PUNJABMAILUSA.COM

ਕੀ ਟਰੰਪ ਰੂਸ ‘ਤੇ ਦਬਾਅ ਪਾਉਣ ਲਈ ਪੋਲੈਂਡ ‘ਚ ਭੇਜ ਰਹੇ 1000 ਅਮਰੀਕੀ ਫੌਜੀ

ਕੀ ਟਰੰਪ ਰੂਸ ‘ਤੇ ਦਬਾਅ ਪਾਉਣ ਲਈ ਪੋਲੈਂਡ ‘ਚ ਭੇਜ ਰਹੇ 1000 ਅਮਰੀਕੀ ਫੌਜੀ

ਕੀ ਟਰੰਪ ਰੂਸ ‘ਤੇ ਦਬਾਅ ਪਾਉਣ ਲਈ ਪੋਲੈਂਡ ‘ਚ ਭੇਜ ਰਹੇ 1000 ਅਮਰੀਕੀ ਫੌਜੀ
June 14
17:24 2019

ਵਾਸ਼ਿੰਗਟਨ, 14 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੋਲੈਂਡ ਦੇ ਰਾਸ਼ਟਰਪਤੀ ਆਂਦ੍ਰੇਜ਼ ਡੂਡਾ ਦੇ ਨਾਲ ਪ੍ਰੈਸ ਕਾਨਫਰੰਸ ‘ਚ ਆਖਿਆ ਕਿ ਅਮਰੀਕਾ ਆਪਣੇ 1 ਹਜ਼ਾਰ ਫੌਜੀ ਪੋਲੈਂਡ ਭੇਜੇਗਾ। ਟਰੰਪ ਨੇ ਕਿਹਾ ਕਿ ਇਹ ਹਜ਼ਾਰ ਫੌਜੀ ਜਰਮਨੀ ‘ਚ ਮੌਜੂਦ ਅਮਰੀਕਾ ਦੀ 52 ਹਜ਼ਾਰ ਫੌਜੀ ਟੁਕੜੀਆਂ ‘ਚੋਂ ਲਈ ਜਾਵੇਗੀ ਜਿਨ੍ਹਾਂ ਦੇ ਨਾਲ ਡਰੋਨ ਅਤੇ ਬਾਕੀ ਮਿਲਟਰੀ ਹਥਿਆਰ ਹੋਣਗੇ। ਹਾਲਾਂਕਿ ਉਨ੍ਹਾਂ ਨੇ ਪੋਲੈਂਡ ‘ਚ ਇਕ ਸਥਾਈ ਅਮਰੀਕੀ ਮਿਲਟਰੀ ਬੇਸ ਬਣਾਉਣ ਨੂੰ ਲੈ ਕੇ ਕੁਝ ਨਹੀਂ ਕਿਹਾ। ਉਥੇ ਪੋਲੈਂਡ ਨੇ ਬੇਸ ਬਣਾਉਣ ਲਈ 200 ਕਰੋੜ ਡਾਲਰ ਲਾਉਣ ਦਾ ਆਫਰ ਵੀ ਦਿੱਤਾ ਸੀ। ਰਾਸ਼ਟਰਪਤੀ ਡੂਡਾ ਨੇ ਤਾਂ ਇਥੋਂ ਤੱਕ ਕਿਹਾ ਕਿ ਬੇਸ ਦਾ ਨਾਂ ਟਰੰਪ ਫੋਰਟ ਵੀ ਰੱਖਿਆ ਜਾ ਸਕਦਾ ਹੈ।
ਟਰੰਪ ਨੇ ਕਿਹਾ ਕਿ ਅਮਰੀਕਾ ਇਸ ਆਈਡੀਆ ‘ਚ ਦਿਲਚਸਪੀ ਰੱਖਦਾ ਹੈ ਪਰ ਸਥਾਈ ਬੇਸ ਬਣਾਉਣ ‘ਚ ਝਿਜਕਦਾ ਰਿਹਾ ਕਿਉਂਕਿ ਰੂਸ ਪ੍ਰਤੀਕਿਰਿਆ ਕਰੇਗਾ। ਟਰੰਪ ਨੇ ਅੱਗੇ ਆਖਿਆ ਕਿ ਮੈਂ ਸਥਾਈ ਜਾਂ ਅਸਥਾਈ ਦੇ ਬਾਰੇ ‘ਚ ਗੱਲ ਨਹੀਂ ਕਰ ਰਿਹਾ ਪਰ ਬੇਸ ਇਕ ਸਟੇਟਮੈਂਟ ਜ਼ਰੂਰ ਹੁੰਦਾ। ਰਾਸ਼ਟਰਪਤੀ ਡੂਡਾ ਦਾ ਇਕ ਸਾਲ ਦੇ ਅੰਦਰ ਇਹ ਦੂਜਾ ਅਮਰੀਕੀ ਦੌਰਾ ਹੈ। ਇਸ ਵਾਰ ਦੀ ਯਾਤਰਾ ‘ਚ ਨਾਟੋ ‘ਚ ਪੋਲੈਂਡ ਦੀ ਮੈਂਬਰਸ਼ਿਪ ਦੀ 20ਵੀਂ ਵਰ੍ਹੇਗੰਢ ਦੇ ਨਾਲ-ਨਾਲ ਦੇਸ਼ ‘ਚ ਕੱਟੜਪੰਥ ਦੇ ਖਤਮ ਹੋਣ ਦੀ 30ਵੀਂ ਵਰ੍ਹੇਗੰਢ ਵੀ ਮਨਾਈ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਸ਼ਟਰਪਤੀ ਡੂਡਾ ਨੇ ਟਰੰਪ ਨੂੰ ਉਨ੍ਹਾਂ ਦੀ ਪੋਲੈਂਡ ਲਈ ਸਦਭਾਵ ਅਤੇ ਉਸ ਦੇ ਮਾਮਲਿਆਂ ‘ਤੇ ਚੰਗੀ ਸਮਝ ਲਈ ਧੰਨਵਾਦ ਕੀਤਾ।

