PUNJABMAILUSA.COM

ਕਾਂਗਰਸ ਨੇ ਐਲਾਨੀ 23 ਉਮੀਦਵਾਰਾਂ ਦੀ ਤੀਜੀ ਸੂਚੀ

ਕਾਂਗਰਸ ਨੇ ਐਲਾਨੀ 23 ਉਮੀਦਵਾਰਾਂ ਦੀ ਤੀਜੀ ਸੂਚੀ

ਕਾਂਗਰਸ ਨੇ ਐਲਾਨੀ 23 ਉਮੀਦਵਾਰਾਂ ਦੀ ਤੀਜੀ ਸੂਚੀ
January 12
21:34 2017

lal singh
ਚੰਡੀਗੜ੍ਹ, 12 ਜਨਵਰੀ (ਪੰਜਾਬ ਮੇਲ)- ਕਾਂਗਰਸ ਪਾਰਟੀ ਨੇ ਕਈ ਦਿਨਾਂ ਦੀ ਜੱਦੋ ਜਹਿਦ ਮਗਰੋਂ ਅੱਜ 23 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ, ਪਰ ਅਜੇ ਵੀ 17 ਹਲਕਿਆਂ ਦੇ ਉਮੀਦਵਾਰਾਂ ਦਾ ਫ਼ੈਸਲਾ ਹੋਣਾ ਬਾਕੀ ਹੈ। ਅੱਜ ਐਲਾਨੀ ਸੂਚੀ ਵਿੱਚ ਦੂਜੀਆਂ ਪਾਰਟੀਆਂ ਵਿੱਚੋਂ ਆਏ ਚਾਰ ਉਮੀਦਵਾਰ ਵੀ ਕਾਂਗਰਸੀ ਟਿਕਟ ਲੈਣ ’ਚ ਸਫ਼ਲ ਰਹੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਆਪਣੇ ਲੜਕੇ ਰਾਜਿੰਦਰ ਸਿੰਘ ਨੂੰ ਸਮਾਣਾ ਹਲਕੇ ਤੋਂ ਅਤੇ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਆਪਣੀ ਪਤਨੀ ਨੂੰ ਫਿਲੌਰ ਤੋਂ ਟਿਕਟ ਦਿਵਾਉਣ ਵਿੱਚ ਸਫ਼ਲ ਰਹੇ ਹਨ। ਉਂਜ ਰੇੜਕੇ ਵਾਲੀਆਂ ਸੀਟਾਂ ’ਤੇ ਅਜੇ ਵੀ ਸਹਿਮਤੀ ਨਹੀਂ ਬਣ ਸਕੀ ਅਤੇ ਇਨ੍ਹਾਂ ਵਿੱਚੋਂ ਬਹੁਤੀਆਂ ਸੀਟਾਂ ਦਾ ਫ਼ੈਸਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕੀਤਾ ਜਾਵੇਗਾ।
ਸੂਤਰਾਂ ਅਨੁਸਾਰ ਅੱਜ 24 ਉਮੀਦਵਾਰਾਂ ਦੀ ਸੂਚੀ ਐਲਾਨੀ ਜਾਣੀ ਸੀ, ਪਰ ਐਨ ਆਖਰੀ ਮੌਕੇ ਸਾਹਨੇਵਾਲ ਸੀਟ ਤੋਂ ਸਤਵਿੰਦਰ ਬਿੱਟੀ ਦੇ ਨਾਂ ਨੂੰ ਪ੍ਰਵਾਨਗੀ ਦੇਣ ਤੋਂ ਰੋਕ ਦਿੱਤਾ ਗਿਆ। ਅਜਿਹਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਇਸ਼ਾਰੇ ’ਤੇ ਕੀਤਾ ਗਿਆ ਹੈ। ਦੋਵਾਂ ਨੂੰ ਹਲਕੇ ਤੋਂ ਬਿੱਟੀ ਵਿਰੋਧੀ ਰਿਪੋਰਟਾਂ ਮਿਲਣ ਦੀ ਚਰਚਾ ਹੈ। ਦੂਜੀਆਂ ਪਾਰਟੀਆਂ ਵਿੱਚੋਂ ਆਏ ਆਗੂ, ਜਿਨ੍ਹਾਂ ਨੂੰ ਟਿਕਟਾਂ ਦਿੱਤੀਆ ਗਈਆਂ ਹਨ, ਉਨ੍ਹਾਂ ਵਿੱਚ ਭੁੱਚੋ ਮੰਡੀ ਤੋਂ ਪ੍ਰੀਤਮ ਸਿੰਘ ਕੋਟਭਾਈ, ਸ਼੍ਰੋਮਣੀ ਅਕਾਲੀ ਦਲ ਦੇ ਫ਼ਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਲੜਕੇ ਦਵਿੰਦਰ ਸਿੰਘ ਘੁਬਾਇਆ ਨੂੰ ਫਾਜ਼ਿਲਕਾ ਤੋਂ ਟਿਕਟ ਦਿੱਤੀ ਗਈ ਹੈ। ਇਸ ਹਲਕੇ ਤੋਂ ਸਾਬਕਾ ਮੰਤਰੀ ਹੰਸ ਰਾਜ ਜੋਸਨ, ਮਹਿੰਦਰ ਰਿਣਵਾਂ ਅਤੇ ਗੈਂਗਸਟਰ ਰੌਕੀ ਦੀ ਭੈਣ ਵੀ ਟਿਕਟ ਦੀ ਦਾਅਵੇਦਾਰ ਸੀ। ਅਕਾਲੀ ਕੌਂਸਲਰ ਅਤੇ ਬੈਂਸ ਭਰਾਵਾਂ ਦੇ ਕਰੀਬੀ ਰਹੇ ਕਮਲਜੀਤ ਸਿੰਘ ਕੜਵਲ ਨੂੰ ਲੁਧਿਆਣਾ ਦੇ ਆਤਮ ਨਗਰ ਹਲਕੇ ਤੋਂ ਖੜਾ ਕੀਤਾ ਗਿਆ ਹੈ। ਉਹ ਕੁਝ ਦਿਨ ਪਹਿਲਾਂ ਹੀ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਟਿਕਟ ਲੈਣ ਵਿੱਚ ਨਾਕਾਮ ਰਹੇ ਤੇ ਉਨ੍ਹਾਂ ਦੀ ਥਾਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਫਿਲੌਰ ਤੋਂ ਟਿਕਟ ਮਿਲ ਗਈ ਹੈ। ਇਸ ਹਲਕੇ ਤੋਂ ਚੌਧਰੀ ਦੇ ਲੜਕੇ ਤੇ ਯੂਥ ਕਾਂਗਰਸ ਪੰਜਾਬ ਦੇ ਸਾਬਕਾ ਪ੍ਰਧਾਨ ਬਿਕਰਮਜੀਤ ਚੌਧਰੀ ਵੀ ਤਕੜੇ ਦਾਅਵੇਦਾਰ ਸਨ। ਪਠਾਨਕੋਟ ਦੇ ਭੋਆ ਤੋਂ ਜੋਗਿੰਦਰ ਪਾਲ ਸਿੰਘ, ਸਾਬਕਾ ਮੰਤਰੀ ਰੁਮਾਲ ਚੰਦ ਨੂੰ ਪਛਾੜ ਕੇ ਟਿਕਟ ਲੈਣ ਵਿੱਚ ਸਫਲ ਹੋ ਗਏ ਹਨ। ਇਸੇ ਤਰ੍ਹਾਂ ਪਠਾਨਕੋਟ ਤੋਂ ਟਿਕਟ ਦੇ ਦਾਅਵੇਦਾਰ ਅਸ਼ੋਕ ਸ਼ਰਮਾ ਦੀ ਥਾਂ ਅਮਿਤ ਵਿਜ ਨੂੰ ਟਿਕਟ ਦਿੱਤੀ ਗਈ ਹੈ। ਅਜਨਾਲਾ ਤੋਂ ਹਰਪ੍ਰਤਾਪ ਸਿੰਘ ਅਜਨਾਲਾ, ਬਾਬਾ ਬਕਾਲਾ ਤੋਂ ਸੰਤੋਖ ਸਿੰਘ ਭਲਾਈਪੁਰ ਅਤੇ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਦੇ ਭਾਣਜੇ ਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਨੂੰ ਫਗਵਾੜਾ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ। ਜਲੰਧਰ ਉੱਤਰੀ ਤੋਂ ਤੇਜਿੰਦਰ ਬਿੱਟੂ, ਆਦਮਪੁਰ ਤੋਂ ਸਾਬਕਾ ਮੰਤਰੀ ਮਹਿੰਦਰ ਕੇਪੀ ਨੂੰ ਟਿਕਟ ਮਿਲੀ ਹੈ। ਦਸੂਹਾ ਤੋਂ ਸਾਬਕਾ ਮੰਤਰੀ ਪੀ.ਸੀ ਡੋਗਰਾ ਦੇ ਲੜਕੇ ਅਰੁਣ ਡੋਗਰਾ ਨੂੰ ਟਿਕਟ ਦਿੱਤੀ ਹੈ, ਪਰ ਸ਼ਾਮ ਚੁਰਾਸੀ ਤੋਂ ਕਈ ਦਾਅਵੇਦਾਰਾਂ ਨੂੰ ਪਛਾੜ ਕੇ ਪਵਨ ਆਡੀਆ ਟਿਕਟ ਹਾਸਲ ਕਰਨ ਵਿੱਚ ਸਫ਼ਲ ਹੋ ਗਏ।
