PUNJABMAILUSA.COM

ਕਾਂਚੀਪੁਰਮ ਮੱਠ ਦੇ 69ਵੇਂ ਸ਼ੰਕਰਾਚਾਰੀਆ ਜੈਇੰਦਰ ਸਰਸਵਤੀ ਨੂੰ ਮੱਠ ਦੇ ਕੈਂਪਸ ‘ਚ ਦਿੱਤੀ ਸਮਾਧੀ

ਕਾਂਚੀਪੁਰਮ ਮੱਠ ਦੇ 69ਵੇਂ ਸ਼ੰਕਰਾਚਾਰੀਆ ਜੈਇੰਦਰ ਸਰਸਵਤੀ ਨੂੰ ਮੱਠ ਦੇ ਕੈਂਪਸ ‘ਚ ਦਿੱਤੀ ਸਮਾਧੀ

ਕਾਂਚੀਪੁਰਮ ਮੱਠ ਦੇ 69ਵੇਂ ਸ਼ੰਕਰਾਚਾਰੀਆ ਜੈਇੰਦਰ ਸਰਸਵਤੀ ਨੂੰ ਮੱਠ ਦੇ ਕੈਂਪਸ ‘ਚ ਦਿੱਤੀ ਸਮਾਧੀ
March 01
14:50 2018

