PUNJABMAILUSA.COM

ਕਿਰਨ ਬਾਲਾ ਨੂੰ ਪਾਕਿ ‘ਚ ਛੱਡ ਕੇ ਪਤੀ ਪਹੁੰਚਿਆ ਸਾਊਦੀ ਅਰਬ

ਕਿਰਨ ਬਾਲਾ ਨੂੰ ਪਾਕਿ ‘ਚ ਛੱਡ ਕੇ ਪਤੀ ਪਹੁੰਚਿਆ ਸਾਊਦੀ ਅਰਬ

ਕਿਰਨ ਬਾਲਾ ਨੂੰ ਪਾਕਿ ‘ਚ ਛੱਡ ਕੇ ਪਤੀ ਪਹੁੰਚਿਆ ਸਾਊਦੀ ਅਰਬ
May 16
10:17 2018

ਅੰਮ੍ਰਿਤਸਰ, 16 ਮਈ (ਪੰਜਾਬ ਮੇਲ)- ਵਿਸਾਖੀ ਮੌਕੇ ਧਾਰਮਿਕ ਯਾਤਰਾ ਦਾ ਹਿੱਸਾ ਬਣ ਕੇ ਪਾਕਿਸਤਾਨ ਪਹੁੰਚੀ ਕਿਰਨ ਬਾਲਾ ਨੇ ਜਾਮੀਆ ਨਈਮਾ ਤੋਂ ਇਸਲਾਮ ਕਬੂਲ ਕਰਨ ਉਪਰੰਤ ਲਾਹੌਰ ਦੇ ਜਿਸ ਮੁਸਲਿਮ ਨਾਗਰਿਕ ਮੁਹੰਮਦ ਆਜ਼ਮ ਨਾਲ ਨਿਕਾਹ ਕੀਤਾ ਸੀ, ਉਹ ਕਿਰਨ ਨੂੰ ਪਾਕਿਸਤਾਨ ਛੱਡ ਕੇ ਖ਼ੁਦ ਸਾਊਦੀ ਅਰਬ ਰਵਾਨਾ ਹੋ ਚੁੱਕਾ ਹੈ। ਲਾਹੌਰ ਦੀ ਸਲੱਮ ਬਸਤੀ ਹੰਜਰਾਵਾਲ ਦਾ ਰਹਿਣ ਵਾਲਾ ਮੁਹੰਮਦ ਆਜ਼ਮ ਸਾਊਦੀ ਅਰਬ ਦੀ ਇਕ ਐਲੂਮੀਨੀਅਮ ਫ਼ੈਕਟਰੀ ‘ਚ ਮਜ਼ਦੂਰੀ ਦਾ ਕੰਮ ਕਰਦਾ ਹੈ ਤੇ ਕੁਝ ਵਰ੍ਹਿਆਂ ਤੱਕ ਉੱਥੇ ਕੰਮ ਕਰਨ ਉਪਰੰਤ ਇਸੇ ਵਰ੍ਹੇ 9 ਅਪ੍ਰੈਲ ਨੂੰ ਲਾਹੌਰ ਵਾਪਸ ਪਹੁੰਚਿਆ ਸੀ। ਕਿਰਨ ਬਾਲਾ ਵਲੋਂ ਇਸਲਾਮ ਕਬੂਲਣ ਉਪਰੰਤ ਆਮਨਾ ਬੀਬੀ ਬਣਨ ‘ਤੇ 16 ਅਪ੍ਰੈਲ ਨੂੰ ਉਸ ਨੇ ਕਿਰਨ ਨਾਲ ਨਿਕਾਹ ਕੀਤਾ ਤੇ ਲਗਪਗ ਇਕ ਮਹੀਨਾ ਉਸ ਦੇ ਨਾਲ ਰਹਿਣ ਉਪਰੰਤ ਦੁਬਾਰਾ ਸਾਊਦੀ ਅਰਬ ਰਵਾਨਾ ਹੋ ਗਿਆ। ਕਿਰਨ ਬਾਲਾ ਨੂੰ ਇਕੱਲਿਆਂ ਪਾਕਿ ਛੱਡ ਕੇ ਜਾਣ ਬਾਰੇ ਭਾਵੇਂ ਮੁਹੰਮਦ ਆਜ਼ਮ ਨੇ ਕਿਹਾ ਹੈ ਕਿ ਉਹ ਦੋ ਮਹੀਨੇ ਬਾਅਦ ਆਪਣੇ ਭਰਾ ਦੇ ਨਿਕਾਹ ‘ਚ ਸ਼ਾਮਿਲ ਹੋਣ ਲਈ ਲਾਹੌਰ ਵਾਪਸ ਆਵੇਗਾ, ਜਦਕਿ ਉਸ ਦੇ ਨਜ਼ਦੀਕੀ ਰਿਸ਼ਤੇਦਾਰਾਂ ਦਾ ਦਾਅਵਾ ਹੈ ਕਿ ਉਹ ਹੁਣ ਲੰਬੇ ਸਮੇਂ ਬਾਅਦ ਹੀ ਵਾਪਸ ਪਰਤੇਗਾ। ਉਨ੍ਹਾਂ ਦੱਸਿਆ ਕਿ ਉਸ ਨੇ ਸਾਊਦੀ ਅਰਬ ‘ਚ ਮਿਹਨਤ ਮਜ਼ਦੂਰੀ ਕਰਦਿਆਂ ਜਿਨ੍ਹੀ ਰਕਮ ਇਕੱਠੀ ਕੀਤੀ ਸੀ, ਉਹ ਕਿਰਨ ਬਾਲਾ ਨਾਲ ਨਿਕਾਹ ਕਰਨ ਸਮੇਂ ਕਾਨੂੰਨੀ ਕਾਰਵਾਈਆਂ ਦੇ ਚੱਲਦਿਆਂ ਵਕੀਲਾਂ ਦੀਆਂ ਫ਼ੀਸਾਂ ਤੇ ਵਿਦੇਸ਼ ਮੰਤਰਾਲੇ ਦੇ ਲਗਾਤਾਰ ਲੱਗਣ ਵਾਲੇ ਚੱਕਰਾਂ ‘ਚ ਖ਼ਤਮ ਹੋ ਗਈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ‘ਤੇ ਦੋਸਤੀ ਦੌਰਾਨ ਮੁਹੰਮਦ ਆਜ਼ਮ ਨੇ ਕਿਰਨ ਬਾਲਾ ਨੂੰ ਦੱਸਿਆ ਸੀ ਕਿ ਉਹ ਸਾਊਦੀ ਅਰਬ ਦੀ ਇਕ ਫ਼ੈਕਟਰੀ ‘ਚ ਵੱਡਾ ਅਧਿਕਾਰੀ ਹੈ ਤੇ ਪੱਕੇ ਤੌਰ ‘ਤੇ ਉੱਥੋਂ ਦਾ ਨਾਗਰਿਕ ਹੈ। ਇਸ ਲਈ ਜੇਕਰ ਉਹ ਉਸ ਨਾਲ ਨਿਕਾਹ ਕਰੇਗੀ, ਤਾਂ ਉਹ ਪਾਕਿਸਤਾਨ ‘ਚ ਨਹੀਂ, ਸਗੋਂ ਉਸ ਨਾਲ ਸਾਊਦੀ ਅਰਬ ‘ਚ ਪੂਰੀ ਠਾਠ ਨਾਲ ਰਹੇਗੀ, ਜਦਕਿ ਉੱਥੇ ਪਹੁੰਚਣ ‘ਤੇ ਕਿਰਨ ਬਾਲਾ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਇਕ ਗ਼ਰੀਬ ਤੇ ਸਾਧਾਰਨ ਪਰਿਵਾਰ ਨਾਲ ਸਬੰਧਿਤ ਹੈ ਤੇ ਉਸ ਦੇ ਸਹੁਰਾ ਪਰਿਵਾਰ ਦੇ ਸਭ ਲੋਕ ਛੋਟੇ ਪੱਧਰ ਦੇ ਦਿਹਾੜੀਦਾਰ ਹਨ ਤੇ ਇਲਾਕੇ ਦੀਆਂ ਧਾਗਾ ਫ਼ੈਕਟਰੀਆਂ ‘ਚ ਮਜ਼ਦੂਰੀ ਦਾ ਕੰਮ ਕਰਦੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article