ਸਾਬਕਾ ਮੰਤਰੀ ਜੋਗਿੰਦਰਪਾਲ ਪਾਂਡੇ ਦਾ ਲੜਕਾ ਤੇ ਮੌਜੂਦਾ ਵਿਧਾਇਕ ਰਾਕੇਸ਼ ਪਾਂਡੇ ਲੁਧਿਆਣਾ ਉੱਤਰੀ ਤੋਂ ਟਿਕਟ ਹਾਸਲ ਵਿੱਚ ਕਾਮਯਾਬ ਰਿਹਾ। ਲੁਧਿਆਣਾ ਦੱਖਣੀ ਤੋਂ ਭੁਪਿੰਦਰ ਸਿੰਘ ਸਿੱਧੂ ਨੂੰ ਟਿਕਟ ਦਿੱਤੀ ਗਈ ਹੈ। ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਅਮਰੀਕ ਸਿੰਘ ਆਲੀਵਾਲ ਸਮੇਤ ਕਈ ਦਾਅਵੇਦਾਰ ਸਨ, ਪਰ ਸਾਬਕਾ ਕਾਂਗਰਸ ਵਿਧਾਇਕ ਗੁਰਦੀਪ ਸਿੰਘ ਭੈਣੀ ਦੇ ਲੜਕੇ ਮੇਜਰ ਸਿੰਘ ਭੈਣੀ ਨੇ ਬਾਜ਼ੀ ਮਾਰ ਲਈ।
ਮੋਗਾ ਤੋਂ ਕਾਂਗਰਸ ਪਾਰਟੀ ਨੇ ਨੌਜਵਾਨ ਆਗੂ ਤੇ ਜ਼ਿਲ੍ਹੇ ਦੇ ਸੋਸ਼ਲ ਮੀਡੀਆ ਇੰਚਾਰਜ ਡਾ. ਹਰਜੋਤ ਕਮਲ ਨੂੰ ਟਿਕਟ ਨਾਲ ਨਿਵਾਜਿਆ ਹੈ। ਬਲੂਆਣਾ ਤੋਂ ਮਲੋਟ ਹਲਕੇ ਦੇ ਸਾਬਕਾ ਵਿਧਾਇਕ ਨੱਥੂ ਰਾਮ ’ਤੇ ਹੀ ਕਾਂਗਰਸ ਨੇ ਦਾਅ ਖੇਡਿਆ ਹੈ। ਕੋਟਕਪੂਰਾ ਹਲਕੇ ਤੋਂ ਭਾਈ ਹਰਨਿਰਪਾਲ ਸਿੰਘ ਕੁੱਕੂ ਟਿਕਟ ਕੱਢਣ ਵਿੱਚ ਸਫਲ ਰਿਹਾ। ਉਹ ਰਾਣਾ ਗੁਰਮੀਤ ਸਿੰਘ ਸੋਢੀ ਦਾ ਨਜ਼ਦੀਕੀ ਹੈ। ਮੌੜ ਹਲਕੇ ਤੋਂ ਪਾਰਟੀ ਨੇ ਸੀਨੀਅਰ ਆਗੂ ਹਰਮਿੰਦਰ ਜੱਸੀ ਨੂੰ ਟਿਕਟ ਦਿੱਤੀ ਹੈ। ਡੇਰਾਬਸੀ ਹਲਕੇ ਤੋਂ ਦੀਪਿੰਦਰ ਸਿੰਘ ਢਿੱਲੋਂ ਨੂੰ ਟਿਕਟ ਦੇ ਕੇ ਕਾਂਗਰਸ ਨੇ ਮੁੜ ਉਸ ’ਤੇ ਭਰੋਸਾ ਜਤਾਇਆ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

Read Full Article
    ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

Read Full Article
    ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

Read Full Article
    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article