PUNJABMAILUSA.COM

ਕੀ ਕੈਲੀਫੋਰਨੀਆ ‘ਚ ਹੋਈਆਂ ਘਟਨਾਵਾਂ ਸਿੱਖ ਪਹਿਚਾਣ ਨਾਲ ਸੰਬੰਧਤ ਹਨ ?

 Breaking News

ਕੀ ਕੈਲੀਫੋਰਨੀਆ ‘ਚ ਹੋਈਆਂ ਘਟਨਾਵਾਂ ਸਿੱਖ ਪਹਿਚਾਣ ਨਾਲ ਸੰਬੰਧਤ ਹਨ ?

ਕੀ ਕੈਲੀਫੋਰਨੀਆ ‘ਚ ਹੋਈਆਂ ਘਟਨਾਵਾਂ ਸਿੱਖ ਪਹਿਚਾਣ ਨਾਲ ਸੰਬੰਧਤ ਹਨ ?
August 02
10:32 2017

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਅਮਰੀਕਾ ਅੰਦਰ ਚੌਖੀ ਸਿੱਖ ਵਸੋਂ ਵਾਲੇ ਕੈਲੀਫੋਰਨੀਆ ਖੇਤਰ ਵਿਚ ਪਿਛਲੇ ਦਿਨੀਂ ਦੋ ਹਿਰਦੇਵੇਦਕ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਨੇ ਪੂਰੇ ਸਿੱਖ ਸਮਾਜ ਨੂੰ ਹਲੂੰਣ ਕੇ ਰੱਖ ਦਿੱਤਾ ਹੈ ਅਤੇ ਭਾਰੀ ਚਿੰਤਾ ਦਾ ਆਲਮ ਪਾਇਆ ਜਾ ਰਿਹਾ ਹੈ। ਪਹਿਲੀ ਘਟਨਾ ਵਿਚ ਪੰਜਾਬ ਦੇ ਮੁਹਾਲੀ ਸ਼ਹਿਰ ਤੋਂ ਆਏ 20 ਸਾਲਾ ਨੌਜਵਾਨ ਸਿਮਰਨਜੀਤ ਸਿੰਘ ਭੰਗੂ ਨੂੰ ਸੈਕਰਾਮੈਂਟੋ ਵਿਚ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਸਿਮਰਨਜੀਤ ਸਿੰਘ ਭੰਗੂ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਸੈਕਰਾਮੈਂਟੋ ਵਿਖੇ ਰਹਿੰਦੀ ਆਪਣੀ ਵੱਡੀ ਭੈਣ ਕੋਲ ਆਇਆ ਹੋਇਆ ਸੀ। ਉਹ ਸੈਕਰਾਮੈਂਟੋ ਵਿਖੇ ਸਥਿਤ ਸ਼ੈਵਰਨ ਗੈਸ ਸਟੇਸ਼ਨ ‘ਤੇ ਕੰਮ ਕਰਦਾ ਸੀ। 26 ਜੁਲਾਈ ਦੀ ਰਾਤ ਨੂੰ ਕਰੀਬ 11 ਵਜੇ 2 ਨੌਜਵਾਨ ਉਥੇ ਆਏ ਅਤੇ ਸਾਮਾਨ ਖਰੀਦ ਕੇ ਬਾਹਰ ਚਲੇ ਗਏ। ਪਰ ਬਾਹਰ ਪਾਰਕਿੰਗ ਵਿਚ ਜਾ ਕੇ ਉਨ੍ਹਾਂ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਜਦ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ, ਤਾਂ ਉਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਥੇ ਖੜ੍ਹਾ ਸਿਮਰਨਜੀਤ ਸਿੰਘ ਭੰਗੂ ਗੋਲੀਆਂ ਦਾ ਸ਼ਿਕਾਰ ਹੋ ਗਿਆ। ਇਸੇ ਤਰ੍ਹਾਂ ਸਾਊਥ ਈਸਟ ਫਰਿਜ਼ਨੋ ਖੇਤਰ ‘ਚ ਰਹਿੰਦੇ ਇਕ ਪੰਜਾਬੀ ਬਜ਼ੁਰਗ ਸੁਬੇਗ ਸਿੰਘ ਦੀ ਭੇਦਭਰੀ ਹਾਲਤ ਵਿਚ ਲਾਸ਼ ਬਰਾਮਦ ਹੋਈ ਹੈ। 