PUNJABMAILUSA.COM

‘ਕਾਫ਼ਲੇ’ ਨੇ ਯਾਦ ਕੀਤਾ 25 ਸਾਲਾਂ ਦਾ ਸਫ਼ਰ

‘ਕਾਫ਼ਲੇ’ ਨੇ ਯਾਦ ਕੀਤਾ 25 ਸਾਲਾਂ ਦਾ ਸਫ਼ਰ

‘ਕਾਫ਼ਲੇ’ ਨੇ ਯਾਦ ਕੀਤਾ 25 ਸਾਲਾਂ ਦਾ ਸਫ਼ਰ
November 14
05:30 2017

ਬਰੈਂਪਟਨ, 14 ਨਵੰਬਰ (ਬ੍ਰਜਿੰਦਰ ਗੁਲਾਟੀ/ਪੰਜਾਬ ਮੇਲ)- ‘ਪੰਜਾਬੀ ਕਲਮਾਂ ਦਾ ਕਾਫ਼ਲਾ’ ਦੀ ਮਹੀਨੇਵਾਰ ਮੀਟਿੰਗ 28 ਅਕਤੂਬਰ, 2017 ਨੂੰ, ਹਰ ਵਾਰ ਦੀ ਤਰ੍ਹਾਂ ਮਹੀਨੇ ਦੇ ਅਖੀਰਲੇ ਸਨਿਚਰਵਾਰ ਬਰੈਮਲੀ ਸਿਟੀ ਸੈਂਟਰ ਦੀ ਲਾਇਬ੍ਰੇਰੀ ਦੇ ਪ੍ਰੋਗ੍ਰਾਮ ਹਾਲ ਨੰ:1 ਵਿੱਚ ਹੋਈ। ਮੁੱਖ ਸੰਚਾਲਕ ਉਂਕਾਰਪ੍ਰੀਤ ਨੇ ਸਭ ਨੂੰ ਜੀ ਆਇਆਾਂ ਕਿਹਾ ਤੇ ਦੱਸਿਆ ਕਿ ਅੱਜ ਗੱਲ ਕਰਾਂਗੇ ਕਿ ਕਾਫ਼ਲੇ ਦੀ ਨੀਂਹ ਕਿਵੇਂ ਰੱਖੀ ਗਈ ਸੀ। ਐਤਕੀਂ ਕਾਫ਼ਿਲੇ ਨੂੰ ਸਥਾਪਿਤ ਹੋਇਆਂ 25 ਸਾਲ ਹੋ ਗਏ ਨੇ ਅਤੇ ਦਿਸੰਬਰ ਵਿੱਚ ਇਹ ਦਿਵਸ ਮਨਾਉਣ ਲਈ ਪ੍ਰੋਗ੍ਰਾਮ ਉਲੀਕ ਰਹੇ ਹਾਂ। ਅੱਜ ਦੀ ਇਹ ਮੀਟਿੰਗ ਕਾਫ਼ਿਲੇ ਨਾਲ ਜੁੜੀਆਂ ਯਾਦਾਂ ਨੂੰ ਸਮਰਪਿਤ ਹੈ। ਉਸ ਨੇ ਸਾਰੇ ਹਾਜ਼ਿਰ ਸਾਥੀਆਂ ਨੂੰ ਕਾਫ਼ਿਲੇ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ।
ਜਰਨੈਲ ਸਿੰਘ ਹੁਰੀਂ ਦੱਸਣ ਲੱਗੇ ਕਿ ਕੈਨੇਡਾ ਆਉਣ ਤੋਂ ਬਾਅਦ ਇੱਕ ਦਿਨ ਵੈਨਕੂਵਰ ਤੋਂ ਆਏ ਸਾਹਿਤਕਾਰF ਨੂੰ ਮਿਲਣ ਲਾਇਬ੍ਰੇਰੀ ਜਾ ਰਹੇ ਸਾਂ ਜਦੋਂ ਬੱਸ ਵਿੱਚ ਉਂਕਾਰਪ੍ਰੀਤ ਮਿਲਿਆ। ਉਸ ਤੋਂ ਬਾਅਦ ਮੇਲ-ਜੋਲ ਵਧ ਗਿਆ। ਉਨ੍ਹਾਂ ਕਿਹਾ ਕਿ ਉਂਕਾਰਪ੍ਰੀਤ, ਮੇਜਰ ਮਾਂਗਟ, ਸੁਰਜੀਤ ਫਲੋਰਾ,ਕੁਲਵਿੰਦਰ ਖਹਿਰਾ, ਬਲਤੇਜ ਪੰਨੂੰ ਨਾਲ ਬੈਠ ਪੰਜਾਬੀ ਸਾਹਿਤਿਕ ਜੱਥੇਬੰਦੀ ਬਣਾਉਣ ਦੀ ਗੱਲ ਹੋਈ। ਕਾਫ਼ਿਲੇ ਦੇ ਮੈਂਬਰ ਸਾਹਿਤ ਨੂੰ ਸਿੱਖਣ, ਜਾਣਨ ਵਾਲੇ ਨੇ। ਏਥੇ ਚੰਗਾ ਲਿਖਣ ਦੀ ਪ੍ਰੇਰਣਾ ਮਿਲਦੀ ਹੈ। ਸਭ ਦਾ ਚੰਗਾ ਯੋਗਦਾਨ ਰਿਹਾ ਹੈ ਤੇ ਉਂਕਾਰਪ੍ਰੀਤ ਤੇ ਕੁਲਵਿੰਦਰ ਖਹਿਰਾ ਦੇ ਨਾਂ ਵਰਣਨਯੋਗ ਨੇ। ਉਨ੍ਹਾਂ ਚਾਹਤ ਜ਼ਾਹਿਰ ਕੀਤੀ “ਜੇ ਕਿਤੇ ਆਪਾਂ ਕੈਨੇਡਾ ’ਚ, ਔਨਟੈਰੀਓ ਵਿੱਚ ਪੰਜਾਬੀ ਨੂੰ ਦੂਸਰੀ ਭਾਸ਼ਾ ਦਾ ਦਰਜਾ ਦਵਾ ਸਕੀਏ, ਹੰਭਲਾ ਮਾਰਨ ਦੀ ਲੋੜ ਹੈ।” ਉਨ੍ਹਾਂ ਪਿਛਲੇ ਤੇ ਅੱਜ ਦੇ ਸੰਚਾਲਕਾਂ ਨੂੰ ਵਧਾਈ ਦਿੱਤੀ।
ਜਸਵਿੰਦਰ ਸੰਧੂ ਨੇ ਦੱਸਿਆ ਕਿ ਉਹ 1997 ਤੋਂ ਕਾਫ਼ਿਲੇ ਨਾਲ ਜੁੜੇ ਹੋਏ ਹਨ। ਏਥੇ ਘਰ ਵਰਗਾ ਮਾਹੌਲ ਮਿਲਿਆ ਅਤੇ ਪੰਜਾਬੀ ਦੀ ਲੇਖਣੀ ਬਿਹਤਰ ਹੋਈ ਹੈ।
ਕਹਾਣੀਕਾਰ ਵਰਿਆਮ ਸੰਧੂ ਕਹਿਣ ਲੱਗੇ “ਕਾਫ਼ਿਲੇ ਨਾਲ ਮੇਰੀਆਂ ਦੋ ਵਾਰ ਦੀਆਂ ਯਾਦਾਂ ਜੁੜੀਆਂ ਹਨ। ਪਹਿਲੀ ਵਾਰ 2000 ਵਿੱਚ ਜਦੋਂ ਬੇਟੇ ਦੇ ਵਿਆਹ ਵਕਤ ਆਇਆ ਤਾਂ ਕਾਫਲੇ ਦੇ ਸਭ ਨਾਮਵਰ ਲੇਖਕ ਸ਼ਾਮਿਲ ਹੋਏ ਤਾਂ ਆਪਣਾ ਹੀ ਇੱਕ ਪਰਿਵਾਰ ਲੱਗਿਆ। ਦੂਸਰੀ ਯਾਦ ਉਸ ਸਮੇਂ ਦੀ ਹੈ ਜਦੋਂ ਕਾਫ਼ਲੇ ਨੇ ਮੈਨੂੰ ‘ਲਾਈਫ਼ਟਾਈਮ ਐਚੀਵਮੈਂਟ’ ਅਵਾਰਡ ਦਿੱਤਾ ਸੀ।”
ਜਗੀਰ ਕਾਹਲੋਂ ਅਨੁਸਾਰ 2013 ਵਿੱਚ ਕਿਤਾਬ ‘ਜਲਾਵਤਨ’ ਛਪੀ ਤਾਂ ਕਾਫ਼ਲੇ ਨੇ ਤੇ ਸੀਰਤ ਅਦਾਰੇ ਨੇ ਮਾਣ ਦਿੱਤਾ। ਇਹ ਲੇਖਕਾਂ ਦੀ ਜੱਥੇਬੰਦੀ, ਜਾਣੀ ਪਛਾਣੀ ਸੰਸਥਾ ਹੈ, ਆਪਣੀ ਲੱਗਦੀ ਹੈ, ਉਤਸਾਹਿਤ ਕਰਦੀ ਹੈ।
