ਕਿਸਾਨਾਂ ਦੇ ਹੱਕ ਲਈ ਸਿੱਧੂ ਨੇ ਕੀਤਾ ਟਵੀਟ

71
Share

ਚੰਡੀਗੜ੍ਹ, 8 ਜਨਵਰੀ (ਪੰਜਾਬ ਮੇਲ)- ਦਿੱਲੀ ‘ਚ ਕਿਸਾਨਾਂ ਦੇ ਅੰਦੋਲਨ ਨੂੰ 40 ਦਿਨ ਤੋਂ ਜ਼ਿਆਦਾ ਹੋ ਚੁੱਕੇ ਹਨ। ਇਸ ਦੌਰਾਨ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਦਰਮਿਆਨ 7 ਗੇੜ ਦੀ ਬੈਠਕਾਂ ਵੀ ਹੋ ਚੁੱਕੀਆਂ ਹਨ। ਜਿਨ੍ਹਾਂ ‘ਚ ਹੁਣ ਤੱਕ ਕੋਈ ਹੱਲ ਨਹੀਂ ਨਿਕਲਿਆ। ਇਸ ਦੇ ਨਾਲ ਹੀ ਕਿਸਾਨਾਂ ਨੂੰ ਕਈ ਹੋਰ ਪਾਰਟੀਆਂ, ਲੀਡਰਾਂ ਅਤੇ ਵਿਦੇਸ਼ਾਂ ਤੋਂ ਸਮਰਥਨ ਹਾਸਲ ਹੈ।

ਇਸ ਸਿਲਸਿਲੇ ‘ਚ ਪੰਜਾਬ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਵੀ ਮੁੜ ਨਜ਼ਰ ਆਉਣੇ ਸ਼ੁਰੂ ਹੋਏ ਹਨ। ਸਿੱਧੂ ਨੇ ਹੁਣ ਤਕ ਕਈ ਵਾਰ ਕਿਸਾਨਾਂ ਦੇ ਹੱਕ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਸ਼ੁੱਕਰਵਾਰ ਨੂੰ ਇੱਕ ਵਾਰ ਫੇਰ ਸਿੱਧੂ ਨੇ ਕਿਸਾਨਾਂ ਲਈ ਟਵੀਟ ਕੀਤਾ।
ਉਨ੍ਹਾਂ ਨੇ ਆਪਣੀ ਟਵੀਟ ‘ਚ ਲਿਖੀਆ, “ਕਿਸਾਨਾਂ ਨੂੰ ਸਿਰਫ ਸਾਰੀਆਂ ਫਸਲਾਂ ‘ਤੇ ਉਨ੍ਹਾਂ ਦੇ ਹੱਕ ਦਾ ਐਮਐਸਪੀ ਚਾਹਿਦਾ ਜ਼ਰੂਰਤ ਹੈ… ਕਿਸੇ ਕਰਜ਼ ਮੁਆਫੀ ਦੀ ਜ਼ਰੂਰਤ ਨਹੀਂ, ਕਿਸਾਨ ਕਰਜ਼ੇ ਵਿੱਚ ਹਨ ਕਿਉਂਕਿ ਉਨ੍ਹਾਂ ਦੀ ਫਸਲ ਦੀ ਲਾਗਤ ਪੈਦਾਵਾਰ ਦੀ ਵਿਕਰੀ ਕੀਮਤ ਤੋਂ ਵੱਧ ਹੈ… ਤੁਹਾਡੇ ਸਰਮਾਏਦਾਰ ਦੋਸਤਾਂ ਦੇ ਉਲਟ, ਕਿਸਾਨਾਂ ਨੂੰ ਨਹੀਂ ਚਾਹਿਦਾ ਜਨਤਕ ਪੈਸਾ, ਪਰ ਆਪਣੀ ਸਹੀ ਆਮਦਨੀ ਚਾਹਿਦੀ ਹੈ।”


Share