PUNJABMAILUSA.COM

ਕਾਫਲੇ ਵੱਲੋਂ ‘ਅਜ਼ਾਦੀ ਅਤੇ ਸਾਹਿਤ’ ਵਿਸ਼ੇ ਤੇ ਹੋਈ ਭਰਪੂਰ ਚਰਚਾ

ਕਾਫਲੇ ਵੱਲੋਂ ‘ਅਜ਼ਾਦੀ ਅਤੇ ਸਾਹਿਤ’ ਵਿਸ਼ੇ ਤੇ ਹੋਈ ਭਰਪੂਰ ਚਰਚਾ

ਕਾਫਲੇ ਵੱਲੋਂ ‘ਅਜ਼ਾਦੀ ਅਤੇ ਸਾਹਿਤ’ ਵਿਸ਼ੇ ਤੇ ਹੋਈ ਭਰਪੂਰ ਚਰਚਾ
February 22
08:32 2018

ਬਰੈਂਪਟਨ, 22 ਫਰਵਰੀ (ਗੁਰਜਿੰਦਰ ਸੰਘੇੜਾ/ਪੰਜਾਬ ਮੇਲ)- ‘ਪੰਜਾਬੀ ਕਲਮਾਂ ਦਾ ਕਾਫਲਾ’ ਦੀ ਇਸ ਵਰ੍ਹੇ ਦੀ ਪਹਿਲੀ ਮੀਟਿੰਗ 27 ਜਨਵਰੀ 2018 ਦਿਨ ਸਨਿਚਰਵਾਰ ਬਰੈਮਲੀ ਸਿਟੀ ਸੈਂਟਰ ਦੀ ਲਾਇਬ੍ਰੇਰੀ ਦੇ ਮੀਟਿੰਗ ਹਾਲ ਵਿਚ ਹੋਈ। ਕਾਫਲੇ ਦੀ ਸੰਚਾਲਕ ਬਰਜਿੰਦਰ ਗੁਲਾਟੀ ਨੇ ਸਭ ਤੋਂ ਪਹਿਲਾਂ ਇਸ ਮਹੀਨੇ ਸਾਥੋਂ ਸਦਾ ਲਈ ਵਿਛੜ ਗਏ ਲੇਖਕ ਗੁਰਦਿਆਲ ਕੰਵਲ ਦੇ ਅਕਾਲ ਚਲਾਣੇ ਤੇ ਡੂੰਘੇ ਦੁਖ ਦਾ ਪਰਗਟਾਵਾ ਕੀਤਾ। ਉੱਘੇ ਵਾਰਤਕ ਲੇਖਕ ਪੂਰਨ ਸਿੰਘ ਪਾਂਧੀ ਨੇ ਕਿਹਾ ਕਿ ਜਦੋਂ ਸਾਥੋਂ ਕੋਈ ਵਿਛੜ ਜਾਂਦਾ ਹੈ ਤਾਂ ਸਾਨੂੰ ਬਹੁਤ ਅਫਸੋਸ ਹੁੰਦਾ ਹੈ। ਪਹਿਲੋਂ ਇਕਬਾਲ ਤੁਰ ਗਿਆ ਤੇ ਹੁਣ ਕੰਵਲ। ਉਨ੍ਹਾਂ ਕਿਹਾ ਕਿ ਕੰਵਲ ਬਹੁਤ ਹੀ ਵੱਡੇ ਦਿਲ ਵਾਲਾ ਇਨਸਾਨ ਸੀ। ਲੇਖਕਾਂ ਨੂੰ ਹਾਲਾਂ ਵਿਚ ਜਾਂ ਘਰੇ ਸੱਦ ਕੇ ਸਨਮਾਨਤ ਕਰਦਾ ਸੀ ਤੇ ਸਾਰਾ ਖਰਚਾ ਵੀ ਆਪ ਹੀ ਕਰਦਾ ਸੀ। ਲੋਕਾਂ ਨੂੰ ਖੁਆਕੇ ਖੁਸ਼ ਹੋਣ ਵਾਲਾ ਇਨਸਾਨ ਸੀ। ਉਸਨੇ ਇੱਕ ਦਰਜਨ ਦੇ ਕਰੀਬ ਪੁਸਤਕਾਂ ਲਿਖੀਆਂ। ਉਸਦੇ ਗੁਣਾਂ ਦੀ ਮਹਿਕ ਸਾਨੂੰ ਸਾਰੀ ਉਮਰ ਨਹੀਂ ਭੁੱਲਣੀ। ਕਾਫਲੇ ਵਲੋਂ ਬੜੇ ਮੋਹ ਮਮਤਾ ਨਾਲ ਵਿਛੜ ਗਏ ਸਾਥੀ ਨੂੰ ਸ਼ਰਧਾਂਜਲੀ ਪੇਸ਼ ਕੀਤੀ ਗਈ।
