ਕਾਂਗਰਸ ਤੇ ਬੀਜੇਪੀ ਵਿਚਾਲੇ ਚੀਨ ਦੇ ਮੁੱਦੇ ‘ਤੇ ‘ਜੰਗ’

ਨਵੀਂ ਦਿੱਲੀ, 4 ਅਗਸਤ (ਪੰਜਾਬ ਮੇਲ)- ਭਾਰਤ ਦੀ ਵਿਦੇਸ਼ ਨੀਤੀ ‘ਤੇ ਹੋਈ ਬਹਿਸ ਦੌਰਾਨ ਰਾਜ ਸਭਾ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਵਿਰੋਧੀ ਧਿਰ ਨੇ ਕਈ ਹਮਲੇ ਕੀਤੇ। ਕੱਲ੍ਹ ਸੁਸ਼ਮਾ ਨੇ ਨਰਿੰਦਰ ਮੋਦੀ ਨੂੰ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੋਂ ਬੇਹਤਰ ਦੱਸਿਆ। ਉਸ ਨੇ ਕਿਹਾ ਕਿ ਨਹਿਰੂ ਨੇ ਸੰਸਾਰ ਵਿੱਚ ਆਪਣਾ ਨਾਮ ਬਣਾਇਆ ਸੀ, ਜਦਕਿ ਮੋਦੀ ਨੇ ਦੇਸ਼ ਦਾ ਨਾਮ ਉੱਚਾ ਕੀਤਾ ਹੈ। ਚੀਨ ਦੇ ਮੁੱਦੇ ‘ਤੇ ਕਾਂਗਰਸ ਨੂੰ ਜਵਾਬ ਦਿੰਦਿਆਂ ਸੁਸ਼ਮਾ ਨੇ ਕਿਹਾ ਕਿ 1962 ਦੀ ਜੰਗ ਵਿੱਚ ਅਟਲ ਬਿਹਾਰੀ ਵਾਜਪਾਈ ਦੇ ਕਹਿਣ ‘ਤੇ ਨਹਿਰੂ ਨੇ ਚੀਨ ਨਾਲ ਵਿਗੜੇ ਹਾਲਾਤ ਬਾਰੇ ਸੰਸਦ ਨੂੰ ਬੁਲਾ ਕੇ ਸਰਕਾਰ ਦਾ ਪੱਖ ਸਾਫ ਕਰ ਦਿੱਤਾ ਸੀ। ਸੁਸ਼ਮਾ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਕਾਂਗਰਸ ਨੇ ਇਸ ਬਾਰੇ ਕੁਝ ਪੁੱਛਣ ਦੀ ਜਗ੍ਹਾ ਭਾਰਤ ‘ਚ ਚੀਨ ਦੇ ਰਾਜਦੂਤ ਨੂੰ ਮਿਲਣਾ ਠੀਕ ਸਮਝਿਆ। ਰਾਹੁਲ ਸੀ ਨਿਸ਼ਾਨੇ ‘ਤੇ ਚੀਨੀ ਰਾਜਦੂਤ ਨਾਲ ਰਾਹੁਲ ਦੀ ਮੁਲਾਕਾਤ ਨੂੰ ਲੈ ਕੇ ਸੁਸ਼ਮਾ ਨੇ ਕਿਹਾ, “ਵਿਰੋਧੀ ਧਿਰ ਨੂੰ ਭਾਰਤ ਦਾ ਚੀਨ ਵੱਲ ਰੁਖ਼ ਸਮਝਣਾ ਚਾਹrਦਾ ਸੀ। ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਵਿਰੋਧੀ ਧਿਰ ਨੇ ਭਾਰਤ ਦਾ ਰੁਖ ਜਾਣਦੇ ਹੋਈ ਚੀਨੀ ਰਾਜਦੂਤ ਨੂੰ ਗੱਲਬਾਤ ਲਈ ਬੁਲਾਇਆ। ਸਰਕਾਰ ਨੇ ਦੋ ਦਿਨ ਦੀ ਮੀਟਿੰਗ ਬੁਲਾ ਕੇ ਵਿਰੋਧੀ ਧਿਰ ਨੂੰ ਜਾਣਕਾਰੀ ਦਿੱਤੀ ਸੀ। ਵਿਰੋਧੀ ਧਿਰ ਦੀ ਤਸੱਲੀ ਕਰਨ ਤੋਂ ਬਾਅਦ ਮੀਟਿੰਗ ਖ਼ਤਮ ਕੀਤੀ ਗਈ। ਸੁਸ਼ਮਾ ਦੇ ਜਵਾਬ ‘ਚ ਅਨੰਦ ਸ਼ਰਮਾ ਨੇ ਰਾਹੁਲ ਦੀ ਚੀਨੀ ਰਾਜਦੂਤ ਨਾਲ ਮੁਲਾਕਾਤ ਨੂੰ ਠੀਕ ਕਿਹਾ। ਭਾਰਤ ਦੀ ਵਿਦੇਸ਼ ਨੀਤੀ ‘ਤੇ ਹਾਊਸ ਨੂੰ ਗਲਤ ਜਾਣਕਾਰੀ ਦੇ ਮੁੱਦੇ ‘ਤੇ ਵਿਰੋਧੀ ਧਿਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਖਿਲਾਫ ਮਤਾ ਲੈ ਕੇ ਆਏਗੀ।