ਕਰੋਨਾ ਕੇਸਾਂ ’ਚ ਲਗਾਤਾਰ ਵਾਧੇ ਕਾਰਨ ਮਮਤਾ ਬੈਨਰਜੀ ਵੱਲੋਂ ਵੱਡੀਆਂ ਰੈਲੀਆਂ ਰੱਦ

236
Share

ਕੋੋਲਕਾਤਾ, 19 ਅਪ੍ਰੈਲ (ਪੰਜਾਬ ਮੇਲ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਰੋਨਾ ਕੇਸਾਂ ਵਿਚ ਲਗਾਤਾਰ ਵਾਧੇ ਕਾਰਨ ਕੋਲਕਾਤਾ ਦੀਆਂ ਵੱਡੀਆਂ ਰੈਲੀਆਂ ਰੱਦ ਕਰ ਦਿੱਤੀਆਂ ਹਨ ਤੇ ਜ਼ਿਲ੍ਹਿਆਂ ਵਿਚ ਹੋਣ ਵਾਲੀਆਂ ਰੈਲੀਆਂ ਦੇ ਸਮੇਂ ਵਿਚ ਕਟੌਤੀ ਕਰ ਦਿੱਤੀ ਹੈ। ਉਨ੍ਹਾਂ ਪਾਰਟੀ ਆਗੂਆਂ ਨੂੰ ਵੀ ਕੋਲਕਾਤਾ ਵਿਚ ਰੈਲੀ ਗਤੀਵਿਧੀਆਂ ਘਟਾਉਣ ਲਈ ਕਿਹਾ ਹੈ। ਮੁੱਖ ਮੰਤਰੀ ਵਲੋਂ ਹੁਣ ਸਿਰਫ 26 ਅਪ੍ਰੈਲ ਨੂੰ ਕੋਲਕਾਤਾ ’ਚ ਸੰਕੇਤਕ ਮੀਟਿੰਗ ਕੀਤੀ ਜਾਵੇਗੀ। ਇਹ ਜਾਣਕਾਰੀ ਤਿ੍ਰਣਮੂਲ ਕਾਂਗਰਸ ਦੇ ਬੁਲਾਰੇ ਡੈਰਕ ਓ ਬਰਾਇਨ ਨੇ ਟਵੀਟ ਕਰ ਕੇ ਦਿੱਤੀ। ਪੱਛਮੀ ਬੰਗਾਲ ਵਿਚ ਹਾਲੇ ਵੋਟਾਂ ਦੇ ਦੋ ਪੜਾਅ ਰਹਿੰਦੇ ਹਨ।

Share