ਅੱਜ ਦੇ ਵਿਸ਼ੇ ਨੂੰ ਛੋਂਹਦਿਆਂ ਬਰਜਿੰਦਰ ਗੁਲਾਟੀ ਨੇ ਅਜ਼ਾਦੀ ਤੇ ਸਾਹਿਤ ਦੇ ਰਿਸ਼ਤੇ ਦੀ ਗੱਲ ਤੋਰੀ। ਉਨ੍ਹਾਂ ਕਿਹਾ ਕਿ ਅਜ਼ਾਦੀ ਹਰ ਇਨਸਾਨ ਦਾ ਜਨਮ ਸਿੱਧ ਅਧਿਕਾਰ ਹੈ। ਬ੍ਰਿਟਿਸ਼ ਰਾਜ ਸਾਨੂੰ ਡੁਮੀਨੀਅਨ ਰਿਪਬਲਿਕ ਬਣਾਉਣਾ ਚਾਹੁੰਦਾ ਸੀ। ਇੰਡੀਅਨ ਨੈਸ਼ਨਲ ਕਾਂਗਰਸ ਵਲੋਂ 26 ਜਨਵਰੀ 1930 ਨੂੰ ਪੂਰਨ ਸਵਾਰਾਜ ਦਾ ਐਲਾਨ ਕੀਤਾ ਗਿਆ। ਅਜ਼ਾਦੀ ਮਿਲਣ ਤੇ 26 ਜਨਵਰੀ ਵਾਲੇ ਦਿਨ ਡਾ. ਅੰਬੇਦਕਰ ਦੇ ਬਣਾਏ ਗਏ ਸੰਵਿਧਾਨ ਨੂੰ ਲਾਗੂ ਕਰ ਦਿਤਾ। ਜਿਹੜੇ ਸੁਪਨੇ ਲੈ ਕੇ ਅਜ਼ਾਦੀ ਲਈ ਸੀ ਉਹ ਅੱਜ ਪੂਰੇ ਹੋਏ ਜਾਂ ਨਹੀਂ ਅਸੀਂ ਸਾਰੇ ਜਾਣਦੇ ਹਾਂ। ਉਨ੍ਹਾਂ ਕਿਹਾ ਕਿ ਕਲਮ ਦੀ ਤਾਕਤ ਤਲਵਾਰ ਨਾਲੋਂ ਜਿਆਦਾ ਹੁੰਦੀ ਹੈ। ਜਿਸ ਨੂੰ ਦਰਸਾਉਣ ਲਈ ਅਕਬਰ ਇਲਾਹਾਬਾਦੀ ਦੀਆਂ ਇਹ ਸਤਰਾਂ ਦਾ ਜ਼ਿਕਰ ਕੀਤਾ, ‘ਖੀਂਚੋ ਨਾ ਕਮਾਨੋਂ ਕੋ, ਨਾ ਤਲਵਾਰ ਨਿਕਾਲੋ। ਜਬ ਤੋਪ ਮੁਕਾਬਲ ਹੋ, ਤੋ ਅਖਬਾਰ ਨਿਕਾਲੋ’। ਹਰ ਰਿਵੋਲੂਸ਼ਨ ਪਿੱਛੇ ਲਿਖਾਰੀਆਂ ਦਾ ਹੱਥ ਹੁੰਦਾ ਹੈ ਜਿਵੇਂ ਸ਼ਾਰਦਾ ਦੇਵੀ, ਸੁਭੱਦਰਾ ਕੁਮਾਰੀ ਚੌਹਾਨ, ਸੁਭਾਸ਼ ਚੰਦਰ ਬੋਸ, ਸਰੋਜਨੀ ਨਾਇਡੋ, ਸ਼ਹੀਦ ਭਗਤ ਸਿੰਘ, ਗਦਰੀ ਬਾਬੇ, ਇਲਾਮਾ ਇਕਬਾਲ ਤੇ ਰਾਮ ਪ੍ਰਸਾਦ ਆਦਿ ਦੀਆਂ ਲਿਖਤਾਂ ਨੇ ਲੋਕਾਂ ਨੂੰ ਬਹੁਤ ਪਰਭਾਵਿਤ ਕੀਤਾ। ਉੱਘੇ ਪੱਤਰਕਾਰ ਰਹਿ ਚੁੱਕੇ ਸੁਰਜਨ ਜੀਰਵੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਹਿਤ ਨੂੰ ਇਹ ਨਹੀਂ ਕਿ ਗੌਰਮਿੰਟ ਹੀ ਰੋਕ ਲਾਉਂਦੀ ਹੈ। ਅਸੀਂ ਹਰ ਰੋਜ ਕੋਈ ਨਾ ਕੋਈ ਕੰਟਰੋਵਰਸੀ ਦੇਖਦੇ ਹਾਂ। ਧਾਰਮਿਕ ਕੱਟੜਤਾ ਵਰਗੀਆਂ ਸਾਰੀਆਂ ਬਲਾਵਾਂ ਸਾਹਿਤ ਲਈ ਬਹੁਤ ਘਾਤਕ ਨੇ। ਸਾਹਿਤ ਦਾ ਗਲਾ ਘੁਟਣ ਵਾਲੀ ਗੱਲ ਹੈ। ਸਾਹਿਤ ਦੀ ਅਜ਼ਾਦੀ ਤੇ ਗੌਰਮਿੰਟ ਵੀ ਹਮਲਾ ਕਰਦੀ ਹੈ। ਉਸਦੇ ਖਿਲਾਫ ਲੜਾਈ ਔਖੀ ਹੁੰਦੀ ਹੈ। ਕੋਈ ਜਰਨਲਿਸਟ ਖੁੱਲ ਕੇ ਵੀ ਬੋਲ ਨਹੀਂ ਸਕਦਾ, ਜਿੰਨਾ ਚਿਰ ਉਹ ਜੋਖਮ ਨਹੀਂ ਲੈਂਦਾ। ਪਿੱਛੇ ਜਿਹੇ ਇੱਕ ਜਰਨਲਿਸਟ ਲੜਕੀ ਦਾ ਕਤਲ ਕਰ ਦਿਤਾ ਗਿਆ। ਉਨ੍ਹਾਂ ਆਪਣੇ ਤਜਰਬੇ ਦੇ ਹਵਾਲੇ ਨਾਲ ਦੱਸਿਆ ਕਿੰਨੀਆਂ ਦੁਸ਼ਵਾਰੀਆਂ ਹੁੰਦੀਆਂ ਸਨ। ਹੁਣ ਵੀ ਓਹੀ ਕੁਝ ਹੋ ਰਿਹਾ। ਪੱਤਰਕਾਰਾਂ ਤੇ ਸਾਹਿਤਕਾਰਾਂ ਨੂੰ ਪੁਲੀਸ ਨੇ ਘੇਰ ਲੈਣਾ, ਘਰ ਬਾਰ ਸਾੜ ਦੇਣਾ। ਸਾਹਿਤ ਨੂੰ ਬਹੁਤ ਵੱਡਾਂ ਚੁਣੌਤੀਆਂ ਨੇ। ਗੌਰਮਿੰਟ ਵਲੋਂ ਹੀ ਨਹੀਂ ਹੋਰ ਵੀ ਨੇ। ਸਾਨੂੰ ਚੌਕਸ ਰਹਿਣਾ ਚਾਹੀਦਾ। ਪ੍ਰੋਗਰੈਸਿਵ ਸਾਹਿਤ ਨੁੰ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ। ਇਹ ਲੜਾਈ ਸਾਂਝੀਵਾਲਤਾ ਦੀ ਲੜਾਈ ਹੈ। ਇਹ ਲੜਾਈ ਹਾਲੇ ਤੱਕ ਮੁੱਕੀ ਨਹੀਂ। ਹਾਲੇ ਵੀ ਜਾਰੀ ਹੈ।
