ਕਿਸਾਨ ਪਰੇਡ ਮਾਮਲੇ ’ਚ ਗਿ੍ਰਫ਼ਤਾਰ ਕੀਤੇ ਗਏ 10 ਹੋਰ ਕਿਸਾਨ ਤਿਹਾੜ ਜੇਲ੍ਹ ’ਚੋਂ ਰਿਹਾਅ

280
Share

ਨਵੀਂ ਦਿੱਲੀ, 27 ਫਰਵਰੀ (ਪੰਜਾਬ ਮੇਲ)- 26 ਜਨਵਰੀ ਦੀ ਕਿਸਾਨ ਪਰੇਡ ਦੇ ਮਾਮਲੇ ’ਚ ਗਿ੍ਰਫ਼ਤਾਰ ਕੀਤੇ ਗਏ 10 ਹੋਰ ਕਿਸਾਨ ਜ਼ਮਾਨਤ ਮਿਲਣ ਮਗਰੋਂ ਅੱਜ ਤਿਹਾੜ ਜੇਲ੍ਹ ’ਚੋਂ ਰਿਹਾਅ ਹੋ ਗਏ। ਇਨ੍ਹਾਂ ਕਿਸਾਨਾਂ ਵਿਚ ਖੁਲਵਿੰਦਰ ਸਿੰਘ ਵਾਸੀ ਪਿੰਡ ਦੇਹਲਾ (ਸੰਗਰੂਰ), ਗੁਰਮੇਜ ਸਿੰਘ ਉਰਫ਼ ਗੁਰਮੇਲ ਸਿੰਘ ਤੇ ਸਤਨਾਮ ਸਿੰਘ ਦੋਵੇਂ ਵਾਸੀ ਪਿੰਡ ਦੇਹਲਾ, ਜਗਪਾਲ ਸਿੰਘ ਪਿੰਡ ਗੰਡੂ ਕਲਾਂ (ਬੋਹਾ), ਅਜੈਪਾਲ ਸਿੰਘ ਵਾਸੀ ਪਿੰਡ ਕਸਿਆਣਾ (ਪਟਿਆਲਾ), ਧਰਮਿੰਦਰ ਸਿੰਘ ਵਾਸੀ ਪਿੰਡ ਜ਼ਤਵਾਲ (ਮੋਗਾ), ਗੁਰਬਿੰਦਰ ਸਿੰਘ ਪਿੰਡ ਘੰਗਰੌਲੀ (ਪਟਿਆਲਾ), ਸੰਦੀਪ ਸਿੰਘ ਵਾਸੀ ਪਿੰਡ ਸ਼ੇਰੋਂ (ਪਟਿਆਲਾ), ਹਰਵਿੰਦਰ ਸਿੰਘ ਪਿੰਡ ਲੱਖੋ ਮਾਜਰਾ (ਪਟਿਆਲਾ) ਤੇ ਰੁਪਿੰਦਰ ਸਿੰਘ ਪਿੰਡ ਪੀਰੋਂ (ਮਾਨਸਾ) ਸ਼ਾਮਲ ਹਨ। ਉਨ੍ਹਾਂ ਖ਼ਿਲਾਫ਼ ਥਾਣਾ ਅਲੀਪੁਰ ’ਚ ਕੇਸ ਦਰਜ ਸੀ।

Share