ਕਿਸਾਨ ਅੰਦੋਲਨ : ਭਾਰੀ ਗਿਣਤੀ ਵਿਚ ਕਿਸਾਨ ਦਿੱਲੀ ਬਾਰਡਰ ‘ਤੇ ਡਟੇ

141
Share

ਨਵੀਂ ਦਿੱਲੀ, 28 ਨਵੰਬਰ (ਪੰਜਾਬ ਮੇਲ)- ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨਾਂ ਦਾ ਵੱਡਾ ਇਕੱਠ ਸਿੰਘੂ ਬਾਰਡਰ ’ਤੇ ਜੁੜ ਚੁੱਕਿਆ ਹੈ। ਇਸੇ ਤਰ੍ਹਾਂ ਟੀਕਰੀ ਹੱਦ ਬੁਰਾੜੀ ਵਿੱਚ ਵੀ ਕਿਸਾਨਾਂ ਦੇ ਇਕੱਠ ਹੋ ਗੲੇ ਹਨ।

ਸਵੇਰੇ ਕਿਸਾਨਾਂ ਦੀਆਂ ਯੂਨੀਅਨਾਂ ਦੇ ਆਗੂਆਂ ਦੀ ਬੈਠਕ ਵੀ ਕੀਤੀ ਗਈ ਤੇ ਅਗਲੀ ਰਣਨੀਤੀ ਬਾਰੇ ਚਰਚਾ ਕੀਤੀ ਗਈ। ਕਿਸਾਨ ਆਗੂਆਂ ਵੱਲੋਂ ਕੇਂਦਰ ਸਰਕਾਰ ਦੇ ਰੁਖ਼ ਨੂੰ ਵਾਚਿਆ ਜਾ ਰਿਹਾ ਹੈ। ਕਿਸਾਨ ਧਿਰਾਂ ਅਜੇ ਵੀ ਬੁਰਾੜੀ ਜਾਣ ਜਾਂ ਸਿੰਘੂ ਬਾਰਡਰ ਵਿਖੇ ਹੀ ਟਿਕੇ ਰਹਿਣ ਦੀ ਦੁਚਿੱਤੀ ਵਿਚ ਹਨ।


Share