PUNJABMAILUSA.COM

ਕਰਜ਼ਾ ਮੁਆਫੀ ਨੂੰ ਲੈ ਕੇ ‘ਆਪ’ ਵਰਕਰਾਂ ਵੱਲੋਂ ਕਾਂਗਰਸ ਖਿਲਾਫ ਪ੍ਰਦਰਸ਼ਨ

ਕਰਜ਼ਾ ਮੁਆਫੀ ਨੂੰ ਲੈ ਕੇ ‘ਆਪ’ ਵਰਕਰਾਂ ਵੱਲੋਂ ਕਾਂਗਰਸ ਖਿਲਾਫ ਪ੍ਰਦਰਸ਼ਨ

ਕਰਜ਼ਾ ਮੁਆਫੀ ਨੂੰ ਲੈ ਕੇ ‘ਆਪ’ ਵਰਕਰਾਂ ਵੱਲੋਂ ਕਾਂਗਰਸ ਖਿਲਾਫ ਪ੍ਰਦਰਸ਼ਨ
January 07
20:46 2018

ਪੁਲੀਸ ਨੇ ‘ਆਪ’ ਵਿਧਾਇਕ ਹਿਰਾਸਤ ਵਿੱਚ ਲਏ
ਮਾਨਸਾ, 7 ਜਨਵਰੀ (ਪੰਜਾਬ ਮੇਲ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰਜ਼ਾ ਮੁਆਫ਼ੀ ਸਮਾਗਮ ਦਾ ਕਾਲੀਆਂ ਝੰਡੀਆਂ ਲੈ ਕੇ ਸ਼ਹਿਰ ਦੇ ਦੂਸਰੇ ਹਿੱਸੇ ਵਿੱਚ ਵਿਰੋਧ ਕਰ ਰਹੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਸਮੇਤ ਅਮਨ ਅਰੋੜਾ, ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਪ੍ਰਿੰਸੀਪਲ ਬੁੱਧ ਰਾਮ, ਪਿਰਮਲ ਸਿੰਘ ਅਤੇ ਜਗਦੇਵ ਸਿੰਘ ਕਮਾਲੂ ਤੋਂ ਇਲਾਵਾ ਹੋਰਾਂ ਨੂੰ ਪੁਲੀਸ ਨੇ ਅੱਜ ਹਿਰਾਸਤ ਵਿਚ ਲਿਆ ਜਿਨ੍ਹਾਂ ਨੂੰ 2 ਘੰਟੇ ਬਾਅਦ ਰਿਹਾਅ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਸਥਾਨਕ ਅਰਵਿੰਦ ਨਗਰ ਵਿੱਚ ਸਵੇਰ ਸਮੇਂ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਲੀਆਂ ਝੰਡੀਆਂ ਦਿਖਾਉਣ ਲਈ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ‘ਆਪ’ ਵਿਧਾਇਕ ਤੇ ਵਰਕਰ ਇਕੱਠੇ ਹੋਏ। ਵਰਕਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਕਿਸਾਨ ਕਰਜ਼ਾ ਮੁਆਫੀ ਸਮਾਗਮ ਇੱਕ ਡਰਾਮਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ, ਉਨ੍ਹਾਂ ਵਿਚੋਂ ਜ਼ਿਆਦਾਤਰ ਕਿਸਾਨ ਕਾਂਗਰਸ ਪੱਖੀ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਰਜ਼ਾ ਮੁਆਫੀ ਸਬੰਧੀ ਜਾਰੀ ਸੂਚੀ ਵਿੱਚ ਕਿਸਾਨਾਂ ਨਾਲ ਕੋਝਾ ਮਜ਼ਾਕ ਕਰਦਿਆਂ ਕਾਫੀ ਕਿਸਾਨਾਂ ਦੇ 3 ਰੁਪਏ, 7 ਰੁਪਏ, 10 ਰੁਪਏ ਅਤੇ 1000 ਰੁਪਏ ਆਦਿ ਦੀ ਮੁਆਫੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਪੰਜਾਬ ਅਤੇ ਪੰਜਾਬੀਆਂ ਦਾ ਕੋਈ ਫਿਕਰ ਨਹੀਂ ਹੈ।
ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਝੂਠ ਬੋਲ ਕੇ ਲੋਕਾਂ ਨੂੰ ਮੂਰਖ ਬਨਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਕੈਪਟਨ ਨੇ ਹਰ ਤਰ੍ਹਾਂ ਦੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਉਨ੍ਹਾਂ ਨੇ ਵਾਅਦੇ ਤੋਂ ਭੱਜਦਿਆਂ ਸਿਰਫ ਸਹਿਕਾਰੀ ਸੁਸਾਇਟੀਆਂ ਦਾ ਕਰਜ਼ਾ ਮੁਆਫ ਕਰਨ ਦਾ ਡਰਾਮਾ ਕੀਤਾ ਹੈ। ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਮੌੜ ਜਗਦੇਵ ਸਿੰਘ ਕਮਾਲੂ ਅਤੇ ਵਿਧਾਇਕ ਭਦੌੜ ਪਿਰਮਲ ਸਿੰਘ ਆਦਿ ਨੇ ਵੀ ਇਸ ਮੌਕੇ ਸੰਬੋਧਨ ਕੀਤਾ।
ਇਸ ਮਗਰੋਂ ‘ਆਪ’ ਆਗੂਆਂ ਤੇ ਵਰਕਰਾਂ ਨੇ ਅਨਾਜ ਮੰਡੀ ਵਿੱਚ ਨਿਰਧਾਰਤ ਸੂਬਾ ਪੱਧਰੀ ਸਰਕਾਰੀ ਸਮਾਗਮ ਵੱਲ ਕੂਚ ਕਰਨ ਦੀ ਕੋਸ਼ਿਸ ਕੀਤੀ ਪਰ ਮੌਕੇ ’ਤੇ ਮੌਜੂਦ ਪੁਲੀਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਪੁਲੀਸ ਦੀਆਂ ਬੱਸਾਂ ਵਿੱਚ ਬਿਠਾ ਕੇ ਜੋਗਾ ਥਾਣੇ ਭੇਜ ਦਿੱਤਾ ਜਿੱਥੋਂ ਉਨ੍ਹਾਂ ਨੂੰ ਬਾਅਦ ਦੁਪਹਿਰ ਛੱਡ ਦਿੱਤਾ ਗਿਆ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

Read Full Article
    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article