ਕਾਬੁਲ ਸਥਿਤ ‘ਕਰਤੇ ਪਰਵਾਨ’ ਗੁਰਦੁਆਰੇ ’ਚ ਤਾਲਿਬਾਨ ਅੱਤਵਾਦੀਆਂ ਵੱਲੋਂ ਭੰਨ-ਤੋੜ

1161
Share

ਕਾਬੁਲ, 6 ਅਕਤੂਬਰ (ਪੰਜਾਬ ਮੇਲ)- ਤਾਲਿਬਾਨ ਅੱਤਵਾਦੀਆਂ ਦੇ ਇੱਕ ਸਮੂਹ ਨੇ ਮੰਗਲਵਾਰ ਨੂੰ ਨਾ ਸਿਰਫ਼ ਕਾਬੁਲ ਦੇ ਗੁਰਦੁਆਰਾ ਕਰਤੇ ਪਰਵਾਨ ’ਚ ਭੰਨ-ਤੋੜ ਕੀਤੀ, ਸਗੋਂ ਉੱਥੇ ਮੌਜੂਦ ਲੋਕਾਂ ਨੂੰ ਬੰਧਕ ਬਣਾ ਲਿਆ। ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਕਿਹਾ, ‘ਮੈਨੂੰ ਕਾਬੁਲ ਤੋਂ ਸਾਵਧਾਨੀ ਵਾਲੀ ਰਿਪੋਰਟ ਮਿਲੀ ਹੈ। ਭਾਰੀ ਹਥਿਆਰਬੰਦ ਤਾਲਿਬਾਨ ਅੱਤਵਾਦੀਆਂ ਦਾ ਇੱਕ ਅਣਪਛਾਤਾ ਸਮੂਹ ਗੁਰਦੁਆਰਾ ਕਰਤੇ ਪਰਵਾਨ ਵਿਚ ਦਾਖ਼ਲ ਹੋ ਗਿਆ ਹੈ। ਉਸ ਨੇ ਗੁਰਦੁਆਰੇ ਵਿਚ ਮੌਜੂਦ ਭਾਈਚਾਰੇ ਦੇ ਮੈਂਬਰਾਂ ਨੂੰ ਬੰਧਕ ਬਣਾ ਲਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਗੁਰਦੁਆਰੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਤੋੜ ਦਿੱਤੇ। ਗੁਰਦੁਆਰੇ ਨੂੰ ਵੀ ਨੁਕਸਾਨ ਪਹੁੰਚਿਆ ਹੈ। ਜ਼ਿਕਰਯੋਗ ਹੈ ਕਿ ਤਾਲਿਬਾਨ ਦੇ ਅੱਤਵਾਦੀਆਂ ਨੇ ਇਸ ਤੋਂ ਪਹਿਲਾਂ ਪਵਿੱਤਰ ਨਿਸ਼ਾਨ ਸਾਹਿਬ (ਸਿੱਖਾਂ ਦਾ ਪਵਿੱਤਰ ਝੰਡਾ) ਨੂੰ ਅਫ਼ਗਾਨਿਸਤਾਨ ਦੇ ਪਖ਼ਤਿਆ ਸੂਬੇ ’ਚ ਸਥਿਤ ਗੁਰਦੁਆਰੇ ਤੋਂ ਉਤਾਰ ਦਿੱਤਾ ਸੀ। ਪਕਟੀਆ ਪ੍ਰਾਂਤ ਦੇ ਚਮਕਾਨੀ ਖੇਤਰ ’ਚ ਸਥਿਤ, ਇਸ ਗੁਰੂਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਗਏ ਸਨ। ਤਾਲਿਬਾਨ ਦੇ ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਦੇ ਬਾਅਦ ਤੋਂ ਘੱਟਗਿਣਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੇ ਨਾਲ ਧਰਮ ਦੇ ਆਧਾਰ ’ਤੇ ਵਿਤਕਰਾ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਕਤਲ ਵੀ ਕੀਤਾ ਜਾ ਰਿਹਾ ਹੈ।
ਤਾਲਿਬਾਨ ਅੱਤਵਾਦੀਆਂ ਜਿਨ੍ਹਾਂ ਨੇ ਗੁਰਦੁਆਰਿਆਂ ’ਤੇ ਹਮਲਾ ਕੀਤਾ, 2001 ’ਚ ਬਾਮੀਆਨ ਦੀਆਂ ਪਹਾੜੀਆਂ ਵਿਚ ਬਣੀਆਂ ਭਗਵਾਨ ਬੁੱਧ ਦੀਆਂ ਦੋ ਵਿਸ਼ਾਲ ਮੂਰਤੀਆਂ ਨੂੰ ਵੀ ਨਸ਼ਟ ਕਰ ਦਿੱਤਾ। ਹੁਣ ਤਾਲਿਬਾਨ ਦਾ ਕਹਿਣਾ ਹੈ ਕਿ ਉਹ ਭਗਵਾਨ ਬੁੱਧ ਦੀ ਮੂਰਤੀ ਨਾਲ ਜੁੜੇ ਚਿੰਨ੍ਹ ਨੂੰ ਸੁਰੱਖਿਅਤ ਰੱਖੇਗਾ। ਏਰੀਆਨਾ ਨਿਊਜ਼ ਦੇ ਅਨੁਸਾਰ, ਇਹ ਮੂਰਤੀਆਂ 6ਵੀਂ ਸਦੀ ਵਿਚ ਸਥਾਨਕ ਲੋਕਾਂ ਦੁਆਰਾ ਸਲਸਲ ਅਤੇ ਸ਼ਮਾਮਾ ਦੁਆਰਾ ਬਣਾਈਆਂ ਗਈਆਂ ਸਨ।
ਤਾਲਿਬਾਨ ਦਾ ਕਹਿਣਾ ਹੈ ਕਿ ਸੈਰ-ਸਪਾਟੇ ਦੇ ਨਜ਼ਰੀਏ ਤੋਂ ਇਸ ਸਥਾਨ ਦੀ ਰੱਖਿਆ ਕਰਨ ਦਾ ਫੈਸਲਾ ਕੀਤਾ ਗਿਆ ਹੈ, ਅਰਿਆਨਾ ਨਿਊਜ਼ ਨੇ ਬਾਮੀਆਂ ਦੇ ਸੂਚਨਾ ਅਤੇ ਸੱਭਿਆਚਾਰ ਵਿਭਾਗ ਦੇ ਮੁਖੀ ਮੌਲਵੀ ਸੈਫ-ਉਲ-ਰਹਿਮਾਨ ਮੁਹੰਮਦੀ ਦੇ ਹਵਾਲੇ ਨਾਲ ਕਿਹਾ, ‘‘ਇੱਕ ਅਧਿਕਾਰੀ ਵਜੋਂ ਮੈਂ ਇਨ੍ਹਾਂ ਇਤਿਹਾਸਕ ਅਤੇ ਅਨਮੋਲ ਵਿਰਾਸਤ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਹਾਂ।’’ ਇਸ ਤੋਂ ਪਹਿਲਾਂ ਤਾਲਿਬਾਨ ਨੇ ਕਿਹਾ ਸੀ ਕਿ ਹੇਰਾਤ ਵਿਚ ਸਥਿਤ ਕੁੱਲ 780 ਇਤਿਹਾਸਕ ਸਮਾਰਕਾਂ ਵਿਚੋਂ 40 ਪ੍ਰਤੀਸ਼ਤ ਨੂੰ ਸੰਭਾਲਣ ਦੀ ਲੋੜ ਹੈ।


Share