PUNJABMAILUSA.COM

ਕਾਲਾ ਹਿਰਨ ਸ਼ਿਕਾਰ ਮਾਮਲਾ : ਸਲਮਾਨ ਖ਼ਾਨ ਨੂੰ ਪੰਜ ਸਾਲ ਦੀ ਕੈਦ

ਕਾਲਾ ਹਿਰਨ ਸ਼ਿਕਾਰ ਮਾਮਲਾ : ਸਲਮਾਨ ਖ਼ਾਨ ਨੂੰ ਪੰਜ ਸਾਲ ਦੀ ਕੈਦ

ਕਾਲਾ ਹਿਰਨ ਸ਼ਿਕਾਰ ਮਾਮਲਾ  : ਸਲਮਾਨ ਖ਼ਾਨ ਨੂੰ ਪੰਜ ਸਾਲ ਦੀ ਕੈਦ
April 05
21:26 2018

ਸੈਫ ਅਲੀ ਖਾਨ, ਤੱਬੂ, ਨੀਲਮ ਅਤੇ ਸੋਨਾਲੀ ਬੇਂਦਰੇ ਬਰੀ
ਜੋਧਪੁਰ, 5 ਅਪ੍ਰੈਲ (ਪੰਜਾਬ ਮੇਲ)- ਇੱਥੋਂ ਦੀ ਇੱਕ ਅਦਾਲਤ ਨੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ(52) ਨੂੰ ਦੋ ਕਾਲੇ ਹਿਰਨਾਂ ਦੇ ਸ਼ਿਕਾਰ ਦੇ ਮਾਮਲੇ ਵਿੱਚ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਉਸਨੂੰ ਜੋਧਪੁਰ ਕੇਂਦਰੀ ਜੇਲ੍ਹ ਵਿੱਚ ਭੇਜ ਦਿੱਤਾ ਹੈ। ਉਸਨੂੰ ਪੁਲੀਸ ਆਪਣੀ ਬਲੇਰੋ ਗੱਡੀ ਵਿੱਚ ਲੈ ਕੇ ਗਈ। ਸਲਮਾਨ ਤੇ ਹੋਰਨਾਂ ਵਿਰੁੱਧ ਦੋ ਕਾਲੇ ਹਿਰਨਾਂ ਨੂੰ ਮਾਰਨ ਦੇ ਦੋਸ਼ ਵਿੱਚ ਅਕਤੂਬਰ 1998 ਵਿੱਚ ਕੇਸ ਦਰਜ ਕੀਤਾ ਗਿਆ ਸੀ। ਅਦਾਲਤ ਨੇ ਉਸ ਦੇ ਸਾਥੀਆਂ ਸੈਫ ਅਲੀ ਖਾਨ, ਤੱਬੂ, ਨੀਲਮ ਅਤੇ ਸੋਨਾਲੀ ਬੇਂਦਰੇ ਅਤੇ ਇੱਕ ਸਥਾਨਕ ਵਿਅਕਤੀ ਦੁਸ਼ਿਅੰਤ ਸਿੰਘ ਨੂੰ ਸ਼ੱਕ ਦੇ ਆਧਾਰ ਉੱਤੇ ਬਰੀ ਕਰ ਦਿੱਤਾ ਹੈ। ਭਲਕੇ ਸਲਮਾਨ ਖਾਨ ਦੀ ਜ਼ਮਾਨਤ ਅਰਜ਼ੀ ਉੱਤੇ ਸੁਣਵਾਈ ਹੋਵੇਗੀ। ਇਸ ਮੌਕੇ ਮੀਡੀਆ ਕਰਮੀਆਂ ਨਾਲ ਅਦਾਲਤੀ ਕੰਪਲੈਕਸ ਨੱਕੋ-ਨੱਕ ਭਰਿਆ ਹੋਇਆ ਸੀ। ਕਰੀਬ ਦੋ ਕਿਲੋਮੀਟਰ ਤੱਕ ਸੜਕ ਦੇ ਦੋਵੇਂ ਪਾਸੇ ਲਾਈਨਾਂ ਬਣਾ ਕੇ ਮੀਡੀਆ ਕਰਮੀ ਅਤੇ ਅਤੇ ਸੁਰੱਖਿਆ ਮੁਲਾਜ਼ਮ ਖੜ੍ਹੇ ਸਨ। ਅਦਾਲਤੀ ਕੰਪਲੈਕਸ ਵਿੱਚ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਸਲਮਾਨ ਚੌਥੀ ਵਾਰ ਜੋਧਪੁਰ ਜੇਲ੍ਹ ਗਿਆ, ਜਿੱਥੇ ਪਹਿਲਾਂ ਹੀ ਕਥਿਤ ਬਾਬਾ ਆਸਾਰਾਮ ਬਾਪੂ ਵੀ ਬਲਾਤਕਾਰ ਦੇ ਦੋਸ਼ ਵਿੱਚ ਕੈਦ ਕੱਟ ਰਿਹਾ ਹੈ।
ਜੇਲ੍ਹ ਅਧਿਕਾਰੀਆਂ ਅਨੁਸਾਰ ਸਲਮਾਨ ਖਾਨ ਨੂੰ ਬੇਹੱਦ ਸੁਰੱਖਿਅਤ ਬੈਰਕ ਨੰਬਰ ਦੋ ਵਿੱਚ ਰੱਖਿਆ ਗਿਆ ਹੈ। ਇਸ ਦੇ ਬਾਹਰ ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਤਾਇਨਾਤ ਹਨ। ਸਲਮਾਨ ਖਾਨ ਨੇ ਇਸ ਤੋਂ ਪਹਿਲਾਂ 1998, 2006 ਅਤੇ ਸਾਲ 2007 ਵਿੱਚ ਕੁਲ 18 ਦਿਨ ਕਾਲੇ ਹਿਰਨ ਨੂੰ ਮਾਰਨ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਕੱਟੇ ਹਨ। ਸਜ਼ਾ ਤਿੰਨ ਸਾਲ ਤੋਂ ਵੱਧ ਹੋਣ ਕਾਰਨ ਸਲਮਾਨ ਹੁਣ ਉਪਰਲੀ ਅਦਾਲਤ ਵਿੱਚ ਸ਼ਜਾ ਵਿਰੁੱਧ ਅਪੀਲ ਕਰੇਗਾ।
ਸਲਮਾਨ ਖਾਨ ਦੇ ਕੇਸ ਦੀ ਸੁਣਵਾਈ ਮੌਕੇ ਜੋਧਪੁਰ ਦੀ ਅਦਾਲਤ ’ਚ ਜਾਂਦੀਆਂ ਹੋਈਆਂ ਉਸ ਦੀਆਂ ਭੈਣਾਂ ਅਰਪਿਤਾ ਤੇ ਅਲਵੀਰਾ।
ਇਸ ਮਾਮਲੇ ਵਿੱਚ ਅੰਤਿਮ ਜ਼ਿਰਹਾ 28 ਮਾਰਚ ਨੂੰ ਮੁਕੰਮਲ ਹੋ ਗਈ ਸੀ ਅਤੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੇਵ ਕੁਮਾਰ ਖੱਤਰੀ ਨੇ ਫੈਸਲਾ ਰਾਖਵਾਂ ਰੱਖ ਲਿਆ ਸੀ। ਅੱਜ ਸਰਕਾਰੀ ਵਕੀਲ ਮਹੀਪਾਲ ਬਿਸ਼ਨੋਈ ਨੇ ਦੱਸਿਆ ਕਿ ਅਦਾਲਤ ਨੇ ਸਲਮਾਨ ਖਾਨ ਨੂੰ ਪੰਜ ਸਾਲ ਦੀ ਕੈਦ ਅਤੇ 10,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸਲਮਾਨ ਖਾਨ ਵਿਰੁੱਧ ਜੋਧਪੁਰ ਨੇੜੇ ਕਨਕਨੀ ਪਿੰਡ ਵਿੱਚ ਇੱਕ ਅਕਤੂਬਰ 1998 ਨੂੰ ਦੋ ਕਾਲੇ ਹਿਰਨ ਮਾਰਨ ਦੇ ਦੋਸ਼ ਵਿੱਚ ਜੰਗਲੀ ਜੀਵ ਜੰਤੂਆਂ ਦੀ ਰੱਖਿਆ ਸਬੰਧੀ ਕਾਨੂੰਨ ਦੀ ਧਾਰਾ 9/51 ਤਹਿਤ ਕੇਸ ਦਰਜ ਸੀ। ਉਹ ਇੱਥੇ ਫਿਲਮ ‘ਹਮ ਸਾਥ ਸਾਥ ਹੈਂ’ ਦੀ ਸ਼ੂਟਿੰਗ ਕਰਨ ਆਇਆ ਸੀ।
ਅੱਜ ਜਦੋਂ ਅਦਾਲਤ ਨੇ ਫੈਸਲਾ ਸੁਣਾਇਆ ਤਾਂ ਸਾਰੇ ਮੁਲਜ਼ਮ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਦਾਲਤ ਵਿੱਚ ਹਾਜ਼ਰ ਸਨ।
ਸਲਮਾਨ ’ਤੇ ਫਿਲਮ ਉਦਯੋਗ ਦੇ 400 ਤੋਂ 600 ਕਰੋੜ ਰੁਪਏ ਦਾਅ ਉੱਤੇ