ਅਮਰੀਕਾ ਅਤੇ ਪੋਲੈਂਡ ਦਾ ਸਮਝੌਤਾ
ਦੋਵਾਂ ਦੇਸ਼ਾਂ ਨੇ ਰੱਖਿਆ ਖੇਤਰ ‘ਚ ਆਪਸੀ ਸਹਿਯੋਗ ਲਈ ਇਕ ਸਮਝੌਤਾ ਕੀਤਾ ਹੈ। ਇਸ ਸਮਝੌਤੇ ‘ਚ 100 ਅਮਰੀਕੀ ਟੁਕੜੀਆਂ ਦੇ ਬੇਸ ਅਤੇ ਇਨਫ੍ਰਾਸਟਰੱਕਚਰ ਦਾ ਇੰਤਜ਼ਾਮ ਕਰਨਾ ਹੋਵੇਗਾ ਜੋਂ ਉਥੇ ਅਸਥਾਈ ਰੂਪ ਤੋਂ ਰੋਟੇਸ਼ਨ ‘ਚ ਰਹਿਣਗੇ। ਇਕ ਅੰਗਰੇਜ਼ੀ ਨਿਊਜ਼ ਚੈਨਲ ਨੇ ਜਦੋਂ ਅਮਰੀਕਾ ਦੇ ਰੱਖਿਆ ਮੰਤਰਾਲੇ ਤੋਂ ਪੁੱਛਿਆ ਕਿ ਨਵੇਂ ਸਮਝੌਤੇ ਮੁਤਾਬਕ ਕਿੰਨੇ ਫੌਜੀ ਪੋਲੈਂਡ ਭੇਜੇ ਜਾਣਗੇ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਪਹਿਲਾਂ ਵੀ ਪੋਲੈਂਡ ‘ਚ 5 ਹਜ਼ਾਰ ਟੁਕੜੀਆਂ ਰੋਟੇਸ਼ਨ ਰਾਹੀਂ ਪੋਲੈਂਡ ਆਉਂਦੀਆਂ ਜਾਂਦੀਆਂ ਰਹੀਆਂ ਹਨ। ਬੀ. ਬੀ. ਸੀ. ਦੇ ਰੱਖਿਆ ਮਾਮਲਿਆਂ ਦੇ ਪੱਤਰਕਾਰ ਮੁਤਾਬਕ ਪਿਛਲੇ ਸਾਲ ਤੋਂ ਹੀ ਪੋਲੈਂਡ ਸਰਕਾਰ ਅਮਰੀਕਾ ਨੂੰ ਆਪਣੇ ਇਥੇ ਮਿਲਟਰੀ ਬੇਸ ਬਣਾਉਣ ਲਈ ਮਨਾ ਰਹੀ ਹੈ। ਇਸ ਆਈਡੀਆ ਨੂੰ ਫੋਰਟ ਟਰੰਪ ਨਾਂ ਵੀ ਦਿੱਤਾ ਗਿਆ ਪਰ ਇਸ ‘ਚ ਕੁਝ ਦਿੱਕਤਾਂ ਸਨ। ਇਸ ਦੇ ਲਈ ਪੈਸ ਕੌਣ ਦੇਵੇਗਾ? ਪੋਲੈਂਡ ਨੇ 200 ਕਰੋੜ ਡਾਲਰ ਦਾ ਆਫਰ ਦਿੱਤਾ ਪਰ ਇਸ ਨਾਲ ਤਾਂ ਬੇਸ ਦੀ ਸਿਰਫ ਸ਼ੁਰੂਆਤ ਹੀ ਕੀਤੀ ਜਾ ਸਕਦੀ ਹੈ।
ਉਥੇ ਫੌਜੀਆਂ ਟੁਕੜੀਆਂ ਕਿਥੋਂ ਆਉਣਗੀਆਂ? ਉਨ੍ਹਾਂ ਨੂੰ ਅਮਰੀਕਾ ਤੋਂ ਉਥੇ ਸ਼ਿਫਟ ਕਰਨਾ ਕਾਫੀ ਮਹਿੰਗਾ ਪਵੇਗਾ ਅਤੇ ਜੇਕਰ ਜਰਮਨੀ ਜਾਂ ਇਟਲੀ ਤੋਂ ਲਿਆਂਦਾ ਜਾਵੇ ਤਾਂ ਅਮਰੀਕਾ ਅਤੇ ਇਨ੍ਹਾਂ ਦੇਸ਼ਾਂ ਦੇ ਆਪਸੀ ਰਿਸ਼ਤਿਆਂ ‘ਚ ਦਿੱਕਤ ਆ ਸਕਦੀ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਕਿ ਸਥਾਈ ਬੇਸ ਬਣਾਉਣਾ ਨਾਟੋ ਅਤੇ ਰੂਸ ਵਿਚਾਲੇ 1997 ‘ਚ ਹੋਏ ਸਮਝੌਤੇ ਦਾ ਉਲੰਘਣ ਹੁੰਦਾ। ਅਜੇ ਹੋ ਹੋਇਆ ਉਹ ਨਾਕਾਫੀ ਹੈ। ਮੰਗ ਤੋਂ ਘੱਟ ਫੌਜੀ ਟੁਕੜੀਆਂ ਦਿੱਤੀਆਂ ਗਈਆਂ ਅਤੇ ਉਹ ਵੀ ਰੋਟੇਸ਼ਨ ‘ਚ। ਹਾਲਾਂਕਿ ਇਹ ਟੁਕੜੀਆਂ ਪੋਲੈਂਡ ਲਈ ਮਿਲਟਰੀ ਇਨਫ੍ਰਾਸਟਰੱਕਚਰ ਬਣਾਉਣ ‘ਚ ਮਦਦ ਕਰਨਗੀਆਂ ਤਾਂ ਜੋਂ ਕਦੇ ਭਵਿੱਖ ‘ਚ ਜ਼ਿਆਦਾ ਫੌਜੀਆਂ ਨੂੰ ਵੀ ਸ਼ਾਮਲ ਕੀਤਾ ਜਾ ਸਕੇ।

