ਕਾਲੇ ਮੂਲ ਦੀ ਮਹਿਲਾ ਡਾਕਟਰ ਨੇ ਮਰਨ ਤੋਂ ਪਹਿਲਾਂ ਹਸਪਤਾਲ ‘ਤੇ ਲਗਾਏ ਨਸਲਵਾਦੀ ਭੇਦਭਾਵ ਦੇ ਇਲਜ਼ਾਮ

71
Share

ਫਰਿਜ਼ਨੋ (ਕੈਲੀਫੋਰਨੀਆਂ), 27 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)-  ਇੰਡੀਆਨਾਪੋਲਿਸ ਵਿੱਚ ਇੱਕ ਕਾਲੇ ਮੂਲ ਦੀ ਮਹਿਲਾ ਡਾਕਟਰ, ਜਿਸ ਦੀ ਇੱਕ ਹਸਪਤਾਲ ਵਿੱਚ ਕੋਰੋਨਾਂ ਵਾਇਰਸ ਨਾਲ ਲੜਦਿਆਂ ਮੌਤ ਹੋ ਗਈ ਸੀ ਨੇ ਮਰਨ ਤੋਂ ਪਹਿਲਾਂ ਇੱਕ ਵੀਡੀਓ ਰਾਹੀ ਉਸਦੀ ਬਲੈਕ ਜਾਤੀ ਕਾਰਨ ਇੰਡੀਆਨਾ ਦੇ ਇੱਕ ਹਸਪਤਾਲ ‘ਤੇ ਬਦਸਲੂਕੀ ਅਤੇ ਸਹੀ ਦੇਖਭਾਲ ਵਿੱੱਚ ਦੇਰੀ ਕਰਨ ਦੇ ਇਲਜ਼ਾਮ ਲਗਾਏ ਸਨ। ਇਸ ਮਾਮਲੇ ਵਿੱਚ ਡਾ. ਸੁਜ਼ਨ ਮੂਰ (52) ਦੀ ਮੌਤ 20 ਦਸੰਬਰ ਨੂੰ ਕੋਰੋਨਾਂ ਵਾਇਰਸ ਨਾਲ ਹੋਈ ਸੀ ਅਤੇ ਇਸ ਤੋਂ ਪਹਿਲਾਂ ਉਸਨੇ ਆਈ.ਯੂ. ਹੈਲਥ ਨੌਰਥ ਅਤੇ ਬਾਅਦ ਵਿਚ ਅਸੈਂਸੀਅਨ-ਸੇਂਟ ਵਿਨਸੈਂਟ ਕਾਰਲ, ਇੰਡੀਆਨਾ ਵਿੱਚ  ਆਪਣਾ ਇਲਾਜ ਚਾਲੂ ਕਰਵਾਇਆ ਸੀ। ਇਲਾਜ ਦੌਰਾਨ ਆਈ ਯੂ ਹੈਲਥ ਹਸਪਤਾਲ ਵਿੱਚ ਪ੍ਰਦਾਨ ਕੀਤੀਆਂ  ਦੇਖਭਾਲ  ਸਹੂਲਤਾਂ ਸੰਬੰਧੀ ਆਪਣੀਆਂ ਸਿਕਾਇਤਾਂ ਨੂੰ ਉਸਨੇ ਵੀਡੀਓ ਰਾਹੀ ਫੇਸਬੁੱਕ ‘ਤੇ ਅਪਡੇਟ ਕੀਤਾ ਸੀ। 4 ਦਸੰਬਰ ਨੂੰ ਉਸਨੇ ਦੱਸਿਆ ਕਿ ਹਸਪਤਾਲ ‘ਚ ਇਲਾਜ ਵਿੱਚ ਦੇਰੀ ਉਸ ਦੀ ਚਮੜੀ ਦੇ ਰੰਗ ਤੋਂ ਪ੍ਰਭਾਵਿਤ ਸੀ।ਆਪਣੇ ਫੇਸਬੁੱਕ ਪੇਜ ‘ਤੇ ਪੋਸਟ ਕੀਤੀ ਗਈ ਸਾਢੇ ਸੱਤ ਮਿੰਟ ਦੀ ਇਸ ਵੀਡੀਓ ਵਿੱਚ, ਮੂਰ ਨੇ ਆਈ ਯੂ ਹਸਪਤਾਲ ਦੀ  ਨਿਰਾਸ਼ਾਜਨਕ ਸਿਹਤ ਪ੍ਰਣਾਲੀ ਦੀ ਗੱਲ ਕੀਤੀ।ਮੂਰ ਅਨੁਸਾਰ ਉਸਦੀ ਗਰਦਨ ਦੇ ਦਰਦ ਦੀਆਂ ਸ਼ਿਕਾਇਤਾਂ ਦੀ ਅਣਦੇਖੀ ਕਰਨ ਦੇ ਨਾਲ ਡਾਕਟਰ ਦੁਆਰਾ ਉਸਨੂੰ ਦਰਦ ਦੀ ਦਵਾਈ ਮੁਹੱਈਆ ਕਰਵਾਉਣ ਤੋਂ ਇਨਕਾਰ ਕੀਤਾ ਗਿਆ।7 ਦਸੰਬਰ ਨੂੰ ਆਈ ਯੂ ਹੈਲਥ ਤੋਂ ਛੁੱਟੀ ਮਿਲਣ ਤੋਂ  ਬਾਅਦ, ਮੂਰ ਨੂੰ ਦੁਬਾਰਾ ਬਿਮਾਰ ਹੋਣ ਤੇ ਦੂਜੇ ਹਸਪਤਾਲ ਅਸੈਂਸੀਅਨ ਸੇਂਟ ਵਿੱਚ ਦਾਖਲ ਕਰਵਾਇਆ ਗਿਆ ਸੀ। ਮੂਰ ਦੀ ਦੇਖਭਾਲ ਵਿੱਚ ਤਬਦੀਲੀ ਦੇ ਬਾਵਜੂਦ, ਲਗਾਤਾਰ ਵਿਗੜਦੀ ਹਾਲਤ ਕਾਰਨ ਅਖੀਰ ਇਲਾਜ ਤੋਂ ਤਿੰਨ ਹਫ਼ਤੇ ਬਾਅਦ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ।

Share