੍ਰਸ਼ਾਸਨ ਵੱਲੋਂ ਕੀਤੇ ਗਏ ਫੈਸਲਿਆਂ ਅਤੇ ਲਾਈਆਂ ਗਈਆਂ ਨਵੀਆਂ-ਨਵੀਆਂ ਰੋਕਾਂ ਨਾਲ ਹੋਰ ਉਲਝਣਾਂ ਹੀ ਪੈਦਾ ਹੋਈਆਂ ਹਨ। ਅਮਰੀਕਾ ਨੂੰ ਇਕ ਅਜਿਹੇ ਕਲਚਰ ਵਾਲਾ ਦੇਸ਼ ਸਮਝਿਆ ਜਾਂਦਾ ਹੈ, ਜੋ ਹਰ ਤਰ੍ਹਾਂ ਦੀ ਪ੍ਰਗਤੀ ਅਤੇ ਅੱਗੇ ਵਧਣ ਦੀਆਂ ਇੱਛਾਵਾਂ ਵਾਲੇ ਹਰ ਤਰ੍ਹਾਂ ਦੇ ਲੋਕਾਂ ਨੂੰ ਆਪਣੇ ਕਲਾਵੇ ਵਿਚ ਲੈਣ ਲਈ ਤੱਤਪਰ ਰਹਿੰਦਾ ਹੈ। ਅਮਰੀਕੀ ਵਿਸ਼ਾਲ ਹਿਰਦੇ ਵਾਲੀ ਜਮਹੂਰੀ ਸੱਭਿਅਤਾ ਦੇ ਪ੍ਰਸ਼ੰਸਕ ਹਨ। ਇਹੀ ਕਾਰਨ ਹੈ ਕਿ ਉੱਚ ਤਕਨੀਕ ਅਤੇ ਸਿੱਖਿਆ ਹਾਸਲ ਲੋਕ ਅਮਰੀਕਾ ਆਉਣ ਨੂੰ ਹਮੇਸ਼ਾ ਪਹਿਲ ਦਿੰਦੇ ਹਨ। ਪਰ ਰਾਸ਼ਟਰਪਤੀ ਟਰੰਪ ਵੱਲੋਂ ਅਜਿਹੇ ਪ੍ਰਵਾਸ ਉਪਰ ਤਰ੍ਹਾਂ-ਤਰ੍ਹਾਂ ਦੀਆਂ ਰੋਕਾਂ ਅਤੇ ਬੰਦਿਸ਼ਾਂ ਨੇ ਨਾਂਹ-ਪੱਖੀ ਪ੍ਰਭਾਵ ਸਿਰਜਣ ਵਿਚ ਰੋਲ ਅਦਾ ਕੀਤਾ ਹੈ। ਟਰੰਪ ਦੇ ਅਜਿਹੇ ਵਤੀਰੇ ਨੇ ਅਮਰੀਕਾ ਦੇ ਦੁਨੀਆਂ ਦਾ ਮੋਹਰੀ ਦੇਸ਼ ਹੋਣ ਦੇ ਪ੍ਰਭਾਵ ਨੂੰ ਵੀ ਠੇਸ ਪਹੁੰਚਾਈ ਹੈ। ਅੱਜ ਜਦ ਦੁਨੀਆਂ ਇਕ ਪਿੰਡ ਬਣ ਕੇ ਰਹਿ ਗਈ ਹੈ ਅਤੇ ਤਕਨੀਕ ਦੇ ਵਸੀਲੇ ਇੰਨੇ ਵਸੀਹ ਹੋ ਗਏ ਹਨ ਕਿ ਕੋਈ ਵੀ ਵਿਅਕਤੀ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਬੈਠ ਕੇ ਹਰ ਤਰ੍ਹਾਂ ਦੀ ਜਾਣਕਾਰੀ ਹਾਸਲ ਕਰ ਸਕਦਾ ਹੈ ਅਤੇ ਦੂਜੇ ਥਾਵਾਂ ਨੂੰ ਆਸਾਨੀ ਨਾਲ ਜਾਣਕਾਰੀ ਭੇਜ ਸਕਦਾ ਹੈ। ਅਜਿਹੇ ਸਮੇਂ ਅਮਰੀਕਾ ਆਪਣੇ ਬੂਹੇ ਬੰਦ ਕਰਕੇ ਨਹੀਂ ਰੱਖ ਸਕਦਾ। ਅਮਰੀਕਾ ਦੀਆਂ ਬਹੁਤੀਆਂ ਕੰਪਨੀਆਂ ਬਾਹਰਲੇ ਮੁਲਕਾਂ ਵਿਚ ਵੀ ਕਾਰੋਬਾਰ ਕਰ ਰਹੀਆਂ ਹਨ। ਨਵੀਂ ਤਕਨੀਕ ਦੇ ਹਿਸਾਬ ਨਾਲ ਬਹੁਤ ਸਾਰੇ ਅਜਿਹੇ ਕੰਮ ਹਨ, ਜੋ ਬਾਹਰਲੇ ਮੁਲਕਾਂ ਵਿਚੋਂ ਸਸਤੀ ਲੇਬਰ ਨਾਲ ਕਰਵਾਏ ਜਾਂਦੇ ਹਨ।
ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਰਣਨੀਤੀ ਦਾ ਕੇਂਦਰੀ ਧੁਰਾ ‘ਬਾਇ ਅਮਰੀਕਾ-ਹਾਇਰ ਅਮਰੀਕਾ’ (ਭਾਵ ਅਮਰੀਕੀ ਵਸਤਾਂ ਖਰੀਦੋ ਤੇ ਅਮਰੀਕੀਆਂ ਨੂੰ ਹੀ ਰੋਜ਼ਗਾਰ ਦਿਓ) ਬਣਿਆ ਰਿਹਾ ਹੈ। ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਬਾਅਦ ਉਨ੍ਹਾਂ ਸਾਰਾ ਜ਼ੋਰ ਅਮਰੀਕਾ ਅੰਦਰ ਬਾਹਰਲੇ ਮੁਲਕਾਂ ਦੇ ਲੋਕਾਂ ਦੇ ਪ੍ਰਵਾਸ ਨੂੰ ਰੋਕਣ ਉਪਰ ਲੱਗਿਆ ਰਿਹਾ ਹੈ। ਸਭ ਤੋਂ ਪਹਿਲਾਂ ਉਨ੍ਹਾਂ ਨੇ 13 ਮੁਸਲਿਮ ਦੇਸ਼ਾਂ ਦੇ ਲੋਕਾਂ ਉਪਰ ਅਮਰੀਕਾ ਅੰਦਰ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਸੀ। ਜਿਸ ਨੂੰ ਅਮਰੀਕੀ ਅਦਾਲਤਾਂ ਨੇ ਸਿਰੇ ਨਹੀਂ ਸੀ ਚੜ੍ਹਨ ਦਿੱਤਾ। ਜੇਕਰ ਅਸੀਂ ‘ਬਾਇ ਅਮਰੀਕਾ-ਹਾਇਰ ਅਮਰੀਕਾ’ ਦੇ ਨਾਅਰੇ ਹੇਠ ਅਮਰੀਕਾ ਨੂੰ ਮੁੱਠੀ ‘ਚ ਬੰਦ ਕਰਨ ਦਾ ਯਤਨ ਕਰਾਂਗੇ, ਤਾਂ ਇਸ ਨਾਲ ਸਾਡੇ ਆਪਣੇ ਹੀ ਦੇਸ਼ ਦਾ ਨੁਕਸਾਨ ਹੋ ਸਕਦਾ ਹੈ।
ਜੇਕਰ ਅਮਰੀਕਾ ਨੇ ਦੁਨੀਆਂ ਅੰਦਰ ਆਪਣਾ ਮੋਹਰੀ ਦੇਸ਼ ਹੋਣ ਦਾ ਰੁਤਬਾ ਕਾਇਮ ਰੱਖਣਾ ਹੈ, ਤਾਂ ਉਸ ਨੂੰ ਆਪਣੀਆਂ ਨੀਤੀਆਂ ਦਾ ਰੁਖ਼ ਵੀ ਅਜਿਹਾ ਅਪਣਾਉਣਾ ਪਵੇਗਾ, ਜੋ ਵੱਖ-ਵੱਖ ਦੇਸ਼ਾਂ ਵਿਚ ਆਪਣਾ ਪ੍ਰਭਾਵ ਛੱਡ ਸਕੇ। ਪਰ ਲੱਗਦਾ ਹੈ ਕਿ ਟਰੰਪ ਨੇ ਇਹ ਨੀਤੀ ਛੱਡ ਕੇ ਅਮਰੀਕਾ ਨੂੰ ਆਪਣੇ ਅੰਦਰ ਹੀ ਸੀਮਤ ਕਰ ਲੈਣ ਦੀ ਨੀਤੀ ਵੱਲ ਵਧੇਰੇ ਉਲਝਾ ਲਿਆ ਹੈ। ਦੁਨੀਆਂ ਦੇ ਵਿਕਸਿਤ ਮੁਲਕਾਂ ਵਿਚ ਉੱਚ ਤਕਨੀਕ ਕਾਮਿਆਂ ਨੂੰ ਹਾਸਲ ਕਰਨ ਲਈ ਤਰਲੋ-ਮੱਛੀ ਰਹਿੰਦੇ ਹਨ। ਪਰ ਇਕ ਟਰੰਪ ਹਨ, ਜੋ ਕਹਿੰਦੇ ਹਨ ਕਿ ਅਸੀਂ ਬਾਹਰਲੇ ਮੁਲਕਾਂ ਦੇ ਉੱਚ ਤਕਨੀਕ ਕਾਮਿਆਂ ਨੂੰ ਦੇਸ਼ ਅੰਦਰ ਨਹੀਂ ਆਉਣ ਦੇਣਾ। ਟਰੰਪ ਦੀ ਇਸ ਨੀਤੀ ਦਾ ਨਤੀਜਾ ਇਹ ਹੈ ਕਿ ਇਸ ਵੇਲੇ ਅਮਰੀਕਾ ਵਿਚ ਵੀ ਵੱਡਾ ਭੰਬਲਭੂਸਾ ਪਿਆ ਹੋਇਆ ਹੈ। ਅਮਰੀਕੀ ਕਾਂਗਰਸ ਤੇ ਸੈਨੇਟਰ ਰਾਸ਼ਟਰਪਤੀ ਦੀ ਗੱਲ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਅਤੇ ਰਾਸ਼ਟਰਪਤੀ ਟਰੰਪ ਆਪਣੀ ਗੱਲ ਮੰਨਵਾਉਣ ਲਈ ਲਗਾਤਾਰ ਜ਼ਿੱਦ ਕਰ ਰਹੇ ਹਨ। ਅਮਰੀਕਾ ਦੇ ਪਿਛਲੇ ਇਤਿਹਾਸ ਉਪਰ ਨਜ਼ਰ ਮਾਰੀਏ, ਤਾਂ ਆਮ ਕਰਕੇ ਕਦੇ ਵੀ ਅਜਿਹਾ ਮੌਕਾ ਨਹੀਂ ਆਇਆ, ਜਦ ਰਾਸ਼ਟਰਪਤੀ ਅਤੇ ਕਾਂਗਰਸ ਜਾਂ ਸੈਨੇਟ ਇਕ ਦੂਜੇ ਖਿਲਾਫ ਆ ਖੜ੍ਹੇ ਹੋਏ ਹੋਣ। ਉੱਚ ਤਾਕਤ ਵਾਲੇ ਅਜਿਹੇ ਅਦਾਰਿਆਂ ਦੇ ਵਿਰੋਧ ਵਿਚ ਖੜ੍ਹੇ ਹੋਣ ਨਾਲ ਅਮਰੀਕਾ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਕਈ ਲੋਕ ਇਸ ਨੂੰ ਦੇਸ਼ ਅੰਦਰ ਅਰਾਜਕਤਾ ਫੈਲਣ ਦਾ ਨਾਂ ਵੀ ਦੇ ਰਹੇ ਹਨ।
