PUNJABMAILUSA.COM

ਕਾਂਗਰਸੀ ਵਿਧਾਇਕਾਂ ਦੇ ‘ਲਾਡਲੇ’ ਚੇਅਰਮੈਨ ਬਣਨ ਲਈ ਕਾਹਲੇ!

ਕਾਂਗਰਸੀ ਵਿਧਾਇਕਾਂ ਦੇ ‘ਲਾਡਲੇ’ ਚੇਅਰਮੈਨ ਬਣਨ ਲਈ ਕਾਹਲੇ!

ਕਾਂਗਰਸੀ ਵਿਧਾਇਕਾਂ ਦੇ ‘ਲਾਡਲੇ’ ਚੇਅਰਮੈਨ ਬਣਨ ਲਈ ਕਾਹਲੇ!
August 31
14:27 2018

ਬਠਿੰਡਾ, 31 ਅਗਸਤ (ਪੰਜਾਬ ਮੇਲ)-ਕਾਂਗਰਸੀ ਵਿਧਾਇਕਾਂ ਦੇ ‘ਲਾਡਲੇ’ ਚੇਅਰਮੈਨ ਬਣਨ ਲਈ ਕਾਹਲੇ ਜਾਪਦੇ ਹਨ। ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਐਲਾਨ ਮਗਰੋਂ ਉਹ ਪੱਬਾਂ ਭਾਰ ਹੋ ਗਏ ਹਨ। ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਅਖਾੜੇ ਵਿਚ ਦੋ-ਚਾਰ ਦਿਨਾਂ ਵਿਚ ਲੀਡਰਾਂ ਦੇ ਧੀਆਂ-ਪੁੱਤ ਨਜ਼ਰ ਆਉਣ ਲੱਗ ਜਾਣਗੇ। ਉਂਜ, ਕਈ ਵਿਧਾਇਕ ਆਪਣੇ ਪੁੱਤਾਂ ਨੂੰ ਚੋਣ ਮੈਦਾਨ ਵਿਚ ਨਹੀਂ ਉਤਾਰ ਰਹੇ, ਕਿਉਂਕਿ ਉਨ੍ਹਾਂ ਦੀ ਅੱਖ ਅਗਲੀਆਂ ਵਿਧਾਨ ਸਭਾ ਚੋਣਾਂ ‘ਤੇ ਹੈ। ਹਲਕਾ ਬਾਘਾ ਪੁਰਾਣਾ ਤੋਂ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਆਪਣੇ ਨੌਜਵਾਨ ਲੜਕੇ ਨੂੰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਉਤਾਰ ਰਹੇ ਹਨ, ਜੋ ਪਹਿਲਾਂ ਹੀ ਸਿਆਸਤ ਵਿਚ ਸਰਗਰਮ ਹੈ। ਉਨ੍ਹਾਂ ਦਾ ਚੋਣ ਹਲਕਾ ਪੱਤੋ ਹੀਰਾ ਸਿੰਘ ਰਾਖਵਾਂ ਹੋ ਗਿਆ ਹੈ। ਵਿਧਾਇਕ ਦਰਸ਼ਨ ਬਰਾੜ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਲੜਕਾ ਜਨਰਲ ਹਲਕੇ ਤੋਂ ਚੋਣ ਲੜੇਗਾ, ਜੋ ਪਹਿਲਾਂ ਹੀ ਲੋਕਾਂ ਵਿਚ ਵਿਚਰਦਾ ਆ ਰਿਹਾ ਹੈ। ਉਨ੍ਹਾਂ ਆਖਿਆ ਕਿ ਚੋਣ ਹਲਕੇ ਦਾ ਹਾਲੇ ਫਾਈਨਲ ਨਹੀਂ ਕੀਤਾ ਹੈ। ਸੂਤਰ ਆਖਦੇ ਹਨ ਕਿ ਜ਼ਿਲ੍ਹਾ ਪ੍ਰੀਸ਼ਦ ਮੋਗਾ ਦੀ ਚੇਅਰਮੈਨੀ ‘ਤੇ ਬਹੁਤਿਆਂ ਦੀ ਅੱਖ ਹੈ। ਹਲਕਾ ਜੈਤੋ ਤੋਂ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਂ ਦੇ ਲੜਕੇ ਦੀ ਇੱਛਾ ਲੋਕ ਸਭਾ ਚੋਣ ਲੜਨ ਦੀ ਹੈ। ਸਾਬਕਾ ਵਿਧਾਇਕ ਪੰਜਗਰਾਈਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਲੜਕਾ ਤਾਂ ਲੋਕ ਸਭਾ ਚੋਣ ਲੜਨ ਦੀ ਤਿਆਰੀ ਕਰ ਰਿਹਾ ਹੈ। ਪਟਿਆਲਾ ਜ਼ਿਲ੍ਹੇ ਦੇ ਹਲਕਾ ਘਨੌਰ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਵੀ ਆਪਣੇ ਨੌਜਵਾਨ ਲੜਕੇ ਨੂੰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਹਲਕਾ ਹਰਪਾਲਪੁਰ ਜ਼ੋਨ ਤੋਂ ਚੋਣ ਲੜਾ ਰਹੇ ਹਨ। ਵਿਧਾਇਕ ਜਲਾਲਪੁਰ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਲੜਕਾ ਗਗਨਦੀਪ ਯੂਥ ਕਾਂਗਰਸ ਦਾ ਪ੍ਰਧਾਨ ਵੀ ਹੈ ਅਤੇ ਉਹ ਹਲਕੇ ਵਿਚ ਕੰਮ ਵੀ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਗਨਦੀਪ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਉਤਰੇਗਾ।
ਹਲਕਾ ਸ਼ੁਤਰਾਣਾ ਦੇ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਨੇ ਇਸ ਮਾਮਲੇ ਵਿਚ ਫ਼ੈਸਲਾ ਪ੍ਰਨੀਤ ਕੌਰ ‘ਤੇ ਛੱਡ ਦਿੱਤਾ ਹੈ। ਵਿਧਾਇਕ ਨਿਰਮਲ ਸਿੰਘ ਦਾ ਕਹਿਣਾ ਸੀ ਕਿ ਜੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ (ਨਿਰਮਲ ਸਿੰਘ) ਦੇ ਬੇਟੇ ਨੂੰ ਚੋਣ ਲੜਨ ਲਈ ਆਖਣਗੇ ਤਾਂ ਉਹ ਜ਼ਰੂਰ ਚੋਣ ਲੜਾਉਣਗੇ। ਦੱਸਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਚਰਚੇ ਤਾਂ ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਲੜਕੇ ਦੇ ਵੀ ਚੋਣ ਲੜਨ ਦੇ ਚੱਲੇ ਸਨ, ਪਰ ਇਸ ਵਿਚ ਕੋਈ ਠੋਸ ਗੱਲ ਸਾਹਮਣੇ ਨਹੀਂ ਆਈ। ਹਲਕਾ ਭੁੱਚੋ ਤੋਂ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦਾ ਲੜਕਾ ਵੀ ਭੁੱਚੋ ਕਲਾਂ ਹਲਕੇ ਵਿਚ ਕਾਫ਼ੀ ਸਰਗਰਮ ਹੈ, ਪਰ ਵਿਧਾਇਕ ਕੋਟਭਾਈ ਨੇ ਚੋਣ ਲੜਾਏ ਜਾਣ ਤੋਂ ਇਨਕਾਰ ਕੀਤਾ ਹੈ। ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦਾ ਲੜਕਾ ਵੀ ਹਲਕਾ ਮਲੋਟ ਵਿਚ ਕਾਫ਼ੀ ਸਰਗਰਮੀ ਨਾਲ ਵਿਚਰ ਰਿਹਾ ਹੈ, ਪਰ ਉਨ੍ਹਾਂ ਦੇ ਲੜਕੇ ਵੱਲੋਂ ਚੋਣ ਲੜਨ ਦਾ ਅਜੇ ਕੋਈ ਸੰਕੇਤ ਨਹੀਂ ਮਿਲਿਆ ਹੈ। ਪਤਾ ਲੱਗਾ ਹੈ ਕਿ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦਾ ਪੋਤਰਾ ਵੀ ਹਲਕਾ ਸਮਾਣਾ ਵਿਚ ਵਿਚਰ ਰਿਹਾ ਹੈ, ਪਰ ਹਲਕਾ ਸਮਾਣਾ ਵਿਚ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਦੋਵੇਂ ਚੋਣ ਹਲਕੇ ਰਾਖਵੇਂ ਹੋ ਗਏ ਹਨ, ਜਿਸ ਕਰਕੇ ਉਨ੍ਹਾਂ ਦੇ ਚੋਣ ਲੜਨ ਦੀ ਸੰਭਾਵਨਾ ਘੱਟ ਜਾਪਦੀ ਹੈ। ਸੰਗਰੂਰ ਦੇ ਹਲਕਾ ਅਮਰਗੜ੍ਹ ਤੋਂ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਆਪਣੇ ਲੜਕੇ ਨੂੰ ਵੱਡੀ ਚੋਣ ਲੜਾਉਣ ਦੇ ਇੱਛੁਕ ਹਨ। ਕਾਂਗਰਸੀ ਵਿਧਾਇਕ ਧੀਮਾਨ ਦਾ ਕਹਿਣਾ ਸੀ ਕਿ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਵਰਕਰਾਂ ਦਾ ਹੱਕ ਕਿਉਂ ਮਾਰੀਏ। ਹਲਕਾ ਧਰਮਕੋਟ ਦੇ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਦਾ ਪ੍ਰਤੀਕਰਮ ਸੀ ਕਿ ਵਰਕਰਾਂ ਅਤੇ ਹੋਰ ਆਗੂਆਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ। ਰਾਜਪੁਰਾ ਤੋਂ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਦਾ ਲੜਕਾ ਵੀ ਹਲਕੇ ਵਿਚ ਕਾਫ਼ੀ ਕੰਮ ਕਰ ਰਿਹਾ ਹੈ। ਊਰਜਾ ਮੰਤਰੀ ਗੁਰਪ੍ਰੀਤ ਕਾਂਗੜ ਨੇ ਚੋਣਾਂ ਦੀ ਤਿਆਰੀ ਲਈ ਪਹਿਲੀ ਸਤੰਬਰ ਨੂੰ ਪਿੰਡ ਕਾਂਗੜ ਦੇ ਗੁਰਦੁਆਰੇ ਵਿਚ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਸੱਦੀ ਲਈ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article