68 ਸਾਲਾ ਸੁਬੇਗ ਸਿੰਘ ਪਿਛਲੇ ਦਿਨੀਂ ਕਿੰਗਜ਼ ਕੈਨੀਅਨ ਤੇ ਆਰਮਸਟਰੌਂਗ ਸਟਰੀਟ ‘ਤੇ ਸੈਰ ਕਰਨ ਗਿਆ ਸੀ, ਪਰ ਮੁੜ ਘਰ ਨਹੀਂ ਪਰਤਿਆ। ਬਾਅਦ ਵਿਚ ਉਸ ਦੀ ਲਾਸ਼ ਸੈਰ ਕਰਨ ਵਾਲੀ ਜਗ੍ਹਾ ਤੋਂ ਪੰਜ ਮੀਲ ਦੂਰ ਮਕੈਲ ਤੇ ਜਿਨਸਨ ਸਟਰੀਟ ‘ਤੇ ਵੱਗਦੀ ਛੋਟੀ ਨਹਿਰ ‘ਚੋਂ ਮਿਲੀ। ਦੋਵੇਂ ਘਟਨਾਵਾਂ ਬੜੀਆਂ ਦਿਲ ਦਹਿਲਾਉਣ ਵਾਲੀਆਂ ਹਨ। ਸਿੱਖ ਅਤੇ ਪੰਜਾਬੀ ਭਾਈਚਾਰਾ ਅਮਰੀਕਾ ਵਿਚ ਬੜੇ ਸ਼ਾਂਤਮਈ ਤਰੀਕੇ ਨਾਲ ਰਹਿਣ ਵਾਲਾ ਹੈ ਅਤੇ ਇਸ ਭਾਈਚਾਰੇ ਦੇ ਲੋਕਾਂ ਵੱਲੋਂ ਮਿਹਨਤ, ਈਮਾਨਦਾਰੀ ਅਤੇ ਦਿਆਨਤਦਾਰੀ ਨਾਲ ਕੀਤੇ ਕੰਮਾਂ ਦੀ ਹਮੇਸ਼ਾ ਸ਼ਲਾਘਾ ਹੁੰਦੀ ਆਈ ਹੈ। ਇਸੇ ਕਾਰਨ ਪੰਜਾਬੀ ਭਾਈਚਾਰਾ ਇਸ ਵੇਲੇ ਆਰਥਿਕ, ਸਮਾਜਿਕ ਅਤੇ ਹੋਰ ਹਰ ਖੇਤਰ ਵਿਚ ਆਪਣੇ ਪੈਰਾਂ ਉਪਰ ਖੜ੍ਹਾ ਹੈ। ਬਹੁਤ ਸਾਰੇ ਸਨਮਾਨਜਨਕ ਸਥਾਨਾਂ ਉਪਰ ਪੰਜਾਬੀ ਅਤੇ ਸਿੱਖ ਭਾਈਚਾਰੇ ਦੇ ਲੋਕ ਸੁਸ਼ੋਭਿਤ ਹਨ। ਪਰ ਜਦ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ, ਤਾਂ ਇਥੇ ਵਸਦੇ ਸਮੁੱਚੇ ਲੋਕਾਂ ਦੇ ਮਨਾਂ ਅੰਦਰ ਅਸੁਰੱਖਿਅਤਾ ਅਤੇ ਭੈਅ ਵਾਲੀ ਸਥਿਤੀ ਪੈਦਾ ਕਰਦੀਆਂ ਹਨ। ਹਾਲਾਂਕਿ ਅਮਰੀਕੀ ਪ੍ਰਸ਼ਾਸਨ ਅਤੇ ਲੋਕਾਂ ਵੱਲੋਂ ਇਸ ਤਰ੍ਹਾਂ ਦੇ ਹਿੰਸਕ ਅਤੇ ਭੜਕਾਊ ਕਾਰਜਾਂ ਦੀ ਕਦੇ ਵੀ ਹਮਾਇਤ ਨਹੀਂ ਕੀਤੀ ਗਈ, ਸਗੋਂ ਹਰ ਸਮੇਂ ਅਮਰੀਕੀ ਪ੍ਰਸ਼ਾਸਨ ਅਤੇ ਲੋਕ ਅਜਿਹੀਆਂ ਹਰਕਤਾਂ ਵਿਚ ਸ਼ਾਮਲ ਹੋਣ ਵਾਲੇ ਅਨਸਰਾਂ ਦੇ ਮੂੰਹ ਉਪਰ ਥੁੱਕਦੇ ਆ ਰਹੇ ਹਨ। ਜਿਵੇਂ ਕਿ ਹਰ ਸਮਾਜ ਅੰਦਰ ਹੀ ਕੁੱਝ ਨਾ ਕੁੱਝ ਲੋਕ ਅਜਿਹੇ ਹੁੰਦੇ ਹਨ, ਜੋ ਆਪਣੇ ਸ਼ਰਾਰਤੀ ਮਨਸੂਬਿਆਂ ਕਾਰਨ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਵਿਚ ਮਾਣ ਸਮਝਦੇ ਹਨ। ਦਰਅਸਲ 9/11 ਦੇ ਅੱਤਵਾਦੀ ਹਮਲੇ ਤੋਂ ਬਾਅਦ ਸਿੱਖਾਂ ਦੀ ਪਹਿਚਾਣ ਬਾਰੇ ਭੁਲੇਖੇ ਖੜ੍ਹੇ ਹੋਏ ਸਨ। ਬਹੁਤ ਸਾਰੇ ਅਮਰੀਕੀ ਲੋਕ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵੀ ਮੁਸਲਿਮ ਅੱਤਵਾਦੀਆਂ ਦੇ ਨਾਲ ਜੋੜ ਕੇ ਵੇਖਣ ਲੱਗ ਪਏ ਸਨ। ਇਹੀ ਕਾਰਨ ਹੈ ਕਿ ਪਿਛਲੇ ਡੇਢ ਦਹਾਕੇ ਦੌਰਾਨ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਵਿਚ ਅਮਨਪਸੰਦ ਅਤੇ ਮਿਹਨਤ ਕਰਨ ਵਾਲੇ ਸਿੱਖਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਨਾ ਪਿਆ ਹੈ। ਨਸਲਪ੍ਰਸਤੀ ਦੇ ਸ਼ਿਕਾਰ ਕੁੱਝ ਲੋਕ ਸਿੱਖਾਂ ਨੂੰ ਵੀ ਗਲਤਫਹਿਮੀ ਕਾਰਨ ਆਪਣੀ ਨਫਰਤ ਦਾ ਪਾਤਰ ਸ਼ਿਕਾਰ ਬਣਾਉਂਦੇ ਹਨ।
ਵਿਸਕਾਨਸਨ ਵਿਖੇ ਗੁਰਦੁਆਰਾ ਸਾਹਿਬ ਅੰਦਰ ਇਕ ਸਿਰਫਿਰੇ ਨਸਲਪ੍ਰਸਤ ਵੱਲੋਂ ਅੰਨ੍ਹੇਵਾਹ ਚਲਾਈਆਂ ਗੋਲੀਆਂ ਕਾਰਨ ਸਿੱਖ ਭਾਈਚਾਰੇ ਦੇ ਅੱਧੀ ਦਰਜਨ ਦੇ ਕਰੀਬ ਵਿਅਕਤੀ ਮਾਰੇ ਗਏ ਸਨ। ਇਸ ਘਟਨਾ ਤੋਂ ਬਾਅਦ ਅਮਰੀਕੀ ਪ੍ਰਸ਼ਾਸਨ ਨੇ ਵੱਡੇ ਪੱਧਰ ਉੱਤੇ ਅਜਿਹੇ ਯਤਨ ਕੀਤੇ ਸਨ, ਜਿਸ ਨਾਲ ਗੁਰੂ ਘਰਾਂ ਅਤੇ ਹੋਰ ਥਾਵਾਂ ‘ਤੇ ਸਿੱਖ ਭਾਈਚਾਰੇ ਦੇ ਸਮਾਗਮਾਂ ਉਪਰ ਹਿੰਸਾ ਨੂੰ ਰੋਕਿਆ ਜਾ ਸਕੇ। ਇਸ ਘਟਨਾ ਨੇ ਅਮਰੀਕੀ ਪ੍ਰਸ਼ਾਸਨ ਹੀ ਨਹੀਂ, ਸਗੋਂ ਅਮਰੀਕਾ ਅੰਦਰ ਵਸਦੇ ਵੱਖ-ਵੱਖ ਧਰਮਾਂ ਅਤੇ ਨਸਲਾਂ ਦੇ ਲੋਕਾਂ ਨੂੰ ਵੀ ਹਲੂੰਣਿਆ ਸੀ ਅਤੇ ਹੋਰਨਾਂ ਧਰਮਾਂ ਅਤੇ ਨਸਲਾਂ ਦੇ ਲੋਕਾਂ ਨੇ ਸਿੱਖਾਂ ਪ੍ਰਤੀ ਹਾਅ ਦਾ ਨਾਅਰਾ ਵੀ ਮਾਰਿਆ। ਪਰ ਇੱਕਾ-ਦੁੱਕਾ ਘਟਨਾਵਾਂ ਮੁੜ ਫਿਰ ਵਾਪਰਦੀਆਂ ਆ ਰਹੀਆਂ ਹਨ। ਅਜਿਹੀਆਂ ਘਟਨਾਵਾਂ ਭਾਵੇਂ ਇੱਕਾ-ਦੁੱਕਾ ਤੌਰ ‘ਤੇ ਕਦੇ-ਕਦਾਈਂ ਹੀ ਵਾਪਰਦੀਆਂ ਹਨ, ਪਰ ਅਜਿਹੀਆਂ ਘਟਨਾਵਾਂ ਦਾ ਦਰਦ ਅਤੇ ਸੰਤਾਪ ਵੱਡਾ ਹੁੰਦਾ ਹੈ। ਇਹ ਘਟਨਾਵਾਂ ਮੁੜ ਅੱਲ੍ਹੇ ਜ਼ਖਮਾਂ ਨੂੰ ਹਰਾ ਕਰ ਜਾਂਦੀਆਂ ਹਨ।
ਪਿਛਲੇ ਸਾਲਾਂ ਦੌਰਾਨ ਸਿੱਖਾਂ ਨੇ ਆਪਣੀ ਪਛਾਣ ਬਾਰੇ ਅਮਰੀਕੀ ਲੋਕਾਂ ਅੰਦਰ ਪਈ ਗਲਤਫਹਿਮੀ ਦੂਰ ਕਰਨ ਲਈ ਬੜੇ ਯਤਨ ਕੀਤੇ ਹਨ। ਗੁਰੂ ਘਰਾਂ ਵੱਲੋਂ ਅਮਰੀਕਾ ਦੇ ਸਾਰੇ ਹੀ ਪ੍ਰਮੁੱਖ ਸ਼ਹਿਰਾਂ ਵਿਚ ਵੱਡੇ-ਵੱਡੇ ਨਗਰ ਕੀਰਤਨ ਕੱਢੇ ਜਾਣ ਲੱਗੇ ਹਨ। ਵੱਖ-ਵੱਖ ਰਾਜਸੀ ਪਾਰਟੀਆਂ ਦੇ ਸਮਾਗਮਾਂ ਵਿਚ ਵੀ ਸਿੱਖ ਭਾਈਚਾਰਾ ਗਰੁੱਪ ਬਣਾ ਕੇ ਸ਼ਮੂਲੀਅਤ ਕਰਨ ਲੱਗ ਪਿਆ ਹੈ। ਇਸ ਨਾਲ ਸਾਡੇ ਸਮਾਜ ਪ੍ਰਤੀ ਲੋਕਾਂ ਦੀ ਸੋਚਣੀ ਵਿਚ ਕਾਫੀ ਫਰਕ ਵੀ ਆ ਰਿਹਾ ਹੈ। ਦੂਜਾ ਸਾਡੇ ਗੁਆਂਢੀ ਮੁਲਕ ਕੈਨੇਡਾ ਵਿਚ ਰੱਖਿਆ ਮੰਤਰੀ ਵਰਗੇ ਅਹੁਦਿਆਂ ਉਪਰ ਪੱਗੜੀਧਾਰੀ ਸਿੱਖ ਦੇ ਸੁਸ਼ੋਭਿਤ ਹੋਣ ਨਾਲ ਵੀ ਸਿੱਖ ਭਾਈਚਾਰੇ ਨੂੰ ਜਿੱਥੇ ਮਾਣ ਮਿਲਿਆ ਹੈ, ਉੱਥੇ ਸਾਡੀ ਵੱਖਰੀ ਪਹਿਚਾਣ ਸਥਾਪਿਤ ਹੋਣ ਦਾ ਵੀ ਵੱਡਾ ਸਫਲ ਕਾਰਨਾਮਾ ਹੋਇਆ ਹੈ। ਕਹਿੰਦੇ ਹਨ ਕਿ ਜੋ ਅੱਖੀਂ ਦੇਖਣ ਨਾਲ ਕਿਸੇ ਬਾਰੇ ਅਸਰ ਪੈਂਦਾ ਹੈ, ਉਹ ਕਈ ਭਾਸ਼ਨਾਂ ਨਾਲ ਵੀ ਨਹੀਂ ਪੈ ਸਕਦਾ। ਹੁਣ ਜਦ ਲੋਕੀਂ ਇਕ ਸਾਬਤ-ਸੂਰਤ ਪੱਗੜੀਧਾਰੀ ਅਤੇ ਕੇਸਾਧਾਰੀ ਸਿੱਖ ਨੂੰ ਕੈਨੇਡਾ ਦੇ ਰੱਖਿਆ ਮੰਤਰੀ ਵਜੋਂ ਦੇਖਦੇ ਹਨ, ਤਾਂ ਇਸ ਦਾ ਗੋਰੀ ਵਸੋਂ ਦੇ ਲੋਕਾਂ ਵਿਚ ਅਸਰ ਆਪਣੇ-ਆਪ ਵਿਚ ਹੀ ਸਮਝਣ ਵਾਲਾ ਹੈ। ਇਹ ਗੱਲ ‘ਪ੍ਰਤੱਖ ਨੂੰ ਪ੍ਰਮਾਣ ਕੀ’ ਵਾਲੀ ਗੱਲ ਹੈ। ਜਦੋਂ ਲੋਕ ਇਹ ਦੇਖਦੇ ਹਨ ਕਿ ਦੁਨੀਆਂ ਦੇ ਇਕ ਬਹੁਤ ਵੱਡੇ ਵਿਕਸਿਤ ਮੁਲਕ ਕੈਨੇਡਾ ਦੀ ਰੱਖਿਆ ਇਕ ਸਿੱਖ ਦੇ ਹਵਾਲੇ ਹੈ, ਤਾਂ ਉਨ੍ਹਾਂ ਦੇ ਮਨਾਂ ਅੰਦਰ ਸਿੱਖਾਂ ਦੇ ਉਭਰਨ ਵਾਲੇ ਬਿੰਬ ਬਾਰੇ ਸੋਚਣਾ ਕੋਈ ਮੁਸ਼ਕਲ ਨਹੀਂ। ਹਰ ਬੰਦੇ ਦੇ ਮਨ ਵਿਚ ਝੱਟ ਇਹ ਗੱਲ ਉਕਰ ਜਾਂਦੀ ਹੈ ਕਿ ਸਿੱਖ ਵੀ ਇਨ੍ਹਾਂ ਮੁਲਕਾਂ ਵਿਚ ਬੜੇ ਮਾਣ-ਤਾਣ ਵਾਲੇ ਅਤੇ ਉੱਚੀਆਂ ਪਦਵੀਆਂ ‘ਤੇ ਕੰਮ ਕਰਨ ਵਾਲੇ ਲੋਕ ਹਨ। ਉਹ ਇਥੇ ਜਨਤਾ ਦੇ ਪ੍ਰਤੀਨਿਧ ਹਨ ਅਤੇ ਜ਼ਿੰਮੇਵਾਰ ਵਿਅਕਤੀ ਹਨ। ਜਦ ਕਿਸੇ ਭਾਈਚਾਰੇ ਦੇ ਲੋਕਾਂ ਬਾਰੇ ਕਿਸੇ ਵਰਗ ਦੇ ਲੋਕਾਂ ਅੰਦਰ ਇਹ ਪ੍ਰਭਾਵ ਪੈਦਾ ਹੋਣ ਲੱਗੇ, ਤਾਂ ਉਥੇ ਫਿਰ ਉਥੇ ਗਲਤਫਹਿਮੀਆਂ ਦੂਰ ਹੋਣ ਨੂੰ ਬਹੁਤਾ ਸਮਾਂ ਨਹੀਂ ਲੱਗਦਾ। ਅਮਰੀਕਾ ਅੰਦਰ ਵੀ ਅਸੀਂ ਆਪਣੇ ਗੁਆਂਢ ਕੈਨੇਡਾ ਵਿਚ ਸਿੱਖਾਂ ਦੀ ਬਣੀ ਪੈਂਠ ਅਤੇ ਰੁਤਬੇ ਦਾ ਲਾਹਾ ਲੈ ਸਕਦੇ ਹਾਂ।
ਸਾਨੂੰ ਸਿੱਖ ਪਹਿਚਾਣ ਨੂੰ ਹੋਰ ਵਧੇਰੇ ਉਭਾਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਇਹ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ ਹੈ ਕਿ ਅਮਰੀਕਾ ਅੰਦਰ ਆ ਕੇ ਸਾਡੇ ਲੋਕਾਂ ਨੇ ਬੜੀ ਸਖ਼ਤ ਮਿਹਨਤ ਕੀਤੀ ਹੈ ਅਤੇ ਆਪਣੀ ਲਿਆਕਤ ਵਿਚ ਵੱਡਾ ਵਾਧਾ ਕੀਤਾ ਹੈ। ਸਾਡੀ ਨੌਜਵਾਨ ਪੀੜ੍ਹੀ ਇਸ ਵੇਲੇ ਸਾਇੰਸ, ਟੈਕਨਾਲੌਜੀ ਅਤੇ ਹੋਰ ਅਹਿਮ ਖੇਤਰਾਂ ਵਿਚ ਕਿਸੇ ਤੋਂ ਵੀ ਘੱਟ ਨਹੀਂ ਹੈ। ਇਸ ਕਰਕੇ ਬਰਾਬਰਤਾ ਅਤੇ ਮਾਣ-ਸਨਮਾਨ ਨਾਲ ਇਸ ਧਰਤੀ ਉਪਰ ਵਸਣਾ ਸਾਡਾ ਮੌਲਿਕ ਅਧਿਕਾਰ ਹੈ। ਇਸ ਧਰਤੀ ਦੇ ਵਿਕਾਸ ਅਤੇ ਸੁਰੱਖਿਆ ਲਈ ਸਾਡੇ ਲੋਕ ਸਭ ਕੁਝ ਨਿਛਾਵਰ ਕਰਨ ਵਾਲੇ ਹਨ। ਪਿਛਲੇ ਸਮੇਂ ਦੌਰਾਨ ਫੌਜ ਵਿਚ ਭਰਤੀ ਹੋ ਕੇ ਵੀ ਸਿੱਖਾਂ ਨੇ ਵੱਡੇ ਮਾਅਰਕੇ ਵਾਲੀਆਂ ਗੱਲਾਂ ਕੀਤੀਆਂ ਹਨ। ਇਸੇ ਤਰ੍ਹਾਂ ਜਦ ਕਦੇ ਕੁਦਰਤੀ ਆਫਤਾਂ ਦਾ ਮੌਕਾ ਆਇਆ, ਤਾਂ ਵੀ ਸਿੱਖ ਭਾਈਚਾਰਾ ਸਭ ਤੋਂ ਅੱਗੇ ਹੋ ਕੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਲਈ ਬਹੁੜਿਆ ਹੈ। ਗੱਲ ਕੀ ਸਾਡੇ ਲੋਕ ਜਿੱਥੇ ਵੀ ਰਹਿੰਦੇ ਹਨ, ਉਥੇ ਆਪਣੇ ਆਲੇ-ਦੁਆਲੇ ਨਾਲ ਸੰਪਰਕ ਬਣਾਉਣ ਵਿਚ ਕਦੇ ਵੀ ਢਿੱਲੇ ਨਹੀਂ ਪੈਂਦੇ। ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ, ਗੁਰੂ ਘਰਾਂ ਅਤੇ ਸਮਾਜਿਕ ਜੱਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਲੇ-ਦੁਆਲੇ ਵਸਦੇ ਸਮੂਹ ਵਰਗਾਂ ਦੇ ਲੋਕਾਂ ਨਾਲ ਆਪਣੇ ਨਿੱਘੇ ਸੰਬੰਧ ਕਾਇਮ ਕਰਨ ਅਤੇ ਉਨ੍ਹਾਂ ਨਾਲ ਸਨੇਹ ਅਤੇ ਮਿੱਤਰਤਾ ਨਾਲ ਰਹਿਣ ਵੱਲ ਉਚੇਚਾ ਧਿਆਨ ਦੇਣ। ਸਾਡੇ ਲੋਕਾਂ ਨੂੰ ਇੱਕਾ-ਦੁੱਕਾ ਘਟਨਾਵਾਂ ਵਾਪਰਨ ਤੋਂ ਚੌਕਸ ਤਾਂ ਜ਼ਰੂਰ ਹੋਣਾ ਚਾਹੀਦਾ ਹੈ, ਪਰ ਭੈਅ-ਭੀਤ ਹੋਣ ਦੀ ਜ਼ਰੂਰਤ ਨਹੀਂ। ਸਾਡੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਕੰਮ ਵਾਲੀਆਂ ਥਾਵਾਂ ਉਪਰ ਪੂਰੀ ਚੌਕਸੀ ਨਾਲ ਕੰਮ ਕਰਨ ਅਤੇ ਜਦ ਕਦੇ ਕੋਈ ਵੀ ਅਜਿਹਾ ਵਿਅਕਤੀ ਆਵੇ, ਜਿਸ ਬਾਰੇ ਉਨ੍ਹਾਂ ਨੂੰ ਸ਼ੱਕ ਪੈਂਦਾ ਹੋਵੇ, ਤਾਂ ਉਹ ਝੱਟ ਆਪਣੇ ਬਚਾਅ ਲਈ ਵੀ ਯਤਨ ਕਰਨ ਅਤੇ ਨਾਲ ਹੀ ਸੁਰੱਖਿਆ ਅਮਲੇ ਨੂੰ ਤੁਰੰਤ ਜਾਣਕਾਰੀ ਦੇਣ। ਸਾਡੇ ਆਪਣੇ ਬੰਦਿਆਂ ਵੱਲੋਂ ਵਰਤੀ ਗਈ ਚੌਕਸੀ ਅਤੇ ਸੁਰੱਖਿਆ ਦੇ ਯਤਨ ਵੀ ਅਜਿਹੀਆਂ ਇੱਕਾ-ਦੁੱਕਾ ਘਟਨਾਵਾਂ ਨੂੰ ਰੋਕਣ ਵਿਚ ਅਹਿਮ ਰੋਲ ਅਦਾ ਕਰ ਸਕਦੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਫੁਟਬਾਲ ਮੈਚ ਵੇਖ ਰਹੇ ਪਰਿਵਾਰ ‘ਤੇ ਅਨ੍ਹੇਵਾਹ ਫਾਇਰਿੰਗ, 4 ਦੀ ਮੌਤ