ਦੁਨੀਆਂ ਦਾ ਕੋਈ ਵੀ ਮੁਲਕ ਅੱਜ ਦਰਵਾਜ਼ੇ ਬੰਦ ਕਰਕੇ ਰਹਿਣ ਦੀ ਹਾਲਤ ਵਿਚ ਨਹੀਂ। ਮਨੁੱਖੀ ਵਿਕਾਸ ਅਤੇ ਦੇਸ਼, ਵਿਕਾਸ ਦੇ ਜਿਸ ਪੜ੍ਹਾਅ ‘ਤੇ ਪਹੁੰਚ ਚੁੱਕੇ ਹਨ, ਉਥੇ ਵੱਖ-ਵੱਖ ਦੇਸ਼ਾਂ ਅਤੇ ਲੋਕਾਂ ਦਾ ਆਪਸੀ ਸਹਿਯੋਗ ਅਤੇ ਮਿਲਵਰਤਨ ਬੇਹੱਦ ਜ਼ਰੂਰੀ ਹੈ। ਇਸ ਕਰਕੇ ਭਲਾ ਇਸ ਗੱਲ ਵਿਚ ਹੈ ਕਿ ਰਾਸ਼ਟਰਪਤੀ ਅਤੇ ਅਮਰੀਕਾ ਦੀਆਂ ਸ਼ਕਤੀਸ਼ਾਲੀ ਹੋਰ ਸੰਸਥਾਵਾਂ ਮਿਲ ਕੇ ਕੰਮ ਕਰਨ, ਤਾਂਕਿ ਅਮਰੀਕਾ ਦੁਨੀਆਂ ਵਿਚ ਆਪਣੀ ਮੋਹਰੀ ਭੂਮਿਕਾ ਨੂੰ ਬਣਾਈ ਰੱਖ ਸਕੇ।

*******************************************

About Author

Punjab Mail USA

Punjab Mail USA

Related Articles

ads

Latest Category Posts

    ਫਲੋਰਿਡਾ ਵਿਚ ਗੋਲੀਬਾਰੀ ਦੌਰਾਨ ਪੰਜ ਲੋਕਾਂ ਦੀ ਮੌਤ

ਫਲੋਰਿਡਾ ਵਿਚ ਗੋਲੀਬਾਰੀ ਦੌਰਾਨ ਪੰਜ ਲੋਕਾਂ ਦੀ ਮੌਤ

Read Full Article
    ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

Read Full Article
    ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

Read Full Article
    ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

Read Full Article
    ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

Read Full Article
    ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

Read Full Article
    ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

Read Full Article
    ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

Read Full Article
    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article