ਕਾਰਪੋਰੇਟ ਹਾਊਸਾਂ ਨੂੰ ਬੈਂਕ ਖੋਲ੍ਹਣ ਦੀ ਆਰ.ਬੀ.ਆਈ. ਵੱਲੋਂ ਦਿੱਤੀ ਇਜਾਜ਼ਤ ਹੋਵੇਗੀ ‘ਤਬਾਹਕੁੰਨ’: ਰਾਜਨ

200
Share

ਨਵੀਂ ਦਿੱਲੀ, 23 ਨਵੰਬਰ (ਪੰਜਾਬ ਮੇਲ)- ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਤੇ ਸਾਬਕਾ ਡਿਪਟੀ ਗਵਰਨਰ ਵਿਰਾਲ ਅਚਾਰੀਆ ਨੇ ਕਾਰਪੋਰੇਟ ਹਾਊਸਾਂ ਨੂੰ ਬੈਂਕ ਖੋਲ੍ਹਣ ਦੀ ਇਜਾਜ਼ਤ ਦੇਣ ਦੇ ਆਰ.ਬੀ.ਆਈ. ਵਰਕਿੰਗ ਗਰੁੱਪ ਦੇ ਫੈਸਲੇ ਨੂੰ ‘ਤਬਾਹਕੁੰਨ’ ਦੱਸਿਆ ਹੈ। ਆਰ.ਬੀ.ਆਈ. ਦੇ ਦੋਵਾਂ ਸਾਬਕਾ ਅਧਿਕਾਰੀਆਂ ਨੇ ਇਕ ਸਾਂਝੇ ਮਜ਼ਮੂਨ ਵਿਚ ਲਿਖਿਆ ਕਿ ਮੌਜੂਦਾ ਹਾਲਾਤ ਨੂੰ ਵੇਖਦਿਆਂ ਅਤੇ ਪੁਰਾਣੀਆਂ ਰਵਾਇਤਾਂ ‘ਤੇ ਕਾਇਮ ਰਹਿੰਦਿਆਂ ਬੈਂਕਿੰਗ ਸੈਕਟਰ ਵਿਚ ਕਾਰੋਬਾਰੀ ਘਰਾਣਿਆਂ ਦੀ ਸ਼ਮੂਲੀਅਤ ਦੀ ਇਸ ਤਜਵੀਜ਼ ਨੂੰ ‘ਠੰਢੇ ਬਸਤੇ ਵਿਚ ਪਾਉਣਾ ਹੀ ਸਭ ਤੋਂ ਬਿਹਤਰ ਵਿਕਲਪ ਹੋਵੇਗਾ।’ ਰਾਜਨ ਨੇ ਇਹ ਮਜ਼ਮੂਨ ਅੱਜ ਆਪਣੀ ਲਿੰਕਡਇਨ ਪ੍ਰੋਫਾਈਲ ‘ਤੇ ਪੋਸਟ ਕੀਤਾ ਹੈ।


Share