ਕਿਸਾਨ ਸੰਘਰਸ਼ ’ਚ ਸ਼ਾਮਲ ਕਿਸਾਨ ਦੀ ਸੜਕ ਹਾਦਸੇ ’ਚ ਮੌਤ

87
Share

ਅੰਮਿ੍ਰਤਸਰ, 29 ਦਸੰਬਰ (ਪੰਜਾਬ ਮੇਲ)- ਕਿਸਾਨ ਸੰਘਰਸ਼ ’ਚ ਸ਼ਾਮਲ ਇਕ ਹੋਰ ਕਿਸਾਨ ਦੀ ਸੜਕ ਹਾਦਸੇ ਦਾ ਸ਼ਿਕਾਰ ਹੋਣ ਮਗਰੋਂ ਮੌਤ ਹੋ ਗਈ। ਮਿ੍ਰਤਕ ਦੀ ਸ਼ਨਾਖਤ ਅਮਰੀਕ ਸਿੰਘ (72) ਵਾਸੀ ਪਿੰਡ ਬਸ਼ੰਬਰਪੁਰਾ ਵਜੋਂ ਦੱਸੀ ਗਈ ਹੈ। ਉਹ ਇੱਥੇ ਮਾਨਾਂਵਾਲਾ ਨੇੜੇ ਟੌਲ ਪਲਾਜ਼ਾ ਵਿਖੇ ਕਿਸਾਨਾਂ ਦੇ ਚੱਲ ਰਹੇ ਧਰਨੇ ’ਚ ਸ਼ਾਮਲ ਸੀ। ਸਰਪੰਚ ਦਿਲਬਾਗ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਹ ਧਰਨੇ ਦੌਰਾਨ ਤਰਪਾਲ ਲੈਣ ਵਾਸਤੇ ਅੰਮਿ੍ਰਤਸਰ ਜਾਂਦੇ ਸਮੇਂ ਰਸਤੇ ’ਚ ਸੜਕ ਹਾਦਸੇ ਕਾਰਨ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਅੱਜ ਉਸ ਦੀ ਮੌਤ ਹੋ ਗਈ। ਉਸ ਦੇ ਪਰਿਵਾਰ ’ਚ ਪਿੱਛੇ ਦੋ ਬੇਟੇ ਅਤੇ ਪਤਨੀ ਹੈ।

Share