ਕਿਮ ਵੱਲੋਂ ਆਪਣੀ ਭੈਣ ਨੂੰ ਮਰਵਾਉਣ ਬਾਰੇ ਖਦਸ਼ਾ: ਅਟਕਲਾਂ ਹੋਈਆਂ ਤੇਜ਼

83
Share

ਪਿਓਂਗਯਾਂਗ, 10 ਸਤੰਬਰ (ਪੰਜਾਬ ਮੇਲ)-ਉੱਤਰੀ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ ਉਨ ਆਪਣੀ ਭੈਣ ਕਿਮ ਯੋ ਜੋਂਗ ਨੂੰ ਮਰਵਾ ਸਕਦਾ ਹੈ। ਕਿਮ ਦੇ ਗਾਇਬ ਹੋਣ ਦੌਰਾਨ ਉਸ ਦੀ ਭੈਣ ਕਿਮ ਯੋ ਜੋਂਗ ਦੇ ਹੱਥ ਵਿਚ ਸੱਤਾ ਦੀ ਪੂਰੀ ਤਾਕਤ ਆ ਗਈ ਸੀ। ਹੁਣ ਜਦੋਂ ਕਿਮ ਜੋਂਗ ਉਨ ਇਕ ਵਾਰ ਫਿਰ ਸਾਹਮਣੇ ਆ ਗਏ ਹਨ ਤਾਂ ਦੋਵਾਂ ਵਿਚਾਲੇ ਪਾਵਰ ਸ਼ੇਅਰਿੰਗ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਸ਼ੁਰੂਆਤ ਵਿਚ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਸੀ ਕਿ ਕਿਮ ਜੋਂਗ ਉਨ ਦੀ ਕੋਰੋਨਾ ਜਾਂ ਕਿਸੇ ਦੂਜੇ ਬੀਮਾਰੀ ਕਾਰਨ ਮੌਤ ਹੋ ਗਈ ਹੈ ਪਰ ਲਗਭਗ ਇਕ ਮਹੀਨੇ ਬਾਅਦ ਉਹ ਫਿਰ ਸਾਹਮਣੇ ਆ ਚੁੱਕੇ ਹਨ।
ਐਕਸਪ੍ਰੈੱਸਕੋ.ਯੂ.ਕੇ. ਦੀ ਰਿਪੋਰਟ ਮੁਤਾਬਕ, 27 ਜੁਲਾਈ ਤੋਂ ਕਿਮ ਜੋਂਗ ਦੀ ਭੈਣ ਨੂੰ ਜਨਤਕ ਰੂਪ ਨਾਲ ਕਿਤੇ ਵੀ ਨਹੀਂ ਦੇਖਿਆ ਗਿਆ। ਅਜਿਹੇ ਵਿਚ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਕਿਮ ਜੋਂਗ ਉਸ ਨੂੰ ਮਰਵਾ ਸਕਦੇ ਹਨ। ਉੱਤਰੀ ਕੋਰੀਆ ਦਾ ਇਹ ਤਾਨਾਸ਼ਾਹ ਪਹਿਲਾਂ ਵੀ ਆਪਣੇ ਵਿਰੋਧੀਆਂ ਤੋਂ ਮੁਕਤੀ ਪਾਉਣ ਲਈ ਅਜਿਹੀਆਂ ਚਾਲਾਂ ਚੱਲ ਚੁੱਕਾ ਹੈ। ਉੱਥੇ ਕਿਮ ਜੋਂਗ ਸਰਕਾਰੀ ਬੈਠਕਾਂ ਵਿਚ ਹਿੱਸਾ ਲੈ ਰਹੇ ਹਨ। ਹਾਲ ਹੀ ਵਿਚ ਉੱਤਰੀ ਕੋਰੀਆ ਦੇ ਤੂਫਾਨ ਪ੍ਰਭਾਵਿਤ ਖੇਤਰਾਂ ਵਿਚ ਘੁੰਮਦੇ ਹੋਏ ਦੀਆਂ ਉਨ੍ਹਾਂ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ।
