PUNJABMAILUSA.COM

ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫਿਦੇਲ ਕਾਸਤ੍ਰੋ ਨੂੰ ਮਾਰਨ ਲਈ ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਨੇ 638 ਸਾਜਿਸ਼ਾਂ ਰੱਚੀਆਂ

August 13
17:23 2019

ਵਾਸ਼ਿੰਗਟਨ, 13 ਅਗਸਤ (ਪੰਜਾਬ ਮੇਲ)- ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫਿਦੇਲ ਕਾਸਤ੍ਰੋ ਨੇ ਇਕ ਵਾਰ ਆਖਿਆ ਸੀ ਕਿ ਜੇਕਰ ਕਿਸੇ ਸ਼ਖਸ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦਾ ਕੋਈ ਓਲਿੰਪਕ ਮੁਕਾਬਲਾ ਹੁੰਦਾ ਹੈ ਤਾਂ ਉਹ ਇਸ ‘ਚ ਗੋਲਡ ਮੈਡਲ ਜਿੱਤਦੇ। ਫਿਦੇਲ ਕਾਸਤ੍ਰੋ ਨੂੰ ਮਾਰਨ ਲਈ 638 ਸਾਜਿਸ਼ਾਂ ਰੱਚੀਆਂ ਗਈਆਂ ਸਨ ਪਰ ਹਰ ਵਾਰ ਫਿਦੇਲ ਕਾਸਤ੍ਰੋ ਖੁਦ ਨੂੰ ਬਚਾਉਣ ‘ਚ ਸਫਲ ਰਹੇ। ਫਿਦੇਲ ਕਾਸਤ੍ਰੋ ਦੀ ਹੱਤਿਆ ਦੀਆਂ 638 ਸਾਜਿਸ਼ਾਂ ਦਾ ਅੰਕੜਾ ਵੀ ਅਧਿਕਾਰਕ ਹੈ, ਕੋਸ਼ਿਸ਼ਾਂ ਸ਼ਾਇਦ ਇਸ ਤੋਂ ਜ਼ਿਆਦਾ ਹੋਈਆਂ ਹੋਣ।
ਉਨ੍ਹਾਂ ਨੂੰ ਮਾਰਨ ਲਈ ਜ਼ਹਿਰੀਲੇ ਸਿਗਾਰ, ਜ਼ਹਿਰੀਲੇ ਪੈੱਨ ਅਤੇ ਵਿਸਫੋਟਕ ਵਾਲੀ ਸਿਗਰੇਟ ਤੱਕ ਦੇ ਤਰੀਕੇ ਅਜ਼ਮਾਏ ਗਏ। ਇਨ੍ਹਾਂ ‘ਚੋਂ ਜ਼ਿਆਦਾਤਰ ਸਾਜਿਸ਼ਾਂ ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਨੇ ਰਚੀਆਂ ਸਨ। ਇਨਾਂ ਸਾਜਿਸ਼ਾਂ ‘ਚ ਕਿਊਬਾ ਤੋਂ ਭੱਜ ਕੇ ਅਮਰੀਕਾ ‘ਚ ਵਸੇ ਫਿਦੇਲ ਕਾਸਤ੍ਰੋ ਦੇ ਵਿਰੋਧੀ ਵੀ ਸ਼ਾਮਲ ਸਨ। ਆਪਣੀ 80ਵੀਂ ਬਰਸੀ ‘ਤੇ ਫਿਦੇਲ ਕਾਸਤ੍ਰੋ ਨੇ ਕਿਹਾ ਸੀ ਕਿ 80 ਦੀ ਉਮਰ ‘ਚ ਬਹੁਤ ਖੁਸ਼ ਹਾਂ, ਮੈਂ ਕਦੇ ਇਹ ਨਹੀਂ ਸੋਚਿਆ ਸੀ। ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੇ ਬਗਲ ‘ਚ ਹਾਂ। ਜੋ ਮੈਨੂੰ ਹਰ ਰੋਜ਼ ਮਾਰਨ ਦੇ ਨਵੇਂ ਪਲਾਨ ਬਣਾਉਂਦੇ ਹਨ।
ਫਿਦੇਲ ਕਾਸਤ੍ਰੋ ਨੂੰ ਮਾਰਨ ਦੀਆਂ ਸਾਜਿਸ਼ਾਂ ‘ਚ ਉਨ੍ਹਾਂ ਦੀ ਇਕ ਪ੍ਰੇਮਿਕਾ ਵੀ ਸ਼ਾਮਲ ਰਹੀ। ਕਾਸਤ੍ਰੋ ਨੂੰ ਮਾਰਨ ਲਈ ਜ਼ਹਿਰੀਲੀ ਕੋਲਡ ਕ੍ਰੀਮ ਦਾ ਜ਼ਾਰ ਉਨ੍ਹਾਂ ਤੱਕ ਪਹੁੰਚਾਉਣਾ ਸੀ। ਕਾਸਤ੍ਰੋ ਦੀ ਸਾਬਕਾ ਪ੍ਰੇਮਿਕਾ ਮਾਰੀਟਾ ਲਾਰੇਂਜ ਇਸ ਸਾਜਿਸ਼ ਲਈ ਰਾਜ਼ੀ ਹੋ ਗਈ ਸੀ ਪਰ ਕਹਿੰਦੇ ਹਨ ਕਿ ਇਸ ਦੀ ਭਨਕ ਫਿਦੇਲ ਕਾਸਤ੍ਰੋ ਨੂੰ ਲੱਗ ਗਈ ਸੀ। ਉਨ੍ਹਾਂ ਨੇ ਆਪਣੀ ਸਾਬਕਾ ਪ੍ਰੇਮਿਕਾ ਮਾਰੀਟਾ ਨੂੰ ਪਿਸਤੌਲ ਦੇ ਕੇ ਕਿਹਾ ਸੀ ਕਿ ਉਹ ਉਸ ਨੂੰ ਗੋਲੀ ਮਾਰ ਦੇਣ। ਜ਼ਾਹਿਰ ਹੈ ਮਾਰੀਟਾ ਨੇ ਅਜਿਹਾ ਨਹੀਂ ਕੀਤਾ।
ਫਿਦੇਲ ਕਾਸਤ੍ਰੋ ਦਾ ਲੋਹਾ ਪੂਰੀ ਦੁਨੀਆ ਮੰਨਦੀ ਸੀ। ਉਨ੍ਹਾਂ ਦਾ ਜਨਮ 13 ਅਗਸਤ, 1926 ਨੂੰ ਕਿਊਬਾ ‘ਚ ਹੋਇਆ ਸੀ। ਕਿਊਬਾ ਦੇ ਰਾਸ਼ਟਰਪਤੀ ਫੁਲਗੇਂਸੀਓ ਬਤੀਸਓ ਅਮਰੀਕਾ ਦੇ ਕੱਟੜ ਸਮਰਥਕ ਸਨ। ਉਨ੍ਹਾਂ ‘ਤੇ ਅਮਰੀਕੀ ਹਿੱਤਾਂ ਦੀ ਰੱਖਿਆ ਲਈ ਕਿਊਬਾ ਦੀ ਜਨਤਾ ਦੇ ਨਾਲ ਅਣਦੇਖੀ ਦੇ ਦੋਸ਼ ਲੱਗੇ। ਕਿਊਬਾ ਦੇ ਭ੍ਰਿਸ਼ਟਾਚਾਰ ਅਤੇ ਅਤਿਆਚਾਰ ਸਿਰੇ ‘ਤੇ ਸੀ। 1952 ਦੀ ਕਿਊਬਾ ਕ੍ਰਾਂਤੀ ਤੋਂ ਪਹਿਲਾਂ ਕਾਸਤ੍ਰੋ ਤਾਨਾਸ਼ਾਹ ਰਾਸ਼ਟਰਪਤੀ ਫੇਲਗਂਸੀਓ ਬਤੀਸਓ ਦੇ ਵਿਰੁੱਧ ਚੋਣਾਂ ਲੱੜੇ ਪਰ ਸਾਜਿਸ਼ ਦੇ ਤਹਿਤ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਕਿਊਬਾ ਦੇ ਹਾਲਾਤ ਵਿਗੜਦੇ ਗਏ ਅਤੇ ਜਨਤਾ ਦਾ ਸੱਤਾ ਦੇ ਖਿਲਾਫ ਗੁੱਸਾ ਵੱਧਦਾ ਗਿਆ। 