ਕਿਸਾਨਾਂ ਨੂੰ ਅੰਦੋਲਨ ‘ਚ ਸ਼ਾਮਲ ਹੋਣ ਤੋਂ ਰੋਕਣ ਲਈ ਪੁਲਿਸ ਨੇ ਫ਼ਰੀਦਾਬਾਦ-ਦਿੱਲੀ ਮਾਰਗ ਕੀਤਾ ਬੰਦ

206
Share

ਫਰੀਦਾਬਾਦ, 4 ਦਸੰਬਰ (ਪੰਜਾਬ ਮੇਲ)- ਫਰੀਦਾਬਾਦ-ਦਿੱਲੀ ਮਾਰਗ ਬੰਦ ਕਰ ਦਿੱਤਾ ਗਿਆ ਹੈ। ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਰੋਕਾਂ ਲਾ ਕੇ ਦਿੱਲੀ ਵੱਲ ਵਧ ਰਹੇ ਕਿਸਾਨਾਂ ਨੂੰ ਰੋਕਿਆ ਗਿਆ। ਪਲਵਲ ਵਿਚ ਵੀ ਕਿਸਾਨ ਰੋਕੇ। ਮਨੇਸਰ-ਕੁੰਡਲੀ ਮਾਰਗ ਉਪਰ ਜਾਣ ਦੀ ਕੋਸ਼ਿਸ਼ ਕਰਨ ਵਾਲੇ ਕਿਸਾਨਾਂ ਨੂੰ ਡੱਕ ਲਿਆ। ਇਹ ਕਿਸਾਨ ਵੀ ਪੰਜਾਬ ਦੇ ਕਿਸਾਨਾਂ ਦੀ ਤਰਜ਼ ‘ਤੇ ਨਾਲ ਹੀ ਖਾਣ-ਪੀਣ, ਰਹਿਣ ਦਾ ਪ੍ਰਬੰਧ ਕਰਕੇ ਆ ਰਹੇ ਹਨ। ਕੁੱਝ ਕਿਸਾਨਾਂ ਵੱਲੋਂ ਦੱਸਿਆ ਗਿਆ ਕਿ ਦਿੱਲੀ ਦੇ ਧਰਨਿਆਂ ਵਿਚ ਸ਼ਾਮਲ ਨਾ ਹੋਣ ਦਿੱਤਾ ਗਿਆ, ਤਾਂ ਕੌਮੀ ਮਾਰਗ ਨੰਬਰ ਦੋ ਜਾਮ ਕੀਤਾ ਜਾ ਸਕਦਾ ਹੈ। ਕਿਸਾਨਾਂ ਜੱਥੇਬੰਦੀਆਂ ਵੱਲੋਂ ਪਹਿਲਾਂ ਹੀ ਅਜਿਹਾ ਐਲਾਨ ਕੀਤਾ ਜਾ ਚੁੱਕਾ ਹੈ।


Share