ਕਾਮਨਵੈਲਥ ਖੇਡਾਂ; ਡਿਸਕਸ ਥ੍ਰੋ ‘ਚ ਸੀਮਾ ਪੂਨੀਆ ਨੇ ਚਾਂਦੀ ਅਤੇ ਨਵਜੀਤ ਢਿੱਲੋ ਨੇ ਕਾਂਸੀ ਤਮਗਾ ਜਿੱਤਿਆ

April 12
17:28
2018
ਗੋਲਡ ਕੋਸਟ, 12 ਅਪ੍ਰੈਲ (ਪੰਜਾਬ ਮੇਲ)- ਡਿਸਕਸ ਥ੍ਰੋ ਸੀਮਾ ਪੂਨੀਆ ਅਤੇ ਨਵਜੀਤ ਢਿੱਲੋ ਨੇ ਕਾਮਨਵੈਲਥ ਖੇਡਾਂ ‘ਚ ਐਥਲੇਟਿਕਸ ਮੁਕਾਬਲਿਆਂ ‘ਚ ਭਾਰਤ ਦੇ ਤਮਗਾ ਦਾ ਇੰਤਜਾਰ ਵੀਰਵਾਰ ਨੂੰ ਖਤਮ ਕਰਦੇ ਹੋਏ ਚਾਂਦੀ ਅਤੇ ਕਾਂਸੀ ਤਮਗਾ ਜਿੱਤ ਲਿਆ। ਭਾਰਤ ਨੇ ਗੋਲਡ ਕੋਸਟ ‘ਚ ਐਥਲੇਟਿਕਸ ‘ਚ ਇਹ ਪਹਿਲਾਂ ਤਮਗਾ ਹੈ । ਭਾਰਤ ਨੇ ਪਿਛਲੇ ਗਲਾਸਗੋ ਖੇਡਾਂ ‘ਚ ਐਥਲੇਟਿਕਸ ‘ਚ ਇਕ ਸੋਨ, ਇਕ ਚਾਂਦੀ ਅਤੇ ਇਕ ਕਾਂਸੀ ਤਮਗਾ ਜਿੱਤਿਆ ਸੀ। ਭਾਰਤ ਦੀ ਇਨ੍ਹਾਂ ਦੋ ਮਹਿਲਾ ਐਥਲੀਟਾਂ ਨੇ ਇਕ ਹੀ ਮੁਕਾਬਲੇ ‘ਚ ਇਕ ਸਾਥ ਦੋ ਤਮਗੇ ਦਿਵਾ ਦਿੱਤੇ।
ਸੀਮਾ ਨੇ 60.41 ਮੀਟਰ ਦੀ ਥ੍ਰੋ ਦੇ ਨਾਲ ਚਾਂਦੀ ਅਤੇ ਨਵਜੀਤ ਨੇ 57.43 ਮੀਟਰ ਦੀ ਥ੍ਰੋ ਦੇ ਨਾਲ ਕਾਂਸੀ ਜਿੱਤਿਆ। ਇਸ ਮੁਕਾਬਲੇ ਦਾ ਸੋਨ ਤਮਗਾ ਆਸਟਰੇਲੀਆ ਦੀ ਡੈਨੀ ਸਟੀਵੰਸ ਨੇ 68.26 ਮੀਟਰ ਦਾ ਨਵਾਂ ਖੇਡ ਰਿਕਾਰਡ ਬਣਾਉਂਦੇ ਹੋਏ ਜਿੱਤਿਆ।