ਕੋਰੀਆ ਯੂਨੀਵਰਸਿਟੀ ਦੇ ਉੱਤਰੀ ਕੋਰੀਆ ਦੇ ਮਾਹਰ ਪ੍ਰੋਫੈਸਰ ਨੇਮ ਸੁੰਗ-ਵੂ ਨੇ ਕਿਹਾ ਕਿ ਹੋ ਸਕਦਾ ਹੈ ਕਿ ਕਿਮ ਜੋਂਗ ਦੇ ਆਉਣ ਤੋਂ ਬਾਅਦ ਉਸ ਦੀ ਭੈਣ ਨੇ ਸੱਤਾ ਤੋਂ ਆਪਣੇ ਕਦਮ ਵਾਪਸ ਖਿੱਚ ਲਏ ਹੋਣ। ਉਹ ਵੀ ਕਿਮ ਪਰਿਵਾਰ ਦੀ ਹੀ ਮੈਂਬਰ ਹੈ। ਅਜਿਹੇ ਵਿਚ ਕਿਮ ਜੋਂਗ ਉਨ੍ਹਾਂ ਨੂੰ ਮਰਵਾਉਣ ਦੀ ਕੋਸ਼ਿਸ਼ ਆਖਰੀ ਵਿਕਲਪ ਦੇ ਤੌਰ ‘ਤੇ ਹੀ ਕਰਨਗੇ। ਆਰਗੇਨਾਈਜ਼ੇਸ਼ਨ ਐਂਡ ਗਾਈਡੈਂਸ ਡਿਪਾਰਟਮੈਂਟ ਵਿਚ ਕਿਮ ਯੋ ਜੋਂਗ ਦੇ ਵਧਦੇ ਕੱਦ ਨੇ ਉਨ੍ਹਾਂ ਨੂੰ ਵਰਕਰਜ਼ ਪਾਰਟੀ ਦੇ ਬਿਊਰੋਕ੍ਰੇਟਸ ਦੀਆਂ ਨਜ਼ਰਾਂ ਵਿਚ ਉੱਤਰੀ ਕੋਰੀਆ ਦਾ ਨੰਬਰ 2 ਬਣਾ ਦਿੱਤਾ ਹੈ।
ਦੱਖਣੀ ਕੋਰੀਆ ਦੇ ਰੱਖਿਆ ਮੰਤਰੀ ਜਿਯੋਂਗ ਕਿਓਂਗ-ਡੂ ਨੇ ਦਾਅਵਾ ਕੀਤਾ ਹੈ ਕਿ ਕਿਮ ਯੋ ਜੋਂਗ ਨੇ ਸੱਤਾਧਾਰੀ ਵਰਕਰਜ਼ ਪਾਰਟੀ ਦੀ ਸੈਂਟਰਲ ਕਮੇਟੀ ਵਿਚ ਤਾਕਤਵਰ ਵਿਭਾਗ ਦੀ ਜ਼ਿੰਮੇਵਾਰੀ ਲਈ ਹੈ। ਜਿਓਂਗ ਨੇ ਕਿਹਾ ਕਿ ਕਿਮ ਦਾ ਅਧਿਕਾਰਤ ਟਾਈਟਲ ‘ਫਸਟ ਵਾਈਸ ਡਾਇਰੈਕਟਰ ਆਫ ਦਿ ਆਰਗੇਨਾਈਜ਼ੇਸ਼ਨ ਐਂਡ ਗਾਈਡੈਂਸ ਡਿਪਾਰਟਮੈਂਟ’ ਹੈ। ਉਨ੍ਹਾਂ ਅੱਗੇ ਕਿਹਾ ਕਿ ਕਿਮ ਅਮਰੀਕਾ ਅਤੇ ਦੱਖਣੀ ਕੋਰੀਆ ਨੂੰ ਲੈ ਕੇ ਉੱਤਰੀ ਕੋਰੀਆ ਦੀਆਂ ਰਣਨੀਤੀਆਂ ਨੂੰ ਵੀ ਦੇਖਦੀ ਹੈ।
ਕਿਮ ਯੋ ਜੋਂਗ ਪਹਿਲੀ ਵਾਰ 2018 ਵਿਚ ਚਰਚਾ ਵਿਚ ਆਈ ਸੀ ਜਦੋਂ ਉਸ ਨੇ ਦੱਖਣੀ ਕੋਰੀਆ ਦਾ ਦੌਰਾ ਕੀਤਾ। ਉਹ ਕਿਮ ਵੰਸ਼ ਦੀ ਪਹਿਲੀ ਅਜਿਹੀ ਮੈਂਬਰ ਸੀ, ਜਿਸ ਨੇ ਪਹਿਲੀ ਵਾਰ ਦੱਖਣੀ ਕੋਰੀਆ ਦੀ ਧਰਤੀ ‘ਤੇ ਕਦਮ ਰੱਖਿਆ ਸੀ। ਇਥੋਂ ਉਹ ਸਰਦੀਆਂ ਦੇ ਓਲੰਪਿਕ ਵਿਚ ਆਪਣੀ ਟੀਮ ਨਾਲ ਆਈ ਸੀ। ਇਸੇ ਸਾਲ ਉਸ ਨੂੰ ਕਈ ਵਾਰ ਕਿਮ ਜੋਂਗ ਉਨ ਨਾਲ ਮਿਲ ਕੇ ਰਣਨੀਤੀ ਬਣਾਉਂਦੇ ਦੇਖਿਆ ਗਿਆ।


Share