ਕੁਲਵਿੰਦਰ ਖਹਿਰਾ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਮੁੱਢ ਤੋਂ ਮੇਜਰ ਮਾਂਗਟ, ਬਲਤੇਜ ਪੰਨੂੰ ਹੁਰਾਂ ਦੇ ਘਰ ਮਿਲਣੀਆਂ ਹੁੰਦੀਆਂ ਰਹੀਆਂ। ਸੰਵਿਧਾਨ ਬਣਾਉਣ ਦੀ ਗੱਲ ਚੱਲ ਰਹੀ ਸੀ। ਕਾਫ਼ਲੇ ਨੂੰ ਮਾਣ ਹੈ ਕਿ ਬਾਹਰੋਂ ਜਿਹੜੇ ਵੀ ਪੰਜਾਬੀ ਦੇ ਜਾਣੇ ਪਛਾਣੇ ਸਾਹਿਤਕਾਰ ਏਥੇ ਆਏ, ਕਾਫ਼ਲੇ ਵਿੱਚ ਸ਼ਰੀਕ ਹੋਏ।
ਸੁੰਦਰਪਾਲ ਰਾਜਾਸਾਂਸੀ ਨੇ ਕਿਹਾ ਕਿ ਮੈਂ ਭਾਵੇਂ ਕਿਚਨਰ ਦੀ ਵਸਨੀਕ ਰਹੀ ਹਾਂ ਪਰ ਕਲਮਾਂ ਦੇ ਕਾਫ਼ਲੇ ਨਾਲ ਉਦੋਂ ਤੋਂ ਜੁੜੀ ਹੋਈ ਹਾਂ ਜਦੋਂ ਚੀਮਾ ਜੀ ਸੰਚਾਲਕ ਸਨ। ਰਛਪਾਲ ਗਿੱਲ ਦਾ ਕਹਿਣਾ ਸੀ ਕਿ ਉਹ ਵੀ ਸ਼ੁਰੂ ਤੋਂ ਇਸੇ ਸੰਸਥਾ ਨਾਲ ਜੁੜੀ ਹੋਈ ਹੈ। ਕਹਾਣੀ ਵਿਚਾਰ ਮੰਚ ਨਾਲ ਵੀ ਕਾਫ਼ਲੇ ਵੱਲੋਂ ਹੀ ਜੁੜੀ। ਉਨ੍ਹਾਂ ਕਾਫ਼ਲੇ ਵਿੱਚ ਆਉਣਾ ਉਸ ਵਕਤ ਸ਼ੁਰੂ ਕੀਤਾ ਜਦੋਂ ਜ਼ਿਰਵੀ ਸਾਹਿਬ ਦੀ ਕਿਤਾਬ ਰਿਲੀਜ਼ ਕੀਤੀ ਗਈ ਸੀ।
ਬਲਜਿੰਦਰ ਸੇਖੋਂ ਨੇ ਕੈਨੇਡਾ ਵਿੱਚ ਨਵੇਂ ਆਏ ਨੂੰ ਪੇਸ਼ ਆਈਆਂ ਦੁਸ਼ਵਾਰੀਆਂ ਦੀ ਗੱਲ ਕਰਦਿਆਂ ਹੀ ਲਿਖਣਾ ਸ਼ੁਰੂ ਕੀਤਾ। ਸੰਸਥਾਵਾਂ ਵਿੱਚ ਕਵਿਤਾ ਸੁਣਾਉਣ ਲਈ ਸਮਾਂ ਮਿਲ ਜਾਂਦਾ ਸੀ, ਇਸ ਲਈ ਕਵਿਤਾ ਲਿਖਣੀ ਸ਼ੁਰੂ ਹੋਈ ਤੇ ਹੁਣ ਸਾਇੰਸ ਬਾਰੇ ਲਿਖ ਰਹੇ ਹਨ। ਉਨ੍ਹਾਂ ਕਿਹਾ ਕਿ ਕਾਫ਼ਲਾ ਮੁਢਲੀ, ਟਕਸਾਲੀ ਤੇ ਅਸਲੀ ਸੰਸਥਾ ਹੈ।
ਪੰਜਾਬੀ ਦੇ ਉੱਘੇ ਜਰਨਲਿਸਟ ਸੁਰਜਨ ਜ਼ਿਰਵੀ ਦਾ ਕਹਿਣਾ ਸੀ ਕਿ ਜਿੰਨੇ ਵੱਡੇ ਸਾਹਿਤਿਕ ਸਮਾਰੋਹ ਹੋਏ ਹਨ, ਕਾਫ਼ਲੇ ਵੱਲੋਂ ਹੀ ਹੋਏ ਹਨ। ਕਿਸੇ ਦੀ ਲੇਖਣੀ ਵਿੱਚ ਸੁਧਾਰ ਕਰ ਸਕਦੇ ਹੋ ਕਿ ਨਹੀਂ, ਇਹ ਦਾਅਵਾ ਤਾਂ ਨਹੀਂ ਕੀਤਾ ਜਾ ਸਕਦਾ। ਪਰ ਪੰਜਾਬੀ ਵਿੱਚ ਰਚਨਾਤਮਿਕ ਆਲੋਚਨਾ ਦੀ ਬਹੁਤ ਘਾਟ ਹੈ। ਸੂਖਮ ਮੁਲਾਂਕਣ ਚਾਹੀਦਾ ਹੈ। ਉਨ੍ਹਾਂ ਦਾ ਸੁਝਾਅ ਸੀ ਕਿ ਇੱਕ ਪ੍ਰੋਗ੍ਰਾਮ ਆਲੋਚਨਾ ਦਾ ਵੀ ਰੱਖ ਲਿਆ ਜਾਵੇ।
