ਕਰੋਨਾ ਦੀ ਦੂਜੀ ਲਹਿਰ ਮਾਰਚ ਤੋਂ ਪਹਿਲਾਂ ਨਾ ਆਉਣ ਦੀ ਸੰਭਾਵਨਾ : ਵਿਗਿਆਨੀਆਂ ਦਾ ਦਾਅਵਾ

100
Share

‘ਸਰਦੀ ‘ਚ ਪਾਏ ਜਾਣ ਵਾਲੇ ਕੱਪੜੇ ਹੋ ਸਕਦੈ ਨੇ ਕੋਰੋਨਾ ਤੋਂ ਬਚਾਉਣ ‘ਚ ਮਦਦਗਾਰ!
ਬ੍ਰਿਟੇਨ, 8 ਸਤੰਬਰ (ਪੰਜਾਬ ਮੇਲ)-ਜਿੱਥੇ ਕੋਰੋਨਾਵਾਇਰਸ ਨਾਲ ਦੁਨੀਆਂ ਭਰ ‘ਚ ਪੀੜਤਾਂ ਦੀ ਗਿਣਤੀ ਵੱਧ ਰਹੀ ਹੈ। ਉਥੇ ਇਸ ਨਾਲ ਹੋਈਆਂ ਕੁੱਲ ਮੌਤਾਂ ਦਾ ਅੰਕੜਾ ਵੀ ਦਿਨੋਂ-ਦਿਨ ਵੱਧ ਰਿਹਾ ਹੈ। ਕਈ ਮਾਹਰ ਸਰਦੀ ‘ਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਪੈਦਾ ਹੋਣ ਦੀ ਗੱਲ ਕਹਿ ਚੁੱਕੇ ਹਨ ਪਰ ਬ੍ਰਿਟੇਨ ਦੇ ਇਕ ਵਿਗਿਆਨੀ ਨੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ 2021 ਦੇ ਮਾਰਚ ਵਿਚ ਆਏ। ਬ੍ਰਿਟੇਨ ਦੀ ਯੂਨੀਵਰਸਿਟੀ ਆਫ ਰੀਡਿੰਗ ਦੇ ਪ੍ਰੋਫੈਸਰ ਬੇਨ ਨਿਉਮਨ ਨੇ ਕਿਹਾ ਕਿ ਸਰਦੀ ‘ਚ ਪਾਏ ਜਾਣ ਵਾਲੇ ਕੱਪੜੇ ਜਿਵੇਂ ਕਿ ਸਕਾਰਫ਼, ਦਸਤਾਨੇ, ਪਰਸਨਲ ਪੀ.ਪੀ.ਈ. ਕਿੱਟ ਦੀ ਤਰਜ਼ ‘ਤੇ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ‘ਚ ਮਦਦ ਕਰ ਸਕਦੇ ਹਨ। ਪ੍ਰੋਫੈਸਰ ਨਿਉਮਨ ਨੇ ਬ੍ਰਿਟੇਨ ਨੂੰ ਲੈ ਕੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਅਗਲੇ ਸਾਲ ਮਾਰਚ ਤੋਂ ਪਹਿਲਾਂ ਕੋਰੋਨਾ ਦੀ ਦੂਜੀ ਲਹਿਰ ਨਾ ਆਏ।
ਇਕ ਅੰਗਰੇਜੀ ਦੀ ਅਖ਼ਬਾਰ ਵਿਚ ਛੱਪੀ ਇਕ ਖ਼ਬਰ ਮੁਤਾਬਕ ਕੋਰੋਨਾਵਾਇਰਸ ਇਨਫਲੂਏਂਜਾ ਵਾਇਰਸ ਦੀ ਤਰ੍ਹਾਂ ਮੌਸਮੀ ਨਹੀਂ ਹੈ ਅਤੇ ਸਰਦੀ ਦੀ ਜਗ੍ਹਾ ਬਸੰਤ ਰੁੱਤ ਵਿਚ ਪੀਕ ‘ਤੇ ਰਹਿ ਸਕਦਾ ਹੈ। ਦੱਸ ਦੇਈਏ ਕਿ ਬ੍ਰਿਟੇਨ ਸਮੇਤ ਯੂਰਪ ਦੇ ਕਈ ਦੇਸ਼ਾਂ ‘ਚ ਕੋਰੋਨਾ ਦੇ ਮਾਮਲੇ ਦੁਬਾਰਾ ਵਧਣ ਲੱਗੇ ਹਨ। ਇਸ ਤੋਂ ਇਹ ਸ਼ੱਕ ਵੀ ਸਾਫ਼ ਹੁੰਦਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਪੈਦਾ ਹੋ ਰਹੀ ਹੈ। ਪ੍ਰੋਫੈਸਰ ਨਿਉਮਨ ਨੇ ਕਿਹਾ ਕਿ ਸਰਦੀ ਵਿਚ ਹੋ ਸਕਦਾ ਹੈ ਕਿ ਕੋਰੋਨਾ ਪਾਜ਼ੀਟਿਵ ਆਉਣ ਵਾਲੇ ਲੋਕਾਂ ਦੀ ਪ੍ਰਤੀਸ਼ਤ ਦਰ ਠੀਕ ਨਾ ਆਏ, ਕਿਉਂਕਿ ਫਲੂ ਦੀ ਵਜ੍ਹਾ ਨਾਲ ਜ਼ਿਆਦਾ ਗਿਣਤੀ ‘ਚ ਲੋਕ ਕੋਰੋਨਾ ਟੈਸਟ ਲਈ ਪਹੁੰਚ ਸਕਦੇ ਹਨ। ਇਸ ਦੀ ਵਜ੍ਹਾ ਨਾਲ ਪਾਜ਼ੀਟਿਵ ਹੋਣ ਵਾਲੇ ਲੋਕਾਂ ਦੀ ਦਰ ਘੱਟ ਹੋ ਸਕਦੀ ਹੈ।
ਉਥੇ ਹੀ ਬ੍ਰਿਟੇਨ ਦੀ ਯੂਨੀਵਰਸਿਟੀ ਆਫ ਈਸਟ ਐਂਜਲੀਆ ‘ਚ ਪ੍ਰੋਫੈਸਰ ਪਾਲ ਹੰਟਰ ਕਹਿੰਦੇ ਹਨ ਕਿ ਜੋ ਉਮੀਦ ਕੀਤੀ ਜਾ ਰਹੀ ਸੀ, ਉਸ ਤੋਂ ਕਾਫ਼ੀ ਪਹਿਲਾਂ ਹੀ ਕੋਰੋਨਾ ਦੇ ਕੇਸ ਵਿਚ ਵਾਧਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬ੍ਰਿਟੇਨ ਦੇ ਅਧਿਕਾਰੀਆਂ ਨੇ ਵੀ ਜਨਵਰੀ ਵਿਚ ਦੁਬਾਰਾ ਕੋਰੋਨਾ ਦੇ ਪੀਕ ‘ਤੇ ਹੋਣ ਦੀ ਗੱਲ ਕਹੀ ਹੈ ਅਤੇ ਨਿਸ਼ਚਿਤ ਤੌਰ ਨਾਲ ਇਹ ਦਸੰਬਰ-ਜਨਵਰੀ ਦੇ ਵਿਚਾਲੇ ਦਾ ਸਮਾਂ ਹੋ ਸਕਦਾ ਹੈ।


Share