ਫੁਟਬਾਲ ਮੈਚ ਵੇਖ ਰਹੇ ਪਰਿਵਾਰ ‘ਤੇ ਅਨ੍ਹੇਵਾਹ ਫਾਇਰਿੰਗ, 4 ਦੀ ਮੌਤ

Read Full Article
    2018-19 ‘ਚ 2 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਅਮਰੀਕਾ ਆਏ

2018-19 ‘ਚ 2 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਅਮਰੀਕਾ ਆਏ

Read Full Article
    ਟਰੰਪ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਲਈ ਬਿਜ਼ੀ ਪ੍ਰਚਾਰ ਮੁਹਿੰਮ ਤੋਂ ਪਹਿਲਾਂ ਕਰਵਾਈ ਮੈਡੀਕਲ ਜਾਂਚ

ਟਰੰਪ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਲਈ ਬਿਜ਼ੀ ਪ੍ਰਚਾਰ ਮੁਹਿੰਮ ਤੋਂ ਪਹਿਲਾਂ ਕਰਵਾਈ ਮੈਡੀਕਲ ਜਾਂਚ

Read Full Article
    ਸ਼ਿਕਾਗੋ ਤੋਂ ਵਾਸ਼ਿੰਗਟਨ ਜਾ ਰਹੇ ਜਹਾਜ਼ ‘ਚ ਗੜਬੜੀ ਕਾਰਨ ਪਿਟਸਬਰਗ ‘ਚ ਕਰਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

ਸ਼ਿਕਾਗੋ ਤੋਂ ਵਾਸ਼ਿੰਗਟਨ ਜਾ ਰਹੇ ਜਹਾਜ਼ ‘ਚ ਗੜਬੜੀ ਕਾਰਨ ਪਿਟਸਬਰਗ ‘ਚ ਕਰਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਹੱਤਿਆ

ਅਮਰੀਕਾ ‘ਚ ਗੋਲੀਬਾਰੀ ਦੌਰਾਨ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਹੱਤਿਆ

Read Full Article
    ਦੱਖਣੀ ਕੈਲੀਫੋਰਨੀਆ ‘ਚ ਘਰ ਅੰਦਰ ਗੋਲੀਬਾਰੀ, 3 ਬੱਚਿਆਂ ਸਮੇਤ 5 ਦੀ ਮੌਤ

ਦੱਖਣੀ ਕੈਲੀਫੋਰਨੀਆ ‘ਚ ਘਰ ਅੰਦਰ ਗੋਲੀਬਾਰੀ, 3 ਬੱਚਿਆਂ ਸਮੇਤ 5 ਦੀ ਮੌਤ

Read Full Article
    ਟਰੰਪ ਦੇ ਸਭ ਤੋਂ ਲੰਬੇ ਸਮੇਂ ਤੱਕ ਸਲਾਹਕਾਰ ਰਹੇ ਰੋਜਰ ਸਟੋਨ ਝੂਠ ਬੋਲਣ ਦੇ ਮਾਮਲੇ ਵਿਚ ਦੋਸ਼ੀ ਕਰਾਰ

ਟਰੰਪ ਦੇ ਸਭ ਤੋਂ ਲੰਬੇ ਸਮੇਂ ਤੱਕ ਸਲਾਹਕਾਰ ਰਹੇ ਰੋਜਰ ਸਟੋਨ ਝੂਠ ਬੋਲਣ ਦੇ ਮਾਮਲੇ ਵਿਚ ਦੋਸ਼ੀ ਕਰਾਰ

Read Full Article
    ਨਿਊਜਰਸੀ ‘ਚ ਫੁੱਟਬਾਲ ਮੈਚ ਦੌਰਾਨ ਅਣਪਛਾਤੇ ਵਿਅਕਤੀ ਵੱਲੋਂ ਗੋਲੀਬਾਰੀ ‘ਚ 2 ਲੋਕ ਜ਼ਖਮੀ

ਨਿਊਜਰਸੀ ‘ਚ ਫੁੱਟਬਾਲ ਮੈਚ ਦੌਰਾਨ ਅਣਪਛਾਤੇ ਵਿਅਕਤੀ ਵੱਲੋਂ ਗੋਲੀਬਾਰੀ ‘ਚ 2 ਲੋਕ ਜ਼ਖਮੀ

Read Full Article
    ਅਮਰੀਕੀ ਸੈਨੇਟ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ 550ਵੇਂ ਪ੍ਰਕਾਸ਼ ਪੁਰਬ ਨੂੰ ਦਿੱਤੀ ਮਾਨਤਾ