ਮੁੰਬਈ: ਬਾਲੀਵੁੱਡ ਸਟਾਰ ਸਲਮਾਨ ਖਾਨ ਜਿਸ ਨੂੰ ਅੱਜ ਅਦਾਲਤ ਨੇ ਕਾਲੇ ਹਿਰਨ ਮਾਰਨ ਦੇ ਮਾਮਲੇ ਵਿੱਚ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ, ਉੱਤੇ ਫਿਲਮ ਉਦਯੋਗ ਦੇ 400 ਤੋਂ 600 ਕਰੋੜ ਰੁਪਏ ਤੱਕ ਦਾਅ ਉੱਤੇ ਲੱਗੇ ਹੋਏ ਹਨ। ਉਸਦੇ ਜੇਲ੍ਹ ਜਾਣ ਨਾਲ ਤਿੰਨ ਵੱਡੇ ਫਿਲਮ ਪ੍ਰਾਜੈਕਟ ਪ੍ਰਭਾਵਿਤ ਹੋਣਗੇ। ਸਲਮਾਨ (52) ਫਿਲਮ ‘ ਰੇਸ 3’ ਦੀ ਸ਼ੂਟਿੰਗ ਵਿੱਚ ਲੱਗਿਆ ਸੀ। ਇਹ ਫਿਲਮ ਜੂਨ ਵਿੱਚ ਰਿਲੀਜ਼ ਹੋਣੀ ਹੈ। ਇਸ ਫਿਲਮ ਉੱਤੇ 125 ਤੋਂ 150 ਕਰੋੜ ਰੁਪਏ ਦਾਅ ਉੱਤੇ ਲੱਗੇ ਹਨ। ‘ਕਿੱਕ 2’, ‘ ਦਬੰਗ 3’ ਅਤੇ ‘ਭਾਰਤ’ ਦੀ ਸ਼ੂਟਿੰਗ ਸ਼ੁਰੂ ਹੋਣੀ ਸੀ। ਫਿਲਮ ਉਦਯੋਗ ਦੇ ਮਾਹਿਰ ਕੋਮਲ ਨਾਹਟਾ ਅਨੁਸਾਰ ਸਲਮਾਨ ਦੇ ਜੇਲ੍ਹ ਜਾਣ ਨਾਲ ਫਿਲਮ ਉਦਯੋਗ ਨੂੰ ਭਾਰੀ ਨੁਕਸਾਨ ਹੋਵੇਗਾ ਕਿਉਂਕਿ ਉਹ ਬੇਹੱਦ ਸਫਲ ਕਲਾਕਾਰ ਹੈ। ਫਿਲਮ ਉਦਯੋਗ ਦੇ ਇੱਕ ਹੋਰ ਮਾਹਿਰ ਗਿਰੀਸ਼ ਵਾਨਖੇੜੇ ਅਨੁਸਾਰ ‘ਰੇਸ 3’, ਈਦ ਮੌਕੇ ਰਿਲੀਜ਼ ਹੋਣੀ ਹੈ। ਬਾਕਸ ਆਫਿਸ ਦੇ ਇਸ ਦੇ ਉੱਤੇ 600 ਕਰੋੜ ਰੁਪਏ ਦਾਅ ਉੱਤੇ ਲੱਗੇ ਹਨ। ਇਸ ਤੋਂ ਇਲਾਵਾ ਛੋਟੇ ਪਰਦੇ ਉੱਤੇ ਉਸਦੀਆਂ ਪੇਸ਼ਕਾਰੀਆਂ ਦਾ ਵੀ ਨੁਕਸਾਨ ਹੋਣ ਦਾ ਅਨੁਮਾਨ ਹੈ।
ਸਲਮਾਨ ਦੀ ਜ਼ਮਾਨਤ ਅਰਜ਼ੀ ਉੱਤੇ ਸੁਣਵਾਈ ਅੱਜ
ਮੁੰਬਈ: ਸਲਮਾਨ ਖਾਨ ਦੇ ਵਕੀਲ ਆਨੰਦ ਦੇਸਾਈ ਨੇ ਦੱਸਿਆ ਕਿ ਸਲਮਾਨ ਖਾਨ ਨੂੰ ਰਾਹਤ ਦਿਵਾਉਣ ਲਈ ਉਹ ਸੈਸ਼ਨਜ਼ ਅਦਾਲਤ ਵਿੱਚ ਅਪੀਲ ਕਰਨਗੇ। ਅਦਾਲਤ ਭਲਕੇ 10.30 ਵਜੇ ਜ਼ਮਾਨਤ ਦੀ ਅਰਜ਼ੀ ਉੱਤੇ ਸੁਣਵਾਈ ਕਰੇਗੀ। ਵਕੀਲ ਨੇ ਕਿਹਾ ਕਿ ਉਹ ਅਦਾਲਤ ਦੇ ਫੈਸਲੇ ਦਾ ਸਤਿਕਾਰ ਕਰਦੇ ਹਨ ਪਰ ਉਨ੍ਹਾਂ ਨੂੰ ਇਹ ਫੈਸਲਾ ਆਉਣ ਉੱਤੇ ਹੈਰਾਨੀ ਹੋਈ ਹੈ ਕਿਉਂਕਿ ਇਸ ਕੇਸ ਦੇ ਸਾਰੇ ਤੱਥ ਅਤੇ ਸਾਰੀ ਪੜਤਾਲ ਪਹਿਲਾਂ ਵਾਲੇ ਕੇਸਾਂ ਵਾਲੇ ਹੀ ਸਨ ਜਿਨ੍ਹਾਂ ਦੋ ਕੇਸਾਂ ਵਿੱਚ ਸਲਮਾਨ ਖਾਨ ਰਾਜਸਥਾਨ ਦੀ ਹਾਈ ਕੋਰਟ ਵਿੱਚੋਂ ਬਰੀ ਹੋ ਚੁੱਕਿਆ ਹੈ।
ਕੈਦੀ ਨੰਬਰ 106 ਬਣਿਆ ਸਲਮਾਨ; ਨਾ ਖਾਧੀ ਜੇਲ੍ਹ ਦੀ ਰੋਟੀ