ਸੰਪੂਰਨ ਸਿੰਘ ਚਾਨੀਆ ਨੇ ਕਿਹਾ ਕਿ ਕਾਫ਼ਲੇ ਵਿੱਚ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਰਹਿੰਦਾ ਹੈ। ਜਸਪਾਲ ਢਿੱਲੋਂ ਨੇ ਉੱਚ-ਪੱਧਰੀ ਨਾਟਕਾਂ ਦੀ ਅਤੇ ਸਕਾਰਾਤਮਿਕ ਆਲੋਚਨਾ ਦੀ ਗੱਲ ਕੀਤੀ। ਮਨਮੋਹਣ ਗੁਲਾਟੀ ਨੇ ਦੱਸਿਆ ਕਿ 10 ਕੁ ਸਾਲ ਦੀ ਕਾਫ਼ਿਲੇ ਨਾਲ ਸਾਂਝ ਦੌਰਾਨ ਕਈ ਉਤਰਾਅ, ਚੜ੍ਹਾਅ ਦੇਖੇ ਹਨ ਪਰ ਨਾਲ ਹੀ ਰਚਨਾਤਮਿਕ ਤੇ ਸੰਜੀਦਾ ਗੱਲ-ਬਾਤ ਹੁੰਦੀ ਰਹੀ ਹੈ। ਕਾਫ਼ਲੇ ਦੇ ਪੁਰਾਣੇ ਸਾਥੀਆਂ ਨੂੰ ਨਾਲ ਜੋੜਣ ਦੀ ਗੱਲ ਹੋਣੀ ਚਾਹੀਦੀ ਹੈ। ਗੁਰਜਿੰਦਰ ਸੰਘੇੜਾ ਦਾ ਕਹਿਣਾ ਸੀ ਕਿ ਪਹਿਲੀ ਵਾਰ ਉਨ੍ਹਾਂ ਕਾਫ਼ਲੇ ਦੇ 2011 ਵਿੱਚ ਹੋਏ ਪ੍ਰਗਤੀਸ਼ੀਲ ਸਮਾਰੋਹ ਦੇ ਵਕਤ ਕਵਿਤਾ ਸੁਣਾਈ ਸੀ। ਕਹਾਣੀਆਂ ਪਹਿਲਾਂ ਹੀ ਲਿਖਦੇ ਰਹੇ ਸੀ। ਇਸ ਵਕਤ ਉਹ ਕਾਫ਼ਿਲੇ ਦੇ ਸੰਚਾਲਕ ਹਨ ਤੇ ਪਹਿਲਾਂ ਵੀ ਰਹੇ ਹਨ। ਰਿੰਟੂ ਭਾਟੀਆ ਨੇ ਦੱਸਿਆ ਕਿ 2 ਕੁ ਸਾਲ ਤੋਂ ਕਾਫ਼ਲੇ ਵਿੱਚ ਆਉਣਾ ਸ਼ੁਰੂ ਕੀਤਾ ਹੈ। ਪਰਮਜੀਤ ਦਿਓਲ ਦਾ ਕਹਿਣਾ ਸੀ ਕਿ ਸੇਖੋਂ ਜੀ ਨੇ ਜੋ ਕਾਫ਼ਿਲੇ ਬਾਰੇ ਕਿਹਾ, ਉਸ ਨਾਲ ਸਹਿਮਤ ਹਨ। ਕਾਫ਼ਿਲਾ ਦਮਦਾਰ ਸੰਸਥਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਪ੍ਰਬੰਧ ਲਈ ਬਹੁ-ਮੈਂਬਰੀ ਕਮੇਟੀ ਬਣਾਈ ਜਾਣੀ ਣਾਹੀਦੀ ਹੈ। ਸਾਹਿਤ ਨਾਲ ਜੁੜੇ ਹੋਏ ਸਭ ਲੋਕਾਂ ਨੂੰ ਧੜੇਬੰਦੀਆਂ ਤੋਂ ਉੱਪਰ ਉੱਠਣਾ ਪੈਣੈ।
ਬ੍ਰਜਿੰਦਰ ਗੁਲਾਟੀ 2000 ਵਿੱਚ ਪਹਿਲੀ ਵਾਰ ਕਾਫ਼ਿਲੇ ਵਿੱਚ ਆਈ ਜਦੋਂ ਪਦਮ ਭੂਸ਼ਨ ਸਰਦਾਰ ਅੰਜੁਮ ਅਮਰੀਕਾ ਵਿੱਚੋਂ ‘ਮਿਲੇਨੀਅਮ ਪੀਸ’ ਅਵਾਰਡ ਲੈ ਕੇ ਕਾਫ਼ਲੇ ਵਿੱਚ ਆਏ ਸਨ। ਪਰ ਦੱਸ, ਗਿਆਰਾਂ ਸਾਲ ਤੋਂ ਕਾਫ਼ਿਲੇ ਨਾਲ ਪੂਰੀ ਤਰ੍ਹਾਂ ਜੁੜੀ। ਸਮੇਂ ਸਮੇਂ ਸੰਚਾਲਕ ਬਣੀ ਅਤੇ ਕਾਫ਼ਿਲੇ ਵਿੱਚ ਕੁਝ ਚੰਗਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ 2001 ਵਿੱਚ ਕਾਫ਼ਿਲੇ ਵੱਲੋਂ ਛਪਵਾਈ ਕਿਤਾਬ ‘ਪਿੱਪਲ ਤੋਂ ਮੇਪਲ’ ਸਭ ਨੂੰ ਦਿਖਾਈ ਜਿਸ ਵਿੱਚ ਉਸ ਸਮੇਂ ਦੇ ਮੈਂਬਰਾਂ ਦੀਆਂ 25 ਕਵਿਤਾ, 15 ਕਹਾਣੀਆਂ ਅਤੇ 4 ਲੇਖ ਹਨ। ਬੜੀ ਭਾਵੁਕ ਹੋ ਗਈ ਜਦੋਂ ਉਸ ਕਿਹਾ ਕਿ ਅੱਜ ਅਸੀਂ ਕਾਫ਼ਿਲੇ ਵਿੱਚ ਝਲਮਣ ਸਿੰਘ ਗੋਸਲ, ਤ੍ਰਿਲੋਚਨ ਸਿੰਘ ਗਿੱਲ, ਪ੍ਰਿਤਪਾਲ ਸਿੰਘ ਬਿੰਦਰਾ, ਜਰਨੈਲ ਸਿੰਘ ਗਰਚਾ ਅਤੇ ਇਕਬਾਲ ਸਿੰਘ ਰਾਮੂਵਾਲੀਆ ਵਰਗੇ ਮਰਹੂਮ ਸਾਥੀਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਆਪਣਾ ਚੰਗਾ ਯੋਗਦਾਨ ਪਾਇਆ ਪਰ ਅੱਜ ਸਾਡੇ ਕੋਲੋਂ ਸਦਾ ਲਈ ਵਿਛੜ ਚੁੱਕੇ ਹਨ।
ਸਭ ਮੈਂਬਰਾਂ ਵੱਲੋਂ ਕਾਫ਼ਿਲੇ ਦੇ ਪਹਿਲਾਂ ਰਹਿ ਚੁੱਕੇ ਸੰਚਾਲਕਾਂ ਜਗਜੀਤ ਸੰਧੂ, ਜਸਵਿੰਦਰ ਸੰਧੂ, ਵਕੀਲ ਕਲੇਰ, ਅਮਰਜੀਤ ਸਾਥੀ, ਬਲਰਾਜ ਚੀਮਾ, ਕ੍ਰਿਪਾਲ ਸਿੰਘ ਪੰਨੂੰ, ਜਰਨੈਲ ਸਿੰਘ ਗਰਚਾ, ਸੌਦਾਗਰ ਬਰਾੜ, ਗੁਰਦਾਸ ਮਿਨਹਾਸ, ਬਲਬੀਰ ਸੰਘੇੜਾ, ਮਿੰਨੀ ਗਰੇਵਾਲ, ਕੁਲਜੀਤ ਮਾਨ ਤੇ ਹੋਰਾਂ ਦੇ ਯੋਗਦਾਨ ਨੂੰ ਵੀ ਯਾਦ ਕੀਤਾ ਗਿਆ।

