ਕਿਸਾਨੀ ਸੰਘਰਸ਼ ਨੂੰ ਸਮਰਪਿਤ ਨਵੇਂ ਗੀਤ ਜ਼ਰੀਏ ਮਨਦੀਪ ਖੁਰਮੀ ਇੱਕ ਵਾਰ ਫਿਰ ਚਰਚਾ ‘ਚ

101
Share

ਈਪਰ, ਬੈਲਜ਼ੀਅਮ, 25 ਨਵੰਬਰ (ਪ੍ਰਗਟ ਸਿੰਘ ਜੋਧਪੁਰੀ/ਪੰਜਾਬ ਮੇਲ)-ਮਨਦੀਪ ਖੁਰਮੀ ਜਿੱਥੇ ਮਾੜਾ ਗਾਉਣ ਵਾਲਿਆਂ ਖਿਲਾਫ ਹਮੇਸ਼ਾ ਆਪਣੇ ਲੇਖਾਂ ਵਿਚ ਲਿਖਦਾ ਰਹਿੰਦਾ ਹੈ, ਉੱਥੇ ਉਸਨੇ ਆਪ ਵੀ ਕਈ ਮਿਆਰੀ ਗੀਤ ਪੰਜਾਬੀ ਸਰੋਤਿਆਂ ਦੀ ਝੋਲੀ ਪਾਏ ਹਨ। ਭਾਰਤ ਸਰਕਾਰ ਵੱਲੋਂ ਕਿਸਾਨਾਂ ਖਿਲਾਫ ਥੋਪੇ ਨਵੇਂ ਕਾਨੂੰਨਾਂ ਵਿੱਰੁਧ ਪੰਜਾਬ ਵਿਚ ਚੱਲ ਰਹੇ ਕਿਸਾਨ-ਮਜ਼ਦੂਰ ਸੰਘਰਸ਼ ਨਾਲ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਪ੍ਰਵਾਸੀ ਪੰਜਾਬੀ ਲੇਖਕ ਮਨਦੀਪ ਖੁਰਮੀ ਨੇ ਵੀ ਇੱਕ ਗੀਤ ਲਿਖਿਆ ਹੈ, ”ਸਾਡੀ ਹਿੱਕ ‘ਤੇ ਖੁਦਕੁਸ਼ੀਆਂ ਨਾ ਬੀਜ ਹਾਕਮਾਂ ਓਏ” ਜਿਸਨੂੰ ਮਸ਼ਹੂਰ ਪੰਜਾਬੀ ਗਾਇਕ ਨਿਰਮਲ ਸਿੱਧੂ ਨੇ ਸੰਗੀਤਕ ਧੁੰਨਾਂ ਵਿਚ ਪ੍ਰੋਇਆ ਅਤੇ ਗਾਇਆ ਹੈ। ਇਸ ਨਵੇਂ ਗੀਤ ਨੂੰ ਸੂਝਵਾਨ ਪੰਜਾਬੀ ਸਰੋਤਿਆਂ ਵੱਲੋ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮੋਗੇ ਜ਼ਿਲ੍ਹੇ ਦੇ ਪਿੰਡ ਹਿੰਮਤਪੁਰੇ ਦਾ ਜੰਮਪਲ ਸਕਾਟਲੈਂਡ ਵਸਦਾ ਮਨਦੀਪ ਖੁਰਮੀ ਇੱਕ ਉੱਘਾ ਪੱਤਰਕਾਰ ਅਤੇ ਕਾਲਮਨਵੀਸ ਹੈ, ਜੋ ਇੱਕ ਮਿਆਰੀ ਇੰਟਰਨੈਟ ਅਖ਼ਬਾਰ ”ਪੰਜ ਦਰਿਆ” ਵੀ ਚਲਾ ਰਿਹਾ ਹੈ।


Share