ਜੋਧਪੁਰ: ਸਲਮਾਨ ਖਾਨ ਭਾਵੇਂ ਦੇਸ਼ ਵਿਦੇਸ਼ ਵਿੱਚ ਲੱਖਾਂ ਫਿਲਮ ਪ੍ਰੇਮੀਆਂ ਦੇ ਦਿਲਾਂ ਦੀ ਧੜਕਣ ਹੈ ਪਰ ਜੋਧਪੁਰ ਕੇਂਦਰੀ ਜੇਲ੍ਹ ਵਿੱਚ ਉਹ ਕੈਦੀ ਨੰਬਰ 106 ਹੈ। ਅੱਜ ਉਸ ਨੂੰ ਸਾਦੀ ਦਾਲ ਰੋਟੀ ਦਿੱਤੀ ਗਈ ਜੋ ਉਸ ਨੇ ਨਾ ਖਾਧੀ। ਸਲਮਾਨ ਨੂੰ ਜੇਲ੍ਹ ਵਿੱਚ ਆਸਾ ਰਾਮ ਬਾਪੂ ਦੇ ਨਾਲ ਵਾਲੀ ਬੈਰਕ ਵਿੱਚ ਰੱਖਿਆ ਗਿਆ ਹੈ। ਜੇਲ੍ਹ ਦੇ ਸੁਪਰਡੈਂਟ ਵਿਕਰਮ ਸਿੰਘ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਲਮਾਨ ਖਾਨ ਦਾ ਕੋਈ ਵਿਸ਼ੇਸ਼ ਧਿਆਨ ਨਹੀਂ ਰੱਖਿਆ ਗਿਆ। ਉਸ ਦੀ ਬੈਰਕ ਵਿੱਚ ਲੱਕੜ ਦਾ ਸਾਦਾ ਬੈੱਡ, ਚਾਦਰ ਅਤੇ ਇੱਕ ਕੂਲਰ ਹੈ। ਸਵੇਰੇ ਉਸ ਨੂੰ ਸਾਦੀ ਖਿਚੜੀ ਦਿੱਤੀ ਜਾਵੇਗੀ। ਜੇਲ੍ਹ ਵਿੱਚ ਪੁੱਜ ਕੇ ਸਲਮਾਨ ਨੇ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਕੀ਼ਤੀ ਅਤੇ ਡਾਕਟਰ ਨੇ ਚੈੱਕਅੱਪ ਦੌਰਾਨ ਉਸਦਾ ਬਲੱਡ ਪ੍ਰੈਸ਼ਰ ਠੀਕ ਪਾਇਆ। ਸ਼ੁੱਕਰਵਾਰ ਤੋਂ ਉਸ ਨੂੰ ਬੈਰਕ ਵਿੱਚ ਕੁੱਝ ਹੋਰ ਕੈਦੀਆਂ ਦੇ ਨਾਲ ਰੱਖਿਆ ਜਾਵੇਗਾ।

About Author

Punjab Mail USA

Punjab Mail USA

Related Articles

ads

Latest Category Posts

    ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

Read Full Article
    ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

Read Full Article
    ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

Read Full Article
    ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

Read Full Article
    ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

Read Full Article
    ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

Read Full Article
    ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

Read Full Article
    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article