ਕਾਂਚੀਪੁਰਮ, 1 ਮਾਰਚ (ਪੰਜਾਬ ਮੇਲ)- ਕਾਂਚੀਪੁਰਮ ਮੱਠ ਦੇ 69ਵੇਂ ਸ਼ੰਕਰਾਚਾਰੀਆ ਜੈਇੰਦਰ ਸਰਸਵਤੀ ਦਾ ਬੁੱਧਵਾਰ ਇਥੋਂ ਦੇ ਇਕ ਹਸਪਤਾਲ ‘ਚ ਦਿਹਾਂਤ ਹੋ ਗਿਆ। ਉਹ 82 ਸਾਲ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਬੀਮਾਰ ਸਨ। ਉਨ੍ਹਾਂ ਨੂੰ ਬੁੱਧਵਾਰ ਤੜਕੇ ਹੀ ਹਸਪਤਾਲ ਦਾਖਲ ਕਰਾਇਆ ਗਿਆ, ਜਿਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਦਿਹਾਂਤ ਪਿੱਛੋਂ ਸ਼ੰਕਰਾਚਾਰੀਆ ਜੈਇੰਦਰ ਦੇ ਬੇਜਾਨ ਸਰੀਰ ਨੂੰ ਇਕ ਕੁਰਸੀ ‘ਤੇ ਰੱਖ ਕੇ ਮੱਠ ਦੇ ਇਕ ਹਾਲ ਅੰਦਰ ਲਿਆਂਦਾ ਗਿਆ ਜਿਥੇ ਸ਼ਰਧਾਲੂਆਂ ਨੇ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ। ਉਨ੍ਹਾਂ ਦੇ ਬੇਜਾਨ ਸਰੀਰ ਨੂੰ ਹੱਥ ਜੋੜੇ ਹੋਣ ਦੀ ਮੁਦਰਾ ‘ਚ ਰੱਖਿਆ ਗਿਆ।
ਸ਼ੰਕਰਾਚਾਰੀਆ ਜੈਇੰਦਰ ਸਰਸਵਤੀ ਨੂੰ ਅੱਜ ਮੱਠ ਦੇ ਕੈਂਪਸ ‘ਚ ਉਨ੍ਹਾਂ ਤੋਂ ਪਹਿਲੇ ਸੰਤ ਸ਼੍ਰੀ ਚੰਦਰਸ਼ੇਖਇੰਦਰ ਸਰਸਵਤੀ ਦੀ ਸਮਾਧੀ ਸਥਾਨ ਦੇ ਨਾਲ ਹੀ ਸਮਾਧੀ ਦਿੱਤੀ। ਧਾਰਮਿਕ ਸੰਸਕਾਰ ਸਵੇਰੇ ਸੱਤ ਵਜੇ ਅਭਿਸ਼ੇਕਮ ਦੇ ਨਾਲ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਆਰਤੀ ਹੋਈ। ਸਾਰੇ ਦੇਸ਼ ਦੇ ਵੈਦਿਕ ਪੰਡਿਤ ਚਾਰ ਵੇਦਾਂ ਦੇ ਮੰਤਰਾਂ ਦਾ ਉਚਾਰਨ ਕਰਨਗੇ ਅਤੇ ਇਕ ਵਿਸ਼ੇਸ਼ ਪੂਜਾ ਵੀ ਹੋਈ। ਇਸ ਤੋਂ ਬਾਅਦ ਸ਼ੰਕਰਾਚਾਰੀਆ ਜੈਇੰਦਰ ਸਰਸਵਤੀ ਦੇ ਬੇਜਾਨ ਸਰੀਰ ਨੂੰ ਮੁੱਖ ਹਾਲ ਵਿਚੋਂ ਲਿਆ ਕੇ ਵਰਿੰਦਾਵਨ ਏਨੇਕਸੀ ਲੈ ਜਾਇਆ ਜਾਵੇਗਾ ਜਿਥੇ ਸ਼੍ਰੀ ਚੰਦਰਸ਼ੇਖਇੰਦਰ ਨੂੰ ਸਮਾਧੀ ਦਿੱਤੀ ਗਈ । ਬੈਂਤ ਦੀ ਇਕ ਵੱਡੀ ਟੋਕਰੀ ਵਿਚ ਸ਼ੰਕਰਾਚਾਰੀਆ ਜੈਇੰਦਰ ਸਰਸਵਤੀ ਦੇ ਬੇਜਾਨ ਸਰੀਰ ਨੂੰ ਬੈਠੀ ਹੋਈ ਸਥਿਤੀ(ਮੁਦਰਾ) ਵਿਚ ਸੱਤ ਫੁੱਟ ਲੰਮੇ ਅਤੇ ਸੱਤ ਫੁੱਟ ਚੌੜੇ ਟੋਏ ਵਿਚ ਸਨਮਾਨ ਨਾਲ ਰੱਖਿਆ ਗਿਆ।
ਸਮਾਧੀ ਦੇ ਪ੍ਰਬੰਧ ਨਾਲ ਸੰਬੰਧਿਤ ਮੱਠ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘ ਸਮਾਧੀ ਦੇਣ ਲਈ ਇਕ ਟੋਇਆ ਤਿਆਰ ਹੈ ਜਿਸ ਵਿਚ ਸ਼ੰਕਰਾਚਾਰੀਆ ਜੈਇੰਦਰ ਸਰਸਵਤੀ ਦੇ ਸਰੀਰ ਨੂੰ ਉਤਾਰਿਆ ਜਾਵੇਗਾ ਉਸਦੇ ਉੱਪਰ ਸ਼ਾਲਗਰਾਮ ਰੱਖਿਆ ਜਾਵੇਗਾ’। ਟੋਏ ਨੂੰ ਜੜ੍ਹੀ-ਬੂਟੀਆਂ, ਨਮਕ ਅਤੇ ਚੰਦਨ ਦੀ ਲੱਕੜ ਨਾਲ ਭਰ ਦਿੱਤਾ ਜਾਵੇਗਾ। ਬਾਅਦ ਵਿੱਚ ਕਬਾਲਮੋਕਸ਼ਮ ਕੀਤਾ ਜਾਵੇਗਾ ਜਿਸ ਵਿਚ ਸਿਰ ‘ਤੇ ਨਾਰੀਅਲ ਰੱਖ ਕੇ ਪ੍ਰਤੀਕਾਤਮਕ ਰੂਪ ‘ਚ ਤੋੜਿਆ ਜਾਂਦਾ ਹੈ। ਸਮਾਧੀ ਸਸਕਾਰ 11 ਵਜੇ ਪੂਰਾ ਹੋਵੇਗਾ। ਮੱਠ ਕੰਪਲੈਕਸ ਦੇ ਆਸਪਾਸ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ। ਸ਼ੰਕਰਾਚਾਰੀਆ ਜੈਇੰਦਰ ਸਰਸਵਤੀ ਦੀ ਅੰਤਿਮ ਸਮਾਧੀ ‘ਚ ਤਾਮਿਲਨਾਢੂ ਦੇ ਮੁੱਖ ਮੰਤਰੀ ਈ.ਪਲਾਨੀਸਵਾਮੀ, ਕੇਂਦਰੀ ਮੰਤਰੀ ਸਦਾਨੰਦ ਗੌੜਾ ਸਮੇਤ ਦੱਖਣ ਦੀਆਂ ਕਈ ਵੱਡੀਆਂ ਹਸਤੀਆਂ ਸ਼ਾਮਿਲ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਤਾਮਿਲਨਾਢੂ ਦੇ ਉਪ-ਮੁੱਖ ਮੰਤਰੀ ਓ. ਪਨੀਰਸੇਲਵਮ, ਸੂਬੇ ਦੇ ਸਿੱਖਿਆ ਮੰਤਰੀ ਅਤੇ ਹੋਰ ਸੀਨੀਅਰ ਸਰਕਾਰੀ ਅਧਿਕਾਰੀਆਂ ਸਮੇਤ ਕਰੀਬ ਇਕ ਲੱਖ ਤੋਂ ਵਧ ਸ਼ਰਧਾਲੂਆਂ ਨੇ ਸ਼ੰਕਰਾਚਾਰੀਆ ਜੈਇੰਦਰ ਸਰਸਵਤੀ ਦੇ ਆਖਰੀ ਦਰਸ਼ਨ ਕੀਤੇ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੈਇੰਦਰ ਸਰਸਵਤੀ ਦੇ ਦਿਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ

ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ

Read Full Article
    ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

Read Full Article
    ਲਾਸ ਏਂਜਲਸ ਦੇ ਕੋਰੋਨਾ ਸ਼ਹਿਰ ‘ਚ ਹੋਈ ਗੋਲੀਬਾਰੀ; ਇਕ ਵਿਅਕਤੀ ਦੀ ਮੌਤ, 3 ਜ਼ਖਮੀ

ਲਾਸ ਏਂਜਲਸ ਦੇ ਕੋਰੋਨਾ ਸ਼ਹਿਰ ‘ਚ ਹੋਈ ਗੋਲੀਬਾਰੀ; ਇਕ ਵਿਅਕਤੀ ਦੀ ਮੌਤ, 3 ਜ਼ਖਮੀ

Read Full Article
    ਨਿਊਜਰਸੀ ‘ਚ 14 ਸਾਲਾ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ‘ਤੇ ਹਮਲਾ ਕਰਕੇ ਕੀਤਾ ਜ਼ਖਮੀ

ਨਿਊਜਰਸੀ ‘ਚ 14 ਸਾਲਾ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ‘ਤੇ ਹਮਲਾ ਕਰਕੇ ਕੀਤਾ ਜ਼ਖਮੀ

Read Full Article
    ਸੜਕ ਹਾਦਸੇ ‘ਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ

ਸੜਕ ਹਾਦਸੇ ‘ਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ

Read Full Article
    ਕੀ ਟਰੰਪ ਰੂਸ ‘ਤੇ ਦਬਾਅ ਪਾਉਣ ਲਈ ਪੋਲੈਂਡ ‘ਚ ਭੇਜ ਰਹੇ 1000 ਅਮਰੀਕੀ ਫੌਜੀ

ਕੀ ਟਰੰਪ ਰੂਸ ‘ਤੇ ਦਬਾਅ ਪਾਉਣ ਲਈ ਪੋਲੈਂਡ ‘ਚ ਭੇਜ ਰਹੇ 1000 ਅਮਰੀਕੀ ਫੌਜੀ

Read Full Article
    ਚੋਣ ‘ਚ ਵਿਰੋਧੀ ਬਾਰੇ ਵਿਦੇਸ਼ ਤੋਂ ਲਵਾਂਗਾ ਜਾਣਕਾਰੀ : ਟਰੰਪ

ਚੋਣ ‘ਚ ਵਿਰੋਧੀ ਬਾਰੇ ਵਿਦੇਸ਼ ਤੋਂ ਲਵਾਂਗਾ ਜਾਣਕਾਰੀ : ਟਰੰਪ

Read Full Article
    ਪੰਜਾਬ ‘ਚ ਨਹੀਂ ਬੰਦੇ ਦੀ ਕੋਈ ਕੀਮਤ

ਪੰਜਾਬ ‘ਚ ਨਹੀਂ ਬੰਦੇ ਦੀ ਕੋਈ ਕੀਮਤ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ 8ਵੀਂ ਬਰਸੀ ਮਨਾਈ ਗਈ