26 ਜੁਲਾਈ, 1953 ਨੂੰ ਫਿਦੇਲ ਕਾਸਤ੍ਰੋ ਨੇ ਕ੍ਰਾਂਤੀ ਨੂੰ ਬਿਗੁਲ ਫੂਕ ਦਿੱਤਾ। ਕਰੀਬ 100 ਸਾਥੀਆਂ ਦੇ ਨਾਲ ਸੈਂਟੀਯਾਗੋ ਡੀ ਕਿਊਬਾ ‘ਚ ਉਨ੍ਹਾਂ ਨੇ ਇਕ ਫੌਜੀ ਬੈਰਕ ‘ਤੇ ਹਮਲਾ ਕੀਤਾ। ਉਨ੍ਹਾਂ ਨੂੰ 15 ਸਾਲ ਦੀ ਸਜ਼ਾ ਹੋਈ ਅਤੇ ਸਾਥੀਆਂ ਦੇ ਨਾਲ ਜੇਲ ‘ਚ ਸੁੱਟ ਦਿੱਤਾ। 2 ਸਾਲ ਬਾਅਦ 1955 ‘ਚ ਇਕ ਸਮਝੌਤੇ ਦੇ ਤਹਿਤ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ।
ਜੇਲ ਤੋਂ ਰਿਹਾਅ ਹੋ ਕੇ ਉਹ ਮੈਕਸੀਕੋ ਚਲੇ ਗਏ। ਮੈਕਸੀਕੋ ‘ਚ ਫਿਦੇਲ ਅਤੇ ਉਨ੍ਹਾਂ ਦੇ ਭਰਾ ਰਾਓਲ ਕਾਸਤ੍ਰੋ ਨੇ ਚੇਗਵੇਰਾ ਨਾਲ ਬਤੀਸਓ ਸ਼ਾਸ਼ਨ ਖਿਲਾਫ ਗੁਰੀਲਾ ਜੰਗ ਦੀ ਸ਼ੁਰੂਆਤ ਕੀਤੀ। ਫਿਦੇਲ ਦੇ ਕ੍ਰਾਂਤੀਕਾਰੀ ਵਿਚਾਰਾਂ ਅਤੇ ਉਦੇਸ਼ਾਂ ਨੂੰ ਕਿਊਬਾ ਦੀ ਜਨਤਾ ਦਾ ਭਰਪੂਰ ਸਮਰਥਨ ਮਿਲਿਆ। 1959 ‘ਚ ਉਨ੍ਹਾਂ ਨੇ ਰਾਸ਼ਟਰਪਤੀ ਫੁਲਗੇਂਸੀਓ ਬਤੀਸਓ ਦਾ ਤਖਤਾ ਪਲਟ ਕੇ ਉਸ ਨੂੰ ਖਦੇੜ ਦਿੱਤਾ ਅਤੇ ਸੱਤਾ ‘ਤੇ ਕੰਟਰੋਲ ਹਾਸਲ ਕਰ ਲਿਆ। ਫਿਦੇਲ ਕਾਸਤ੍ਰੋ ਦੁਨੀਆ ਦੇ ਅਜਿਹੇ ਤੀਜੇ ਸ਼ਖਸ ਹਨ, ਜਿਨ੍ਹਾਂ ਨੇ ਕਿਸੇ ਦੇਸ਼ ‘ਤੇ ਸਭ ਤੋਂ ਲੰਬੇ ਸਮੇਂ ਤੱਕ ਰਾਜ ਕੀਤਾ। ਉਨ੍ਹਾਂ ਨੇ 1959 ‘ਚ ਕਿਊਬਾ ਦੀ ਸੱਤਾ ਸੰਭਾਲੀ ਸੀ ਅਤੇ 2008 ਤੱਕ ਉਹ ਲਗਾਤਾਰ ਸ਼ਾਸ਼ਨ ਕਰਦੇ ਰਹੇ। ਆਪਣੀ ਪੂਰੀ ਜ਼ਿੰਦਗੀ ‘ਚ ਫਿਦੇਲ ਕਾਸਤ੍ਰੋ ਨੇ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਨੂੰ ਚੁਣੌਤੀ ਦਿੱਤੀ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀਆਂ ਦਾ ਮਜ਼ਾਕ ਉਡਾਇਆ।