About Author

Punjab Mail USA

Punjab Mail USA

Related Articles

ads

Latest Category Posts

    ਅਫਗਾਨਿਸਤਾਨ ’ਚ ਤਾਇਨਾਤ ਫੌਜੀਆਂ ’ਚੋਂ 4 ਹਜ਼ਾਰ ਫੌਜੀਆਂ ਨੂੰ ਵਾਪਸ ਬੁਲਾ ਸਕਦਾ ਹੈ ਅਮਰੀਕਾ

ਅਫਗਾਨਿਸਤਾਨ ’ਚ ਤਾਇਨਾਤ ਫੌਜੀਆਂ ’ਚੋਂ 4 ਹਜ਼ਾਰ ਫੌਜੀਆਂ ਨੂੰ ਵਾਪਸ ਬੁਲਾ ਸਕਦਾ ਹੈ ਅਮਰੀਕਾ

Read Full Article
    ਅਮਰੀਕੀ ਮਹਿਲਾ ਭਾਰਤੀ ਚਾਹ ਦਾ ਦੇਸੀ ਸਵਾਦ ਵੇਚ ਕੇ ਬਣੀ ਕਰੋੜਪਤੀ

ਅਮਰੀਕੀ ਮਹਿਲਾ ਭਾਰਤੀ ਚਾਹ ਦਾ ਦੇਸੀ ਸਵਾਦ ਵੇਚ ਕੇ ਬਣੀ ਕਰੋੜਪਤੀ

Read Full Article
    ਟਰੰਪ ਖ਼ਿਲਾਫ਼ ਮਹਾਦੋਸ਼ ਚਲਾਉਣ ਦਾ ਰਸਤਾ ਲਗਭਗ ਸਾਫ, ਅਗਲੇ ਅਫ਼ਤੇ ਹੋਵੇਗੀ ਵੋਟਿੰਗ

ਟਰੰਪ ਖ਼ਿਲਾਫ਼ ਮਹਾਦੋਸ਼ ਚਲਾਉਣ ਦਾ ਰਸਤਾ ਲਗਭਗ ਸਾਫ, ਅਗਲੇ ਅਫ਼ਤੇ ਹੋਵੇਗੀ ਵੋਟਿੰਗ

Read Full Article
    ਅਮਰੀਕਾ ਨੇ ਭਾਰਤ ਵਿੱਚ ਨਵੇਂ ਨਾਗਰਿਕਤਾ ਕਾਨੂੰਨ ਨੂੰ ਲਾਗੂ ਕਰਨ ਪ੍ਰਤੀ ਫ਼ਿਕਰਮੰਦੀ ਪ੍ਰਗਟਾਈ

ਅਮਰੀਕਾ ਨੇ ਭਾਰਤ ਵਿੱਚ ਨਵੇਂ ਨਾਗਰਿਕਤਾ ਕਾਨੂੰਨ ਨੂੰ ਲਾਗੂ ਕਰਨ ਪ੍ਰਤੀ ਫ਼ਿਕਰਮੰਦੀ ਪ੍ਰਗਟਾਈ

Read Full Article
    ਭਾਰਤੀ ਮੂਲ ਦੇ ਅਮਰੀਕੀ ਐਮਪੀ ਐਮੀ ਬੇਰਾ ‘ਏਸ਼ੀਆ, ਪ੍ਰਸ਼ਾਂਤ ਤੇ ਪ੍ਰਮਾਣੂ ਅਪ੍ਰਸਾਰ’ ਉਪ-ਕਮੇਟੀ ਦੇ ਪ੍ਰਧਾਨ ਬਣੇ

ਭਾਰਤੀ ਮੂਲ ਦੇ ਅਮਰੀਕੀ ਐਮਪੀ ਐਮੀ ਬੇਰਾ ‘ਏਸ਼ੀਆ, ਪ੍ਰਸ਼ਾਂਤ ਤੇ ਪ੍ਰਮਾਣੂ ਅਪ੍ਰਸਾਰ’ ਉਪ-ਕਮੇਟੀ ਦੇ ਪ੍ਰਧਾਨ ਬਣੇ

Read Full Article
    ਅਮਰੀਕੀ ਸੰਸਦ ਮੈਂਬਰਾਂ ਨੇ ਟਰੰਪ ਖਿਲਾਫ 2 ਦੋਸ਼ਾਂ ਨੂੰ ਦਿੱਤੀ ਮਨਜ਼ੂਰੀ

ਅਮਰੀਕੀ ਸੰਸਦ ਮੈਂਬਰਾਂ ਨੇ ਟਰੰਪ ਖਿਲਾਫ 2 ਦੋਸ਼ਾਂ ਨੂੰ ਦਿੱਤੀ ਮਨਜ਼ੂਰੀ

Read Full Article
    ਅਮਰੀਕੀ ਸਾਂਸਦ ਵੱਲੋਂ ਭਾਰਤ ਨੂੰ ਨਾਟੋ ਪਲੱਸ 5 ਦੇਸ਼ਾਂ ਦੇ ਸਮੂਹ ‘ਚ ਸ਼ਾਮਲ ਕਰਨ ਦਾ ਸਮਰਥਨ