ਅਮਰੀਕੀ ਸੈਨੇਟ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ 550ਵੇਂ ਪ੍ਰਕਾਸ਼ ਪੁਰਬ ਨੂੰ ਦਿੱਤੀ ਮਾਨਤਾ

Read Full Article
    ਲੰਡਨ ਵਿਖੇ ਨਾਟੋ ਦੀ 70ਵੀਂ ਵਰ੍ਹੇਗੰਢ ਦੇ ਸਿਖਰ ਸੰਮੇਲਨ ‘ਚ ਹਿੱਸਾ ਲੈਣਗੇ ਟਰੰਪ

ਲੰਡਨ ਵਿਖੇ ਨਾਟੋ ਦੀ 70ਵੀਂ ਵਰ੍ਹੇਗੰਢ ਦੇ ਸਿਖਰ ਸੰਮੇਲਨ ‘ਚ ਹਿੱਸਾ ਲੈਣਗੇ ਟਰੰਪ

Read Full Article
    ਅਮਰੀਕੀ ਇਤਿਹਾਸ ‘ਚ ਮਹਾਦੋਸ਼ ਨੂੰ ਲੈ ਕੇ ਦੋਹਰੇ ਮਾਪਦੰਡ ਕਦੇ ਨਹੀਂ ਦੇਖੇ ਗਏ : ਟਰੰਪ

ਅਮਰੀਕੀ ਇਤਿਹਾਸ ‘ਚ ਮਹਾਦੋਸ਼ ਨੂੰ ਲੈ ਕੇ ਦੋਹਰੇ ਮਾਪਦੰਡ ਕਦੇ ਨਹੀਂ ਦੇਖੇ ਗਏ : ਟਰੰਪ

Read Full Article
    ਉਬਰ ਨੂੰ 65 ਕਰੋੜ ਡਾਲਰ ਦਾ ਜੁਰਮਾਨਾ

ਉਬਰ ਨੂੰ 65 ਕਰੋੜ ਡਾਲਰ ਦਾ ਜੁਰਮਾਨਾ

Read Full Article
    ਕੈਲੀਫੋਰਨੀਆ : ਸਕੂਲ ਵਿਚ ਗੋਲੀਬਾਰੀ ਕਰਨ ਵਾਲੇ ਹਮਲਾਵਰ ਦੀ ਹਸਪਤਾਲ ‘ਚ ਹੋਈ ਮੌਤ

ਕੈਲੀਫੋਰਨੀਆ : ਸਕੂਲ ਵਿਚ ਗੋਲੀਬਾਰੀ ਕਰਨ ਵਾਲੇ ਹਮਲਾਵਰ ਦੀ ਹਸਪਤਾਲ ‘ਚ ਹੋਈ ਮੌਤ

Read Full Article
    ਅਮਰੀਕਾ ਦੀ ਸੰਸਦ ਨੇ ਸਰਬਸੰਮਤੀ ਨਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਇਤਿਹਾਸਕ, ਸੰਸਕ੍ਰਿਤਕ ਅਤੇ ਧਾਰਮਿਕ ਮਹੱਤਵ ਨੂੰ ਮਾਨਤਾ ਦਿੰਦੇ ਹੋਏ ਮਤਾ ਪਾਸ

ਅਮਰੀਕਾ ਦੀ ਸੰਸਦ ਨੇ ਸਰਬਸੰਮਤੀ ਨਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਇਤਿਹਾਸਕ, ਸੰਸਕ੍ਰਿਤਕ ਅਤੇ ਧਾਰਮਿਕ ਮਹੱਤਵ ਨੂੰ ਮਾਨਤਾ ਦਿੰਦੇ ਹੋਏ ਮਤਾ ਪਾਸ

Read Full Article
    ਕੈਲੀਫੋਰਨੀਆ ਦੇ ਸਕੂਲ ‘ਚ ਵਿਦਿਆਰਥੀ ਵੱਲੋਂ ਗੋਲੀਬਾਰੀ ਦੌਰਾਨ 2 ਮੌਤਾਂ; 3 ਜ਼ਖਮੀ

ਕੈਲੀਫੋਰਨੀਆ ਦੇ ਸਕੂਲ ‘ਚ ਵਿਦਿਆਰਥੀ ਵੱਲੋਂ ਗੋਲੀਬਾਰੀ ਦੌਰਾਨ 2 ਮੌਤਾਂ; 3 ਜ਼ਖਮੀ

Read Full Article