ਫਿਦੇਲ ਕਾਸਤ੍ਰੋ ਨੇ ਪੂਰੀ ਜ਼ਿੰਦਗੀ ਕੀਤਾ ਅਮਰੀਕਾ ਦਾ ਵਿਰੋਧ
ਫਿਦੇਲ ਕਾਸਤ੍ਰੋ ਨੂੰ ਲੈ ਕੇ ਕਈ ਦਿਲਚਸਪ ਤੱਥ ਦੁਨੀਆ ‘ਚ ਫੈਲੇ ਹਨ। ਹਾਲਾਂਕਿ ਉਨ੍ਹਾਂ ‘ਚੋਂ ਕਈ ਅਮਰੀਕੀ ਪ੍ਰੋਪੇਗੈਂਡਾ ਦੇ ਤਹਿਤ ਫੈਲਾਏ ਗਏ ਹਨ। ਉਨ੍ਹਾਂ ਦਾ ਕਿਰਦਾਰ ਰੂਮਾਨੀਅਤ ਭਰਿਆ ਸੀ ਪਰ ਉਨ੍ਹਾਂ ਨੇ ਕਰੀਬ ਅੱਧੀ ਸਦੀ ਤੱਕ ਕਿਊਬਾ ‘ਤੇ ਬੇਹੱਦ ਸ਼ਖਤੀ ਨਾਲ ਰਾਜ਼ ਕੀਤਾ। ਫਿਦੇਲ ਕਾਸਤ੍ਰੋ ਦੀ ਅਰਥਵਿਵਸਥਾ ਨੂੰ ਬਾਕੀ ਦੁਨੀਆ ਲਈ ਕਦੇ ਨਹੀਂ ਖੋਲਿਆ। ਦੇਸ਼ ‘ਚ ਸਖਤੀ ਨਾਲ ਰਾਸ਼ਨ ਦਾ ਸਿਸਟਮ ਲਾਗੂ ਸੀ। ਕਿਊਬਾ ‘ਚ ਰਹਿ ਕੇ ਉਥੇ ਦੀਆਂ ਚੀਜ਼ਾਂ ਦੀ ਬੁਰਾਈ ਕਰਨ ਦਾ ਸਵਾਲ ਹੀ ਨਹੀਂ ਸੀ। ਕਿਊਬਾ ਨੂੰ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਪਾਬੰਦੀਆਂ ਦੇ ਬਾਵਜੂਦ ਕਿਊਬਾ ਦੇ ਲੋਕ ਖੁਸ਼ ਰਹੇ। ਫਿਦੇਲ ਕਾਸਤ੍ਰੋ ਨੇ 2008 ‘ਚ ਕਿਊਬਾ ਦੀ ਸੱਤਾ ਆਪਣੇ ਊਰਾ ਰਾਓਲ ਕਾਸਤ੍ਰੋ ਨੂੰ ਸੌਂਪ ਦਿੱਤੀ। 25 ਨਵੰਬਰ 2016 ਨੂੰ 90 ਸਾਲ ਦੀ ਉਮਰ ‘ਚ ਉਨ੍ਹਾਂ ਦਾ ਦਿਹਾਂਤ ਹੋ ਗਿਆ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਲਾਪਤਾ ਭਾਰਤੀ ਮੂਲ ਦੀ ਵਿਦਿਆਰਥਣ ਦੀ ਲਾਸ਼ ਇੰਡੀਆਨਾ ਦੀ ਝੀਲ ‘ਚੋਂ ਮਿਲੀ