ਡਾ. ਰਾਮ ਸਿੰਘ ਨੇ ਕਿਹਾ ਕਿ ਅੱਜ ਦਾ ਵਿਸ਼ਾ ਬੜੇ ਵੱਡੇ ਸੁਆਲ ਖੜੇ ਕਰ ਰਿਹਾ। ਜੇ ਅਸੀਂ ਸਾਹਿਤਕਾਰ ਦੀ ਗੱਲ ਕਰਦੇ ਹਾਂ ਤਾਂ, ਸਾਹਿਤਕਾਰ ਨੂੰ ਕਿਹੋ ਜਿਹੀ ਆਜ਼ਾਦੀ ਦੀ ਲੋੜ ਹੈ। ਜਦ ਤੋਂ ਮਨੁਖਤਾ ਨੇ ਸੋਝੀ ਸੰਭਾਲੀ ਹੈ ਉਸ ਦਾ ਰੁਝਾਨ ਰਚਨਾਤਮਕ ਹੀ ਰਿਹਾ। ਉਹ ਭਾਵੇਂ ਰੰਗਾਂ ਚ ਹੋਵੇ ,ਸੁਰਾਂ ਚ ਹੋਵੇ ਜਾਂ ਸ਼ਬਦਾਂ ‘ਚ ਹੋਵੇ। ਇਹਨਾਂ ਸਾਰੀਆਂ ਵਿਧਾਵਾਂ ਵਿਚ ਵੀ ਮਨੁਖ ਨੇ ਆਪਣੀਆਂ ਮਨੋਭਾਵਨਾਵਾਂ ਨੂੰ ਉਜਾਗਰ ਕਰਨ ਦਾ ਹੀਲਾ ਕੀਤਾ। ਉਸ ਦਾ ਕਿੱਤਾ ਕੀ ਹੈ, ਉਸ ਨੇ ਰੋਟੀ ਕਿਸ ਤਰ੍ਹਾਂ ਹਾਸਲ ਕਰਨੀ ਹੈ। ਰੋਟੀ ਦਾ ਸਾਧਨ ਪੈਦਾ ਕਰਨਾ ਇੱਕ ਵਿਉਂਤ ਹੈ। ਇਕ ਜੁਗਤ ਹੈ। ਤੁਹਾਡਾ ਕੋਈ ਵੀ ਹਿੱਸਾ ਰੋਟੀ ਨਾਲ ਜਾਂ ਮਨੋਭਾਵਾਂ ਨਾਲ ਜਾਂ ਜ਼ਜ਼ਬਾਤ ਨਾਲ ਜੁੜਿਆ ਹੋਵੇ, ਉਹ ਰਚਨਾਤਮਕ ਕਿਰਿਆ ਨਾਲ ਜੁੜਿਆ ਹੈ। ਰਚਨਾਤਮਿਕਤਾ ਤੁਹਾਡੀ ਮਾਨਸਿਕਤਾ ਨਾਲ ਜੁੜੀ ਹੈ। ਸ਼ੁਰੂ ਤੋਂ ਹੀ ਇਕ ਸਵਾਲ ਜੋ ਅੱਜ ਤਾਂਈ ਬਰਕਰਾਰ ਹੈ ਕਿ ਤੁਹਾਡੀ ਰਚਨਾਤਮਕਤਾ ਦੀ ਜਿਹੜੀ ਮਾਨਸਿਕਤਾ ਹੈ, ਰਾਜ ਸੱਤਾ ਉਸਨੂੰ ਕਾਬੂ ਵਿਚ ਰੱਖਣਾ ਚਾਹੁੰਦੀ ਹੈ। ਉਸਨੂੰ ਅਜ਼ਾਦ ਨਹੀ ਕਰਨਾ ਚਾਹੁੰਦੀ। ਕਿਉਂਕਿ ਜਦੋਂ ਤੁਹਾਡੀ ਮਾਨਸਕਤਾ ਨੂੰ ਉਸਨੇ ਆਜ਼ਾਦ ਛੱਡ ਦਿੱਤਾ, ਉਸ ਦਿਨ ਉਸ ਨੂੰ ਖਤਰਾ ਖੜਾ ਹੋ ਗਿਆ। ਰਚਨਾ ਕਰਨ ਦੀ ਸਮਰੱਥਾ ਰੱਖਣ ਵਾਲੇ ਦੀ ਮਾਨਸਿਕਤਾ ਨੂੰ ਰਾਜ ਗੁਲਾਮ ਬਣਾ ਕੇ ਕਾਬੂ ਵਿਚ ਰੱਖਣ ਦੇ ਜੋ ਯਤਨ ਕਰਦੀ ਹੈ, ਉਹ ਯਤਨ ਬੰਦਸ਼ਾਂ ਨੂੰ ਜਨਮ ਦਿੰਦੇ ਨੇ। ਇਹਨਾਂ ਬੰਦਸ਼ਾਂ ਨੂੰ ਪਹਿਚਾਨਣ ਦੀ ਲੋੜ ਹੈ। ਪੁਰਾਣੇ ਸਮੇਂ ਤੋਂ ਲੈਕੇ ਹੁਣ ਤੱਕ ਕਿਸੇ ਦੇਸ਼ ਦੇ, ਕਿਸੇ ਵੀ ਭਾਸ਼ਾ ਦੇ ਲੇਖਕ, ਪੇਂਟਰ, ਸੰਗੀਤਕਾਰ ਦੀ ਮਾਨਸਿਕਤਾ ਨੂੰ ਕਾਬੂ ਕਰਨ ਲਈ ਰਾਜਨੀਤੀ, ਧਰਮ ਤੇ ਜਾਤੀ ਵਰਗੇ ਸੰਦ ਵਰਤੇ ਗਏ। ਇਹੀ ਢੰਗ ਤਰੀਕੇ ਅੱਗੇ ਨੂੰ ਵਰਤੇ ਜਾਣਗੇ। ਤੁਹਾਡੀ ਰਚਨਾਤਮਕਤਾ ਆਪਣੇ ਆਪ ਖਤਮ ਹੋ ਗਈ। ਜਿਸ ਦਿਨ ਤੁਸੀਂ ਧਰਮ ਜਾਤੀ ਦੇ ਨਾਂ ਤੇ ਗਲੀਆਂ ਵਿਚ ਲੜਨ ਲਈ ਆ ਗਏ। ਜਦੋਂ ਰਚਨਾ ਕਰਨ ਤੋਂ ਪਹਿਲਾਂ ਹੀ ਇਹ ਡਰ ਸਤਾ ਰਿਹਾ ਹੋਵੇ ਕਿ ਇਸ ਲਿਖਤ ਤੋਂ ਬਾਅਦ ਮੈਂ ਜਿੰਦਾ ਰਹਾਂ ਕਿ ਨਹੀਂ, ਜਦੋਂ ਇਹ ਅਜ਼ਾਦੀ ਖਤਮ ਹੋ ਗਈ, ਅੱਗੇ ਉਸਦੀ ਲਿਖਤ ਕੁਝ ਵੀ ਹੋਵੇ ਉਸਦਾ ਕੋਈ ਅਰਥ ਨਹੀਂ ਰਹਿ ਜਾਂਦਾ। ਡਾ:-ਰਾਮ ਸਿੰਘ ਦੇ ਜਾਣਕਾਰੀ ਭਰਪੂਰ ਵਿਚਾਰ ਸੁਣ ਕੇ ਸਾਰਾ ਹਾਲ ਤਾੜੀਆਂ ਨਾਲ ਗੂੰਜ ਉਠਿਆ। ਡਾ: ਜਸਵਿੰਦਰ ਸੰਧੂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮਨ ਦੀ ਅਜ਼ਾਦੀ ਹਰ ਪਾਸੇ ਜਰੂਰੀ ਹੈ। ਏਸ ਮੁਲਕ ਵਿਚ ਲਿਖਣ ਬੋਲਣ ਦੀ ਨਹੀਂ ਸਾਨੂੰ ਹਰ ਤਰ੍ਹਾਂ ਦੀ ਅਜ਼ਾਦੀ ਹੈ। ਇਸ ਮੁਲਕ ਵਿਚ ਕੰਮ ਦੀ ਇਜ਼ਤ ਹੈ। ਬੰਦਸ਼ਾਂ ਵੀ ਨੇ। ਪਰ ਬਹੁਤ ਘੱਟ ਨੇ।