About Author

Punjab Mail USA

Punjab Mail USA

Related Articles

ads

Latest Category Posts

    ਰੱਖਿਆ ਵਿਭਾਗ ਦੀ ਟ੍ਰੰਪ ਦੇ ਅਸਤੀਫੇ ਦੀ ਮੰਗ ‘ਤੇ ‘ਮੋਹਰ’!

ਰੱਖਿਆ ਵਿਭਾਗ ਦੀ ਟ੍ਰੰਪ ਦੇ ਅਸਤੀਫੇ ਦੀ ਮੰਗ ‘ਤੇ ‘ਮੋਹਰ’!

Read Full Article
    ਨਿਊਯਾਰਕ : ਜੌਨਸਨ ਐਂਡ ਜੌਨਸਨ ‘ਤੇ ਲੱਗਿਆ 1600 ਕਰੋੜ ਦਾ ਜੁਰਮਾਨਾ

ਨਿਊਯਾਰਕ : ਜੌਨਸਨ ਐਂਡ ਜੌਨਸਨ ‘ਤੇ ਲੱਗਿਆ 1600 ਕਰੋੜ ਦਾ ਜੁਰਮਾਨਾ

Read Full Article
    ਸ਼ੂਟਰ ਨੇ ਆਪਣੀ ਪਤਨੀ ਨੂੰ ਮਾਰ ਕੇ ਘਰ ਦੇ ਫਰਸ਼ ਥੱਲੇ ਦਫਨਾਇਆ

ਸ਼ੂਟਰ ਨੇ ਆਪਣੀ ਪਤਨੀ ਨੂੰ ਮਾਰ ਕੇ ਘਰ ਦੇ ਫਰਸ਼ ਥੱਲੇ ਦਫਨਾਇਆ

Read Full Article
    ਪੰਜਾਬੀ ਹੀ ਨਿਕਲਿਆ ਧਰਮਪ੍ਰੀਤ ਦਾ ਕਾਤਲ

ਪੰਜਾਬੀ ਹੀ ਨਿਕਲਿਆ ਧਰਮਪ੍ਰੀਤ ਦਾ ਕਾਤਲ

Read Full Article
    ਐਚ-1ਬੀ ਵੀਜ਼ਿਆਂ ਉਤੇ ਪਾਬੰਦੀਆਂ ਵਾਲਾ ਬਿੱਲ ਪਾਸ

ਐਚ-1ਬੀ ਵੀਜ਼ਿਆਂ ਉਤੇ ਪਾਬੰਦੀਆਂ ਵਾਲਾ ਬਿੱਲ ਪਾਸ

Read Full Article
    ਉੱਤਰ ਭਾਰਤ ਤੇ ਪਾਕਿਸਤਾਨ ਦੇ ਕੁਝ ਸ਼ਹਿਰਾਂ ਖਤਰਨਾਕ ਤਰੀਕੇ ਨਾਲ ਕੋਹਰੇ ਦੀ ਚਾਦਰ ‘ਚ ਹੋ ਜਾਣਗੇ ਤਬਦੀਲ

