PUNJABMAILUSA.COM

ਕਲਮ ਤਿੱਖੀ ਕਰੋ ਲਿਖਾਰੀਓ, ਹਰ ਕਿਸਮ ਦੀ ਬੁਰਾਈ ਦੇ ਖਿਲਾਫ਼ : ਰੰਧਾਵਾ

 Breaking News

ਕਲਮ ਤਿੱਖੀ ਕਰੋ ਲਿਖਾਰੀਓ, ਹਰ ਕਿਸਮ ਦੀ ਬੁਰਾਈ ਦੇ ਖਿਲਾਫ਼ : ਰੰਧਾਵਾ

ਕਲਮ ਤਿੱਖੀ ਕਰੋ ਲਿਖਾਰੀਓ, ਹਰ ਕਿਸਮ ਦੀ ਬੁਰਾਈ ਦੇ ਖਿਲਾਫ਼ : ਰੰਧਾਵਾ
January 18
06:58 2018

ਲੁਧਿਆਣਾ, 18 ਜਨਵਰੀ (ਪੰਜਾਬ ਮੇਲ)- ਲੁਧਿਆਣਾ ਸਥਿਤ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਦੀ 100 ਸਾਲਾ ਸ਼ਤਾਬਦੀ ਸਮਾਰੋਹਾਂ ਨੂੰ ਸਮਰਪਿਤ ਪੰਜਾਬ ਭਵਨ ਸੱਰੀ(ਕੈਨੇਡਾ) ਦੇ ਸਹਿਯੋਗ ਨਾਲ ਕਰਵਾਏ ਪਰਵਾਸੀ ਸਾਹਿੱਤ-ਵਿਸ਼ਵ ਸੰਮੇਲਨ ਦੇ ਦੂਸਰੇ ਦਿਨ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਯੂਨੀ: ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ: ਜੋਗਿੰਦਰ ਸਿੰਘ ਪੁਆਰ ਨੇ ਕਿਹਾ ਹੈ ਕਿ ਹਕੂਮਤ ਭਾਵੇਂ ਕਿਸੇ ਵੀ ਰੰਗ ਦੀ ਹੋਵੇ, ਪੰਜਾਬੀ ਦੇ ਵਿਕਾਸ ਲਈ ਈਮਾਨਦਾਰ ਨਹੀਂ ਹੁੰਦੀ। ਪਹਿਲੀ ਜਮਾਤ ਤੋਂ ਸਭ ਸਕੂਲਾਂ ਚ ਅੰਗਰੇਜੀ ਠੋਸਣ ਨੂੰ ਗੁਨਾਹ ਗਰਦਾਨਦਿਆਂ ਉਨ੍ਹਾਂ ਕਿਹਾ ਕਿ ਬਿਨ ਸਿਖਲਾਈ ਤੋਂ ਤਾਂ ਪੜਜਾਬੀ ਪੜ੍ਹਾਉਣਾ ਵੀ ਘਾਤਕ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਦਾ ਸਿਰਜਣਾਤਮਕ ਸਾਹਿੱਤ ਕੌਮਾਂਤਰੀ ਸਾਹਿੱਤ ਨਾਲ ਬਰ ਮੇਚਦਾ ਹੈ ਪਰ ਭਾਸ਼ਾ ਵਿਕਾਸ ਲਈ ਵਿਆਕਰਨ ਬਹੁਤ ਜ਼ਰੂਰੀ ਹੈ,ਜਿਸ ਦੀ ਪੰਜਾਬੀ ਚ ਅਣਹੋਂਦ ਹੈ। ਉਨ੍ਹਾਂਕਿਹਾ ਕਿ ਬਦੇਸ਼ਾਂ ਚ ਵੱਸਦੇ ਲੇਖਕ ਕਰਮਯੋਗੀ ਹਨ ਜੋ ਕਿਰਤ ਕਰਦਿਆਂ ਸਿਰਜਣਾ ਲਈ ਵੀ ਵਕਤ ਕੱਢਦੇ ਹਨ। ਪੰਜਾਬ ਦੇ ਸਾਬਕਾਮੰਤਰੀ ਤੇ ਵਰਤਮਾਨ ਵਿਧਾਇਕ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਹਰ ਕਿਸਮ ਦੀ ਬੁਰਾਈ ਦੇ ਖਿਲਾਫ਼ ਕਲਮਾਂ ਵਾਲਿਆਂ ਨੂੰ ਲਾਮਬੰਦ ਹੋਣਾ ਚਾਹੀਦਾ ਹੈ।
ਡਾ: ਐੱਸ ਪੀ ਸਿੰਘ ਆਨਰੇਰੀ ਜਨ: ਸਕੱਤਰ ਕਾਲਿਜ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਕਾਨਫਰੰਸ ਚ ਪਰਵਾਸੀ ਸਾਹਿੱਤ ਬਾਰੇ 150ਤੋਂ ਵੱਧ ਖੋਜ ਪੱਤਰ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਵਿੱਚ ਪੜ੍ਹੇ ਤੇ ਵਿਚਾਰੇ ਗਏ। ਕਾਲਿਜ ਕਮੇਟੀ ਪ੍ਰਧਾਨ ਸ: ਗੁਰਸ਼ਰਨ ਸਿੰਘ ਨਰੂਲਾ ਨੇ ਮੁੱਖ ਮਹਿਮਾਨ ਡਾ: ਪੁਆਰ ਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਨਮਾਨਿਤ ਕੀਤਾ। ਇਸ ਦੋ ਰੋਜ਼ਾ ਸੰਮੇਲਨ ਵਿੱਚ ਭਾਗ ਲੈਣ ਲਈ ਪੰਜਾਬ ਭਵਨ ਸੱਰੀ(ਕੈਨੇਡਾ) ਦੇ ਬਾਨੀ ਸੁੱਖੀ ਬਾਠ 10 ਲੇਖਕਾਂ ਦੇ ਕਾਫ਼ਲੇ ਸਮੇਤ ਸ਼ਾਮਿਲ ਹੋਏ।
