ਕਿਸਾਨ ਗਣਤੰਤਰ ਪਰੇਡ ਦੇ ਰੂਟ ਦਾ ਪੁਲੀਸ ਤੇ ਕਿਸਾਨਾਂ ਨੇ ਲਿਆ ਜਾਇਜ਼ਾ

86
Share

ਨਵੀਂ ਦਿੱਲੀ, 24 ਜਨਵਰੀ (ਪੰਜਾਬ ਮੇਲ)- ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਦਿੱਲੀ ਪੁਲੀਸ ਦੇ ਉੱਚ ਅਧਿਕਾਰੀਆਂ ਨਾਲ ਦਿੱਲੀ ਵਿੱਚ 26 ਜਨਵਰੀ ਨੂੰ ਕੀਤੀ ਜਾਣ ਵਾਲੀ ਕਿਸਾਨ ਗਣਤੰਤਰ ਪਰੇਡ ਦੇ ਰੂਟ ਲਈ ਦਿੱਲੀ ਦੀਆਂ ਸੜਕਾਂ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਦਿੱਲੀ ਪੁਲੀਸ ਵੱਲੋਂ ਸ਼ਾਮ ਸਾਢੇ ਚਾਰ ਵਜੇ ਇਸ ਪਰੇਡ ਬਾਰੇ ਮੀਡੀਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਸਿੰਘੂ, ਟਿਕਰੀ ਤੇ ਗਾਜ਼ੀਪੁਰ ਤੋਂ ਇਹ ਪਰੇਡ ਚੱਲੇਗੀ ਪਰ ਪਲਵਲ ਮੋਰਚਾ ਤੇ ਰਾਜਸਥਾਨ ਮੋਰਚਿਆਂ ਦੀ ਇਸ ਪਰੇਡ ਵਿੱਚ ਸ਼ਮੂਲੀਅਤ ਬਾਰੇ ਫ਼ੈਸਲਾ ਪੁਲੀਸ ਵੱਲੋਂ ਫਿਲਹਾਲ ਨਹੀਂ ਕੀਤਾ ਗਿਆ।


Share