ਕਿਸਾਨਾਂ ਦੇ ਅੰਦੋਲਨ ਦੀ ਗੱਲ ਕਰਦਾ ਗੀਤ “ਬੱਬਰ ਸ਼ੇਰਾਂ ਨੇ ਲਾ ਲੇ ਧਰਨੇ ਟੋਲ ਪਲਾਜ਼ਿਆ ਤੇ ” ਅੱਜ ਹੋਵੇਗਾ ਰਿਲੀਜ਼

98
ਗਾਇਕ ਗੁਰਨੈਬ ਸਾਜਨ ਗੀਤ ਫਿਲਮਾਂਕਣ ਦੇ ਇੱਕ ਦ੍ਰਿਸ਼ ਵਿੱਚ
Share

ਬਠਿੰਡਾ, 31 ਅਕਤੂਬਰ (ਪੰਜਾਬ ਮੇਲ)- ਮਹੀਨੇ ਭਰ ਤੋਂ ਪੰਜਾਬ ਵਿੱਚ ਕੇਂਦਰ ਸਰਕਾਰ ਦੇ ਖ਼ਿਲਾਫ਼ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਸਮਰਪਤ ਲੇਖਕ ਗੁਰਨੈਬ ਸਾਜਨ ਦਿਓਣ ਵੱਲੋਂ ਗੀਤਕਾਰ ਕਿਰਪਾਲ ਮਾਅਣਾ ਦਾ ਰਚਿਆ ਗੀਤ “ਬੱਬਰ ਸ਼ੇਰਾਂ ਨੇ ਲਾ ਲੇ ਧਰਨੇ ਟੋਲ ਪਲਾਜ਼ਿਆ ਤੇ”ਨੂੰ ਆਵਾਜ਼ ਦਿੱਤੀ ਹੈ ।ਇਸ ਸਬੰਧੀ ਗੀਤਕਾਰ ਕਿਰਪਾਲ ਮਾਅਣਾ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਪੱਤਰਕਾਰੀ ਤੇ ਲੇਖਣੀ
ਵਿਚ ਅਹਿਮ ਯੋਗਦਾਨ ਪਾ ਰਹੇ ਨਿਧੜਕ ਕਲਮਕਾਰ ਗੁਰਨੈਬ ਸਾਜਨ ਦਿਓਣ ਨੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਸੰਗੀਤ ਦੀਆਂ ਧੁਨਾਂ ਨਾਲ ਸ਼ਿੰਗਾਰਿਆ ਹੈ ਬਿੱਕਾ ਮਨਹਾਰ ਨੇ ।ਜੀਦਾ ਦੇ ਟੋਲ ਪਲਾਜ਼ੇ ਤੇ ਇਕ ਮਹੀਨੇ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਲਗਾਏ ਗਏ ਧਰਨੇ ਉਪਰ ਇਸ ਗੀਤ ਦਾ ਵੀਡੀਓ ਫਿਲਮਾਂਕਣ ਕੈਮਰਾਮੈਨ ਅੰਮ੍ਰਿਤ ਕੋਟਲੀ ਅਤੇ ਰਾਜਵੀਰ ਸਾਜਨ ਨੇ ਕੀਤਾ ਗਿਆ ਹੈ ।ਕਿਸਾਨੀ ਘੋਲ ਨੂੰ ਸਪਰਪਿਤ ਇਸ ਗੀਤ ਨੂੰ ਅੱਜ ਯਾਨਿ 1ਨਵੰਬਰ ਨੂੰ 11 ਵਜੇ ਵਿਸ਼ਵ ਪੱਧਰ ਤੇ ਯੂ ਟਿਊਬ ਤੇ ਰਿਲੀਜ਼ ਕੀਤਾ ਜਾ ਰਿਹਾ ਹੈ।


Share