ਅਮਰੀਕੀ ਸਾਂਸਦ ਵੱਲੋਂ ਭਾਰਤ ਨੂੰ ਨਾਟੋ ਪਲੱਸ 5 ਦੇਸ਼ਾਂ ਦੇ ਸਮੂਹ ‘ਚ ਸ਼ਾਮਲ ਕਰਨ ਦਾ ਸਮਰਥਨ

Read Full Article
    ਅਮਰੀਕਾ-ਚੀਨ ਵਿਚਾਲੇ ਜਲਦ ਹੋ ਸਕਦੈ ਵਪਾਰ ਸਮਝੌਤੇ ਦਾ ਰਸਮੀ ਐਲਾਨ

ਅਮਰੀਕਾ-ਚੀਨ ਵਿਚਾਲੇ ਜਲਦ ਹੋ ਸਕਦੈ ਵਪਾਰ ਸਮਝੌਤੇ ਦਾ ਰਸਮੀ ਐਲਾਨ

Read Full Article
    ਅਮਰੀਕਾ ਵੱਲੋਂ ਮੱਧਮ ਦੂਰੀ ਤਕ ਮਾਰ ਕਰਨ ਵਾਲੀ ਮਿਜ਼ਾਈਲ ਦਾ ਪ੍ਰੀਖਣ

ਅਮਰੀਕਾ ਵੱਲੋਂ ਮੱਧਮ ਦੂਰੀ ਤਕ ਮਾਰ ਕਰਨ ਵਾਲੀ ਮਿਜ਼ਾਈਲ ਦਾ ਪ੍ਰੀਖਣ

Read Full Article
    ਸਵੀਡਨ ਦੀ 16 ਸਾਲ ਦੀ ਗ੍ਰੇਟਾ ਥਨਬਰਗ ਬਣੀ ਟਾਈਮ ਮੈਗਜ਼ੀਨ ਦੀ ‘ਪਰਸਨ ਆਫ ਦਿ ਈਅਰ’

ਸਵੀਡਨ ਦੀ 16 ਸਾਲ ਦੀ ਗ੍ਰੇਟਾ ਥਨਬਰਗ ਬਣੀ ਟਾਈਮ ਮੈਗਜ਼ੀਨ ਦੀ ‘ਪਰਸਨ ਆਫ ਦਿ ਈਅਰ’

Read Full Article
    ਟਰੰਪ ਪ੍ਰਸ਼ਾਸਨ ਨੇ ਈਰਾਨ ‘ਤੇ ਲਗਾਈਆਂ ਨਵੀਆਂ ਪਾਬੰਦੀਆਂ

ਟਰੰਪ ਪ੍ਰਸ਼ਾਸਨ ਨੇ ਈਰਾਨ ‘ਤੇ ਲਗਾਈਆਂ ਨਵੀਆਂ ਪਾਬੰਦੀਆਂ

Read Full Article
    ਟਰੰਪ ਦੇ ਮੈਕਸਿਕੋ ਸਰਹੱਦ ‘ਤੇ 450 ਮੀਲ ਲੰਬੀ ਦੀਵਾਰ ਬਣਾਉਣ ਦੇ ਯਤਨਾਂ ਨੂੰ ਜ਼ੋਰਦਾਰ ਝਟਕਾ

ਟਰੰਪ ਦੇ ਮੈਕਸਿਕੋ ਸਰਹੱਦ ‘ਤੇ 450 ਮੀਲ ਲੰਬੀ ਦੀਵਾਰ ਬਣਾਉਣ ਦੇ ਯਤਨਾਂ ਨੂੰ ਜ਼ੋਰਦਾਰ ਝਟਕਾ

Read Full Article
    ਕੈਪਟਨ ਸਰਕਾਰ ਸੰਕਟ ‘ਚ ਫਸੀ; ਸਿੱਧੂ ਉਭਰਨ ਲੱਗੇ

ਕੈਪਟਨ ਸਰਕਾਰ ਸੰਕਟ ‘ਚ ਫਸੀ; ਸਿੱਧੂ ਉਭਰਨ ਲੱਗੇ

Read Full Article
    ਕੈਲੀਫੋਰਨੀਆ ‘ਚ ਦਸਤਾਰਧਾਰੀ ਸਿੱਖ ਪਰਗਟ ਸੰਧੂ ਬਣੇ ਗਾਲਟ ਸਿਟੀ ਦੇ ਮੇਅਰ

ਕੈਲੀਫੋਰਨੀਆ ‘ਚ ਦਸਤਾਰਧਾਰੀ ਸਿੱਖ ਪਰਗਟ ਸੰਧੂ ਬਣੇ ਗਾਲਟ ਸਿਟੀ ਦੇ ਮੇਅਰ

Read Full Article
    ਅਮਰੀਕੀ ਦੇ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰਾਂ ਦੀ ਸੂਚੀ ਜਾਰੀ

ਅਮਰੀਕੀ ਦੇ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰਾਂ ਦੀ ਸੂਚੀ ਜਾਰੀ

Read Full Article