ਅਮਰੀਕਾ ‘ਚ ਲਾਪਤਾ ਭਾਰਤੀ ਮੂਲ ਦੀ ਵਿਦਿਆਰਥਣ ਦੀ ਲਾਸ਼ ਇੰਡੀਆਨਾ ਦੀ ਝੀਲ ‘ਚੋਂ ਮਿਲੀ

Read Full Article
    EGPD INVESTIGATES AN APPARENT MURDER-SUICIDE

EGPD INVESTIGATES AN APPARENT MURDER-SUICIDE

Read Full Article
    ਕੋਰੋਨਾਵਾਇਰਸ; ਅਮਰੀਕਾ ‘ਚ ਦੂਜੇ ਮਰੀਜ਼ ਦੀ ਵਾਇਰਸ ਦੀ ਲਪੇਟ ‘ਚ ਆਉਣ ਦੀ ਪੁਸ਼ਟੀ

ਕੋਰੋਨਾਵਾਇਰਸ; ਅਮਰੀਕਾ ‘ਚ ਦੂਜੇ ਮਰੀਜ਼ ਦੀ ਵਾਇਰਸ ਦੀ ਲਪੇਟ ‘ਚ ਆਉਣ ਦੀ ਪੁਸ਼ਟੀ

Read Full Article
    ਈਰਾਨ ਦੀ ਜਵਾਬੀ ਕਾਰਵਾਈ ਵਿਚ ਅਮਰੀਕਾ ਦੇ 34 ਸੈਨਿਕ ਹੋਏ ਗੰਭੀਰ ਜ਼ਖ਼ਮੀ

ਈਰਾਨ ਦੀ ਜਵਾਬੀ ਕਾਰਵਾਈ ਵਿਚ ਅਮਰੀਕਾ ਦੇ 34 ਸੈਨਿਕ ਹੋਏ ਗੰਭੀਰ ਜ਼ਖ਼ਮੀ

Read Full Article
    ਹਿਊਸਟਨ ‘ਚ ਜ਼ੋਰਦਾਰ ਧਮਾਕੇ ਨਾਲ ਕਈ ਮਕਾਨ ਹਾਦਸਾਗ੍ਰਸਤ

ਹਿਊਸਟਨ ‘ਚ ਜ਼ੋਰਦਾਰ ਧਮਾਕੇ ਨਾਲ ਕਈ ਮਕਾਨ ਹਾਦਸਾਗ੍ਰਸਤ

Read Full Article
    ਪ੍ਰਤੀਨਿਧੀ ਸਭਾ ਦੇ ਮੁੱਖ ਮਹਾਦੋਸ਼ ਪ੍ਰਬੰਧਕ ਵੱਲੋਂ ਟਰੰਪ ਨੂੰ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਅਪੀਲ

ਪ੍ਰਤੀਨਿਧੀ ਸਭਾ ਦੇ ਮੁੱਖ ਮਹਾਦੋਸ਼ ਪ੍ਰਬੰਧਕ ਵੱਲੋਂ ਟਰੰਪ ਨੂੰ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਅਪੀਲ

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਗਰਭਵਤੀ ਔਰਤਾਂ ਲਈ ਵੀਜ਼ਾ ਨਿਯਮਾਂ ‘ਚ ਕੀਤੀ ਜਾਵੇਗੀ ਸਖ਼ਤੀ!

ਟਰੰਪ ਪ੍ਰਸ਼ਾਸਨ ਵੱਲੋਂ ਗਰਭਵਤੀ ਔਰਤਾਂ ਲਈ ਵੀਜ਼ਾ ਨਿਯਮਾਂ ‘ਚ ਕੀਤੀ ਜਾਵੇਗੀ ਸਖ਼ਤੀ!

