ਕਿਸਾਨ ਸੰਘਰਸ਼ ’ਚ ਸ਼ਾਮਲ ਗੜ੍ਹਦੀਵਾਲਾ ਦੇ ਨੌਜਵਾਨ ਦੀ ਮੌਤ

81
Share

ਮੁਕੇਰੀਆਂ, 19 ਜਨਵਰੀ (ਪੰਜਾਬ ਮੇਲ)- ਦਿੱਲੀ ਦੀ ਸਿੰਘੂ ਬਾਰਡਰ ’ਤੇ ਕਿਸਾਨ ਸੰਘਰਸ਼ ’ਚ ਸ਼ਾਮਲ ਗੜ੍ਹਦੀਵਾਲਾ ਨੇੜਲੇ ਪਿੰਡ ਰੰਧਾਵਾ ਦੇ ਨਿਰਮਲ ਸਿੰਘ (37) ਪੁੱਤਰ ਕਰਮ ਚੰਦ ਦੀ ਅੱਜ ਸਵੇਰੇ ਅਚਾਨਕ ਸਿਹਤ ਵਿਗੜਨ ਮਗਰੋਂ ਹਸਪਤਾਲ ਲਿਜਾਂਦਿਆਂ ਮੌਤ ਹੋ ਗਈ। ਨਿਰਮਲ ਸਿੰਘ ਬੀਤੀ15 ਜਨਵਰੀ ਨੂੰ ਸਿੰਘੂ ਮੋਰਚੇ ’ਤੇ ਗਿਆ ਸੀ। ਉਸ ਦੀ ਲਾਸ਼ ਅੱਜ ਪਿੰਡ ਪੁੱਜਣ ’ਤੇ ਗੰਨਾ ਸੰਘਰਸ਼ ਕਮੇਟੀ ਨੇ ਮੌਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਿਰਮਲ ਸਿੰਘ ਸਿੰਘੂ ਹੱਦ ’ਤੇ ਯੂ.ਕੇ. ਵਾਲਿਆਂ ਦੇ ਲੰਗਰ ਕੋਲ ਪੈਂਦੇ ਪੁਲ ਨੇੜੇ ਰੁਕਿਆ ਹੋਇਆ ਸੀ।

Share