ਅਮਰੀਕਾ ਤੋਂ ਉਚੇਚੇ ਤੌਰ ਤੇ ਆਏ ਕਾਫਲੇ ਦੇ ਪੁਰਾਣੇ ਮੈਂਬਰ ਡਾ: ਗੁਰਬਖਸ਼ ਭੰਡਾਲ ਨੇ ਕਿਹਾ ਕਿ ਸਾਨੂੰ ਸੋਚਣਾ ਪਏਗਾ ਕਿ ਅਜ਼ਾਦੀ ਕੀ ਹੈ। ਸਾਨੂੰ ਕਿਸ ਤਰ੍ਹਾਂ ਦੀ ਅਜ਼ਾਦੀ ਚਾਹੀਦੀ ਹੈ। ਅਜ਼ਾਦੀ ਦਾ ਵੀ ਕੋਈ ਵਿਧੀ ਵਿਧਾਨ ਹੁੰਦਾ। ਉਸ ਦਾਇਰੇ ਵਿਚ ਰਹਿ ਕੇ ਹੀ ਅਸੀਂ ਅਜ਼ਾਦੀ ਨੂੰ ਮਾਣ ਸਕਦੇ ਹਾਂ। ਅਜ਼ਾਦੀ ਸਾਨੂੰ ਆਪਣੀ ਮਾਨਸਿਕਤਾ ਤੋਂ ਵੀ ਲੈਣੀ ਪੈਣੀ ਹੈ। ਅਸੀਂ ਮਾਨਸਿਕਤਾ ਦੇ ਗੁਲਾਮ ਹਾਂ। ਜੇ ਅਸੀਂ ਅਜ਼ਾਦੀ ਦਾ ਅਨੰਦ ਮਾਨਣੈ, ਸਾਨੂੰ ਉਸ ਤੋਂ ਬਾਹਰ ਨਿਕਲਣਾ ਪਵੇਗਾ। ਅਫਸੋਸ ਤਾਂ ਇਸ ਗੱਲ ਦਾ ਹੈ ਭਾਵੇਂ ਉਹ ਧਾਰਮਿਕ ਹੈ ਭਾਵੇਂ ਸਮਾਜਿਕ ਸਾਡੇ ਤੇ ਬਹੁਤ ਮਾਨਸਿਕ ਗੁਲਾਮੀਆਂ ਇਸ ਵਕਤ ਹਾਵੀ ਨੇ। ਅਸੀਂ ਉਨ੍ਹਾਂ ਗੁਲਾਮੀਆਂ ਵਿਚ ਰਹਿ ਕੇ ਹੀ ਅਜ਼ਾਦੀ ਦੀ ਗੱਲ ਕਰਦੇ ਹਾਂ। ਕੀ ਅਸੀਂ ਉਸੇ ਫਰੇਮ ਵਿਚ ਹੀ ਰਹਿਣਾ ਹੈ। ਏਥੇ ਉਨ੍ਹਾਂ ਨੇ ਸ਼ਿਵ ਖੈਰਾ ਦੀ ਕਿਤਾਬ ‘ਫਰੀਡਮ ਇਜ਼ ਨਾਟ ਫਰੀ’ ਦਾ ਜ਼ਿਕਰ ਕਰਦਿਆਂ ਕਿਹਾ, ਕਿ ਜੇ ਅਸੀਂ ਮਾਨਸਿਕ ਗੁਲਾਮੀ ਤੋਂ ਛੁਟਕਾਰਾ ਪਾ ਲਵਾਂਗੇ ਤਾਂ ਸਾਨੂੰ ਪਤਾ ਚਲ ਜਾਵੇਗਾ ਕਿ ਅਜ਼ਾਦੀ ਕੀ ਹੈ।