ਉੱਤਰ ਭਾਰਤ ਤੇ ਪਾਕਿਸਤਾਨ ਦੇ ਕੁਝ ਸ਼ਹਿਰਾਂ ਖਤਰਨਾਕ ਤਰੀਕੇ ਨਾਲ ਕੋਹਰੇ ਦੀ ਚਾਦਰ ‘ਚ ਹੋ ਜਾਣਗੇ ਤਬਦੀਲ

Read Full Article
    ਗੁਰਜਤਿੰਦਰ ਸਿੰਘ ਰੰਧਾਵਾ ਐਲਕ ਗਰੋਵ ਸਿਟੀ ਲਈ ਹਿਸਟਰੀ ਪ੍ਰਜ਼ਰਵੇਸ਼ਨ ਕਮੇਟੀ ਦੇ ਮੈਂਬਰ ਨਿਯੁਕਤ

ਗੁਰਜਤਿੰਦਰ ਸਿੰਘ ਰੰਧਾਵਾ ਐਲਕ ਗਰੋਵ ਸਿਟੀ ਲਈ ਹਿਸਟਰੀ ਪ੍ਰਜ਼ਰਵੇਸ਼ਨ ਕਮੇਟੀ ਦੇ ਮੈਂਬਰ ਨਿਯੁਕਤ

Read Full Article
    ਮਡੇਰਾ ਦੇ ਸਟੋਰ ਵਿਖੇ ਪੰਜਾਬੀ ਦੀ ਗੋਲੀ ਮਾਰ ਕੇ ਹੱਤਿਆ

ਮਡੇਰਾ ਦੇ ਸਟੋਰ ਵਿਖੇ ਪੰਜਾਬੀ ਦੀ ਗੋਲੀ ਮਾਰ ਕੇ ਹੱਤਿਆ

Read Full Article
    ਏੇ.ਜੀ.ਪੀ.ਸੀ. ਨੇ ਗੁਰਬਾਣੀ ਤੋਂ ਸੇਧ ਲੈ ਕੇ ਤਿਆਰ ਕੀਤੇ ਦਸਤਾਵੇਜ਼ ਲਈ ਯੂ.ਐੱਨ. ਦਾ ਕੀਤਾ ਧੰਨਵਾਦ

ਏੇ.ਜੀ.ਪੀ.ਸੀ. ਨੇ ਗੁਰਬਾਣੀ ਤੋਂ ਸੇਧ ਲੈ ਕੇ ਤਿਆਰ ਕੀਤੇ ਦਸਤਾਵੇਜ਼ ਲਈ ਯੂ.ਐੱਨ. ਦਾ ਕੀਤਾ ਧੰਨਵਾਦ

Read Full Article
    ਵੈਟਰਨਸ ਡੇਅ ਪਰੇਡ ਦੌਰਾਨ ਸਿੱਖਾਂ ਦਾ ਫਲੋਟ ਰਿਹਾ ਵਿਸ਼ੇਸ਼ ਖਿੱਚ ਦਾ ਕੇਂਦਰ

ਵੈਟਰਨਸ ਡੇਅ ਪਰੇਡ ਦੌਰਾਨ ਸਿੱਖਾਂ ਦਾ ਫਲੋਟ ਰਿਹਾ ਵਿਸ਼ੇਸ਼ ਖਿੱਚ ਦਾ ਕੇਂਦਰ

Read Full Article