ਕਿਸਾਨ ਅੰਦੋਲਨ: ਮਨੋਰੰਜਨ ਕਾਲੀਆ ਦੀ ਬਠਿੰਡਾ ਫੇਰੀ ਮੌਕੇ ਕਿਸਾਨਾਂ ਵੱਲੋਂ ਹੋਟਲ ਦੇ ਬਾਹਰ ਪ੍ਰਦਰਸ਼ਨ

102
Share

-ਹੋਟਲ ਦੇ ਪਿਛਲੇ ਦਰਵਾਜ਼ੇ ਤੋਂ ਨਿਕਲੇ ਭਾਜਪਾ ਨੇਤਾ
ਬਠਿੰਡਾ, 23 ਜਨਵਰੀ (ਪੰਜਾਬ ਮੇਲ)- ਭਾਜਪਾ ਦੇ ਨੇਤਾ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੀ ਅੱਜ ਬਠਿੰਡਾ ਫੇਰੀ ਮੌਕੇ ਪੁਲਿਸ ਨੇ ਸਖ਼ਤ ਬੰਦੋਬਸਤ ਕੀਤੇ ਪਰ ਇਸ ਦੌਰਾਨ ਕਿਸਾਨਾਂ ਨੂੰ ਜਿਵੇਂ ਹੀ ਸ੍ਰੀ ਕਾਲੀਆ ਦੀ ਫੇਰੀ ਦਾ ਪਤਾ ਲੱਗਿਆ ਤਾਂ ਉਹ ਤੁਰੰਤ ਇਕੱਠੇ ਹੋ ਕੇ ਹੋਟਲ ਵੱਲ ਤੁਰ ਪਏ ਤੇ ਹੋਟਲ ਦੇ ਬਾਹਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਕਿਸਾਨਾਂ ਤੇ ਪੁਲਿਸ ਵਿਚਾਲੇ ਖਿੱਚਧੂਹ ਹੋਈ ਤੇ ਕਿਸਾਨਾਂ ਨੇ ਬੈਰੀਕੇਡ ਤੋੜ ਦਿੱਤੇ। ਇਸ ਦੌਰਾਨ ਭਾਜਪਾ ਨੇਤਾ ਹੋਟਲ ਦੇ ਪਿਛਲੇ ਦਰਵਾਜ਼ੇ ਤੋਂ ਨਿਕਲ ਗਏ। ਕਿਸਾਨਾਂ ਨੇ ਹੋਟਲ ਘੇਰ ਕੇ ਪ੍ਰਦਰਸ਼ਨ ਸ਼ੁਰੂ ਕੀਤਾ। ਭਾਜਪਾ ਨੇਤਾ ਨਗਰ ਨਿਗਮ ਚੋਣਾਂ ਤੇ ਹੋਰ ਮਸਲਿਆਂ ’ਤੇ ਵਿਚਾਰ ਕਰਨ ਲਈ ਹੋਟਲ ਵਿਚ ਪਾਰਟੀ ਨੇਤਾਵਾਂ ਨਾਲ ਮੀਟਿੰਗ ਕਰਨ ਆਏ ਸਨ। ਕਿਸਾਨਾਂ ਅੰਦੋਲਨ ਦੇ ਮੱਦੇਨਜ਼ਰ ਪੁਲਿਸ ਨੇ ਕਿਸੇ ਤਰ੍ਹਾਂ ਦੀ ਬਦਅਮਨੀ ਨੂੰ ਰੋਕਣ ਲਈ ਮੀਟਿੰਗ ਵਾਲੀ ਥਾਂ ਦੇ ਚਾਰੇ ਪਾਸੇ ਬੈਰੀਕੇਡ ਲਗਾਏ ਸਨ ਤੇ ਵੱਡੀ ਗਿਣਤੀ ਵਿਚ ਪੁਲਿਸ ਜਵਾਨ ਤਾਇਨਾਤ ਸਨ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਮੋਠੂ ਸਿੰਘ ਕੋਟੜਾ ਦੀ ਅਗਵਾਈ ’ਚ ਆਏ ਕਿਸਾਨਾਂ ਨੇ ਭਾਜਪਾ ਆਗੂ ਦਾ ਇਸ ਲਈ ਵਿਰੋਧ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੀ ਕੇਂਦਰੀ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਨਾ ਲੈਣ ਲਈ ਬਜ਼ਿੱਦ ਹੈ। ਸ਼੍ਰੀ ਕੋਟੜਾ ਨੇ ਕਿਹਾ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ, ਭਾਜਪਾ ਦੇ ਆਗੂਆਂ ਨੂੰ ਪੰਜਾਬ ਵਿਚ ਕੋਈ ਸਰਗਰਮੀ ਨਹੀਂ ਕਰਨ ਦਿੱਤੀ ਜਾਵੇਗੀ।

Share