ਅਮਰੀਕਾ ਦੇ ਸ਼ਹਿਰ ਫਰਿਜਨੋ ਚ 2016 ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਉਣ ਵਾਲੇ ਸੌਗੀ ਦੇ ਬਾਦਸ਼ਾਹ ਚਰਨਜੀਤਸਿੰਘ ਬਾਠ,ਜਰਨੈਲ ਸਿੰਘ ਸੇਖਾ ਨਾਵਲਕਾਰ ਸੱਰੀ ਕੈਨੇਡਾ,
ਪੰਜਾਬੀ ਲ਼ੇਖਕ ਡਾ: ਵਰਿਆਮ ਸਿੰਘ ਸੰਧੂ, ਦਲਜਿੰਦਰ ਸਹੋਤਾ(ਨੰਨੂ) ਦੇਵਿੰਦਰ ਬੈਨੀਪਾਲ ਪਰਾਈਮ ਏਸ਼ੀਆ ਟੀ ਵੀ, ਸੱਰੀ ਕੈਨੇਡਾ,ਮਹਿੰਦਰਦੀਪ ਗਰੇਵਾਲ,ਸੈਂਡੀਆਗੋ ਅਮਰੀਕਾ, ਦਰਸ਼ਨ ਧੀਰ , ਸੁਰਜੀਤ ਕੌਰ ਟੋਰੰਟੋ,, ਜਸਜੀਤ ਸਿੰਘ ਨੱਤ ਕੈਲੇਫੋਰਨੀਆ,ਰਵੀ ਰਾਜਬੀਰ ਸਿੰਘ ਰੰਧਾਵਾ,ਲਾਸ ਐਂਜਲਸ,ਕੈਨੇਡਾ ਦੇ ਪਹਿਲੇ ਰੋਜ਼ਾਨਾ ਪਰਾਈਮ ਏਸ਼ੀਆ ਟੀ ਵੀ ਚੈਨਲ ਦੇ ਮੁੱਖ ਪੇਸ਼ਕਾਰ ਦੇਵਿੰਦਰ ਸਿੰਘ ਬੈਨੀਪਾਲ,ਪ੍ਰੋ: ਜਾਗੀਰ ਸਿੰਘ ਕਾਹਲੋਂ,ਮਿੱਤਰ ਰਾਸ਼ਾ, ਡਾ: ਗੁਰਬਾਜ਼ ਸਿੰਘ ਬਰਾੜ,ਸ਼ੇਰੇ ਪੰਜਾਬ ਰੇਡੀਓ ਕੈਨੇਡਾ, ਗੁਰਜਤਿੰਦਰ ਸਿੰਘ ਰੰਧਾਵਾ ਮੁੱਖ ਸੰਪਾਦਕ, ਪੰਜਾਬ ਮੇਲ ਸੈਕਰਾਮੈਂਟੋ, ਗੁਰਚਰਨ ਸਿੰਘ ਬਰਾੜ ਭਗਤਾ ਸੱਰੀ ਕੈਨੇਡਾ, ਰਣਜੀਤ ਸਿੰਘ ਗਿੱਲ ਜੱਗਾ ਸੁਧਾਰ ਫਰਿਜਨੋ ਅਮਰੀਕਾ, ਵਿਪਨ ਕੁਮਾਰ ਸਾਊਦੀ ਅਰੇਬੀਆ, ਤਰਲੋਚਨ ਸਿੰਘ ਗਰੇਵਾਲ ਨਾਰੰਗਵਾਲ ਖੁਰਦ ,ਹਾਲੈਂਡ, ਪ੍ਰੋ: ਜਾਗੀਰ ਸਿੰਘ ਕਾਹਲੋਂ,ਟੋਰੰਟੋ, ਪ੍ਰੀਤਮ ਸਿੰਘ ਭਰੋਵਾਲ, ਐਬਟਸਫੋਰਡ ਕੈਨੇਡਾ,ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾ: ਐੱਸ ਪੀ ਸਿੰਘ, ਸੁੱਖੀ ਬਾਠ, ਕਾਲਿਜ ਦੇ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਬਾਵਾ, ਪੰਜਾਬ ਭਵਨ ਸੱਰੀ ਕੈਨੇਡਾ ਦੇ ਬਾਨੀ ਸੁੱਖੀ ਬਾਠ, ਪੰਜਾਬੀ ਸਾਹਿੱਤ ਅਕੈਡਮੀ ਦੇ ਸਾਬਕਾ ਪਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪੰਜਾਬ ਪਰਦੇਸ਼ ਕਾਂਗਰਸ ਦੇ ਬੁਲਾਰੇ ਸ: ਗੁਰਪ੍ਰਤਾਪ ਸਿੰਘ ਮਾਨ ਬਟਾਲਾ,ਸ: ਭਗਵੰਤ ਸਿੰਘ, ਕੁਲਜੀਤ ਸਿੰਘ, ਹਰਦੀਪ ਸਿੰਘ,ਸਹਿਜਪ੍ਰੀਤ ਸਿੰਘ ਮਾਂਗਟ, ਗੁਰਚਰਨ ਕੌਰ ਕੋਚਰ, ਇੰਦਰਜੀਤ ਕੌਰ ਭਿੰਡਰ,ਵੀ ਹਾਜ਼ਰ ਸਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   
Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article