ਸ਼ਹੀਦ ਗੁਰਪ੍ਰੀਤ ਸਿੰਘ ਦੀ 8ਵੀਂ ਬਰਸੀ ਮਨਾਈ ਗਈ

Read Full Article
    ਸੈਕਰਾਮੈਂਟੋ ‘ਚ ਸਿੱਖ ਪਰਿਵਾਰ ਦੀ ੧੦੦ ਸਾਲ ਪੁਰਾਣੀ ਆਟੇ ਦੀ ਚੱਕੀ ਹਾਲੇ ਵੀ ਹੈ ਮੌਜੂਦ

ਸੈਕਰਾਮੈਂਟੋ ‘ਚ ਸਿੱਖ ਪਰਿਵਾਰ ਦੀ ੧੦੦ ਸਾਲ ਪੁਰਾਣੀ ਆਟੇ ਦੀ ਚੱਕੀ ਹਾਲੇ ਵੀ ਹੈ ਮੌਜੂਦ

Read Full Article
    ਸਤਿੰਦਰਪਾਲ ਸਿੰਘ ਸਿੱਧਵਾਂ ਪੰਜਾਬ ਮੇਲ ਦੇ ਦਫਤਰ ‘ਚ

ਸਤਿੰਦਰਪਾਲ ਸਿੰਘ ਸਿੱਧਵਾਂ ਪੰਜਾਬ ਮੇਲ ਦੇ ਦਫਤਰ ‘ਚ

Read Full Article
    ਹਿਲੇਰੀ ਕਲਿੰਟਨ ਦੇ ਸਭ ਤੋਂ ਛੋਟੇ ਭਰਾ ਟੋਨੀ ਰੋਧਮ ਦਾ ਦੇਹਾਂਤ

ਹਿਲੇਰੀ ਕਲਿੰਟਨ ਦੇ ਸਭ ਤੋਂ ਛੋਟੇ ਭਰਾ ਟੋਨੀ ਰੋਧਮ ਦਾ ਦੇਹਾਂਤ

Read Full Article
    ਸ਼ਰਨਾਰਥੀ ਮਸਲੇ ‘ਤੇ ਅਮਰੀਕਾ ਦਾ ਮੈਕਸੀਕੋ ਨਾਲ ਸਮਝੌਤਾ ਹੋਇਆ : ਟਰੰਪ

ਸ਼ਰਨਾਰਥੀ ਮਸਲੇ ‘ਤੇ ਅਮਰੀਕਾ ਦਾ ਮੈਕਸੀਕੋ ਨਾਲ ਸਮਝੌਤਾ ਹੋਇਆ : ਟਰੰਪ

Read Full Article
    ਹੁਣ ਆਇਲੈੱਟਸ ਦਾ ਕੈਂਸਰ ਚਿੰਬੜਿਆ ਪੰਜਾਬ ਨੂੰ

ਹੁਣ ਆਇਲੈੱਟਸ ਦਾ ਕੈਂਸਰ ਚਿੰਬੜਿਆ ਪੰਜਾਬ ਨੂੰ

Read Full Article
    ਡੈਮੋਕ੍ਰੇਟਿਕ ਕੰਨਵੈਨਸ਼ਨ ‘ਚ ਸਿੱਖਾਂ ਨੇ ਕੀਤੀ ਸ਼ਮੂਲੀਅਤ

ਡੈਮੋਕ੍ਰੇਟਿਕ ਕੰਨਵੈਨਸ਼ਨ ‘ਚ ਸਿੱਖਾਂ ਨੇ ਕੀਤੀ ਸ਼ਮੂਲੀਅਤ

Read Full Article