ਉੱਘੇ ਵਾਰਤਾਕਾਰ ਪੂਰਨ ਸਿੰਘ ਪਾਂਧੀ ਨੇ ਕਿਹਾ ਕਿ ਜੇ ਤੁਹਾਡੇ ਕੋਲ ਕਲਾ ਹੈ ਤਾਂ ਬਾਹਰ ਜਰੂਰ ਨਿਕਲੂਗੀ। ਧਰਤੀ ਵਿਚ ਬੀਅ ਸੁੱਟ ਦੇਈਏ ਤਾਂ ਜ਼ਰੂਰ ਉਗੇਗਾ। ਇਸ ਤੋਂ ਇਲਾਵਾ ਗੁਰਦੇਵ ਮਾਨ ਅਤੇ ਗੁਰਦੀਪ ਸਿੰਘ ਰੰਧਾਵਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਕ ਸਵਾਲ ਦੇ ਜਵਾਬ ਵਿਚ ਡਾ: ਰਾਮ ਸਿੰਘ ਨੇ ਕਿਹਾ ਕਿ ਸਾਰੀ ਦੁਨੀਆਂ ਵਿਚ ਰਾਜਾਂ ਨੂੰ ਕਾਰਪੋਰੇਸ਼ਨਾ ਹੀ ਆਪਣੇ ਢੰਗ ਨਾਲ ਚਲੌਂਦੀਆਂ ਨੇ। ਸਾਰਾ ਸਿਸਟਮ ਹੀ ਉਨ੍ਹਾਂ ਦੇ ਹੱਥ ਚਲਾ ਗਿਆ ਹੈ। ਇਹ ਵਕਤ ਬਹੁਤ ਹੀ ਖਤਰਨਾਕ ਹੈ। ਪਰ ਇਤਿਹਾਸ ਕਹਿੰਦਾ ਹੈ ਕਿ ਸਮੇਂ ਸਮੇਂ ਤੇ ਲੋਕਾਂ ਨੇ ਲੀਹਾਂ ਤੋੜੀਆਂ ਨੇ।
ਅਖੀਰ ਵਿੱਚ ਅੱਜ ਦੇ ਪਰਧਾਨਗੀ ਮੰਡਲ ਦੀ ਸੇਵਾ ਨਿਭਾ ਰਹੇ ਜਰਨੈਲ ਸਿੰਘ ਕਹਾਣੀਕਾਰ ਨੇ ਅਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਜ਼ਾਦੀ ਮਨੁੱਖ ਦਾ ਜਮਾਂਦਰੂ ਅਧਿਕਾਰ ਹੈ, ਇੱਕ ਅਜਿਹੀ ਸ਼ਕਤੀ ਜਿਸ ਨਾਲ ਮਨੁਖ ਆਪਣੀ ਰੂਹ ਦੇ ਮੁਤਾਬਕ ਸੋਚ ਸਕਦਾ ਹੈ। ਲਿਖ ਤੇ ਬੋਲ ਸਕਦਾ ਹੈ। ਸਾਹਿਤ ਤੇ ਅਜ਼ਾਦੀ ਦੋਵੇਂ ਇੱਕ ਦੂਜੇ ਤੇ ਨਿਰਭਰ ਨੇ। ਸਾਹਿਤ ਦੀ ਉਤਪਤੀ ਲਈ ਅਜ਼ਾਦੀ ਜਰੂਰੀ ਹੈ। ਅਜ਼ਾਦੀ ਮਨੁੱਖ ਨੂੰ ਉਸਦੀ ਗੁਲਾਮੀ ਤੋਂ, ਧਾਰਮਿਕ ਕੱਟੜਤਾ ਤੋਂ ਮੁਕਤ ਕਰਦੀ ਹੈ। ਮਨੁੱਖ ਨੂੰ ਆਪਣੀਆਂ ਕਮਜ਼ੋਰੀਆਂ ਤੋਂ ਵੀ ਅਜ਼ਾਦ ਹੋਣ ਦੀ ਲੋੜ ਹੈ। ਔਰਤ ਦੀ ਅਜ਼ਾਦੀ ਦੀ ਗੱਲ ਕਰਦਿਆਂ ਉਨ੍ਹਾਂ ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਸ਼ੇਰਨੀਆਂ’ ਦਾ ਜ਼ਿਕਰ ਕੀਤਾ। ਜਿਸ ਵਿਚ ਉਸ ਸਮੇਂ ਵਿੱਚ ਕੰਮ ਤੇ ਜਾ ਰਹੀਆਂ ਔਰਤਾਂ ਨੂੰ ਵਿਰਕ ਨੇ ਸ਼ੇਰਨੀਆਂ ਦਾ ਰੁਤਬਾ ਦਿਤਾ। ਕਿਉਂਕਿ ਉਸ ਸਮੇ ਔਰਤਾਂ ਨੂੰ ਦਬਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਏਥੇ ਉਨ੍ਹਾਂ ਔਰਤਾਂ ਦੀ ਅਜ਼ਾਦੀ ਦੀ ਗੱਲ ਕਰਦਿਆਂ ਆਪਣੀ ਲਿਖੀ ਕਹਾਣੀ ‘ਪਰਛਾਵੇਂ ਦਾ ਜ਼ਿਕਰ ਵੀ ਕੀਤਾ ਜਿਸ ਵਿਚ ਅਸੂਲਾਂ ਤੇ ਚੱਲਦੀ ਹੋਈ ਹੀਰੋਇਨ ਆਪਣੇ ਬੱਚੇ ਲੈ ਕੇ ਅਲੱਗ ਹੋ ਜਾਂਦੀ ਹੈ।
ਕਵਿਤਾ ਦੇ ਦੌਰ ਵਿਚ ਜਸਵਿੰਦਰ ਸੰਧੂ, ਗੁਰਦੀਪ ਸਿੰਘ ਰੰਧਾਵਾ, ਗੁਰਜਿੰਦਰ ਸੰਘੇੜਾ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਵਾਹਵਾ ਖੱਟੀ। ਇਕਬਾਲ ਬਰਾੜ ਨੇ ਆਪਣੀ ਸੁਰੀਲੀ ਆਵਾਜ਼ ਵਿਚ ‘ਦਿਲਾ ਠਹਿਰ ਜਾ ਯਾਰ ਦਾ ਨਜਾਰਾ ਲੈਣ ਦੇ’ ਗੀਤ ਸੁਣਾ ਕੇ ਸ੍ਰੋਤੇ ਝੂਮਣ ਲਾ ਦਿਤੇ। ਅਖੀਰ ਵਿਚ ਜਰਨੈਲ ਸਿੰਘ ਕਹਾਣੀਕਾਰ ਨੇ ਸਮਾਗਮ ਵਿਚ ਆਏ ਸਭ ਪ੍ਰੇਮੀਆਂ ਦਾ ਧੰਨਵਾਦ ਕੀਤਾ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

Read Full Article
    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article