Read Full Article
    ਤੁਲਸੀ ਗਬਾਰਡ ਵੱਲੋਂ ਹਿਲੇਰੀ ਕਲਿੰਟਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ

ਤੁਲਸੀ ਗਬਾਰਡ ਵੱਲੋਂ ਹਿਲੇਰੀ ਕਲਿੰਟਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ

Read Full Article
    ਟਰੰਪ 24-25 ਫਰਵਰੀ ਨੂੰ ਭਾਰਤ ਯਾਤਰਾ ‘ਤੇ

ਟਰੰਪ 24-25 ਫਰਵਰੀ ਨੂੰ ਭਾਰਤ ਯਾਤਰਾ ‘ਤੇ

Read Full Article
    ਸਿਆਟਲ ਪੁੱਜਾ ਚੀਨ ਦਾ ਕੋਰੋਨਾ ਵਾਇਰਸ!

ਸਿਆਟਲ ਪੁੱਜਾ ਚੀਨ ਦਾ ਕੋਰੋਨਾ ਵਾਇਰਸ!

Read Full Article
    ਚੀਨ ਨਾਲ ਵਪਾਰ ਸਮਝੌਤੇ ਦਾ ਦੂਜਾ ਪੜਾਅ ਜਲਦ : ਟਰੰਪ

ਚੀਨ ਨਾਲ ਵਪਾਰ ਸਮਝੌਤੇ ਦਾ ਦੂਜਾ ਪੜਾਅ ਜਲਦ : ਟਰੰਪ

Read Full Article
    ਅੰਮ੍ਰਿਤ ਸਿੰਘ ਨੇ ਹੈਰਿਸ ਕਾਊਂਟੀ ’ਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਡਿਪਟੀ ਕਾਂਸਟੇਬਲ ਅਹੁਦੇ ਦੀ ਸਹੁੰ ਚੁੱਕੀ

ਅੰਮ੍ਰਿਤ ਸਿੰਘ ਨੇ ਹੈਰਿਸ ਕਾਊਂਟੀ ’ਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਡਿਪਟੀ ਕਾਂਸਟੇਬਲ ਅਹੁਦੇ ਦੀ ਸਹੁੰ ਚੁੱਕੀ

Read Full Article
    ਅਮਰੀਕਨ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਵੱਖਰੀ ਗਿਣਤੀ ਜ਼ਰੂਰੀ

ਅਮਰੀਕਨ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਵੱਖਰੀ ਗਿਣਤੀ ਜ਼ਰੂਰੀ

Read Full Article
    ਅਮਰੀਕਨ ਸਿੱਖ ਜਥੇਬੰਦੀਆਂ ਵੱਲੋਂ ਸੀ.ਏ.ਏ. ਖ਼ਿਲਾਫ਼ ਅਮਰੀਕੀ ਕੌਂਸਲੇਟ ਸਾਹਮਣੇ ਰੋਸ ਪ੍ਰਦਰਸ਼ਨ ਦਾ ਐਲਾਨ

ਅਮਰੀਕਨ ਸਿੱਖ ਜਥੇਬੰਦੀਆਂ ਵੱਲੋਂ ਸੀ.ਏ.ਏ. ਖ਼ਿਲਾਫ਼ ਅਮਰੀਕੀ ਕੌਂਸਲੇਟ ਸਾਹਮਣੇ ਰੋਸ ਪ੍ਰਦਰਸ਼ਨ ਦਾ ਐਲਾਨ

Read Full Article
    ਐਲਕ ਗਰੋਵ ਸਿਟੀ ਦੇ ਡਾਇਵਰਸਿਟੀ ਇਨਕਲਿਊਜ਼ਨ ਕਮਿਸ਼ਨ ਦੀ ਮੀਟਿੰਗ ‘ਚ ਕਈ ਮਤੇ ਪਾਸ

ਐਲਕ ਗਰੋਵ ਸਿਟੀ ਦੇ ਡਾਇਵਰਸਿਟੀ ਇਨਕਲਿਊਜ਼ਨ ਕਮਿਸ਼ਨ ਦੀ ਮੀਟਿੰਗ ‘ਚ ਕਈ ਮਤੇ ਪਾਸ

Read Full Article